ਭਾਰ ਘਟਾਉਣ ਤੋਂ ਲੈ ਕੇ ਦਿਲ ਦੀ ਸਿਹਤ ਤੱਕ; ਜਾਣੋ ਗ੍ਰੀਨ ਟੀ ਪੀਣ ਦੇ ਅਦਭੁਤ ਫਾਇਦੇ

Thursday, Feb 26, 2026 - 10:54 AM (IST)

ਭਾਰ ਘਟਾਉਣ ਤੋਂ ਲੈ ਕੇ ਦਿਲ ਦੀ ਸਿਹਤ ਤੱਕ; ਜਾਣੋ ਗ੍ਰੀਨ ਟੀ ਪੀਣ ਦੇ ਅਦਭੁਤ ਫਾਇਦੇ

ਹੈਲਥ ਡੈਸਕ - ਅਜੋਕੇ ਦੌਰ ਦੀ ਭੱਜ-ਦੌੜ ਭਰੀ ਜ਼ਿੰਦਗੀ ਅਤੇ ਗ਼ਲਤ ਖਾਣ-ਪੀਣ ਕਾਰਨ ਵਧ ਰਹੀਆਂ ਬਿਮਾਰੀਆਂ ਦੇ ਵਿਚਕਾਰ 'ਗ੍ਰੀਨ ਟੀ' ਇਕ ਵਰਦਾਨ ਸਾਬਤ ਹੋ ਰਹੀ ਹੈ। ਮਾਹਿਰਾਂ ਅਨੁਸਾਰ, ਸਾਧਾਰਨ ਚਾਹ ਦੀ ਜਗ੍ਹਾ ਗ੍ਰੀਨ ਟੀ ਨੂੰ ਆਪਣੀ ਰੋਜ਼ਾਨਾ ਖੁਰਾਕ ਦਾ ਹਿੱਸਾ ਬਣਾਉਣ ਨਾਲ ਸਰੀਰ ਨੂੰ ਕਈ ਗੰਭੀਰ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ।

ਕਿਉਂ ਖਾਸ ਹੈ ਗ੍ਰੀਨ ਟੀ?
ਗ੍ਰੀਨ ਟੀ 'ਚ ਭਰਪੂਰ ਮਾਤਰਾ 'ਚ ਐਂਟੀ-ਆਕਸੀਡੈਂਟਸ ਅਤੇ ਪੌਲੀਫੇਨੋਲਸ ਪਾਏ ਜਾਂਦੇ ਹਨ, ਜੋ ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਂਦੇ ਹਨ।

ਗ੍ਰੀਨ ਟੀ ਪੀਣ ਦੇ ਮੁੱਖ ਫਾਇਦੇ :-

ਭਾਰ ਘਟਾਉਣ 'ਚ ਸਹਾਇਕ
- ਗ੍ਰੀਨ ਟੀ ਸਰੀਰ ਦੇ ਮੈਟਾਬੋਲਿਜ਼ਮ ਨੂੰ ਤੇਜ਼ ਕਰਦੀ ਹੈ, ਜਿਸ ਨਾਲ ਚਰਬੀ ਨੂੰ ਸਾੜਨ 'ਚ ਮਦਦ ਮਿਲਦੀ ਹੈ। ਇਹ ਖਾਸ ਕਰਕੇ ਪੇਟ ਦੀ ਚਰਬੀ ਘਟਾਉਣ ਲਈ ਬਹੁਤ ਫਾਇਦੇਮੰਦ ਹੈ।

ਦਿਲ ਦੀ ਸਿਹਤ ਲਈ ਬਿਹਤਰ
- ਇਹ ਖੂਨ 'ਚ ਕੋਲੈਸਟ੍ਰੋਲ ਦੇ ਪੱਧਰ ਨੂੰ ਕੰਟਰੋਲ ਕਰਦੀ ਹੈ, ਜਿਸ ਨਾਲ ਦਿਲ ਦੇ ਦੌਰੇ ਵਰਗੀਆਂ ਬਿਮਾਰੀਆਂ ਦਾ ਖਤਰਾ ਘੱਟ ਜਾਂਦਾ ਹੈ।

ਦਿਮਾਗੀ ਸ਼ਕਤੀ ਵਧਾਉਣਾ
- ਇਸ 'ਚ ਮੌਜੂਦ ਕੈਫੀਨ ਅਤੇ ਐਮੀਨੋ ਐਸਿਡ ਦਿਮਾਗ ਦੀ ਕਾਰਜਕੁਸ਼ਲਤਾ ਨੂੰ ਵਧਾਉਂਦੇ ਹਨ ਅਤੇ ਇਕਾਗਰਤਾ 'ਚ ਸੁਧਾਰ ਕਰਦੇ ਹਨ।

ਕੈਂਸਰ ਤੋਂ ਬਚਾਅ
- ਕਈ ਖੋਜਾਂ 'ਚ ਸਾਹਮਣੇ ਆਇਆ ਹੈ ਕਿ ਗ੍ਰੀਨ ਟੀ ਵਿੱਚ ਮੌਜੂਦ ਤੱਤ ਕੈਂਸਰ ਕੋਸ਼ਿਕਾਵਾਂ ਨੂੰ ਵਧਣ ਤੋਂ ਰੋਕਣ 'ਚ ਮਦਦਗਾਰ ਹੋ ਸਕਦੇ ਹਨ।

ਚਮੜੀ ਅਤੇ ਵਾਲਾਂ ਲਈ ਵਰਦਾਨ
- ਐਂਟੀ-ਆਕਸੀਡੈਂਟਸ ਨਾਲ ਭਰਪੂਰ ਹੋਣ ਕਾਰਨ ਇਹ ਚਮੜੀ ਵਿੱਚ ਨਿਖਾਰ ਲਿਆਉਂਦੀ ਹੈ ਅਤੇ ਵਧਦੀ ਉਮਰ ਦੇ ਪ੍ਰਭਾਵਾਂ (ਝੁਰੜੀਆਂ) ਨੂੰ ਘੱਟ ਕਰਦੀ ਹੈ।

ਸਾਵਧਾਨੀਆਂ :- 
-  ਸਵੇਰੇ ਉੱਠਦੇ ਸਾਰ ਖਾਲੀ ਪੇਟ ਗ੍ਰੀਨ ਟੀ ਪੀਣ ਨਾਲ ਐਸੀਡਿਟੀ ਹੋ ਸਕਦੀ ਹੈ।
- ਖਾਣਾ ਖਾਣ ਤੋਂ ਲਗਭਗ ਇਕ ਘੰਟਾ ਪਹਿਲਾਂ ਜਾਂ ਬਾਅਦ ਵਿੱਚ ਇਸ ਦਾ ਸੇਵਨ ਸਭ ਤੋਂ ਵਧੀਆ ਹੈ।
- ਦਿਨ 'ਚ 2 ਤੋਂ 3 ਕੱਪ ਗ੍ਰੀਨ ਟੀ ਪੀਣੀ ਕਾਫੀ ਹੈ।
 


author

Sunaina

Content Editor

Related News