ਪੱਥਰੀ ਤੇ ਗਠੀਆ ਸਣੇ ਕਈ ਰੋਗਾਂ 'ਚ ਲਾਹੇਵੰਦ ਹੈ ਪਿਆਜ਼, ਜਾਣੋ ਇਸ ਦੇ ਹੈਰਾਨ ਕਰਨ ਵਾਲੇ ਫਾਇਦੇ

Saturday, Aug 03, 2024 - 12:28 PM (IST)

ਨਵੀਂ ਦਿੱਲੀ— ਪਿਆਜ਼ ਦੀ ਵਰਤੋਂ ਹਰ ਘਰ 'ਚ ਕੀਤੀ ਜਾਂਦੀ ਹੈ। ਇਸ 'ਚ ਵਿਟਾਮਿਨ ਸੀ, ਫੋਲਿਕ ਐਸਿਡ ਅਤੇ ਕੈਲਸ਼ੀਅਮ ਵਰਗੇ ਪੌਸ਼ਟਿਕ ਤੱਤ ਹੁੰਦੇ ਹਨ। ਗਰਮੀ ਦੇ ਮੌਸਮ 'ਚ ਪਿਆਜ਼ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਰੋਜ਼ਾਨਾ ਇਕ ਕੱਚਾ ਪਿਆਜ਼ ਖਾਣ ਨਾਲ ਸਿਹਤ ਸੰਬੰਧੀ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ। ਅੱਜ ਅਸੀਂ ਤੁਹਾਨੂੰ ਕੱਚਾ ਪਿਆਜ਼ ਖਾਣ ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਰੋਜ਼ਾਨਾ ਕੱਚਾ ਪਿਆਜ਼ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ...

1. ਦਿਲ ਸੰਬੰਧੀ ਸਮੱਸਿਆ 'ਚ ਲਾਹੇਵੰਦ
ਰੋਜ਼ਾਨਾ ਇਕ ਪਿਆਜ਼ ਖਾਣ ਨਾਲ ਦਿਲ ਸੰਬੰਧੀ ਸਮੱਸਿਆ, ਕੋਲੇਸਟਰੋਲ, ਬੀ. ਪੀ. ਆਦਿ ਵਰਗੀਆਂ ਪ੍ਰੇਸ਼ਾਨੀਆਂ ਘੱਟ ਹੁੰਦੀਆਂ ਹਨ।

2. ਅੱਖਾਂ ਦੀ ਰੋਸ਼ਨੀ ਵਧਾਏ
ਰੋਜ਼ਾਨਾ ਪਿਆਜ਼ ਖਾਣਾ ਅੱਖਾਂ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ।ਜਿਨ੍ਹਾਂ ਲੋਕਾਂ ਨੂੰ ਚਸ਼ਮਾ ਲਗਾਉਣਾ ਪੈਂਦਾ ਹੈ ਉਨ੍ਹਾਂ ਨੂੰ ਰੋਜ਼ਾਨਾ ਕੱਚੇ ਪਿਆਜ਼ ਦੀ ਵਰਤੋਂ ਕਰਨੀ ਚਾਹੀਦੀ ਹੈ ਇਸ ਨਾਲ ਜਲਦੀ ਹੀ ਚਸ਼ਮਾ ਉਤਰ ਜਾਵੇਗਾ।

3. ਕਬਜ਼ ਤੋਂ ਦੇਵੇ ਰਾਹਤ
ਪਿਆਜ਼ 'ਚ ਮੌਜੂਦ ਤੱਤ ਕਬਜ਼ ਦੀ ਸਮੱਸਿਆ ਨੂੰ ਦੂਰ ਰੱਖਦੇ ਹਨ।ਇਸ ਲਈ ਰੋਜ਼ਾਨਾ ਪਿਆਜ਼ ਦੀ ਵਰਤੋਂ ਸਲਾਦ ਦੇ ਰੂਪ 'ਚ ਕਰਨੀ ਚਾਹੀਦੀ ਹੈ।

4. ਡਾਇਬਿਟੀਜ਼ 'ਚ ਫਾਇਦੇਮੰਦ
ਡਾਇਬਿਟੀਜ਼ ਰੋਗੀਆਂ ਲਈ ਪਿਆਜ਼ ਖਾਣਾ ਵਧੀਆ ਹੁੰਦਾ ਹੈ। ਰੋਜ਼ਾਨਾ ਇਸ ਨੂੰ ਸਲਾਦ ਦੇ ਰੂਪ 'ਚ ਖਾਣਾ ਚਾਹੀਦਾ ਹੈ। ਇਸ ਨਾਲ ਸ਼ੂਗਰ ਦਾ ਲੈਵਲ ਘੱਟ ਹੋਣ ਲੱਗਦਾ ਹੈ।

5. ਲੂ ਤੋਂ ਬਚਾਅ
ਗਰਮੀਆਂ 'ਚ ਅਕਸਰ ਲੂ ਦੀ ਸਮੱਸਿਆ ਹੋ ਜਾਂਦੀ ਹੈ। ਇਸ ਲਈ ਲੂ ਤੋਂ ਬਚਣ ਲਈ ਰੋਜ਼ਾਨਾ ਪਿਆਜ਼ ਖਾਣਾ ਚਾਹੀਦਾ ਹੈ।

6. ਪੱਥਰੀ ਦੀ ਸਮੱਸਿਆ ਕਰੇ ਦੂਰ
ਜੋ ਲੋਕ ਪੱਥਰੀ ਦੀ ਸਮੱਸਿਆ ਨਾਲ ਜੂਝ ਰਹੇ ਹਨ ਉਨ੍ਹਾਂ ਨੂੰ ਪਿਆਜ਼ ਦੀ ਵਰਤੋਂ ਕਰਨੀ ਚਾਹੀਦੀ ਹੈ। ਗਲਤ ਖਾਣ-ਪੀਣ ਦੀ ਵਜ੍ਹਾ ਨਾਲ ਗੁਰਦੇ ਦੀ ਪੱਥਰੀ ਦੀ ਸਮੱਸਿਆ ਹੋ ਜਾਂਦੀ ਹੈ। ਪਿਆਜ਼ ਦੇ ਰਸ 'ਚ ਪੱਥਰੀ ਦੇ ਦਰਦ ਨਾਲ ਲੜ੍ਹਣ ਦੀ ਸਮਰਥਾ ਹੁੰਦੀ ਹੈ। ਰੋਜ਼ਾਨਾ ਖਾਲੀ ਪੇਟ ਪਿਆਜ਼ ਦਾ ਰਸ ਪੀਣ ਨਾਲ ਪੱਥਰੀ ਦੀ ਸਮੱਸਿਆ ਦੂਰ ਹੋ ਜਾਂਦੀ ਹੈ।

7. ਗਠੀਆ 'ਚ ਲਾਹੇਵੰਦ
ਗਠੀਏ ਦੇ ਦਰਦ ਤੋਂ ਪ੍ਰੇਸ਼ਾਨ ਲੋਕਾਂ ਲਈ ਵੀ ਪਿਆਜ਼ ਕਾਫੀ ਫਾਇਦੇਮੰਦ ਹੁੰਦਾ ਹੈ। ਸਰੋਂ ਦੇ ਤੇਲ 'ਚ ਪਿਆਜ਼ ਦਾ ਰਸ ਮਿਲਾ ਕੇ ਦਰਦ ਵਾਲੀ ਥਾਂ 'ਤੇ ਮਾਲਿਸ਼ ਕਰਨ ਨਾਲ ਕਾਫੀ ਫਾਇਦਾ ਹੁੰਦਾ ਹੈ।

8. ਬਲੱਡ ਪ੍ਰੈਸ਼ਰ ਕਰੇ ਕੰਟਰੋਲ
ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਵੀ ਪਿਆਜ਼ ਵਰਦਾਨ ਦੀ ਤਰ੍ਹਾਂ ਹੁੰਦਾ ਹੈ। ਇਸ ਨਾਲ ਬੀਪੀ ਕੰਟਰੋਲ 'ਚ ਰਹਿੰਦਾ ਹੈ। ਇਸ ਲਈ ਪਿਆਜ਼ ਦੀ ਵਰਤੋਂ ਜ਼ਰੂਰ ਕਰੋ।


Tarsem Singh

Content Editor

Related News