ਔਰਤ ਦੇ ਢਿੱਡ ''ਚੋਂ ਨਿਕਲੀ ਸਾਢੇ 11 ਕਿਲੋ ਦੀ ਰਸੋਲੀ, ਹਾਲਾਤ ਵੇਖ ਡਾਕਟਰ ਵੀ ਹੈਰਾਨ

Sunday, Nov 10, 2024 - 02:25 PM (IST)

ਔਰਤ ਦੇ ਢਿੱਡ ''ਚੋਂ ਨਿਕਲੀ ਸਾਢੇ 11 ਕਿਲੋ ਦੀ ਰਸੋਲੀ, ਹਾਲਾਤ ਵੇਖ ਡਾਕਟਰ ਵੀ ਹੈਰਾਨ

ਸੁਲਤਾਨਪੁਰ ਲੋਧੀ (ਸੋਢੀ)-  ਸੁਲਤਾਨਪੁਰ ਲੋਧੀ ਵਿਖੇ ਔਰਤ ਦੇ ਢਿੱਡ 'ਚੋਂ ਨਿਕਲੀ ਸਾਢੇ 11 ਕਿਲੋ ਦੀ ਰਸੋਲੀ ਨੂੰ ਵੇਖ ਕੇ ਡਾਕਟਰ ਵੀ ਹੈਰਾਨ ਰਹਿ ਗਏ। ਸੁਲਤਾਨਪੁਰ ਲੋਧੀ ਵਿਖੇ ਸਫ਼ਲਤਾਪੂਰਵਕ ਚੱਲ ਰਹੇ ਮਲਟੀਸਪੈਸ਼ਲਿਟੀ ਅਮਨਪ੍ਰੀਤ ਹਸਪਤਾਲ ਵਿਖੇ ਬਹੁਤ ਹੀ ਗੰਭੀਰ ਹਾਲਤ ਵਿਚ ਪੁੱਜੀ ਗਰੀਬ ਔਰਤ ਮਰੀਜ ਬਿੰਦਰ ਪਤਨੀ ਤਰਸੇਮ ਲਾਲ ਨਿਵਾਸੀ ਮੋਤੀਪੁਰ (ਜ਼ਿਲ੍ਹਾ ਜਲੰਧਰ ) ਦਾ ਸਫ਼ਲ ਆਪ੍ਰੇਸ਼ਨ ਕਰਕੇ ਉਸ ਦੇ ਪੇਟ ਵਿਚੋਂ ਸਾਢੇ 11 ਕਿਲੋ ਦੀ ਰਸੋਲੀ ਕੱਢ ਕੇ ਗੋਲਡ ਮੈਡਲਿਸਟ ਡਾ. ਅਮਨਪ੍ਰੀਤ ਸਿੰਘ ਐੱਮ .ਐੱਸ. ਵੱਲੋਂ ਜਾਨ ਬਚਾਈ ਗਈ।

ਜਾਣਕਾਰੀ ਦਿੰਦੇ ਡਾ. ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਮਰੀਜ਼ ਪੂਰੀ ਤਰ੍ਹਾਂ ਤੰਦਰੁਸਤ ਹੈ। ਇਸ ਔਰਤ ਦੀ ਹਾਲਤ ਜ਼ਿਆਦਾ ਖ਼ਰਾਬ ਸੀ ਅਤੇ ਲੋਹੀਆਂ, ਜਲੰਧਰ ਦੇ ਵੱਖ-ਵੱਖ ਨਿੱਜੀ ਹਸਪਤਾਲ ਵੀ ਜਵਾਬ ਦੇ ਗਏ ਸਨ ਅਤੇ ਕੋਈ ਵੀ ਆਪ੍ਰੇਸ਼ਨ ਕਰਨ ਲਈ ਤਿਆਰ ਨਹੀ ਹੋਇਆ। ਫਿਰ ਉਕਤ ਮਹਿਲਾ ਦੇ ਪਰਿਵਾਰ ਨੇ ਬਿੰਦਰ ਨੂੰ ਅਮਨਪ੍ਰੀਤ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਦਾਖ਼ਲ ਕਰਵਾਇਆ।

ਇਹ ਵੀ ਪੜ੍ਹੋ- ਕਪਿਲ ਸ਼ਰਮਾ ਦੇ ਸ਼ੋਅ 'ਚ ਸਿੱਧੂ ਦੀ ਵਾਪਸੀ, ਵੀਡੀਓ ਸਾਂਝੀ ਕਰ ਲਿਖਿਆ The Home Run

ਡਾ. ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਹਸਪਤਾਲ ਵਿਚ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਮਨਦੀਪ ਸਿੰਘ ਹਾਰਟ ਸਪੈਸ਼ਲਿਸਟ (ਪੀ. ਜੀ. ਆਈ. ਚੰਡੀਗੜ੍ਹ) ਅਤੇ ਔਰਤਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਗਾਇਤਰੀ ਅਰੋੜਾ ਅਤੇ ਡਾ. ਸ਼ੁਸ਼ਾਂਤ ਆਦਿ ਹੋਰ ਮਾਹਿਰ ਡਾਕਟਰਾਂ ਦੀ ਟੀਮ ਰੋਜ਼ਾਨਾ ਹਾਜਰ ਮਿਲਦੀ ਹੈ ਅਤੇ ਹਰ ਤਰ੍ਹਾਂ ਦੇ ਗੰਭੀਰ ਮਰੀਜ਼ਾਂ ਦੇ ਆਪ੍ਰੇਸ਼ਨ ਕਰਕੇ ਸਫ਼ਲ ਇਲਾਜ ਕੀਤਾ ਜਾਂਦਾ ਹੈ ।

ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਗੁਰਪੁਰਬ ’ਤੇ ਮਰੀਜ਼ਾਂ ਨੂੰ ਵਿਸ਼ੇਸ਼ ਰਿਆਇਤਾਂ ਦੇ ਕੇ ਬਹੁਤ ਹੀ ਘੱਟ ਖਰਚੇ ’ਤੇ ਆਪ੍ਰੇਸ਼ਨ ਤੇ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਨਾਲ ਇਸ ਸਮੇਂ ਹਸਪਤਾਲ ਦਾ ਹੋਰ ਸਟਾਫ਼ ਸੁਮਨਦੀਪ ਕੌਰ, ਪ੍ਰਵੀਨ ਕੁਮਾਰੀ , ਰਮਨਦੀਪ ਕੌਰ, ਬਬਨ , ਕਿਰਨ, ਰਾਜਬੀਰ, ਕੋਮਲ, ਸੋਨਾਲੀ ਆਦਿ ਹਾਜ਼ਰ ਸਨ ।
 

ਇਹ ਵੀ ਪੜ੍ਹੋ- ਪੰਜਾਬ 'ਚ 12 ਨਵੰਬਰ ਦੀ ਛੁੱਟੀ ਨੂੰ ਲੈ ਕੇ ਜਾਣੋ ਵੱਡੀ ਅਪਡੇਟ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News