ਗਰਭਵਤੀ ਔਰਤਾਂ ਨੂੰ ਭੁੱਲ ਕੇ ਵੀ ਨਹੀਂ ਕਰਦੇ ਚਾਹੀਦੇ ਇਹ ਕੰਮ, ਬੱਚੇ ਨੂੰ ਹੋ ਸਕਦੈ ਨੁਕਸਾਨ!

Saturday, Oct 19, 2024 - 02:15 PM (IST)

ਗਰਭਵਤੀ ਔਰਤਾਂ ਨੂੰ ਭੁੱਲ ਕੇ ਵੀ ਨਹੀਂ ਕਰਦੇ ਚਾਹੀਦੇ ਇਹ ਕੰਮ, ਬੱਚੇ ਨੂੰ ਹੋ ਸਕਦੈ ਨੁਕਸਾਨ!

ਨਵੀਂ ਦਿੱਲੀ : ਗਰਭ ਅਵਸਥਾ ਵਿਚ ਫਿਟਨੈੱਸ ਬੈਲੇਂਸ ਡਾਈਟ ਸਭ ਤੋਂ ਜ਼ਰੂਰੀ ਹੈ। ਚੰਗੀ ਖੁਰਾਕ ਲੈਣ ਨਾਲ ਬੱਚੇ ਦੇ ਵਿਕਾਸ ਵਿਚ ਮਦਦ ਮਿਲਦੀ ਹੈ। ਗਰਭ ਅਵਸਥਾ ਦੌਰਾਨ, ਤੁਹਾਨੂੰ ਵਿਟਾਮਿਨ, ਖਣਿਜ ਅਤੇ ਹੋਰ ਪੌਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਖਾਣਾ ਚਾਹੀਦਾ ਹੈ। ਇਸ ਦੌਰਾਨ ਤੁਹਾਨੂੰ ਅਜਿਹੀਆਂ ਚੀਜ਼ਾਂ ਨੂੰ ਡਾਈਟ 'ਚ ਸ਼ਾਮਲ ਕਰਨਾ ਚਾਹੀਦਾ ਹੈ, ਜਿਸ ਨਾਲ ਤੁਸੀਂ ਅਤੇ ਤੁਹਾਡਾ ਬੱਚਾ ਸੁਰੱਖਿਅਤ ਰਹਿ ਸਕਦੇ ਹੋਣ। ਕੁਝ ਅਜਿਹੀਆਂ ਚੀਜ਼ਾਂ ਹਨ, ਜਿਨ੍ਹਾਂ ਨੂੰ ਗਰਭ ਅਵਸਥਾ ਦੌਰਾਨ ਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਇਹ ਚੀਜ਼ਾਂ ਤੁਹਾਨੂੰ ਬੀਮਾਰ ਕਰ ਸਕਦੀਆਂ ਹਨ ਜਾਂ ਤੁਹਾਡੇ ਬੱਚੇ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਜਦੋਂ ਔਰਤ ਗਰਭਵਤੀ ਹੁੰਦੀ ਹੈ ਤਾਂ ਵੱਡੇ ਬਜ਼ੁਰਗ ਉਸ ਨੂੰ ਕਈ ਤਰ੍ਹਾਂ ਦੀਆਂ ਸਲਾਹਾਂ ਦਿੰਦੇ ਹਨ। ਇਸ ਸਮੇਂ ਆਪਣੇ ਆਪ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਫੈਲਣ ਵਾਲੇ ਸਾਰੇ ਬੈਕਟੀਰੀਆ ਤੋਂ ਬਚਾਉਣ ਲਈ, ਤੁਹਾਨੂੰ ਇਨ੍ਹਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਇਹ ਤੁਹਾਨੂੰ ਅਤੇ ਤੁਹਾਡੇ ਬੱਚੇ ਨੂੰ ਸਿਹਤਮੰਦ ਅਤੇ ਸੁਰੱਖਿਅਤ ਰੱਖੇਗਾ।

ਇਹ ਵੀ ਪੜ੍ਹੋ- Diwali 2024 : 31 ਅਕਤੂਬਰ ਜਾਂ 1 ਨਵੰਬਰ! ਜਾਣੋ ਕਿਸ ਤਾਰੀਖ਼ ਨੂੰ ਮਨਾਈ ਜਾਵੇਗੀ ਦੀਵਾਲੀ
ਗਰਭਵਤੀ ਔਰਤਾਂ ਨੂੰ ਨਹੀਂ ਕਰਨੇ ਚਾਹੀਦੇ ਇਹ ਕੰਮ -
1. ਗਰਭ ਅਵਸਥਾ ਦੌਰਾਨ ਸ਼ਰਾਬ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਸ਼ਰਾਬ ਪੀਣ ਵਾਲੀਆਂ ਔਰਤਾਂ ਨੂੰ ਸਮੇਂ ਤੋਂ ਪਹਿਲਾਂ ਡਿਲਵਰੀ, ਬੱਚੇ ਦੇ ਮਾਨਸਿਕ ਵਿਕਾਸ 'ਤੇ ਅਸਰ, ਵਾਰਥ ਡਿਫੈਕਟਸ ਅਤੇ ਬੱਚੇ ਦਾ ਜਨਮ ਸਮੇਂ ਘੱਟ ਵਜ਼ਨ ਦੀ ਸਮੱਸਿਆ ਹੋ ਸਕਦੀ ਹੈ।
2. ਪਹਿਲੇ 3 ਮਹੀਨਿਆਂ ਤੱਕ ਬਹੁਤ ਜ਼ਿਆਦਾ ਕੈਫੀਨ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ। ਇਸ ਨਾਲ ਗਰਭਪਾਤ ਦਾ ਖ਼ਤਰਾ ਹੋ ਸਕਦਾ ਹੈ। ਬਹੁਤ ਜ਼ਿਆਦਾ ਕੈਫੀਨ ਬੱਚੇ ਦੇ ਵਿਕਾਸ 'ਤੇ ਵੀ ਅਸਰ ਪਾਉਂਦੀ ਹੈ।
3. ਗਰਭ ਅਵਸਥਾ 'ਚ ਤੁਹਾਨੂੰ ਭੋਜਨ ਕਰਕੇ ਚਰਬੀ ਦੀ ਮਾਤਰਾ ਘੱਟ ਕਰਨੀ ਚਾਹੀਦੀ ਹੈ। ਕੁੱਲ ਚਰਬੀ ਨੂੰ 30% ਤੱਕ ਘਟਾਉਣਾ ਚਾਹੀਦਾ ਹੈ। ਉਦਾਹਰਨ ਲਈ, ਜੇਕਰ ਤੁਸੀਂ ਇੱਕ ਦਿਨ 'ਚ 2000 ਕੈਲੋਰੀ ਲੈ ਰਹੇ ਹੋ, ਤਾਂ ਤੁਹਾਨੂੰ ਸਿਰਫ 65 ਗ੍ਰਾਮ ਚਰਬੀ ਲੈਣੀ ਚਾਹੀਦੀ ਹੈ।
4. ਗਰਭ ਅਵਸਥਾ 'ਚ ਕੋਲੈਸਟ੍ਰੋਲ ਦੀ ਮਾਤਰਾ ਪ੍ਰਤੀ ਦਿਨ 300 ਮਿਲੀਗ੍ਰਾਮ ਜਾਂ ਇਸ ਤੋਂ ਘੱਟ ਤਕ ਸੀਮਤ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ-ਇਨ੍ਹਾਂ ਔਰਤਾਂ ਨੂੰ ਨਹੀਂ ਰੱਖਣਾ ਚਾਹੀਦਾ Karwa Chauth ਦਾ ਵਰਤ, ਫਾਇਦੇ ਦੀ ਥਾਂ ਹੋ ਸਕਦੈ ਨੁਕਸਾਨ
5. ਜੇਕਰ ਤੁਸੀਂ ਮੱਛੀ ਖਾਣ ਦੇ ਸ਼ੌਕੀਨ ਹੋ ਤਾਂ ਅਜਿਹੀ ਮੱਛੀ ਖਾਣ ਤੋਂ ਬਚੋ ਜਿਸ 'ਚ ਪਾਰਾ ਜ਼ਿਆਦਾ ਹੋਵੇ। ਇਹ ਬੱਚੇ ਦੇ ਵਿਕਾਸ ਅਤੇ ਦਿਮਾਗ ਨੂੰ ਪ੍ਰਭਾਵਿਤ ਕਰ ਸਕਦਾ ਹੈ।
6. ਇਸ ਦੌਰਾਨ ਕੱਚੇ ਸਮੁੰਦਰੀ ਭੋਜਨ ਅਤੇ ਦੁਰਲੱਭ ਜਾਂ ਘੱਟ ਪਕੀਆਂ ਪੋਲਟਰੀ ਚੀਜ਼ਾਂ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
7.  ਗਰਭ ਅਵਸਥਾ 'ਚ ਤੁਹਾਨੂੰ ਭਰਪੂਰ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ। ਸਬਜ਼ੀਆਂ ਦੇ ਨਾਲ ਸੰਤੁਲਿਤ ਖੁਰਾਕ ਜ਼ਰੂਰੀ ਹੈ। ਸਬਜ਼ੀਆਂ ਨੂੰ ਪਹਿਲਾਂ ਚੰਗੀ ਤਰ੍ਹਾਂ ਧੋਵੋ ਅਤੇ ਪਕਾਓ, ਕਿਉਂਕਿ ਉਹ ਟੌਕਸੋਪਲਾਸਮੋਸਿਸ ਦਾ ਸ਼ਿਕਾਰ ਹੁੰਦੀਆਂ ਹਨ।
ਗਰਭ ਅਵਸਥਾ ਦੇ ਤੀਜੇ ਮਹੀਨੇ 'ਚ ਆਪਣੇ ਬੱਚੇ ਦੀ ਸਿਹਤ ਦਾ ਇੰਝ ਰੱਖੋ ਧਿਆਨ
1. ਡਾਈਟ
ਗਰਭ ਅਵਸਥਾ 'ਚ ਔਰਤਾਂ ਨੂੰ ਵੱਧ ਤੋਂ ਵੱਧ ਪੌਸ਼ਟਿਕ ਆਹਾਰ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਇਸ ਸਮੇਂ ਤੁਸੀਂ ਜੋ ਵੀ ਖਾਂਦੇ ਹੋ ਉਸ ਦਾ ਅਸਰ ਬੱਚੇ ਦੇ ਵਿਕਾਸ 'ਤੇ ਪੈਂਦਾ ਹੈ। ਗਰਭ ਅਵਸਥਾ ਦੇ ਪਹਿਲੇ 12 ਹਫਤਿਆਂ 'ਚ ਔਰਤਾਂ ਨੂੰ ਪ੍ਰੋਟੀਨ, ਵਿਟਾਮਿਨ ਅਤੇ ਮਿਨਰਲਸ ਨਾਲ ਭਰਪੂਰ ਡਾਈਟ ਲੈਣੀ ਚਾਹੀਦੀ ਹੈ। ਇਸ ਤੋਂ ਇਲਾਵਾ ਫਲ, ਸਬਜ਼ੀਆਂ, ਲੋਅ ਫੈਟ ਫੂਡਸ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ- Karwa Chauth ਦਾ ਵਰਤ ਰੱਖਦੇ ਸਮੇਂ Pregnant ਔਰਤਾਂ ਰੱਖਣ ਇਨ੍ਹਾਂ ਗੱਲਾਂ ਦਾ ਧਿਆਨ
2. ਕਸਰਤ
ਗਰਭ ਅਵਸਥਾ ਦੇ ਪਹਿਲੇ ਤਿੰਨ ਮਹੀਨਿਆਂ 'ਚ ਆਸਾਨ ਜਿਹੀ ਕਸਰਤ ਕਰਨ ਨਾਲ ਤਣਾਅ ਅਤੇ ਨੀਂਦ ਦੀ ਸਮੱਸਿਆ ਵੀ ਦੂਰ ਰਹਿੰਦੀ ਹੈ ਪਰ ਧਿਆਨ ਰੱਖੋ ਕਿ ਕਿਸੇ ਵੀ ਕਸਰਤ ਨੂੰ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ। ਗਰਭ ਅਵਸਥਾ 'ਚ ਰੋਜ਼ਾਨਾ ਅੱਧਾ ਘੰਟਾ ਟਹਿਲੋ, ਸਵੀਮਿੰਗ ਅਤੇ ਯੋਗਾ ਕਰੋ।
3. ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਗਰਭ ਅਵਸਥਾ 'ਚ ਸਿਗਰਟਨੋਸ਼ੀ ਅਤੇ ਨਸ਼ੇ ਵਾਲੀਆਂ ਚੀਜ਼ਾਂ ਤੋਂ ਦੂਰ ਰਹੋ। ਚਾਹ ਅਤੇ ਕੌਫੀ ਦੀ ਵਰਤੋਂ ਘੱਟ ਕਰੋ। ਗਰਭ ਅਵਸਥਾ 'ਚ ਮੇਕਅੱਪ ਘੱਟ ਕਰੋ ਅਤੇ ਭੀੜੇ ਕੱਪੜੇ ਪਹਿਨਣ ਤੋਂ ਬਚੋ। ਹਮੇਸ਼ਾ ਤਾਜ਼ਾ ਜੂਸ ਪੀਓ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Aarti dhillon

Content Editor

Related News