ਮਾਪੇ ਕਰਦੇ ਰਹੇ ਪੁੱਤ ਦੀ ਉਡੀਕ, ਕਈ ਘੰਟਿਆਂ ਬਾਅਦ ਵੀ ਨਾ ਪਹੁੰਚਿਆ ਘਰ ਤਾਂ...
Saturday, Nov 16, 2024 - 06:12 AM (IST)
ਗੁਰਾਇਆ (ਮੁਨੀਸ਼, ਹੇਮੰਤ)- ਗੁਰਾਇਆ ਤੋਂ ਇਕ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਨੈਸ਼ਨਲ ਹਾਈਵੇ ’ਤੇ ਕਰੀਬ 21 ਘੰਟੇ ਨੌਜਵਾਨ ਦੀ ਲਾਸ਼ ਘਾਹ ਵਿਚ ਪਈ ਰਹੀ ਪਰ ਕਿਸੇ ਨੇ ਵੀ ਇਸ ਦੀ ਸੂਚਨਾ ਪੁਲਸ ਨੂੰ ਦੇਣੀ ਮੁਨਾਸਬ ਨਹੀਂ ਸਮਝੀ। ਮ੍ਰਿਤਕ ਦੀ ਪਛਾਣ ਬਟਾਲਾ ਦੇ ਰਹਿਣ ਵਾਲੇ ਸੰਚਿਤ (26) ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਉਹ ਯਮੁਨਾ ਨਗਰ, ਹਰਿਆਣਾ ਤੋਂ ਆਪਣੇ ਕੰਮ ਤੋਂ ਵਾਪਸ ਆਪਣੇ ਘਰ ਪਲਸਰ ਮੋਟਰਸਾਈਕਲ ’ਤੇ ਵੀਰਵਾਰ ਦੁਪਹਿਰ ਢਾਈ ਵਜੇ ਦੇ ਕਰੀਬ ਦਾ ਨਿਕਲਿਆ ਹੋਇਆ ਸੀ, ਜਿਸ ਦੀ 6 ਵਜੇ ਆਪਣੀ ਮਾਤਾ ਨਾਲ ਗੱਲਬਾਤ ਹੋਈ ਸੀ ਕਿ ਉਹ ਲੁਧਿਆਣਾ ਪਹੁੰਚ ਗਿਆ ਹੈ, ਜਿਸ ਤੋਂ ਬਾਅਦ ਪਰਿਵਾਰ ਨੇ 8 ਵਜੇ ਦੇ ਕਰੀਬ ਸੰਚਿਤ ਨੂੰ ਫੋਨ ਕੀਤੇ ਪਰ ਉਸ ਨੇ ਫੋਨ ਨਹੀਂ ਚੁੱਕਿਆ। 09.15 ਵਜੇ ਦੇ ਕਰੀਬ ਉਸ ਦਾ ਫੋਨ ਬੰਦ ਹੋ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ ਹੋਈ ਵੱਡੀ ਵਾਰ.ਦਾਤ ; ਦੁਕਾਨ 'ਤੇ ਬੈਠੀ ਔਰਤ ਤੇ ਉਸ ਦੇ ਪਤੀ ਨੂੰ ਮਾਰ'ਤੀਆਂ ਗੋ.ਲ਼ੀਆਂ
ਪਰਿਵਾਰ ਨੂੰ ਕਾਫੀ ਚਿੰਤਾ ਹੋਈ ਤੇ ਪਰਿਵਾਰ ਨੇ ਬਟਾਲਾ ਪੁਲਸ ਦੀ ਮਦਦ ਦੇ ਨਾਲ ਸੰਚਿਤ ਦੇ ਫੋਨ ਦੀ ਲੋਕੇਸ਼ਨ ਕਢਵਾਈ ਤਾਂ ਉਹ ਗੁਰਾਇਆ ਦੀ ਨਿਕਲੀ। ਇਸ ਤੋਂ ਬਾਅਦ ਬਟਾਲਾ ਤੋਂ ਸੰਚਿਤ ਦੇ ਪਿਤਾ ਤੇ ਉਸ ਦੇ ਹੋਰ ਪਰਿਵਾਰਿਕ ਮੈਂਬਰ ਸ਼ੁਕਰਵਾਰ ਸਵੇਰੇ ਗੁਰਾਇਆ ਪਹੁੰਚੇ ਤੇ ਜਿਨ੍ਹਾਂ ਨੇ ਉਸ ਦੀ ਕਾਫੀ ਭਾਲ ਕੀਤੀ।
ਇਸ ਦੌਰਾਨ ਉਹ ਲਾਡੋਵਾਲ ਟੋਲ ਪਲਾਜ਼ਾ, ਫਿਲੌਰ ਦੇ ਹਾਇਟੈਕ ਨਾਕੇ ’ਤੇ ਸੀ.ਸੀ.ਟੀ.ਵੀ. ਕੈਮਰੇ ਵੀ ਦੇਖ ਕੇ ਆਏ, ਜਿੱਥੇ 6 ਵਜੇ ਦੇ ਕਰੀਬ ਸੰਚਿਤ ਉਥੋਂ ਵੀਰਵਾਰ ਸ਼ਾਮ ਨੂੰ ਨਿਕਲਿਆ, ਜਿਸ ਤੋਂ ਬਾਅਦ ਉਸ ਦਾ ਅੱਗੇ ਕੁਝ ਵੀ ਪਤਾ ਨਹੀਂ ਲੱਗਾ। ਸ਼ੁੱਕਰਵਾਰ ਸ਼ਾਮ 4 ਵਜੇ ਦੇ ਕਰੀਬ ਲਿਫਾਫੇ ਚੁੱਕਣ ਵਾਲੇ ਨੇ ਦੇਖਿਆ ਕਿ ਇਕ ਨੌਜਵਾਨ ਗੁਰਾਇਆ ਦੇ ਕ੍ਰਿਸ਼ਨਾ ਕਾਲੋਨੀ ਦੇ ਸਾਹਮਣੇ ਹਾਈਵੇ ’ਤੇ ਘਾਹ ਵਿਚ ਡਿੱਗਿਆ ਪਿਆ ਹੈ, ਜਿਸ ਦਾ ਮੋਟਰਸਾਈਕਲ ਵੀ ਉਥੇ ਹੀ ਖੜ੍ਹਾ ਹੈ, ਜਿਸ ਨੇ ਇਸ ਦੀ ਇਤਲਾਹ ਨੇੜੇ ਫੈਕਟਰੀ ਵਾਲਿਆਂ ਨੂੰ ਦਿੱਤੀ ਤੇ ਇਸ ਪਿੱਛੋਂ ਮੌਕੇ ’ਤੇ ਮੀਡੀਆ ਪਹੁੰਚਿਆ, ਜਿਨ੍ਹਾਂ ਨੇ ਪੁਲਸ ਨੂੰ ਇਸ ਦੀ ਇਤਲਾਹ ਦਿੱਤੀ। ਪੁਲਸ ਨੇ ਆ ਕੇ ਦੇਖਿਆ ਕਿ ਜੋ ਨੌਜਵਾਨ ਦੀ ਲਾਸ਼ ਪਈ ਸੀ ਉਹ ਸੰਚਿਤ ਦੀ ਸੀ। ਇਸ ਦੀ ਸ਼ਨਾਖਤ ਉਸ ਦੇ ਪਰਿਵਾਰਕ ਮੈਂਬਰਾਂ ਨੇ ਵੀ ਆ ਕੇ ਕਰ ਦਿੱਤੀ ਸੀ।
ਇਹ ਵੀ ਪੜ੍ਹੋ- ਭਰਾ ਦੇ ਔਲਾਦ ਨਾ ਹੋਣ ਕਾਰਨ ਭੈਣ ਨੇ ਦੇ ਗੋਦ ਦੇ ਦਿੱਤੀ ਆਪਣੀ ਧੀ, ਪਰ 'ਮਾਂ' ਦੇ ਸਲੂਕ ਕਾਰਨ ਬੱਚੀ ਨੇ ਜੋ ਕੀਤਾ...
ਸੂਚਨਾ ਦੇਣ ਤੋਂ ਬਾਅਦ ਗੁਰਾਇਆ ਪੁਲਸ ਮੌਕੇ ’ਤੇ ਪਹੁੰਚੀ, ਜਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਵਿਚ ਭੇਜ ਦਿੱਤਾ ਹੈ ਤੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e