ਪੱਥਰੀ ਤੋਂ ਪ੍ਰੇਸ਼ਾਨ ਲੋਕ ਭੁੱਲ ਕੇ ਵੀ ਨਾ ਖਾਣ ਇਹ ਫੂਡਸ, ਸਿਹਤ ’ਤੇ ਪਾਉਣਗੇ ਬੁਰਾ ਅਸਰ
Saturday, May 13, 2023 - 12:10 PM (IST)
ਜਲੰਧਰ (ਬਿਊਰੋ)– ਪੱਥਰੀ ਦੀ ਦਿੱਕਤ ਹੋਣ ’ਤੇ ਕੁਝ ਫੂਡਸ ਦਾ ਸੇਵਨ ਕਰਨਾ ਸਿਹਤ ਲਈ ਹਾਨੀਕਾਰਕ ਸਾਬਿਤ ਹੋ ਸਕਦਾ ਹੈ। ਇਸ ਲਈ ਜੇਕਰ ਤੁਹਾਨੂੰ ਪੱਥਰੀ ਹੈ ਤਾਂ ਇਨ੍ਹਾਂ ਫੂਡਸ ਨੂੰ ਖਾਣ ਤੋਂ ਬਚਣਾ ਬਿਹਤਰ ਹੈ।
ਡੇਅਰੀ ਪ੍ਰੋਡਕਟਸ
ਪੱਥਰੀ ਦੀ ਸਮੱਸਿਆ ’ਚ ਡੇਅਰੀ ਪ੍ਰੋਡਕਟਸ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ। ਡੇਅਰੀ ਪ੍ਰੋਡਕਟਸ ਜਾਂ ਦੁੱਧ ਤੋਂ ਬਣੀਆਂ ਚੀਜ਼ਾਂ ਦਾ ਸੇਵਨ ਜ਼ਿਆਦਾ ਮਾਤਰਾ ’ਚ ਕਰਨ ਨਾਲ ਪੱਥਰੀ ਦੀ ਦਿੱਕਤ ਵੱਧ ਸਕਦੀ ਹੈ।
ਲੂਣ
ਲੂਣ ਯਾਨੀ ਸੋਡੀਅਮ ਦਾ ਸੇਵਨ ਪੱਥਰੀ ’ਚ ਜ਼ਿਆਦਾ ਨਹੀਂ ਕਰਨਾ ਚਾਹੀਦਾ। ਇਸ ਲਈ ਕਿਡਨੀ ਸਟੋਨ ਦੀ ਦਿੱਕਤ ਹੋਣ ’ਤੇ ਲੂਣ ਨਾਲ ਭਰਪੂਰ ਫੂਡਸ ਦਾ ਸੇਵਨ ਘੱਟ ਤੋਂ ਘੱਟ ਮਾਤਰਾ ’ਚ ਕਰਨਾ ਚਾਹੀਦਾ ਹੈ।
ਨਾਨ-ਵੈੱਜ
ਜੇਕਰ ਤੁਹਾਨੂੰ ਪੱਥਰੀ ਹੈ ਤਾਂ ਬਿਨਾਂ ਡਾਕਟਰ ਦੀ ਸਲਾਹ ਦੇ ਨਾਨ-ਵੈੱਜ ਦਾ ਸੇਵਨ ਨਾ ਕਰੋ। ਨਾਨ-ਵੈੱਜ ’ਚ ਭਰਪੂਰ ਮਾਤਰਾ ’ਚ ਪ੍ਰੋਟੀਨ ਪਾਇਆ ਜਾਂਦਾ ਹੈ, ਜੋ ਪੱਥਰੀ ਦੀ ਸਮੱਸਿਆ ਨੂੰ ਜ਼ਿਆਦਾ ਵਧਾ ਸਕਦਾ ਹੈ।
ਕੈਫੀਨ
ਕੈਫੀਨ ਨਾਲ ਭਰਪੂਰ ਫੂਡਸ ਦਾ ਜ਼ਿਆਦਾ ਸੇਵਨ ਪੱਥਰੀ ਦੌਰਾਨ ਸਿਹਤ ਲਈ ਹਾਨੀਕਾਰਕ ਸਾਬਿਤ ਹੋ ਸਕਦਾ ਹੈ। ਇਸ ਲਈ ਪੱਥਰੀ ਹੋਣ ’ਤੇ ਘੱਟ ਤੋਂ ਘੱਟ ਕੈਫੀਨ ਯੁਕਤ ਫੂਡਸ ਦਾ ਸੇਵਨ ਕਰਨਾ ਬਿਹਤਰ ਰਹੇਗਾ।
ਆਕਸਲੇਟ-ਵਿਟਾਮਿਨ ਸੀ
ਪਾਲਕ, ਨਿੰਬੂ, ਚਾਕਲੇਟ, ਔਲੇ, ਟਮਾਟਰ ਤੇ ਸਾਬੁਤ ਅਨਾਜ ਵਰਗੇ ਵਿਟਾਮਿਨ ਸੀ ਤੇ ਆਕਸਲੇਟ ਨਾਲ ਭਰਪੂਰ ਫੂਡਸ ਤੋਂ ਪ੍ਰਹੇਜ਼ ਕਰੋ। ਇਹ ਫੂਡਸ ਕਿਡਨੀ ਸਟੋਨ ਦੀ ਦਿੱਕਤ ਨੂੰ ਜ਼ਿਆਦਾ ਵਧਾ ਸਕਦੇ ਹਨ।
ਕੋਲਡ ਡਰਿੰਕਸ
ਕਿਡਨੀ ਸਟੋਨ ਦੀ ਦਿੱਕਤ ’ਚ ਕਾਰਬੋਨੇਟਿਡ ਡਰਿੰਕਸ ਜਾਂ ਕੋਲਡ ਡਰਿੰਕਸ ਦੇ ਸੇਵਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਇਹ ਡਰਿੰਕਸ ਬਾਡੀ ’ਚ ਫਾਸਫੋਰਿਕ ਐਸਿਡ ਵਧਾਉਣ ਨਾਲ ਪੱਥਰੀ ਦੀ ਸਮੱਸਿਆ ਵੀ ਵਧਾ ਸਕਦੇ ਹਨ।
ਨੋਟ– ਇਨ੍ਹਾਂ ਫੂਡਸ ਦਾ ਸੇਵਨ ਪੱਥਰੀ ਦੀ ਬੀਮਾਰੀ ’ਚ ਕਰਨ ਤੋਂ ਬਚੋ। ਸਿਹਤ ਨਾਲ ਜੁੜੀਆਂ ਤਮਾਮ ਜਾਣਕਾਰੀਆਂ ਲਈ ਸਾਡੀ ਵੈੱਬਸਾਈਟ ਪੜ੍ਹਦੇ ਰਹੋ।