ਧੂੜ-ਮਿੱਟੀ ਤੋਂ ਹੋਣ ਵਾਲੀ ਐਲਰਜੀ ਤੋਂ ਪ੍ਰੇਸ਼ਾਨ ਲੋਕ ਅਪਣਾਉਣ ਇਹ ਘਰੇਲੂ ਨੁਸਖ਼ੇ, ਹੋਣਗੇ ਫ਼ਾਇਦੇ

Thursday, Jul 20, 2023 - 10:36 AM (IST)

ਜਲੰਧਰ (ਬਿਊਰੋ)– ਬਹੁਤ ਸਾਰੇ ਲੋਕਾਂ ਨੂੰ ਕਿਸੇ ਨਾ ਕਿਸੇ ਚੀਜ਼ ਤੋਂ ਐਲਰਜੀ ਹੁੰਦੀ ਹੈ। ਕਈ ਲੋਕਾਂ ਨੂੰ ਧੂੜ-ਮਿੱਟੀ ਤੋਂ ਐਲਰਜੀ ਵੀ ਹੁੰਦੀ ਹੈ। ਮਿੱਟੀ ਤੋਂ ਐਲਰਜੀ ਹੋਣ ਵਾਲੇ ਇਨਸਾਨ ਦੇ ਸਰੀਰ ਅੰਦਰ ਕਈ ਤਰ੍ਹਾਂ ਦੇ ਬਦਲਾਅ ਆਉਂਦੇ ਹਨ। ਘਰ ਦੀ ਸਫਾਈ ਕਰਦੇ ਸਮੇਂ ਜਾਂ ਫਿਰ ਘਰ ਤੋਂ ਬਾਹਰ ਧੂੜ-ਮਿੱਟੀ ’ਚ ਨਿਕਲਦੇ ਸਮੇਂ ਨੱਕ ’ਚ ਭਾਰੀਪਣ ਆ ਜਾਂਦਾ ਹੈ, ਜਿਸ ਨਾਲ ਸਾਹ ਲੈਣ ’ਚ ਤਕਲੀਫ਼ ਹੁੰਦੀ ਹੈ। ਇਸ ਨਾਲ ਛਿੱਕਾਂ ਬਹੁਤ ਆਉਂਦੀਆਂ ਹਨ। ਇਸ ਦਾ ਮਤਲਬ ਇਹ ਹੈ ਕਿ ਤੁਹਾਨੂੰ ਐਲਰਜੀ ਦੀ ਸਮੱਸਿਆ ਹੈ। ਜਿਨ੍ਹਾਂ ਲੋਕਾਂ ਨੂੰ ਧੂੜ-ਮਿੱਟੀ ਤੋਂ ਐਲਰਜੀ ਹੁੰਦੀ ਹੈ, ਉਨ੍ਹਾਂ ਲਈ ਹਰ ਮੌਸਮ ਬਹੁਤ ਪ੍ਰੇਸ਼ਾਨੀ ਵਾਲਾ ਹੁੰਦਾ ਹੈ। ਮਿੱਟੀ ਦੀ ਐਲਰਜੀ ਕਿਸੇ ਵੀ ਮੌਸਮ ’ਚ ਹੋ ਸਕਦੀ ਹੈ। ਇਸ ਲਈ ਇਸ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਅਸੀਂ ਇਸ ਨੂੰ ਕੁਝ ਘਰੇਲੂ ਨੁਸਖ਼ਿਆਂ ਨਾਲ ਕੰਟਰੋਲ ਰੱਖ ਸਕਦੇ ਹਾਂ। ਐਲਰਜੀ ਤੋਂ ਬਚਣ ਲਈ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖ਼ੇ ਦੱਸਾਂਗੇ, ਜੋ ਸਿਹਤ ਲਈ ਸਹੀ ਹਨ–

ਮਿੱਟੀ ਦੀ ਐਲਰਜੀ ਦੇ ਲੱਛਣ

  • ਲਗਾਤਾਰ ਛਿੱਕਾ ਆਉਣੀਆਂ
  • ਨੱਕ ’ਚੋਂ ਪਾਣੀ ਵਗਣਾ
  • ਨੱਕ ਗੰਦਗੀ ਨਾਲ ਭਰਿਆ ਰਹਿਣਾ
  • ਥਕਾਨ
  • ਕਮਜ਼ੋਰੀ
  • ਅੱਖਾਂ ’ਚ ਸੋਜ
  • ਖੰਘ
  • ਨੱਕ ਤੇ ਗਲੇ ’ਚ ਖਾਰਸ਼ ਹੋਣਾ
  • ਅੱਖਾਂ ਦੇ ਘੇਰੇ ਕਾਲੇ ਹੋਣਾ
  • ਨੱਕ ਬੰਦ ਹੋਣਾ 
  • ਸੁੰਘਣ ਦੀ ਸ਼ਕਤੀ ਘੱਟ ਜਾਣਾ

ਘਰੇਲੂ ਨੁਸਖ਼ੇ

ਐਲੋਵੇਰਾ
ਐਲੋਵੀਰਾ ਦੇ ਅੰਦਰ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ, ਜੋ ਮਿੱਟੀ ਦੀ ਐਲਰਜੀ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਧੂੜ-ਮਿੱਟੀ ਦੀ ਐਲਰਜੀ ਤੋਂ ਬਚਾਅ ਲਈ ਤੁਸੀਂ ਐਲੋਵੇਰਾ ਜੂਸ ਦਾ ਸੇਵਨ ਕਰ ਸਕਦੇ ਹੋ। ਇਸ ਨਾਲ ਆਰਾਮ ਮਿਲਦਾ ਹੈ। ਇਸ ਲਈ ਰੋਜ਼ਾਨਾ ਖਾਲੀ ਢਿੱਡ 2-3 ਚਮਚ ਐਲੋਵੇਰਾ ਜੂਸ ਗੁਣਗੁਣੇ ਪਾਣੀ ’ਚ ਮਿਲਾ ਕੇ ਜ਼ਰੂਰ ਪੀਓ।

ਪੁਦੀਨਾ ਤੇ ਤੁਲਸੀ
ਦਵਾਈਆਂ ਵਾਲੇ ਗੁਣਾਂ ਵਾਲੀ ਤੁਲਸੀ ਇਮਿਊਨਿਟੀ ਨੂੰ ਵਧਾਉਂਦੀ ਹੈ। ਪੁਦੀਨੇ ਦੇ ਨਾਲ ਤੁਲਸੀ ਦਾ ਸੇਵਨ ਕਰਨ ਨਾਲ ਇਸ ਦੇ ਫ਼ਾਇਦੇ ਦੁੱਗਣੇ ਹੋ ਜਾਂਦੇ ਹਨ। ਪੁਦੀਨੇ ’ਚ ਮੈਂਥੋਲ ਤੱਤ ਹੁੰਦਾ ਹੈ, ਜੋ ਸਾਹ ਨਾਲ ਜੁੜੀਆਂ ਸਮੱਸਿਆਵਾਂ ਤੇ ਨੱਕ ਬੰਦ ਦੀ ਸਮੱਸਿਆ ਨੂੰ ਦੂਰ ਕਰਨ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਰੋਜ਼ਾਨਾ ਸਵੇਰੇ ਖਾਲੀ ਢਿੱਡ 2-3 ਤੁਲਸੀ ਦੇ ਪੱਤੇ ਤੇ 2-3 ਪੁਦੀਨੇ ਦੇ ਪੱਤੇ ਚਬਾ ਕੇ ਜ਼ਰੂਰ ਖਾਓ। ਇਸ ਨਾਲ ਐਲਰਜੀ ਦੀ ਸਮੱਸਿਆ ਬਹੁਤ ਜਲਦੀ ਠੀਕ ਹੋ ਜਾਵੇਗੀ।

ਹਲਦੀ ਵਾਲਾ ਦੁੱਧ
ਹਲਦੀ ਦੇ ਅੰਦਰ ਐਂਟੀ-ਬੈਕਟੀਰੀਅਲ ਤੇ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ, ਜੋ ਮਿੱਟੀ ਦੀ ਐਲਰਜੀ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਜੇਕਰ ਤੁਸੀਂ ਗਰਮ ਦੁੱਧ ਨਾਲ ਹਲਦੀ ਦਾ ਸੇਵਨ ਕਰਦੇ ਹੋ ਤਾਂ ਮਿੱਟੀ ਦੀ ਐਲਰਜੀ ਬਹੁਤ ਜਲਦੀ ਠੀਕ ਹੋ ਜਾਂਦੀ ਹੈ। ਇਸ ਲਈ ਰੋਜ਼ਾਨਾ ਰਾਤ ਨੂੰ ਸੌਂਦੇ ਸਮੇਂ ਇਕ ਗਿਲਾਸ ਦੁੱਧ ’ਚ ਚੁਟਕੀ ਭਰ ਹਲਦੀ ਮਿਲਾ ਕੇ ਜ਼ਰੂਰ ਪੀਓ। ਇਸ ਨਾਲ ਇਮਿਊਨਿਟੀ ਤੇਜ਼ ਹੋ ਜਾਵੇਗੀ ਤੇ ਐਲਰਜੀ ਦੀ ਸਮੱਸਿਆ ਠੀਕ ਹੋ ਜਾਵੇਗੀ।

ਦੇਸੀ ਘਿਓ
ਦੇਸੀ ਘਿਓ ਦੇ ਅੰਦਰ ਕਈ ਤਰਾਂ ਦੀਆਂ ਐਲਰਜੀਜ਼ ਨੂੰ ਦੂਰ ਕਰਨ ਦੀ ਤਾਕਤ ਹੁੰਦੀ ਹੈ। ਤੁਸੀਂ ਮਿੱਟੀ ਦੀ ਐਲਰਜੀ ਤੋਂ ਪ੍ਰੇਸ਼ਾਨ ਹੋ ਤਾਂ ਦੇਸੀ ਘਿਓ ਦੀ ਵਰਤੋਂ ਜ਼ਰੂਰ ਕਰੋ। ਤੁਸੀਂ ਨੱਕ ’ਤੇ ਦੇਸੀ ਘਿਓ ਦੀ ਮਾਲਸ਼ ਕਰੋ ਤੇ 2 ਬੂੰਦਾਂ ਨੱਕ ’ਚ ਪਾਓ। ਇਸ ਨਾਲ ਨੱਕ ’ਚ ਮਿੱਟੀ ਦੇ ਕਣ ਨਹੀਂ ਚਿਪਕਦੇ ਤੇ ਸਾਹ ਲੈਣ ਦੀ ਸਮੱਸਿਆ ਦੂਰ ਹੋ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਹੈ। ਜੇਕਰ ਇਨ੍ਹਾਂ ਨੁਸਖ਼ਿਆਂ ਨੂੰ ਅਪਣਾਉਣ ਤੋਂ ਬਾਅਦ ਵੀ ਤੁਹਾਨੂੰ ਐਲਰਜੀ ਦੀ ਸਮੱਸਿਆ ਹੈ ਤਾਂ ਡਾਕਟਰ ਨਾਲ ਸੰਪਰਕ ਕਰੋ।


Rahul Singh

Content Editor

Related News