ਪੰਜਾਬ: ਹਵਸ ''ਚ ਅੰਨ੍ਹੇ ਮੁੰਡੇ ਨੇ ''ਨਿੱਕੀ ਭੈਣ'' ਨੂੰ ਵੀ ਨਾ ਬਖਸ਼ਿਆ, ''ਗੰਦਾ ਕਾਰਾ'' ਕਰ 2000 ਕਿੱਲੋਮੀਟਰ...
Friday, Dec 19, 2025 - 12:03 PM (IST)
ਲੁਧਿਆਣਾ (ਗੌਤਮ): ਲੁਧਿਆਣਾ ਤੋਂ ਬੇਹੱਦ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਮੁੰਡਾ ਹਵਸ ਵਿਚ ਇੰਨਾ ਅੰਨ੍ਹਾ ਹੋ ਗਿਆ ਕਿ ਉਸ ਨੂੰ ਰਿਸ਼ਤਿਆਂ ਦੀ ਵੀ ਕੋਈ ਸ਼ਰਮ ਨਹੀਂ ਰਹੀ। ਉਹ ਆਪਣੀ ਨਾਬਾਲਗ ਭੈਣ (ਭੁਆ ਦੀ ਕੁੜੀ) ਨਾਲ ਹੀ ਗੰਦੀ ਕਰਤੂਤ ਕਰਦਾ ਰਿਹਾ ਤੇ ਜਦੋਂ ਕੁੜੀ ਦੀ ਤਬੀਅਤ ਖ਼ਰਾਬ ਹੋਣ 'ਤੇ ਪਰਿਵਾਰ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਤਕਰੀਬਨ 2000 ਕਿੱਲੋਮੀਟਰ ਦੂਰ ਓਡੀਸ਼ਾ ਭੱਜ ਗਿਆ।
ਮਾਮਲੇ ਦੀ ਸ਼ਿਕਾਇਤ ਮਿਲਣ 'ਤੇ ਥਾਣਾ ਹੈਬੋਵਾਲ ਦੀ ਪੁਲਸ ਨੇ ਨਾਬਾਲਗ ਬੱਚੀ ਦੀ ਮਾਂ ਦੇ ਬਿਆਨਾਂ 'ਤੇ ਓਡੀਸ਼ਾ ਦੇ ਰਹਿਣ ਵਾਲੇ ਬਬਲੂ ਜੈਨ ਦੇ ਖ਼ਿਲਾਫ਼ ਰੇਪ ਅਤੇ ਪੋਕਸੋ ਐਕਟ ਦੇ ਅਧੀਨ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਬੱਚੀ ਦੀ ਮਾਂ ਨੇ ਦੱਸਿਆ ਕਿ ਉਸ ਦੀ ਨਨਾਣ ਦਾ ਮੁੰਡਾ ਉਨ੍ਹਾਂ ਦੇ ਕੋਲ ਪਿਛਲੇ 4 ਮਹੀਨਿਆਂ ਤੋਂ ਰਹਿ ਰਿਹਾ ਸੀ। ਉਸ ਦੀ 14 ਸਾਲਾ ਧੀ ਪਿਛਲੇ ਕਾਫ਼ੀ ਦਿਨਾਂ ਤੋਂ ਸਹਿਮੀ-ਸਹਿਮੀ ਰਹਿੰਦੀ ਸੀ ਤੇ ਉਸ ਦੀ ਤਬੀਅਤ ਵੀ ਠੀਕ ਨਹੀਂ ਸੀ। ਜਦੋਂ ਉਸ ਤੋਂ ਪਿਆਰ ਨਾਲ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਉਕਤ ਮੁਲਜ਼ਮ ਪਿਛਲੇ ਕਈ ਦਿਨਾਂ ਤੋਂ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾ ਰਿਹਾ ਹੈ ਤੇ ਵਿਰੋਧ ਕਰਨ 'ਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੰਦਾ ਹੈ।
ਜਦੋਂ ਬਬਲੂ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਪੀੜਤਾ ਨੇ ਆਪਣੇ ਮਾਪਿਆਂ ਨੂੰ ਉਸ ਦੀਆਂ ਕਰਤੂਤਾਂ ਬਾਰੇ ਦੱਸ ਦਿੱਤਾ ਹੈ ਤਾਂ ਉਹ ਵਾਪਸ ਓਡੀਸ਼ਾ ਦੌੜ ਗਿਆ। ਸਬ-ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਨੂੰ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ ਨਾਬਾਲਗਾ ਦਾ ਮੈਡੀਕਲ ਕਰਵਾਇਆ ਗਿਆ ਹੈ। ਮੁਲਜ਼ਮ ਨੂੰ ਕਾਬੂ ਕਰਨ ਲਈ ਟੀਮ ਭੇਜੀ ਜਾ ਰਹੀ ਹੈ।
