ਜੇਲ੍ਹ ''ਚੋਂ ਮਿਲਿਆ Redmi 5G ਮੋਬਾਈਲ, ਹੈਰਾਨ ਰਹਿ ਗਏ ਮੁਲਾਜ਼ਮ

Saturday, Nov 09, 2024 - 12:59 PM (IST)

ਜੇਲ੍ਹ ''ਚੋਂ ਮਿਲਿਆ Redmi 5G ਮੋਬਾਈਲ, ਹੈਰਾਨ ਰਹਿ ਗਏ ਮੁਲਾਜ਼ਮ

ਗੁਰਦਾਸਪੁਰ (ਵਿਨੋਦ)- ਕੇਂਦਰੀ ਜੇਲ੍ਹ ਗੁਰਦਾਸਪੁਰ ਤੋਂ Redmi 5G ਮੋਬਾਇਲ ਸਿਮ ਕਾਰਡ ਸਮੇਤ ਬਰਾਮਦ ਹੋਇਆ ਹੈ। ਇਸ ’ਤੇ ਸਿਟੀ ਪੁਲਸ ਗੁਰਦਾਸਪੁਰ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ ਕਾਰੋਬਾਰੀ ਪ੍ਰਿੰਕਲ 'ਤੇ ਫ਼ਾਇਰਿੰਗ ਮਾਮਲੇ ਵਿਚ ਨਵਾਂ ਮੋੜ

ਇਸ ਸਬੰਧੀ ਸਬ-ਇੰਸਪੈਕਟਰ ਬਨਾਰਸੀ ਦਾਸ ਨੇ ਦੱਸਿਆ ਕਿ ਸਹਾਇਕ ਸੁਪਰਡੰਟ ਕੇਂਦਰੀ ਜੇਲ੍ਹ ਗੁਰਦਾਸਪੁਰ ਸਰਵਨ ਸਿੰਘ ਨੇ ਆਪਣੇ ਪੱਤਰ ਵਿਚ ਲਿਖਿਆ ਕਿ ਜਦ ਜੇਲ੍ਹ ਸਟਾਫ ਵੱਲੋਂ ਬੈਰਕ ਨੰਬਰ 9/4 ਦੀ ਤਾਲਾਸ਼ੀ ਕੀਤੀ ਗਈ ਤਾਂ ਬੈਰਕ ਦੇ ਅੰਦਰੋਂ ਇਕ ਕਾਲੇ ਰੰਗ ਦਾ ਟੱਚ ਸਕਰੀਨ ਫ਼ੋਨ Redmi 5G ਬਰਾਮਦ ਹੋਇਆ, ਜਿਸ ਵਿਚ ਸਿਮ ਕਾਰਡ ਵੀ ਸੀ। ਇਸ ਨੂੰ ਆਪਣੇ ਕਬਜ਼ੇ ’ਚ ਲੈ ਕੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News