ਬੁੱਕਾਂ 'ਚ ਪੈਟਰੋਲ ਪਵਾ ਰਹੇ ਪੰਜਾਬੀ, ਹੈਰਾਨ ਕਰੇਗੀ ਵਜ੍ਹਾ

Monday, Nov 11, 2024 - 11:27 AM (IST)

ਬੁੱਕਾਂ 'ਚ ਪੈਟਰੋਲ ਪਵਾ ਰਹੇ ਪੰਜਾਬੀ, ਹੈਰਾਨ ਕਰੇਗੀ ਵਜ੍ਹਾ

ਲੁਧਿਆਣਾ (ਖੁਰਾਣਾ)- ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਕੁਝ ਵੀਡੀਓਜ਼ ਨੇ ਪੰਜਾਬ ਦੀ ਸੁਰੱਖਿਆ ਵਿਵਸਥਾ ’ਤੇ ਪ੍ਰਸ਼ਨ ਚਿੰਨ੍ਹ ਖੜ੍ਹੇ ਕਰ ਦਿੱਤੇ ਹਨ, ਜਿਸ ਵਿਚ ਕੁਝ ਨੌਜਵਾਨ ਪੈਟਰੋਲ ਪੰਪਾਂ ’ਤੇ ਰੀਲ ਬਣਾਉਣ ਦੇ ਚੱਕਰ ਵਿਚ ਹੱਥਾਂ ਵਿਚ ਪੈਟਰੋਲ ਭਰ ਕੇ ਜਾਨਲੇਵਾ ਸਟੰਟ ਕਰ ਰਹੇ ਹਨ ਸਿੱਧੇ ਲਫਜਾਂ ਵਿਚ ਕਿਹਾ ਜਾਵੇ ਤਾਂ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਪੈਟਰੋਲੀਅਮ ਡੀਲਰਾਂ ਦੀ ਕੁੰਭਕਰਨੀ ਨੀਂਦ ਰਾਜ ਦੇ ਲਾਅ ਐਂਡ ਆਰਡਰ ਦੇ ਲਈ ਲਗਾਤਾਰ ਵਿਸਫੋਟਿਕ ਰੂਪ ਧਾਰਨ ਕਰਦੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - 12 ਨਵੰਬਰ ਨੂੰ ਪੰਜਾਬ ਵਿਚ ਛੁੱਟੀ!

ਵਟ੍ਹਸਅਪ, ਇੰਸਟਾਗਰਾਮ ਫੇਸਬੁਕ ਸਮੇਤ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ’ਤੇ ਜੰਗਲ ਦੀ ਅੱਗ ਦੀ ਤਰ੍ਹਾਂ ਫੈਲ ਰਹੀ ਵੀਡੀਓ ਕਲਿਪ ਆਮ ਜਨਤਾ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦੇਣ ਵਾਲੀ ਹੈ, ਜਿਸ ਵਿਚ ਕੁਝ ਵਾਹਨ ਸਵਾਰ ਅਤੇ ਹੋਰ ਨੌਜਵਾਨ ਲੜਕੇ ਅਤੇ ਲੜਕੀਆਂ ਫੇਮ ਪਾਉਣ ਦੇ ਚੱਕਰ ਵਿਚ ਪੈਟਰੋਲ ਪੰਪਾਂ ’ਤੇ ਰੀਲ ਬਣਾਉਣ ਦੇ ਲਈ ਪੈਟਰੋਲ ਦੀ ਨੋਜਲ (ਵਾਹਨਾਂ ਵਿਚ ਤੇਲ ਭਰਨ ਵਾਲੀ ਪਾਈਪ ਲਾਈਨ) ਦਾ ਗਲਤ ਤਰੀਕੇ ਨਾਲ ਇਸਤੇਮਾਲ ਕਰਦੇ ਹੋਏ ਪੰਜਾਬੀ ਗਾਣੇ ਦਾ ਮਿਊਜ਼ਿਕ ਵਜਾ ਕੇ ਹਥੇਲੀਆਂ ਵਿਚ ਭਰੇ ਹੋਏ ਪੈਟਰੋਲ ਨੂੰ ਸ਼ਰਾਬ ਦੇ ਪੈਗ ਦੀ ਤਰ੍ਹਾਂ ਪੈਟਰੋਲ ਦੀਆਂ ਬੂੰਦਾਂ ਦਾ ਛਿੜਕਾਅ ਕਰ ਰਹੇ ਹਨ।

PunjabKesari

ਇਸ ਦੌਰਾਨ ਇਕ ਛੋਟੀ ਜਿਹੀ ਗਲਤੀ ਮੌਤ ਦਾ ਵੱਡਾ ਤਾਂਡਵ ਮਚਾ ਸਕਦੀ ਹੈ। ਪੈਟਰੋਲ ਪੰਪ ’ਤੇ ਅੱਗ ਲੱਗਣ ਦੀ ਸਥਿਤੀ ਵਿਚ ਹੋਣ ਵਾਲੇ ਜ਼ੋਰਦਾਰ ਧਮਾਕੇ ਪੰਜਾਬ ਦੀ ਸੁਰੱਖਿਆ ਵਿਵਸਥਾ ਨੂੰ ਲੈ ਕੇ ਹੋਣ ਵਾਲੇ ਸੰਭਾਵਿਤ ਦਰਦਨਾਕ ਹਾਦਸੇ ਪਿਛੇ ਕਈ ਤਰ੍ਹਾਂ ਦੇ ਸਵਾਲ ਛੱਡ ਦੇਣਗੇ ਕਿ ਸਰਕਾਰੀ ਖੂਫੀਆ ਤੰਤਰ, ਜ਼ਿਲ੍ਹਾ ਪੁਲਸ, ਪ੍ਰਸ਼ਾਸਨਿਕ ਅਧਿਕਾਰੀਆਂ, ਤੇਲ ਕੰਪਨੀਆਂ ਜਾਂ ਫਿਰ ਪੈਟਰੋਲੀਅਮ ਡੀਲਰਾਂ ਵਲੋਂ ਉਕਤ ਗੰਭੀਰ ਮਾਮਲੇ ’ਤੇ ਆਖਿਰ ਸਮੇਂ ਰਹਿੰਦੇ ਹੀ ਕੋਈ ਉਚਿਤ ਕਦਮ ਕਿਉਂ ਨਹੀਂ ਚੁੱਕੇ ਗਏ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ! ਜਾਰੀ ਹੋ ਗਏ ਸਖ਼ਤ ਹੁਕਮ

ਇਸ ਗੱਲ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੋਵੇਗਾ ਕਿ ਮਹਾਨਗਰੀ ਵਿਚ ਜ਼ਿਆਦਾਤਰ ਪੈਟਰੋਲ ਪੰਪ ਡੀਲਰ ਨਿਯਮਾਂ ਨੂੰ ਛਿੱਕੇ ’ਤੇ ਟੰਗ ਕੇ ਪਾਬੰਦੀਸ਼ੁਦਾ ਪਲਾਸਟਿਕ ਦੀਆਂ ਬੋਤਲਾਂ ਵਿਚ ਪੈਟਰੋਲ ਦੀ ਵਿਕਰੀ ਕਰ ਰਹੇ ਹਨ। ਉਕਤ ਡੀਲਰਾਂ ਦੀ ਲਾਪਰਵਾਹੀ ਦਾ ਫਾਇਦਾ ਚੁੱਕਦੇ ਹੋਏ ਕੁਝ ਅੱਤਵਾਕੀ ਗਰੁੱਪਾਂ ਨਾਲ ਜੁੜੇ ਦਹਿਸ਼ਤਗਰਦਾਂ ਵਲੋਂ ਬਤੇ ਦਿਨੀਂ ਸ਼ਿਵਸੈਨਾ ਦੇ ਨੇਤਾਵਾਂ ਯੋਗੇਸ਼ ਬਖਸ਼ੀ ਅਤੇ ਹਰੀਕਰਤ ਸਿੰਘ ਖੁਰਾਣਾ ਦੇ ਘਰਾਂ ਵਿਚ ਪੈਟਰੋਲ ਬੰਬ ਹਮਲੇ ਕੀਤੇ ਗਏ ਹਨ।

PunjabKesari

ਮਾਮਲੇ ਦੀ ਹਵਾ ਲੱਗਦਿਆਂ ਹੀ ਸਖ਼ਤ ਹੋਏ ਚੇਅਰਮੈਨ 

ਵੱਖ-ਵੱਖ ਪੈਟਰੋਲ ਪੰਪਾਂ ’ਤੇ ਤਾਇਨਾਤ ਮੁਲਾਜ਼ਮਾਂ ਵੱਲੋਂ ਨੌਜਵਾਨਾਂ ਦੀਆਂ ਹਥੇਲੀਆਂ ’ਤੇ ਨਾਜਾਇਜ਼ ਪੈਟਰੋਲ ਭਰਨ ਸਬੰਧੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਵੀਡੀਓ ਕਲਿੱਪ ਦੀ ਹਵਾ ਮਿਲਦਿਆਂ ਹੀ ਲੁਧਿਆਣਾ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਦੇ ਚੇਅਰਮੈਨ ਅਸ਼ੋਕ ਸਚਦੇਵਾ ਨੇ ਸਖ਼ਤ ਰਵੱਈਆ ਅਪਣਾਉਂਦੇ ਹੋਏ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਦੇ ਸਮੂਹ ਨੇ ਵੌਇਸ ਮੈਸੇਜ ਭੇਜਦਿਆਂ ਸਪੱਸ਼ਟ ਕੀਤਾ ਹੈ ਕਿ ਇਹ ਪੂਰੀ ਤਰ੍ਹਾਂ ਨਾਲ ਗਲਤ ਕੰਮ ਹੈ ਕਿਉਂਕਿ ਐਸੋਸੀਏਸ਼ਨ ਵੱਲੋਂ ਇਸ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੰਪ ਦੇ ਚੇਅਰਮੈਨ ਸਚਦੇਵਾ ਨੇ ਕਿਹਾ ਕਿ ਅਜਿਹੀ ਕੋਈ ਵੀ ਕਾਰਵਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਜਿਸ ਨਾਲ ਨਾ ਸਿਰਫ਼ ਸ਼ਹਿਰ ਦੀ ਸੁਰੱਖਿਆ ਵਿਵਸਥਾ ਨੂੰ ਨੁਕਸਾਨ ਪਹੁੰਚਦਾ ਹੋਵੇ, ਸਗੋਂ ਕੋਈ ਵੀ ਘਾਤਕ ਹਾਦਸਾ ਵਾਪਰਦਾ ਹੋਵੇ ਜੋ ਲੋਕ ਇਸ ਤਰ੍ਹਾਂ ਖ਼ਤਰਨਾਕ ਕੰਮ ਕਰ ਕੇ ਪ੍ਰਸਿੱਧੀ ਹਾਸਲ ਕਰ ਰਹੇ ਹਨ, ਉਨ੍ਹਾਂ ਨੂੰ ਆਪਣੇ ਬਜ਼ੁਰਗ ਮਾਤਾ-ਪਿਤਾ ਅਤੇ ਪਰਿਵਾਰ ਬਾਰੇ ਵੀ ਸੋਚਣਾ ਚਾਹੀਦਾ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਮੁਲਾਜ਼ਮਾਂ ਲਈ ਵੱਡਾ ਕਦਮ ਚੁੱਕਣ ਜਾ ਰਹੀ ਪੰਜਾਬ ਸਰਕਾਰ!

ਜੁਰਮਾਨਾ ਸਮੇਤ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ

ਕੰਟਰੋਲਰ ਖੁਰਾਕ ਤੇ ਸਪਲਾਈ ਵਿਭਾਗ ਦੀ ਨੋਡਲ ਏਜੰਸੀ ਦੀ ਜ਼ਿਲ੍ਹਾ ਕੰਟਰੋਲਰ ਪੂਰਬੀ ਮੈਡਮ ਸ਼ਿਫਾਲੀ ਚੋਪੜਾ ਨੇ ਦੱਸਿਆ ਕਿ ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਉਕਤ ਵੀਡੀਓ ਲੁਧਿਆਣਾ ਜ਼ਿਲੇ ਨਾਲ ਸਬੰਧਤ ਹੈ ਜਾਂ ਨਹੀਂ ਪਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਵੀਡੀਓ ਕਲਿੱਪ ਦੀ ਜਾਂਚ ਕੀਤੀ ਜਾਵੇਗੀ। ਜੇਕਰ ਮਾਮਲਾ ਲੁਧਿਆਣਾ ਨਾਲ ਸਬੰਧਤ ਹੈ ਤਾਂ ਸਬੰਧਤ ਪੈਟਰੋਲੀਅਮ ਡੀਲਰਾਂ ਖਿਲਾਫ ਨਿਯਮਾਂ ਅਨੁਸਾਰ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਵੀ ਡੀਲਰ ਜਾਂ ਨੌਜਵਾਨ ਨੂੰ ਬਖਸ਼ਿਆ ਨਹੀਂ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News