ਰੋਜ਼ਾਨਾ ਸਵੇਰੇ ਨਮਕ ਵਾਲਾ ਪਾਣੀ ਪੀਣ ਨਾਲ ਹੁੰਦੇ ਹਨ ਕਈ ਫਾਇਦੇ

10/11/2018 11:39:59 AM

ਨਵੀਂ ਦਿੱਲੀ— ਕੀ ਤੁਸੀਂ ਜਾਣਦੇ ਹੋ ਕਿ ਕਈ ਵਾਰ ਮਿਨਰਲਸ ਦੀ ਕਮੀ ਨਾਲ ਵੀ ਸਾਡਾ ਸਰੀਰ ਬੀਮਾਰੀਆਂ ਦੀ ਚਪੇਟ 'ਚ ਆ ਜਾਂਦਾ ਹੈ। ਅਜਿਹੇ 'ਚ ਜ਼ਰੂਰੀ ਹੈ ਕਿ ਵਿਅਕਤੀ ਆਪਣੇ ਖਾਣ-ਪੀਣ 'ਚ ਮਿਨਰਲਸ ਦਾ ਧਿਆਨ ਰੱਖੇ। ਸਰੀਰ 'ਚ ਨਮਕ ਦੀ ਕਮੀ ਨਾਲ ਵੀ ਕਈ ਗੰਭੀਰ ਬੀਮਾਰੀਆਂ ਹੋ ਸਕਦੀਆਂ ਹਨ ਪਰ ਜੇ ਤੁਸੀਂ ਹਰ ਰੋਜ਼ ਸਹੀ ਮਾਤਰਾ 'ਚ ਨਮਕ ਦੀ ਵਰਤੋਂ ਕਰਦੇ ਹੋ ਤਾਂ ਇਹ ਤੁਹਾਡੇ ਲਈ ਦਵਾਈ ਦਾ ਕੰਮ ਕਰਦਾ ਹੈ। ਰੋਜ਼ ਸਵੇਰੇ ਨਮਕ ਵਾਲਾ ਪਾਣੀ ਪੀਣ ਨਾਲ ਸਰੀਰ 'ਚ ਕਈ ਤੱਤਾਂ ਦੀ ਪੂਰਤੀ ਕੀਤੀ ਜਾ ਸਕਦੀ ਹੈ। ਰੋਜ਼ ਸਵੇਰੇ ਨਮਕ ਦਾ ਪਾਣੀ ਪੀਣ ਨਾਲ ਕਈ ਬੀਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਤਾਂ ਆਓ ਜਾਣਦੇ ਹਾਂ ਹਰ ਰੋਜ਼ ਨਮਕ ਦਾ ਪਾਣੀ ਪੀਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ...
1. ਹੱਡੀਆਂ ਨੂੰ ਮਜ਼ਬੂਤ ਕਰੇ
ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਵੀ ਨਮਕ ਦਾ ਪਾਣੀ ਕਾਫੀ ਫਾਇਦੇਮੰਦ ਹੁੰਦਾ ਹੈ। ਇਸ ਨਾਲ ਸਰੀਰ 'ਚ ਕੈਲਸ਼ੀਅਮ ਦੀ ਪੂਰਤੀ ਹੋ ਜਾਂਦੀ ਹੈ ਅਤੇ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ।

PunjabKesari
2. ਚਮੜੀ ਲਈ ਫਾਇਦੇਮੰਦ
ਨਮਕ ਦਾ ਪਾਣੀ ਪੀਣ ਨਾਲ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਇਸ ਨਾਲ ਮੁਹਾਸੇ, ਦਾਗ-ਧੱਬੇ ਆਦਿ ਆਸਾਨੀ ਨਾਲ ਦੂਰ ਹੋ ਜਾਂਦੇ ਹਨ। ਨਮਕ ਦੇ ਪਾਣੀ ਨਾਲ ਚਮੜੀ 'ਚ ਨਿਖਾਰ ਵੀ ਆਉਂਦਾ ਹੈ।

PunjabKesari
3. ਲੀਵਰ ਦੀ ਸਮੱਸਿਆ ਦੂਰ ਕਰੇ
ਨਮਕ ਦੇ ਪਾਣੀ ਦੀ ਵਰਤੋਂ ਨਾਲ ਵੀ ਲੀਵਰ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ। ਨਮਕ ਦੇ ਪਾਣੀ ਨਾਲ ਖਰਾਬ ਜਾਂ ਡੈਮੇਜ਼ ਸੈੱਲਸ ਦੁਬਾਰਾ ਕੰਮ ਕਰਨ ਲੱਗਦੇ ਹਨ। ਸਰੀਰ 'ਚੋਂ ਟਾਕਸਿੰਸ ਕੱਢਣਾ ਕਾਫੀ ਜ਼ਰੂਰੀ ਹੁੰਦਾ ਹੈ ਅਤੇ ਇਸ ਲਈ ਨਮਕ ਦਾ ਪਾਣੀ ਕਾਫੀ ਫਾਇਦੇਮੰਦ ਹੁੰਦਾ ਹੈ।

PunjabKesari
4. ਨੀਂਦ ਨਾ ਆਉਣ ਦੀ ਸਮੱਸਿਆ ਦੂਰ ਕਰੇ
ਜੇ ਤੁਸੀਂ ਨੀਂਦ ਨਾ ਆਉਣ ਦੀ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੇ ਹੋ ਤਾਂ ਨਮਕ ਵਾਲੇ ਪਾਣੀ ਦੀ ਵਰਤੋਂ ਕਰੋ। ਕੁਦਰਤੀ ਨਮਕ 'ਚ ਮੌਜੂਦ ਮਿਨਰਲਸ ਤੰਤਰਿਕਾ ਤੰਤਰ ਨੂੰ ਸ਼ਾਂਤ ਕਰਨ 'ਚ ਮਦਦ ਕਰਦਾ ਹੈ।

PunjabKesari
5. ਪਾਚਨ ਤੰਤਰ ਲਈ
ਚੰਗੇ ਪਾਚਨ ਤੰਤਰ ਲਈ ਵੀ ਨਮਕ ਦਾ ਪਾਣੀ ਬਹੁਤ ਹੀ ਫਾਇਦੇਮੰਦ ਸਾਬਤ ਹੁੰਦਾ ਹੈ। ਇਹ ਪਾਚਨ ਕਿਰਿਆ ਨੂੰ ਦਰੁਸਤ ਕਰਨ ਦਾ ਕੰਮ ਕਰਦਾ ਹੈ। ਨਮਕ ਦਾ ਪਾਣੀ ਪੀਣ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ।
PunjabKesari


Related News