ਮਹਿੰਗੇ ਸਪਲੀਮੈਂਟਸ ਛੱਡੋ, ਇਸ ਫਲ ਨੂੰ ਬਣਾਓ ਆਪਣੀ ਖੁਰਾਕ ਦਾ ਹਿੱਸਾ; ਫਾਇਦੇ ਜਾਣ ਕੇ ਹੋ ਜਾਵੋਗੇ ਹੈਰਾਨ

Thursday, Feb 26, 2026 - 12:11 PM (IST)

ਮਹਿੰਗੇ ਸਪਲੀਮੈਂਟਸ ਛੱਡੋ, ਇਸ ਫਲ ਨੂੰ ਬਣਾਓ ਆਪਣੀ ਖੁਰਾਕ ਦਾ ਹਿੱਸਾ; ਫਾਇਦੇ ਜਾਣ ਕੇ ਹੋ ਜਾਵੋਗੇ ਹੈਰਾਨ

ਹੈਲਥ ਡੈਸਕ - ਅਜੋਕੇ ਦੌਰ ਦੀ ਭੱਜ-ਦੌੜ ਭਰੀ ਜ਼ਿੰਦਗੀ 'ਚ ਖੁਦ ਨੂੰ ਤੰਦਰੁਸਤ ਰੱਖਣਾ ਇਕ ਚੁਣੌਤੀ ਬਣ ਗਿਆ ਹੈ। ਅਜਿਹੇ 'ਚ ਕੁਦਰਤ ਦਾ ਇਕ ਅਨਮੋਲ ਤੋਹਫ਼ਾ 'ਕੇਲਾ' ਸਾਡੀ ਸਿਹਤ ਲਈ ਵਰਦਾਨ ਸਾਬਤ ਹੋ ਰਿਹਾ ਹੈ। ਮਾਹਿਰਾਂ ਅਨੁਸਾਰ, ਕੇਲਾ ਨਾ ਸਿਰਫ਼ ਸਭ ਤੋਂ ਸਸਤਾ ਫਲ ਹੈ, ਸਗੋਂ ਇਹ ਪੋਸ਼ਕ ਤੱਤਾਂ ਦਾ ਅਜਿਹਾ ਖ਼ਜ਼ਾਨਾ ਹੈ ਜੋ ਸਰੀਰ ਨੂੰ ਕਈ ਗੰਭੀਰ ਬਿਮਾਰੀਆਂ ਤੋਂ ਬਚਾ ਸਕਦਾ ਹੈ।

ਪੋਸ਼ਕ ਤੱਤਾਂ ਦਾ ਭੰਡਾਰ
- ਕੇਲੇ 'ਚ ਪੋਟਾਸ਼ੀਅਮ, ਵਿਟਾਮਿਨ B6, ਵਿਟਾਮਿਨ C, ਮੈਗਨੀਸ਼ੀਅਮ ਅਤੇ ਭਰਪੂਰ ਮਾਤਰਾ 'ਚ ਫਾਈਬਰ ਪਾਇਆ ਜਾਂਦਾ ਹੈ। ਇਹ ਫਲ ਕੋਲੈਸਟ੍ਰੋਲ-ਮੁਕਤ ਹੁੰਦਾ ਹੈ, ਜੋ ਇਸਨੂੰ ਦਿਲ ਦੇ ਮਰੀਜ਼ਾਂ ਲਈ ਵੀ ਸੁਰੱਖਿਅਤ ਬਣਾਉਂਦਾ ਹੈ।

ਕੇਲਾ ਖਾਣ ਦੇ ਮੁੱਖ ਫਾਇਦੇ :-

ਤੁਰੰਤ ਊਰਜਾ 
- ਕੇਲੇ 'ਚ ਮੌਜੂਦ ਕੁਦਰਤੀ ਸ਼ੂਗਰ ਸਰੀਰ ਨੂੰ ਤੁਰੰਤ ਤਾਕਤ ਦਿੰਦੀ ਹੈ। ਇਹੀ ਕਾਰਨ ਹੈ ਕਿ ਜਿਮ ਜਾਣ ਵਾਲੇ ਲੋਕ ਅਤੇ ਖਿਡਾਰੀ ਇਸ ਨੂੰ ਆਪਣੀ ਪਹਿਲੀ ਪਸੰਦ ਮੰਨਦੇ ਹਨ।

ਦਿਲ ਦੀ ਸਿਹਤ ਲਈ ਉੱਤਮ
- ਪੋਟਾਸ਼ੀਅਮ ਨਾਲ ਭਰਪੂਰ ਹੋਣ ਕਾਰਨ, ਕੇਲਾ ਬਲੱਡ ਪ੍ਰੈਸ਼ਰ ਨੂੰ ਕੰਟਰੋਲ 'ਚ ਰੱਖਦਾ ਹੈ। ਰੋਜ਼ਾਨਾ ਕੇਲਾ ਖਾਣ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਕਾਫੀ ਹੱਦ ਤੱਕ ਘੱਟ ਜਾਂਦਾ ਹੈ।

ਪਾਚਨ ਪ੍ਰਣਾਲੀ ਹੋਵੇਗੀ ਮਜ਼ਬੂਤ
- ਕੇਲੇ 'ਚ ਮੌਜੂਦ ਫਾਈਬਰ ਪੇਟ ਦੀਆਂ ਸਮੱਸਿਆਵਾਂ ਜਿਵੇਂ ਕਿ ਕਬਜ਼ ਅਤੇ ਐਸੀਡਿਟੀ ਤੋਂ ਰਾਹਤ ਦਿਵਾਉਂਦੇ ਹਨ। ਇਹ ਪੇਟ ਦੇ ਅਲਸਰ ਨੂੰ ਠੀਕ ਕਰਨ 'ਚ ਵੀ ਮਦਦਗਾਰ ਹੈ।

ਤਣਾਅ ਅਤੇ ਡਿਪਰੈਸ਼ਨ ਤੋਂ ਮੁਕਤੀ
- ਕੇਲੇ 'ਚ 'ਟ੍ਰਿਪਟੋਫੈਨ' ਨਾਮਕ ਤੱਤ ਹੁੰਦਾ ਹੈ, ਜੋ ਸਰੀਰ ਵਿੱਚ 'ਹੈਪੀ ਹਾਰਮੋਨ' (ਸੇਰੋਟੋਨਿਨ) ਨੂੰ ਵਧਾਉਂਦਾ ਹੈ। ਇਸ ਨਾਲ ਮਾਨਸਿਕ ਸਕੂਨ ਮਿਲਦਾ ਹੈ ਅਤੇ ਮੂਡ ਵਧੀਆ ਰਹਿੰਦਾ ਹੈ।

ਖੂਨ ਦੀ ਕਮੀ ਨੂੰ ਕਰੇ ਦੂਰ 
- ਜਿਹੜੇ ਲੋਕਾਂ 'ਚ ਐਨੀਮੀਆ (ਖੂਨ ਦੀ ਕਮੀ) ਦੀ ਸ਼ਿਕਾਇਤ ਹੈ, ਉਹਨਾਂ ਲਈ ਕੇਲਾ ਬਹੁਤ ਫਾਇਦੇਮੰਦ ਹੈ ਕਿਉਂਕਿ ਇਹ ਸਰੀਰ 'ਚ ਹੀਮੋਗਲੋਬਿਨ ਵਧਾਉਣ ਵਿੱਚ ਮਦਦ ਕਰਦਾ ਹੈ।

 


author

Sunaina

Content Editor

Related News