''ਵਿਟਾਮਿਨ ਡੀ'' ਦੀ ਜ਼ਿਆਦਾ ਕਮੀ ਕਿਸੇ ਨੂੰ ਵੀ ''ਅਪਾਹਜ'' ਕਰ ਸਕਦੀ ਹੈ। ਇਹ ਸਭ ਲਈ ਹੈ ਜ਼ਰੂਰੀ।

Wednesday, Jul 13, 2016 - 12:58 PM (IST)

''ਵਿਟਾਮਿਨ ਡੀ'' ਦੀ ਜ਼ਿਆਦਾ ਕਮੀ ਕਿਸੇ ਨੂੰ ਵੀ ''ਅਪਾਹਜ'' ਕਰ ਸਕਦੀ ਹੈ। ਇਹ ਸਭ ਲਈ ਹੈ ਜ਼ਰੂਰੀ।

ਨਵੀਂ ਦਿੱਲੀ — ਸਰੀਰ ਨੂੰ ਤੰਦਰੁਸਤ ਬਣਾਉਣ ਲਈ ''ਵਿਟਾਮਿਨ ਡੀ'' ਬਹੁਤ ਜ਼ਰੂਰੀ ਤੱਤ ਹੈ। ''ਵਿਟਾਮਿਨ ਡੀ'' ਦੇ ਕਾਰਨ ਸਰੀਰ ਦੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਰੋਗਾਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ। ''ਵਿਟਾਮਿਨ ਡੀ'' ਦੀ ਕਮੀ ਦਾ ਅਸਰ ਉਮਰ ਦੇ ਨਾਲ-ਨਾਲ ਦਿਖਾਈ ਦੇਣਾ ਸ਼ੁਰੂ ਹੋ ਜਾਂਦਾ ਹੈ। ਜੇਕਰ ਸਮਾਂ ਰਹਿੰਦੇ ਇਸ ਦਾ ਧਿਆਨ ਨਾ ਰੱਖਿਆ ਜਾਵੇ ਤਾਂ ਬੁਢਾਪੇ ''ਚ ਇਹ ਬਹੁਤ ਪਰੇਸ਼ਾਨੀ ਦਾ ਕਾਰਣ ਬਣ ਜਾਂਦੀ ਹੈ।  ''ਵਿਟਾਮਿਨ ਡੀ''  ਦੀ ਕਮੀ ਦੇ ਕਾਰਣ ਸਰੀਰ ਦੀ ਊਰਜਾ ਘੱਟ ਹੋਣ ਲੱਗ ਜਾਂਦੀ ਹੈ। ਇਸ ਦੀ ਕਮੀ ਦੇ ਕਾਰਣ ਹੀ ਛੋਟੇ ਬੱਚੇ ਵੀ ''ਸ਼ੂਗਰ'' ਵਰਗੀ ਬੀਮਾਰੀ ਦਾ ਸ਼ਿਕਾਰ ਹੋ ਰਹੇ ਹਨ।
1. ''ਵਿਟਾਮਿਨ ਡੀ'' ਦਾ ਇਕ ਪ੍ਰਕਾਰ ''ਵਿਟਾਮਿਨ ਡੀ3'' ਵੀ ਹੈ। ਇਹ ਚਮੜੀ ਲਈ ਲਾਭਦਾਇਕ ਹੁੰਦਾ ਹੈ। ਇਹ ਚਮੜੀ ਨੂੰ ''ਪਰਾਬੈਂਗਨੀ ਕਿਰਨਾਂ'' ਦੇ ਬੂਰੇ ਪ੍ਰਭਾਵ ਤੋਂ ਬਚਾਉਂਦਾ ਹੈ। ''ਵਿਟਾਮਿਨ ਡੀ3'' ਦੀ ਮੌਜੂਦਗੀ ਹੀ ਚਮੜੀ ਨੂੰ ਸਾਰਾ ਦਿਨ ਸੂਰਜ ਦੇ ਪ੍ਰਭਾਵਾ ਤੋਂ ਬਚਾਉਂਦੀ ਹੈ।
2. ਰੋਜ਼ ਦੋ ਅੰਡੇ ਖਾਣ ਨਾਲ ਜੀਵਨ ''ਚ ਕਦੇ ''ਵਿਟਾਮਿਨ ਡੀ'' ਦੀ ਕਮੀ ਨਹੀਂ ਹੁੰਦੀ।
3. ''ਸਾੱਲਮਨ, ਸਾਰਾਡਿਨੇਸ ਅਤੇ ਟੂਨਾ'' ਮੱਛਿਆ ''ਵਿਟਾਮਿਨ ਡੀ'' ਦੇ ਚੰਗੇ ਸਰੋਤ ਹਨ। 
4. ਦੁੱਧ ਅਤੇ ਦੁੱਧ ਨਾਲ ਬਣਿਆ ਚੀਜ਼ਾ ''ਚ ਵੀ ''ਵਿਟਾਮਿਨ ਡੀ'' ਭਰਪੂਰ ਮਾਤਰਾ ''ਚ ਹੁੰਦਾ ਹੈ। ਇਹ ਸਰੀਰ ਨੂੰ ਮਜ਼ਬੂਤ ਬਣਾਉਦੀਆਂ ਹਨ।
5. ਮੱਛੀ ਦੇ ਤੇਲ ਨਾਲ ਵੀ ''ਵਿਟਾਮਿਨ ਡੀ'' ਦੀ ਕਮੀ ਪੂਰੀ ਹੁੰਦੀ ਹੈ। ਪੁਰਾਤਨ ਸਮੇਂ ''ਚ ਬੀਮਾਰ ਬੱਚਿਆਂ ਨੂੰ ਇਹ ਤੇਲ ਦਿੱਤਾ ਜਾਂਦਾ ਸੀ ਤਾਂ ਜੋ ਉਨ੍ਹਾਂ ਦੀਆਂ ਹੱਡਿਆਂ ਦੀ ਕਮਜ਼ੋਰੀ ਨੂੰ ਦੂਰ ਕੀਤਾ ਜਾ ਸਕੇ।
6. ''ਵਿਟਾਮਿਨ ਡੀ'' ਦੀ ਕਮੀ ਹੋਣ ''ਤੇ ਗਾਜਰ ਜਾਂ ਗਾਜਰ ਦੇ ਰਸ ਦੀ ਵਰਤੋਂ ਜ਼ਿਆਦਾ ਕਰਨੀ ਚਾਹੀਦੀ ਹੈ। ਗਾਜਰ ਅੱਖਾਂ ਲਈ ਵੀ ਕਾਫੀ ਫਾਇਦੇਮੰਦ ਹੁੰਦੀ ਹੈ। 

7. ਸੂਰਜ ਦੀ ਰੋਸ਼ਨੀ ''ਚ ਵੀ ''ਵਿਟਾਮਿਨ ਡੀ'' ਭਰਪੂਰ ਮਾਤਰਾ ''ਚ ਹੁੰਦਾ ਹੈ।


Related News