ਗੁਰਦੇ ਦੀ ਪੱਥਰੀ ਤੋਂ ਬਚਾਉਂਦੇ ਨੇ ''ਆਲੂ'', ਛਿਲਕਿਆਂ ''ਚ ਵੀ ਲੁਕੇ ਨੇ ਹੈਰਾਨੀਜਨਕ ਫ਼ਾਇਦੇ

Friday, Nov 20, 2020 - 02:08 PM (IST)

ਜਲੰਧਰ (ਬਿਊਰੋ) — ਹਰ ਸਬਜ਼ੀ 'ਚ ਪਾਏ ਜਾਣ ਵਾਲੇ ਆਲੂ ਕਈ ਗੁਣਾਂ ਨਾਲ ਭਰਪੂਰ ਹੁੰਦੇ ਹਨ। ਭਾਰ ਵਧਣ ਦੇ ਡਰ ਨਾਲ ਜ਼ਿਆਦਾਤਰ ਲੋਕ ਆਲੂ ਖਾਣਾ ਬੰਦ ਕਰ ਦਿੰਦੇ ਹਨ ਪਰ ਆਲੂਆਂ 'ਚ ਪਾਏ ਜਾਣ ਵਾਲੇ ਪੋਟਾਸ਼ੀਅਮ, ਕੈਲਸ਼ੀਅਮ, ਲੋਹਾ ਅਤੇ ਫਾਸਫੋਰਸ ਸਿਹਤ ਨੂੰ ਕਈ ਤਰ੍ਹਾਂ ਦੇ ਫਾਇਦੇ ਦਿੰਦੇ ਹਨ। ਆਲੂਆਂ 'ਚ ਵਿਟਾਮਿਨ ਏ. ਬੀ. ਅਤੇ ਸੀ ਵੀ ਪਾਇਆ ਜਾਂਦਾ ਹੈ, ਜੋ ਸਰੀਰ ਨੂੰ ਸਿਹਤਮੰਦ ਰੱਖਣ ਲਈ ਬਹੁਤ ਹੀ ਲਾਭਕਾਰੀ ਹੁੰਦਾ ਹੈ। ਜਿੰਨੇ ਆਲੂ ਗੁਣਾਂ ਨਾਲ ਭਰਪੂਰ ਹੁੰਦੇ ਹਨ, ਉਨੇ ਹੀ ਇਸ ਦੇ ਛਿਲਕੇ ਵੀ ਕਾਫੀ ਫਾਇਦੇਮੰਦ ਹੁੰਦੇ ਹਨ। ਕੀ ਤੁਸੀਂ ਕਦੇ ਆਲੂ ਦੇ ਛਿਲਕਿਆਂ ਨੂੰ ਖਾਣ ਬਾਰੇ ਸੋਚਿਆ ਹੈ? ਜੇਕਰ ਹੁਣ ਤੱਕ ਨਹੀਂ ਸੋਚਿਆ ਤਾਂ ਹੁਣ ਸੋਚ ਲਵੋ। ਜਿੰਨੀ ਵਾਰ ਵੀ ਘਰ 'ਚ ਸਬਜ਼ੀ ਬਣਾਓ ਤਾਂ ਆਲੂ ਦੇ ਛਿਲਕਿਆਂ ਦੀ ਜ਼ਰੂਰ ਵਰਤੋਂ ਕਰੇ। ਆਲੂ ਦੇ ਛਿਲਕੇ ਦੀ ਵੱਖ-ਵੱਖ ਵਰਤੋਂ ਕਰਨ ਨਾਲ ਬਹੁਤ ਸਾਰੀਆਂ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਆਲੂਆਂ ਦੇ ਫਾਇਦਿਆਂ ਸਮਤੇ ਆਲੂਆਂ ਦੇ ਛਿਲਕਿਆਂ ਦੇ ਫਾਇਦਿਆਂ ਬਾਰੇ ਵੀ ਦੱਸਣ ਜਾ ਰਹੇ ਹਾਂ। 

ਕੈਂਸਰ ਤੋਂ ਕਰੇ ਬਚਾਅ 
ਲਾਲ ਆਲੂਆਂ 'ਚ ਫਲੈਵੋਨਾਈਡ ਐਂਟੀਆਕਸੀਡੈਂਟ , ਫੋਲੇਟ ਅਤੇ ਵਿਟਾਮਿਨ ਏ ਭਰਪੂਰ ਮਾਤਰਾ 'ਚ ਉਪਲੱਬਧ ਹੁੰਦੇ ਹਨ, ਜੋ ਕਈ ਤਰ੍ਹਾਂ ਦੇ ਕੈਂਸਰ ਤੋਂ ਬਚਾਉਣ 'ਚ ਮਦਦ ਕਰਦੇ ਹਨ।

ਬਲੱਡ ਪ੍ਰੈਸ਼ਰ ਰੱਖੇ ਕੰਟਰੋਲ 
ਆਲੂ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਣ 'ਚ ਬੇਹੱਦ ਲਾਹੇਵੰਦ ਹੁੰਦੇ ਹਨ। ਆਲੂਆਂ 'ਚ ਵਧੀਆ ਮਾਤਰਾ 'ਚ ਪੋਟਾਸ਼ੀਅਮ ਪਾਇਆ ਜਾਂਦਾ ਹੈ। ਪੋਟਾਸ਼ੀਅਮ ਬਲੱਡ ਪ੍ਰੈਸ਼ਰ ਨੂੰ ਸਹੀ ਰੱਖਣ 'ਚ ਮਦਦ ਕਰਦਾ ਹੈ।

PunjabKesari

ਪੱਥਰੀ ਦੇ ਇਲਾਜ ਲਈ ਲਾਹੇਵੰਦ 
ਗੁਰਦੇ ਦੀ ਪੱਥਰੀ ਮੁੱਖ ਰੂਪ ਨਾਲ ਖੂਨ 'ਚ ਯੂਰਿਕ ਐਸਿਡ ਦਾ ਪੱਧਰ ਵੱਧਣ ਦੇ ਨਾਲ ਬਣਦੀ ਹੈ। ਆਲੂਆਂ ਦਾ ਸੇਵਨ ਖੂਨ 'ਚ ਯੂਰਿਕ ਐਸਿਡ ਦੇ ਪੱਧਰ ਨੂੰ ਬੈਲੰਸ 'ਚ ਰੱਖਦਾ ਹੈ, ਜਿਸ ਨਾਲ ਪੱਥਰੀ ਦੀ ਸਮੱਸਿਆ ਨਹੀਂ ਹੁੰਦੀ। ਇਸ ਦੇ ਨਾਲ ਹੀ ਆਲੂਆਂ 'ਚ ਮੌਜੂਦ ਲੋਹਾ ਅਤੇ ਕੈਲਸ਼ੀਅਮ ਗੁਰਦੇ 'ਚ ਮੌਜੂਦ ਪੱਥਰੀ ਨੂੰ ਘੱਟ ਕਰਨ ਦਾ ਕੰਮ ਵੀ ਕਰਦਾ ਹੈ। 

ਮੇਟਾਬਾਲਿਜ਼ਮ ਦੇ ਲਈ ਲਾਹੇਵੰਦ
ਆਲੂਆਂ ਦੇ ਛਿਲਕੇ ਮੇਟਾਬਾਲਿਜ਼ਮ ਨੂੰ ਵੀ ਠੀਕ ਰੱਖਣ 'ਚ ਮਦਦ ਕਰਦੇ ਹਨ। ਮਾਹਿਰਾਂ ਦੀ ਮੰਨੀਏ ਤਾਂ ਆਲੂਆਂ ਦੇ ਛਿਲਕੇ ਖਾਣ ਨਾਲ ਨਵਰਸ ਘੱਟ ਹੁੰਦੀ ਹੈ।
 
ਅਨੀਮੀਆ ਲਈ ਮਦਦਗਾਰ 
ਆਲੂ ਆਇਰਨ ਦੀ ਕਮੀ ਨੂੰ ਦੂਰ ਕਰਦਾ ਹੈ। ਬਾਕੀ ਸਬਜ਼ੀਆਂ ਦੇ ਨਾਲ ਆਲੂਆਂ ਦੇ ਛਿਲਕੇ ਖਾਣੇ ਬਹੁਤ ਹੀ ਫਾਇਦੇਮੰਦ ਹੁੰਦੇ ਹਨ। ਆਲੂਆਂ ਦੇ ਛਿਲਕਿਆਂ 'ਚ ਆਇਰਨ ਦੀ ਮਾਤਰਾ ਬਹੁਤ ਹੁੰਦੀ ਹੈ। ਜਿਸ ਨਾਲ ਅਨੀਮੀਆ ਦਾ ਖਤਰਾ ਘੱਟ ਜਾਂਦਾ ਹੈ।

PunjabKesari

ਸਰੀਰ 'ਚ ਲਿਆਏ ਤਾਕਤ
ਆਲੂਆਂ ਦੇ ਛਿਲਕਿਆਂ 'ਚ ਭਰਪੂਰ ਮਾਤਰਾ 'ਚ ਵਿਟਾਮਿਨ 'ਬੀ' ਪਾਇਆ ਜਾਂਦਾ ਹੈ। ਵਿਟਾਮਿਨ 'ਬੀ' ਤਾਕਤ ਦੇਣ ਦਾ ਕੰਮ ਕਰਦਾ ਹੈ। ਇਸ ਤੋਂ ਇਲਾਵਾ ਇਸ 'ਚ ਮੌਜੂਦ ਨੈਸੀਨ ਕਾਰਬੋਜ਼ ਐਨਰਜੀ ਦਿੰਦੇ ਹਨ।
 
ਦਿਮਾਗ ਕਰੇ ਮਜ਼ਬੂਤ 
ਦਿਮਾਗੀ ਕੋਸ਼ਿਕਾਵਾਂ ਨੂੰ ਸਿਹਤਮੰਦ ਰੱਖਣ ਲਈ ਗਲੂਕੋਜ਼, ਵਿਟਾਮਿਨਸ, ਆਕਸੀਜ਼ਨ, ਓਮੇਗਾ-3 ਅਤੇ ਕਈ ਤਰ੍ਹਾਂ ਦੇ ਫੈਟੀ ਐਸਿਡ ਦੀ ਲੋੜ ਪੈਂਦੀ ਹੈ। ਆਲੂਆਂ 'ਚ ਇਹ ਸਾਰੇ ਤੱਤ ਪਾਏ ਜਾਂਦੇ ਹਨ। ਆਲੂ ਦਿਮਾਗ ਨੂੰ ਥੱਕਣ ਤੋਂ ਰੋਕਦੇ ਹਨ ਅਤੇ ਤੁਹਾਨੂੰ ਹਰ ਸਮੇਂ ਚੌਕਸ ਰੱਖਦੇ ਹਨ।

PunjabKesari


sunita

Content Editor

Related News