ਬਲੈਕ ਸੂਏਡ ਬੂਟਸ ਬਣੇ ਮੁਟਿਆਰਾਂ ਦੀ ਟ੍ਰੈਂਡੀ ਚੁਆਇਸ
Tuesday, Mar 03, 2026 - 09:36 AM (IST)
ਵੈੱਬ ਡੈਸਕ- ਮੁਟਿਆਰਾਂ ਅਤੇ ਔਰਤਾਂ ਦੇ ਵਾਰਡਰੋਬ ’ਚ ਕੁਝ ਆਈਟਮਾਂ ਅਜਿਹੀਆਂ ਹੁੰਦੀਆਂ ਹਨ ਜੋ ਕਦੇ ਪੁਰਾਣੀਆਂ ਨਹੀਂ ਹੁੰਦੀਆਂ। ਫਿਰ ਚਾਹੇ ਉਹ ਡਿਜ਼ਾਈਨਰ ਡਰੈੱਸ ਹੋਵੇ, ਐਕਸੈਸਰੀਜ਼ ਹੋਵੇ ਜਾਂ ਫਿਰ ਫੁੱਟਵੀਅਰ। ਫੁੱਟਵੀਅਰ ’ਚ ਬਲੈਕ ਸੂਏਡ ਬੂਟਸ ਵੀ ਹਮੇਸ਼ਾ ਟ੍ਰੈਂਡ ’ਚ ਰਹਿੰਦੇ ਹਨ। ਇਹ ਬੂਟਸ ਨਾ ਸਿਰਫ਼ ਸਰਦੀਆਂ ਦੇ ਠੰਡੇ ਮੌਸਮ ’ਚ ਪੈਰਾਂ ਨੂੰ ਗਰਮਾਹਟ ਪ੍ਰਦਾਨ ਕਰਦੇ ਹਨ ਸਗੋਂ ਹਰ ਤਰ੍ਹਾਂ ਦੀ ਲੁੱਕ ਨੂੰ ਐਲੀਗੈਂਟ ਅਤੇ ਮਾਡਰਨ ਟੱਚ ਵੀ ਦਿੰਦੇ ਹਨ। ਗੋਡੇ ਤੱਕ ਲੰਬੇ ਜਾਂ ਕੈਲਫ-ਹਾਈਟ ਵਾਲੇ ਬਲੈਕ ਸੂਏਡ ਬੂਟਸ ਅੱਜਕੱਲ ਫੈਸ਼ਨ ਟ੍ਰੈਂਡਸ ’ਚ ਸਭ ਤੋਂ ਜ਼ਿਆਦਾ ਚਰਚਿਤ ਹਨ। ਹਾਲਾਂਕਿ ਇਹ ਪੂਰੀ ਤਰ੍ਹਾਂ ਵਾਟਰਪਰੂਫ ਨਹੀਂ ਹੁੰਦੇ ਪਰ ਅੱਛੀ ਕੁਆਲਿਟੀ ਦੇ ਫਾਕਸ ਸੂਏਡ ਬੂਟਸ ਆਸਾਨੀ ਨਾਲ ਸਾਫ਼ ਹੋ ਜਾਂਦੇ ਹਨ ਅਤੇ ਸਾਲਾਂ ਤੱਕ ਚੱਲਦੇ ਹਨ। ਠੰਡ ਦੇ ਦਿਨਾਂ ’ਚ ਇਹ ਪੈਰਾਂ ਨੂੰ ਆਰਾਮਦਾਇਕ ਗਰਮਾਹਟ ਦਿੰਦੇ ਹਨ ਅਤੇ ਜੀਨਸ-ਟਾਪ, ਲੈਗਿੰਗਸ, ਸਕਰਟ ਜਾਂ ਹੋਰ ਡਰੈੱਸ ਦੇ ਨਾਲ ਸ਼ਾਨਦਾਰ ਕੰਬੀਨੇਸ਼ਨ ਬਣਾਉਂਦੇ ਹਨ।
ਫੈਸ਼ਨ ਦੀ ਦੁਨੀਆ ’ਚ ਬਲੈਕ ਸੂਏਡ ਬੂਟਸ ਦੀ ਲੋਕਪ੍ਰਿਯਤਾ ਦਾ ਇਕ ਵੱਡਾ ਕਾਰਨ ਉਨ੍ਹਾਂ ਦੀ ਵਰਸੇਟੈਲਿਟੀ ਹੈ। ਮਾਰਕੀਟ ’ਚ ਪੁਆਇੰਟਡ ਟੋ, ਲੋਅ ਬਲਾਕ ਹੀਲ ਜਾਂ ਫਲੈਟ ਸੋਲ ਵਾਲੇ ਬਲੈਕ ਸੂਏਡ ਨੀ ਹਾਈ ਬੂਟਸ ਆਸਾਨੀ ਨਾਲ ਮਿਲ ਜਾਂਦੇ ਹਨ। ਹੋਰ ਰੰਗਾਂ ਜਿਵੇਂ ਬ੍ਰਾਊਨ, ਲਾਈਟ ਬ੍ਰਾਊਨ, ਗ੍ਰੇ, ਮੈਰੂਨ ਜਾਂ ਗ੍ਰੀਨ ਸੂਏਡ ਬੂਟਸ ਵੀ ਉਪਲਬਧ ਹਨ, ਪਰ ਬਲੈਕ ਸੂਏਡ ਬੂਟਸ ਦੀ ਡਿਮਾਂਡ ਸਭ ਤੋਂ ਜ਼ਿਆਦਾ ਰਹਿੰਦੀ ਹੈ ਕਿਉਂਕਿ ਇਹ ਹਰ ਕਲਰ ਦੀ ਡਰੈੱਸ, ਟਾਪ ਜਾਂ ਬਾਟਮ ਦੇ ਨਾਲ ਆਸਾਨੀ ਨਾਲ ਮੈਚ ਹੋ ਜਾਂਦੇ ਹਨ। ਲੌਂਗ ਹਾਈ ਨੀ ਤੋਂ ਲੈ ਕੇ ਐਂਕਲ-ਲੈਂਥ ਜਾਂ ਮਿਡ-ਕਾਫ਼ ਤੱਕ ਦੇ ਆਪਸ਼ਨਜ਼ ’ਚ ਇਹ ਬੂਟਸ ਹਰ ਮੌਕੇ ’ਤੇ ਫਿੱਟ ਬੈਠਦੇ ਹਨ। ਸਟਾਈਲਿੰਗ ਦੇ ਮਾਮਲੇ ’ਚ ਇਹ ਬੇਹੱਦ ਆਸਾਨ ਹਨ। ਕੈਜ਼ੂਅਲ ਲੁੱਕ ਲਈ ਟਾਈਟ ਜੀਨਸ ਜਾਂ ਲੈਗਿੰਗਸ ਦੇ ਨਾਲ ਓਵਰਸਾਈਜ਼ਡ ਸਵੈਟਰ ਅਤੇ ਜੈਕਟ ਦੇ ਨਾਲ ਇਹ ਕਾਫ਼ੀ ਜਚਦੇ ਹਨ।
ਕੁੱਲ ਮਿਲਾ ਕੇ, ਬਲੈਕ ਸੂਏਡ ਬੂਟਸ ਸਿਰਫ਼ ਇਕ ਜੁੱਤੀ ਨਹੀਂ, ਸਗੋਂ ਸਟਾਈਲ, ਕੰਫਰਟ ਅਤੇ ਟ੍ਰੈਂਡ ਦਾ ਬਿਹਤਰੀਨ ਸੁਮੇਲ ਹਨ। ਇਹ ਸਾਲਾਂ ਤੱਕ ਟ੍ਰੈਂਡੀ ਰਹਿੰਦੇ ਹਨ ਅਤੇ ਹਰ ਆਊਟਫਿੱਟ ਨੂੰ ਅਪਗ੍ਰੇਡ ਕਰਦੇ ਹਨ। ਇਹੋ ਕਾਰਨ ਹੈ ਕਿ ਮੁਟਿਆਰਾਂ ਬਲੈਕ ਸੂਏਡ ਬੂਟਸ ਨੂੰ ਆਪਣੇ ਵਾਰਡਰੋਬ ’ਚ ਜ਼ਰੂਰ ਸ਼ਾਮਲ ਕਰਨਾ ਪਸੰਦ ਕਰ ਰਹੀਆਂ ਹਨ। ਇਹ ਨਾ ਸਿਰਫ਼ ਫੈਸ਼ਨੇਬਲ ਹਨ, ਸਗੋਂ ਪ੍ਰੈਕਟੀਕਲ ਵੀ ਅਤੇ ਹਰ ਮੌਕੇ ’ਤੇ ਮੁਟਿਆਰਾਂ ਨੂੰ ਕੰਫਰਟੇਬਲ ਫੀਲ ਕਰਵਾਉਣ ਦੇ ਨਾਲ ਸਟਾਈਲਿਸ਼ ਲੁੱਕ ਦਿੰਦੇ ਹਨ।
