ਵਿਦਿਆਰਥੀਆਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਇਕ ਹੋਰ ਫ਼ੈਸਲਾ, PM ਮੋਦੀ ਦੇ ਜਹਾਜ਼ ''ਚ ਆਈ ਤਕਨੀਕੀ ਖ਼ਰਾਬੀ, ਜਾਣੋ ਅੱਜ ਦੀਆਂ ਟੌਪ-10 ਖਬਰਾਂ

Friday, Nov 15, 2024 - 06:29 PM (IST)

ਵਿਦਿਆਰਥੀਆਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਇਕ ਹੋਰ ਫ਼ੈਸਲਾ, PM ਮੋਦੀ ਦੇ ਜਹਾਜ਼ ''ਚ ਆਈ ਤਕਨੀਕੀ ਖ਼ਰਾਬੀ, ਜਾਣੋ ਅੱਜ ਦੀਆਂ ਟੌਪ-10 ਖਬਰਾਂ

ਜਲੰਧਰ - ਪੰਜਾਬ ’ਚ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555 ਵੇਂ ਆਗਮਨ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਇਸ ਮੌਕੇ ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ ਦੇ ਬਾਵਜੂਦ ਵੀ ਦੇਸ਼-ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਸੱਚਖੰਡ ਸ੍ਰੀ ਦਰਬਾਰ ਸਾਹਿਬ 'ਚ ਦੇਖਣ ਨੂੰ ਮਿਲਿਆ। ਉੱਥੇ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਹੈਲੀਕਾਪਟਰ ਦੀ ਚੋਣ ਕਮਿਸ਼ਨ ਦੇ ਅਧਿਕਾਰੀਆਂ ਵਲੋਂ ਜਾਂਚ ਕੀਤੀ ਗਈ। ਜਿਸ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ। ਇਸ ਦੌਰਾਨ ਜੇਕਰ ਖੇਡ ਨਾਲ ਸਬੰਧਤ ਗੱਲ ਕੀਤੀ ਜਾਵੇ ਤਾਂ ICC ਚੈਂਪੀਅਨਜ਼ ਟਰਾਫੀ 2025 ਤੋਂ ਪਹਿਲਾਂ ਇਕ ਹੋਰ ਵੱਡਾ ਹੰਗਾਮਾ ਖੜ੍ਹਾ ਹੋ ਗਿਆ ਹੈ। ਦਰਅਸਲ, ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਨੇ  ICC ਚੈਂਪੀਅਨਜ਼ ਟਰਾਫੀ ਦੁਬਈ ਤੋਂ ਇਸਲਾਮਾਬਾਦ ਭੇਜ ਦਿੱਤੀ ਹੈ। ਜੇਕਰ ਦੌਰਾਨ ਮਨੋਰੰਜਨ ਜਗਤ ਦੀ ਗੱਲ ਕਰੀਏ ਤਾਂ ਪਾਲੀਵੁੱਡ ਅਦਾਕਾਰ ਰੁਬੀਨਾ ਬਾਜਵਾ ਦੇ ਘਰ ਇਕ ਨੰਨ੍ਹਾ ਮਹਿਮਾਨ ਆਇਆ ਹੈ। ਇਸ ਦੇ ਨਾਲ ਹੀ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ  ਟੌਪ-10 ਖਬਰਾਂ ’ਤੇ

1. ਵਿਦਿਆਰਥੀਆਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਇਕ ਹੋਰ ਫ਼ੈਸਲਾ, 8 ਜ਼ਿਲ੍ਹਿਆਂ 'ਚ ਹੋਵੇਗਾ ਲਾਗੂ
ਚੰਡੀਗੜ੍ਹ (ਅੰਕੁਰ)- ਪੰਜਾਬ ਸਰਕਾਰ ਨੇ ਬਾਲ ਦਿਵਸ ਮੌਕੇ ਨਵੀਨ ਵਿੱਦਿਅਕ ਪਹਿਲਕਦਮੀ ‘ਆਰੰਭ’ ਦੀ ਸ਼ੁਰੂਆਤ ਕੀਤੀ ਹੈ, ਜਿਸ ਦਾ ਮਕਸਦ ਸਿੱਖਿਆ ’ਚ ਮਾਪਿਆਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਂਦਿਆਂ ਮੁੱਢਲੀ ਸਿੱਖਿਆ ਵਿਚ ਕ੍ਰਾਂਤੀ ਲਿਆਉਣਾ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਵਿਦਿਆਰਥੀਆਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਇਕ ਹੋਰ ਫ਼ੈਸਲਾ, 8 ਜ਼ਿਲ੍ਹਿਆਂ 'ਚ ਹੋਵੇਗਾ ਲਾਗੂ

2. ਸਰਕਾਰੀ ਨੌਕਰੀਆਂ ਦੇ ਚਾਹਵਾਨਾਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਵੱਲੋਂ ਇਸ ਵਿਭਾਗ 'ਚ ਭਰਤੀ ਦੀ ਤਿਆਰੀ
ਚੰਡੀਗੜ੍ਹ/ਕਪੂਰਥਲਾ (ਅੰਕੁਰ)–ਪੰਜਾਬ ਦੇ ਜੇਲ੍ਹਾਂ ਬਾਰੇ ਮੰਤਰੀ ਲਾਲਜੀਤ ਸਿੰਘ ਭੁਲੱਰ ਨੇ ਐਲਾਨ ਕੀਤਾ ਕਿ ਪੰਜਾਬ ਦੀਆਂ ਜੇਲ੍ਹਾਂ ਵਿਚ ਬੰਦ ਖ਼ਤਕਨਾਕ ਕੈਦੀਆਂ ਨੂੰ ਵੱਖਰੀ ਜੇਲ੍ਹ ਵਿਚ ਰੱਖਣ ਲਈ 100 ਕਰੋੜ ਰੁਪਏ ਦੀ ਲਾਗਤ ਨਾਲ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਗੋਰਸੀਆਂ ਕਾਦਰ ਬਖਸ਼ ਵਿਖੇ ਅਤਿ-ਆਧੁਨਿਕ ਸੁਰੱਖਿਆ ਜੇਲ੍ਹ ਬਣਾਈ ਜਾ ਰਹੀ ਹੈ। ਇਹ ਜੇਲ੍ਹ ਅਗਲੇ ਸਾਲ ਤਕ ਮੁਕੰਮਲ ਹੋ ਜਾਵੇਗੀ। ਉਥੇ ਹੀ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜੇਲ੍ਹ ਵਿਭਾਗ ਵਿਚ ਜਲਦੀ ਹੀ ਨਵੀਆਂ ਭਰਤੀਆਂ ਵੀ ਕਰਨ ਜਾ ਰਹੀ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਸਰਕਾਰੀ ਨੌਕਰੀਆਂ ਦੇ ਚਾਹਵਾਨਾਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਵੱਲੋਂ ਇਸ ਵਿਭਾਗ 'ਚ ਭਰਤੀ ਦੀ ਤਿਆਰੀ

3. ਪੰਜਾਬ 'ਚ ਵੱਡਾ ਹਾਦਸਾ, ਘਰ 'ਚ ਅੱਗ ਲੱਗਣ ਕਾਰਨ ਮੈਡੀਕਲ ਸਟੋਰ ਮਾਲਕ ਦੀ ਮੌਤ
ਜਲੰਧਰ (ਗੁਲਸ਼ਨ)- ਪੰਜਾਬ ਵਿਚ ਵੱਡਾ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਵੀਰਵਾਰ ਦੇਰ ਰਾਤ ਨੂੰ ਮੈਡੀਕਲ ਸਟੋਰ ਸੰਚਾਲਕ ਦੀ ਘਰ ਵਿਚ ਅੱਗ ਲੱਗਣ ਕਾਰਨ ਮੌਤ ਹੋ ਗਈ। ਇਹ ਘਟਨਾ ਜਲੰਧਰ ਸ਼ਹਿਰ ਦੇ ਪਾਸ਼ ਏਰੀਆ ਨਿਊ ਜਵਾਹਰ ਨਗਰ ਵਿਚ ਵਾਪਰੀ। ਅੱਗ ਲੱਗਣ ਬਾਰੇ ਰਾਤ ਕਰੀਬ ਡੇਢ ਵਜੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੂੰ ਪਤਾ ਲੱਗਾ, ਜਿਸ ਤੋਂ ਬਾਅਦ ਮੌਕੇ ਉਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ਗਿਆ।  ਇਸ ਹਾਦਸੇ ਵਿਚ ਘਰ ਦੇ ਮਾਲਕ ਅਤੇ ਕੰਪਨੀ ਬਾਗ ਚੌਂਕ ਸਥਿਤ ਸਿਟੀ ਮੈਡੀਕਲ ਸਟੋਰ ਦੇ ਸੰਚਾਲਕ ਅਤੁਲ ਸੂਦ ਦੀ ਜਾਨ ਨਹੀਂ ਬਚਾਈ ਜਾ ਸਕੀ। ਇਸ ਘਟਨਾ 'ਚ ਦੋ ਹੋਰ ਲੋਕ ਵੀ ਝੁਲਸ ਗਏ ਹਨ। ਸੂਦ ਆਪਣੀ ਪਤਨੀ ਨਾਲ ਤੀਜੀ ਮੰਜ਼ਿਲ 'ਤੇ ਸੌਂ ਰਹੇ ਸਨ। ਉਨ੍ਹਾਂ ਦੀ ਪਤਨੀ ਨੂੰ ਸਮਾਂ ਰਹਿੰਦੇ ਬਚਾ ਲਿਆ ਗਿਆ ਸੀ।
ਹੋਰ ਜਾਣਕਾਰੀ ਲਈ ਕਲਿਕ ਕਰੋ।-  ਪੰਜਾਬ 'ਚ ਵੱਡਾ ਹਾਦਸਾ, ਘਰ 'ਚ ਅੱਗ ਲੱਗਣ ਕਾਰਨ ਮੈਡੀਕਲ ਸਟੋਰ ਮਾਲਕ ਦੀ ਮੌਤ

4. ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਦਰਬਾਰ ਸਾਹਿਬ ਸਜਾਏ ਗਏ ਸੁੰਦਰ ਜਲੋਅ ਸਾਹਿਬ
ਅੰਮ੍ਰਿਤਸਰ (ਬਿਊਰੋ)- ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555 ਵੇਂ ਆਗਮਨ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਇਸ ਮੌਕੇ ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ ਦੇ ਬਾਵਜੂਦ ਵੀ ਦੇਸ਼-ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਸੱਚਖੰਡ ਸ੍ਰੀ ਦਰਬਾਰ ਸਾਹਿਬ 'ਚ ਦੇਖਣ ਨੂੰ ਮਿਲਿਆ। ਸੰਗਤਾਂ ਅੱਜ ਤੜਕਸਾਰ ਤੋਂ ਹੀ ਗੁਰੂ ਘਰ ਪੁੱਜਣੀਆਂ ਸ਼ੁਰੂ ਹੋ ਗਈਆਂ ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਦਰਬਾਰ ਸਾਹਿਬ ਸਜਾਏ ਗਏ ਸੁੰਦਰ ਜਲੋਅ ਸਾਹਿਬ (ਤਸਵੀਰਾਂ)

5. ਪੰਜਾਬ ਪੁਲਸ ਦੀ ਸਫ਼ਲਤਾ, 2 ਵਿਅਕਤੀਆਂ ਕੋਲੋਂ 8 ਕਿਲੋ ਹੈਰੋਇਨ ਸਮੇਤ ਬਰਮਾਦ ਕੀਤਾ ਇਹ ਸਾਮਾਨ
ਅੰਮ੍ਰਿਤਸਰ- ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਦੀ ਜਾਣਕਾਰੀ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਐਕਸ ਅਕਾਊਂਟ ਰਾਹੀਂ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੇ  2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 8.275 ਕਿਲੋ ਹੈਰੋਇਨ, 6 ਕਿਲੋ ਅਫੀਮ, 13.1 ਕਿਲੋ ਕੈਮੀਕਲ, 4 ਪਿਸਤੌਲ, 17 ਕਾਰਤੂਸ ਬਰਾਮਦ ਕੀਤੇ ਹਨ।
ਹੋਰ ਜਾਣਕਾਰੀ ਲਈ ਕਲਿਕ ਕਰੋ।-  ਪੰਜਾਬ ਪੁਲਸ ਦੀ ਸਫ਼ਲਤਾ, 2 ਵਿਅਕਤੀਆਂ ਕੋਲੋਂ 8 ਕਿਲੋ ਹੈਰੋਇਨ ਸਮੇਤ ਬਰਮਾਦ ਕੀਤਾ ਇਹ ਸਾਮਾਨ

6. PM ਮੋਦੀ ਦੇ ਜਹਾਜ਼ 'ਚ ਆਈ ਤਕਨੀਕੀ ਖ਼ਰਾਬੀ
ਨਵੀਂ ਦਿੱਲੀ- ਝਾਰਖੰਡ 'ਚ ਚੋਣ ਰੈਲੀ ਲਈ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਹਾਜ਼ 'ਚ ਤਕਨੀਕੀ ਖ਼ਰਾਬੀ ਆ ਗਈ। ਇਸ ਕਾਰਨ ਜਹਾਜ਼ ਨੂੰ ਦੇਵਘਰ ਹਵਾਈ ਅੱਡੇ 'ਤੇ ਹੀ ਰੋਕਣਾ ਪਿਆ। ਇਸ ਨਾਲ ਉਨ੍ਹਾਂ ਦੀ ਦਿੱਲੀ ਵਾਪਸੀ 'ਚ ਕੁਝ ਦੇਰੀ ਹੋਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਆਦਿਵਾਸੀ ਪ੍ਰਤੀਕ ਬਿਰਸਾ ਮੁੰਡਾ ਦੀ ਜਯੰਤੀ 'ਤੇ ਝਾਰਖੰਡ 'ਚ 2 ਰੈਲੀਆਂ ਨੂੰ ਸੰਬੋਧਨ ਕੀਤਾ। ਬਿਰਸਾ ਮੁੰਡਾ ਦੀ ਜਯੰਤੀ ਨੂੰ 'ਜਨਜਾਤੀ ਗੌਰਵ ਦਿਵਸ' ਵਜੋਂ ਮਨਾਇਆ ਗਿਆ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।- PM ਮੋਦੀ ਦੇ ਜਹਾਜ਼ 'ਚ ਆਈ ਤਕਨੀਕੀ ਖ਼ਰਾਬੀ

7. ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਘੇਰਿਆ ਅਮਿਤ ਸ਼ਾਹ ਦਾ ਹੈਲੀਕਾਪਟਰ
ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਹੈਲੀਕਾਪਟਰ ਦੀ ਚੋਣ ਕਮਿਸ਼ਨ ਦੇ ਅਧਿਕਾਰੀਆਂ ਵਲੋਂ ਜਾਂਚ ਕੀਤੀ ਗਈ। ਜਿਸ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ। ਦਰਅਸਲ ਮਹਾਰਾਸ਼ਟਰ ਦੇ ਹਿੰਗੋਲੀ 'ਚ ਚੋਣ ਪ੍ਰਚਾਰ ਦੌਰਾਨ ਚੋਣ ਕਮਿਸ਼ਨ ਦੇ ਅਧਿਕਾਰੀਆਂ ਵਲੋਂ ਗ੍ਰਹਿ ਮੰਤਰੀ ਦੇ ਹੈਲੀਕਾਪਟਰ ਦੀ ਜਾਂਚ ਕੀਤੀ ਗਈ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਘੇਰਿਆ ਅਮਿਤ ਸ਼ਾਹ ਦਾ ਹੈਲੀਕਾਪਟਰ, ਕੀਤੀ ਜਾਂਚ

8. ਕੈਨੇਡਾ ਦੇ ਇਨ੍ਹਾਂ 2 ਸ਼ਹਿਰਾਂ 'ਚ ਪੂਜਾ ਸਥਾਨਾਂ ਦੇ ਬਾਹਰ ਪ੍ਰਦਰਸ਼ਨਾਂ 'ਤੇ ਪਾਬੰਦੀ
ਟੋਰਾਂਟੋ- ਕੈਨੇਡਾ ਵਿੱਚ ਹਿੰਦੂ ਸਭਾ ਮੰਦਰ ਦੇ ਬਾਹਰ ਖਾਲਿਸਤਾਨ ਪੱਖੀ ਪ੍ਰਦਰਸ਼ਨਕਾਰੀਆਂ ਵੱਲੋਂ ਇੱਕ ਕੌਂਸਲਰ ਸਮਾਗਮ ਨੂੰ ਨਿਸ਼ਾਨਾ ਬਣਾਉਣ ਦੇ ਹਫ਼ਤੇ ਬਾਅਦ, ਗ੍ਰੇਟਰ ਟੋਰਾਂਟੋ ਏਰੀਆ (ਜੀਟੀਏ) ਦੇ 2 ਸ਼ਹਿਰਾਂ ਨੇ ਬੁੱਧਵਾਰ ਨੂੰ ਪੂਜਾ ਸਥਾਨਾਂ ਦੇ ਆਸ-ਪਾਸ ਪ੍ਰਦਰਸ਼ਨਾਂ 'ਤੇ ਪਾਬੰਦੀ ਲਗਾਉਣ ਲਈ ਮਤੇ ਪਾਸ ਕੀਤੇ। ਇਸ ਸਬੰਧੀ ਇੱਕ ਮਤਾ ਪਹਿਲਾਂ ਮਿਸੀਸਾਗਾ ਸਿਟੀ ਕੌਂਸਲ ਵੱਲੋਂ ਪਾਸ ਕੀਤਾ ਗਿਆ ਸੀ। ਇਹ ਮਤਾ ਸ਼ਹਿਰ ਦੀ ਕੌਂਸਲਰ ਦੀਪਿਕਾ ਡੇਮੇਰਲਾ ਨੇ ਪੇਸ਼ ਕੀਤਾ ਸੀ। ਕੌਂਸਲ ਦੇ 10 ਮੈਂਬਰਾਂ ਨੇ ਇਸ ਦੇ ਹੱਕ ਵਿੱਚ ਵੋਟ ਪਾਈ ਅਤੇ ਕਿਸੇ ਨੇ ਵੀ ਵਿਰੋਧ ਨਹੀਂ ਕੀਤਾ। ਉਥੇ ਹੀ ਇਸੇ ਤਰ੍ਹਾਂ ਦਾ ਮਤਾ ਬਾਅਦ ਵਿੱਚ ਬਰੈਂਪਟਨ ਸਿਟੀ ਕਾਉਂਸਿਲ ਵੱਲੋਂ ਵੀ ਪਾਸ ਕੀਤਾ ਗਿਆ। ਬਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਵੱਲੋਂ ਪੇਸ਼ ਕੀਤੇ ਗਏ ਮਤੇ ਨੂੰ ਸਿਟੀ ਕੌਂਸਲ ਵੱਲੋਂ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਕੈਨੇਡਾ ਦੇ ਇਨ੍ਹਾਂ 2 ਸ਼ਹਿਰਾਂ 'ਚ ਪੂਜਾ ਸਥਾਨਾਂ ਦੇ ਬਾਹਰ ਪ੍ਰਦਰਸ਼ਨਾਂ 'ਤੇ ਪਾਬੰਦੀ

9. Pakistan ਨੂੰ ਵੱਡਾ ਝਟਕਾ! ਚੈਂਪੀਅਨਸ ਟ੍ਰਾਫੀ ਨੂੰ ਲੈ ਕੇ ICC ਨੇ ਕਰ’ਤਾ ਇਹ ਐਲਾਨ
ਖੇਡ ਡੈਸਕ - ICC ਚੈਂਪੀਅਨਜ਼ ਟਰਾਫੀ 2025 ਤੋਂ ਪਹਿਲਾਂ ਇਕ ਹੋਰ ਵੱਡਾ ਹੰਗਾਮਾ ਖੜ੍ਹਾ ਹੋ ਗਿਆ ਹੈ। ਦਰਅਸਲ, ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਨੇ  ICC ਚੈਂਪੀਅਨਜ਼ ਟਰਾਫੀ ਦੁਬਈ ਤੋਂ ਇਸਲਾਮਾਬਾਦ ਭੇਜ ਦਿੱਤੀ ਹੈ। ਹੁਣ ਪਾਕਿਸਤਾਨ ਕ੍ਰਿਕਟ ਬੋਰਡ ਇਸ ਟਰਾਫੀ ਦੌਰੇ ਲਈ ਤਿਆਰ ਹੈ ਭਾਵ ਕਿ ਇਹ ਟਰਾਫੀ ਪਾਕਿਸਤਾਨ ਦੀਆਂ ਵੱਖ-ਵੱਖ ਥਾਵਾਂ 'ਤੇ ਪ੍ਰਸ਼ੰਸਕਾਂ ਵਿਚਕਾਰ ਲੈ ਕੇ ਜਾਵੇਗੀ। ਚੈਂਪੀਅਨਸ ਟਰਾਫੀ ਦੇ ਦੌਰੇ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਇਸ ਦੌਰਾਨ ICC ਨੇ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਵੱਡਾ ਝਟਕਾ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਪਾਕਿਸਤਾਨ ਨੂੰ ਟਰਾਫੀ ਦੌਰੇ ਲਈ ਤਿਆਰ ਕੀਤੇ ਗਏ ਪ੍ਰੋਗਰਾਮ 'ਚ ਬਦਲਾਅ ਕਰਨਾ ਪੈ ਸਕਦਾ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।- Pakistan ਨੂੰ ਵੱਡਾ ਝਟਕਾ! ਚੈਂਪੀਅਨਸ ਟ੍ਰਾਫੀ ਨੂੰ ਲੈ ਕੇ ICC ਨੇ ਕਰ’ਤਾ ਇਹ ਐਲਾਨ

10. ਨੀਰੂ ਬਾਜਵਾ ਬਣੀ ਮਾਸੀ, ਭੈਣ ਰੁਬੀਨਾ ਨੇ ਦਿੱਤਾ ਪੁੱਤਰ ਨੂੰ ਜਨਮ
ਐਂਟਰਟੇਨਮੈਂਟ ਡੈਸਕ - ਪੰਜਾਬੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਮਾਸੀ ਬਣ ਗਈ ਹੈ। ਜੀ ਹਾਂ, ਨੀਰੂ ਬਾਜਵਾ ਦੀ ਭੈਣ-ਅਦਾਕਾਰਾ ਰੁਬੀਨਾ ਬਾਜਵਾ ਮਾਂ ਬਣ ਗਈ ਹੈ। ਉਨ੍ਹਾਂ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਇਸ ਦੀ ਜਾਣਕਾਰੀ ਖ਼ੁਦ ਰੁਬੀਨਾ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਸਾਂਝੀ ਕਰਦਿਆਂ ਦਿੱਤੀ ਹੈ। ਇਸ ਤਸਵੀਰ 'ਚ ਰੁਬੀਨਾ ਤੇ ਗੁਰਬਖਸ਼ ਚਾਹਲ ਆਪਣੇ ਪੁੱਤਰ ਨੂੰ ਸੀਨੇ ਨਾਲ ਲਾਈ ਨਜ਼ਰ ਆ ਰਹੇ ਹਨ। ਇਸ ਪੋਸਟ ਨਾਲ ਉਨ੍ਹਾਂ ਨੇ ਲੰਬੀ ਚੌੜੀ ਪੋਸਟ ਵੀ ਸਾਂਝੀ ਕੀਤੀ ਹੈ। ਰੁਬੀਨਾ ਬਾਜਵਾ ਦੀ ਇਸ ਪੋਸਟ 'ਤੇ ਫੈਨਜ਼ ਦੇ ਨਾਲ-ਨਾਲ ਸੈਲੀਬ੍ਰਿਟੀਜ਼ ਵੀ ਵਧਾਈਆਂ ਦੇ ਰਹੇ ਹਨ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਨੀਰੂ ਬਾਜਵਾ ਬਣੀ ਮਾਸੀ, ਭੈਣ ਰੁਬੀਨਾ ਨੇ ਦਿੱਤਾ ਪੁੱਤਰ ਨੂੰ ਜਨਮ, ਸਾਂਝੀ ਕੀਤੀ ਪਹਿਲੀ ਝਲਕ


author

Sunaina

Content Editor

Related News