ਸਰਦੀ ਦੇ ਮੌਸਮ 'ਚ ਗਲੇ ਨੂੰ ਲੈ ਕੇ ਹੋ ਜਾਓ ਸਾਵਧਾਨ,ਇਨ੍ਹਾਂ ਲੱਛਣਾ ਨੂੰ ਨਾ ਕਰੋ ਨਜ਼ਰ ਅੰਦਾਜ਼

Saturday, Jan 18, 2025 - 06:13 PM (IST)

ਸਰਦੀ ਦੇ ਮੌਸਮ 'ਚ ਗਲੇ ਨੂੰ ਲੈ ਕੇ ਹੋ ਜਾਓ ਸਾਵਧਾਨ,ਇਨ੍ਹਾਂ ਲੱਛਣਾ ਨੂੰ ਨਾ ਕਰੋ ਨਜ਼ਰ ਅੰਦਾਜ਼

ਹੈਲਥ ਡੈਸਕ- ਸਰਦੀਆਂ ਦੇ ਮੌਸਮ ਵਿੱਚ ਅਕਸਰ ਟੌਨਸਿਲ ਦੀ ਸਮੱਸਿਆ ਸਾਨੂੰ ਪਰੇਸ਼ਾਨ ਕਰਦੀ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਆਖਿਰ ਇਹ ਟੌਨਸਿਲ ਕੀ ਹਨ? ਆਓ ਤੁਹਾਨੂੰ ਦੱਸਦੇ ਹਾਂ। ਦਰਅਸਲ ਸਾਡੇ ਮੂੰਹ ਦੇ ਪਿਛਲੇ ਪਾਸੇ ਦੋ ਅੰਡਾਕਾਰ ਪੈਡ ਹੁੰਦੇ ਹਨ, ਇਨ੍ਹਾਂ ਨੂੰ ਟੌਨਸਿਲ ਕਿਹਾ ਜਾਂਦਾ ਹੈ। ਜਦੋਂ ਸਰਦੀ ਦਾ ਮੌਸਮ ਆਉਂਦਾ ਹੈ ਤਾਂ ਬਹੁਤ ਸਾਰੇ ਲੋਕ ਗਲੇ ਵਿੱਚ ਖਰਾਸ਼, ਖਾਂਸੀ ਅਤੇ ਸੋਜ ਵਰਗੀਆਂ ਸਮੱਸਿਆਵਾਂ ਤੋਂ ਪੀੜਤ ਹੁੰਦੇ ਹਨ। ਅਜਿਹਾ ਟੌਨਸਿਲ ਇਨਫੈਕਸ਼ਨ ਕਰਕੇ ਹੋ ਸਕਦਾ ਹੈ। ਇਸ ਲਾਗ ਨੂੰ ਟੌਨਸਿਲਿਟਿਸ ਕਿਹਾ ਜਾਂਦਾ ਹੈ।

ਇਹ ਵੀ ਪੜ੍ਹੋ-ਦੁੱਧ 'ਚ ਮਿਲਾ ਕੇ ਪੀਓ ਇਹ ਮਸਾਲੇ, ਫਿਰ ਦੇਖੋ ਸਰੀਰ ਨੂੰ ਹੋਣ ਵਾਲੇ ਬੇਮਿਸਾਲ ਲਾਭ
ਮੀਡੀਆ ਰਿਪੋਰਟਾਂ ਮੁਤਾਬਕ ਟੌਨਸਿਲ ਦੀ ਸਮੱਸਿਆ ਕਿਸੇ ਵੀ ਉਮਰ 'ਚ ਪਰੇਸ਼ਾਨ ਹੋ ਸਕਦੀ ਹੈ। ਕਈ ਵਾਰ ਇਹ ਇੰਨਾ ਗੰਭੀਰ ਹੋ ਜਾਂਦਾ ਹੈ ਕਿ ਇਸ ਨਾਲ ਬੁਖਾਰ ਵੀ ਹੋ ਜਾਂਦਾ ਹੈ। ਹਾਲਾਂਕਿ ਟੌਨਸਿਲ ਦੀ ਸਮੱਸਿਆ ਇੱਕ ਹਫਤੇ ਦੇ ਅੰਦਰ-ਅੰਦਰ ਦੂਰ ਹੋ ਜਾਂਦੀ ਹੈ ਪਰ ਜਦੋਂ ਵੀ ਇਹ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ ਤਾਂ ਇਹ ਕੈਂਸਰ ਦਾ ਰੂਪ ਵੀ ਲੈ ਸਕਦੀ ਹੈ। ਜਦੋਂ ਟੌਨਸਿਲ ਦੇ ਸੈੱਲ ਅਸਧਾਰਨ ਤੌਰ 'ਤੇ ਵਧਣ ਲੱਗਦੇ ਹਨ ਤਾਂ ਟੌਨਸਿਲ ਕੈਂਸਰ ਹੁੰਦਾ ਹੈ। ਟੌਨਸਿਲ ਕੈਂਸਰ ਤੋਂ ਪੀੜਤ ਵਿਅਕਤੀ ਨੂੰ ਨਿਗਲਣ ਵਿੱਚ ਮੁਸ਼ਕਲ, ਗਰਦਨ ਵਿੱਚ ਸੋਜ ਅਤੇ ਦਰਦ, ਜਬਾੜੇ ਵਿੱਚ ਅਕੜਾਅ ਅਤੇ ਕੰਨਾਂ ਵਿੱਚ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਵੀ ਤੁਸੀਂ ਅਜਿਹੇ ਲੱਛਣ  ਦੇਖਦੇ ਹੋ, ਤਾਂ ਤੁਹਾਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ-ਠੰਡ 'ਚ ਕੀ ਤੁਹਾਡੇ ਵੀ ਹੁੰਦੈ ਪਿੱਠ ਦਰਦ ਤਾਂ ਨਿਜ਼ਾਤ ਪਾਉਣ ਲਈ ਅਪਣਾਓ ਇਹ ਉਪਾਅ
ਇਹ ਲੱਛਣ ਨਜ਼ਰ ਆਉਣ ਤਾਂ ਹੋ ਜਾਓ ਸਾਵਧਾਨ
ਨਿਗਲਣ ਵਿੱਚ ਪਰੇਸ਼ਾਨੀ ਹੋਣਾ
ਲੀਚਿੰਗ ਦੇ ਦੌਰਾਨ ਦਰਦ
ਕੰਨ ਵਿੱਚ ਲਗਾਤਾਰ ਦਰਦ ਹੋਣਾ
ਆਵਾਜ਼ ਦਾ ਬਣਾਵਟੀ ਹੋ ਜਾਣਾ 
ਭਾਰ ਘਟਣਾ, ਭੁੱਖ ਨਾ ਲੱਗਣਾ ਅਤੇ ਵਾਰ-ਵਾਰ ਥਕਾਵਟ ਹੋਣਾ
ਸਰਵਾਈਕਲ ਲਿੰਫ ਨੋਡ ਵਧਣੀ
ਜਬਾੜੇ ਦਾ ਸਖ਼ਤ ਹੋਣਾ 

ਇਹ ਵੀ ਪੜ੍ਹੋ-ਤੁਸੀਂ ਵੀ ਚਾਹੁੰਦੇ ਹੋ ਮਜ਼ਬੂਤ ਵਾਲ ਤਾਂ ਖਾਓ ਇਹ ਚੀਜ਼ਾਂ
ਕਿਉਂ ਹੁੰਦੇ ਟੌਨਸਿਲਸ ?
ਟੌਨਸਿਲਿਟਿਸ ਦੇ ਜ਼ਿਆਦਾਤਰ ਮਾਮਲੇ ਆਮ ਵਾਇਰਸ ਦੀ ਲਾਗ ਕਾਰਨ ਹੁੰਦੇ ਹਨ, ਪਰ ਕਈ ਵਾਰ ਇਹ ਬੈਕਟੀਰੀਆ ਦੀ ਲਾਗ ਕਾਰਨ ਵੀ ਹੁੰਦਾ ਹੈ। ਜ਼ਿਆਦਾਤਰ ਮਾਮਲਿਆਂ ਵਿੱਚ ਟੌਨਸਿਲਿਟਿਸ ਸਟ੍ਰੈਪਟੋਕੋਕਲ ਬੈਕਟੀਰੀਆ ਕਰਕੇ ਹੁੰਦਾ ਹੈ। ਇਸ ਨਾਲ ਸਟ੍ਰੈਪ ਥਰੋਟ ਵੀ ਹੋ ਜਾਂਦਾ ਹੈ। ਜੇਕਰ ਇਸ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਸਥਿਤੀ ਖਤਰਨਾਕ ਹੋ ਸਕਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Aarti dhillon

Content Editor

Related News