ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਮਖਾਣੇ, ਜਾਣੋ ਸੇਵਨ ਦੇ ਸਹੀ ਸਮੇਂ ਤੇ ਮਾਤਰਾ ਬਾਰੇ

Monday, Sep 16, 2024 - 05:41 PM (IST)

ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਮਖਾਣੇ, ਜਾਣੋ ਸੇਵਨ ਦੇ ਸਹੀ ਸਮੇਂ ਤੇ ਮਾਤਰਾ ਬਾਰੇ

ਜਲੰਧਰ- ਮਖਾਣਾ ਇੱਕ ਹਲਕਾ ਸਨੈਕ ਹੈ ਜਿਸ ਨੂੰ ਅਸੀਂ ਸੁੱਕੇ ਮੇਵੇ ਵਿੱਚ ਸ਼ਾਮਲ ਕਰਦੇ ਹਾਂ। ਜੇਕਰ ਇਸ ਨੂੰ ਨਿਯਮਿਤ ਤੌਰ 'ਤੇ ਸਹੀ ਤਰੀਕੇ ਨਾਲ ਆਪਣੀ ਡਾਈਟ 'ਚ ਸ਼ਾਮਲ ਕੀਤਾ ਜਾਵੇ ਤਾਂ ਇਸ ਦੇ ਅਣਗਿਣਤ ਸਿਹਤ ਲਾਭ ਪਾਏ ਜਾ ਸਕਦੇ ਹਨ। ਮਖਾਣਿਆਂ ਵਿੱਚ ਆਇਰਨ , ਵਿਟਾਮਿਨ ,ਕੈਲਸ਼ਿਅਮ , ਐਂਟੀ ਵਾਇਰਲ , ਐਂਟੀ ਆਕਸੀਡੇਂਟ ਵਰਗੇ ਗੁਣ ਮੌਜੂਦ ਹੁੰਦੇ ਹਨ , ਜੋ ਕਿ ਸਰੀਰ ਨੂੰ ਕਈ ਫਾਇਦੇ ਪਹੁੰਚਾਉਂਦੇ ਹਨ। ਇਸਨੂੰ ਖਾਣ ਨਾਲ ਸਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਨਾਲ ਲੜਨ ਵਿੱਚ ਮਦਦ ਮਿਲਦੀ ਹੈ। ਆਯੁਰਵੇਦ ਅਨੁਸਾਰ, ਮਖਾਣੇ ਵਧਦੀ ਉਮਰ ਦੇ ਲੱਛਣਾਂ ਨੂੰ ਘਟਾਉਣ ਲਈ ਐਂਟੀ-ਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ। ਇਹ ਵਧਦੀ ਉਮਰ ਦੇ ਲੱਛਣਾਂ ਨੂੰ ਘਟਾਉਣ ਦਾ ਕੰਮ ਕਰਦੇ ਹਨ। ਇਹ ਕੈਲਸ਼ੀਅਮ ਨਾਲ ਭਰਪੂਰ ਹੁੰਦੇ ਹਨ ਤੇ ਜੋੜਾਂ ਦੇ ਦਰਦ 'ਚ ਫਾਇਦੇਮੰਦ ਸਾਬਿਤ ਹੁੰਦੇ ਹਨ।

ਜਾਣੋ ਮਖਾਣੇ ਖਾਣ ਦੇ ਸਹੀ ਸਮੇਂ ਤੇ ਮਾਤਰਾ ਬਾਰੇ :

ਮਖਾਣੇ ਖਾਣ ਦਾ ਸਹੀਂ ਸਮਾਂ ਸਵੇਰੇ ਖਾਲੀ ਢਿੱਡ ਹੁੰਦਾ ਹੈ। ਤੁਸੀਂ ਇਸ ਸਮੇਂ ਮੁੱਠੀ ਭਰ ਮੱਖਾਣੇ ਖਾਓ। ਇਹ ਸਰੀਰ ਦੀ ਇਮਿਊਨਿਟੀ ਵਧਾਉਂਦੇ ਹਨ ਤੇ ਸਰੀਰ ਨੂੰ ਪੌਸ਼ਣ ਦਿੰਦੇ ਹਨ।

ਮਖਾਣੇ ਖਾਣ ਦੇ ਫਾਇਦੇ

1. ਦਿਲ ਲਈ ਫਾਇਦੇਮੰਦ : ਮਖਾਣਾ ਦਿਲ ਦੀਆਂ ਗੰਭੀਰ ਬੀਮਾਰੀਆਂ ਤੋਂ ਬਚਾਅ ਕਰਦਾ ਹੈ। ਇਨ੍ਹਾਂ ਦਾ ਸੇਵਨ ਕਰਨ ਨਾਲ ਦਿਲ ਸਿਹਤਮੰਦ ਰਹਿੰਦਾ ਹੈ ਅਤੇ ਪਾਚਨ ਤੰਤਰ ਵੀ ਠੀਕ ਰਹਿੰਦਾ ਹੈ।

2. ਤਣਾਅ ਕਰੇ ਦੂਰ : ਮਖਾਣੇ ਦਾ ਸੇਵਨ ਕਰਨ ਨਾਲ ਤਣਾਅ ਦੂਰ ਹੁੰਦਾ ਹੈ ਅਤੇ ਇਨਸੌਮਨੀਆ ਦੀ ਸਮੱਸਿਆ ਵੀ ਦੂਰ ਰਹਿੰਦੀ ਹੈ। ਇਸ ਦੇ ਸੇਵਨ ਨਾਲ ਤੁਸੀਂ ਖੁਦ ਫਰਕ ਮਹਿਸੂਸ ਕਰੋਗੇ। 

3.  ਜੋੜਾਂ ਦੇ ਦਰਦ ਤੋਂ ਛੁਟਕਾਰਾ : ਮਖਾਣਾ ਕੈਲਸ਼ੀਅਮ ਨਾਲ ਭਰਪੂਰ ਹੁੰਦਾ ਹੈ। ਇਨ੍ਹਾਂ ਦਾ ਸੇਵਨ ਜੋੜਾਂ ਦੇ ਦਰਦ, ਗਠੀਆ ਵਰਗੇ ਰੋਗੀਆਂ ਲਈ ਬਹੁਤ ਫਾਇਦੇਮੰਦ ਸਾਬਤ ਹੁੰਦਾ ਹੈ। 

4.  ਪਾਚਨ ਕਿਰਿਆ ਨੂੰ ਸੁਧਾਰਦਾ ਹੈ : ਮਖਣਾ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ ਜੋ ਹਰ ਉਮਰ ਵਰਗ ਦੇ ਲੋਕ ਆਸਾਨੀ ਨਾਲ ਪਚ ਜਾਂਦੇ ਹਨ। ਇਸ ਤੋਂ ਇਲਾਵਾ ਫੁਲ ਮੱਖਣ ਵਿਚ ਐਸਟ੍ਰੋਜਨਿਕ ਗੁਣ ਵੀ ਹੁੰਦੇ ਹਨ, ਜੋ ਦਸਤ ਤੋਂ ਰਾਹਤ ਦਿੰਦੇ ਹਨ ਅਤੇ ਭੁੱਖ ਵਧਾਉਣ ਵਿਚ ਮਦਦਗਾਰ ਹੁੰਦੇ ਹਨ।

5 ਕਿਡਨੀ ਨੂੰ ਮਜ਼ਬੂਤ ਕਰਦਾ ਹੈ : ਇਹ ਕਿਡਨੀ ਨੂੰ ਡੀਟੌਕਸਫਾਈ ਕਰਦਾ ਹੈ ਕਿਉਂਕਿ ਮਖਾਣੇ ਵਿੱਚ ਮਿਠਾਸ ਬਹੁਤ ਘੱਟ ਹੁੰਦੀ ਹੈ। ਕਿਡਨੀ ਨੂੰ ਮਜ਼ਬੂਤ ਬਣਾਉਣ ਅਤੇ ਖੂਨ ਨੂੰ ਠੀਕ ਰੱਖਣ ਲਈ ਨਿਯਮਿਤ ਰੂਪ ਨਾਲ ਇਸ ਦਾ ਸੇਵਨ ਕਰੋ। 

6. ਕੋਲੈਸਟਰੋਲ ਦੀ ਸਮੱਸਿਆ 'ਚ ਲਾਹੇਵੰਦ :  ਇਸ ਦੇ ਨਾਲ ਹੀ ਇਹ ਕੋਲੈਸਟਰੋਲ ਦੀ ਸਮੱਸਿਆ ਤੋਂ ਵੀ ਛੁਟਕਾਰਾ ਦਿੰਦੇ ਹਨ। ਬਲੱਡ ਪ੍ਰੈੱਸ਼ਰ ਅਤੇ ਦਿਲ ਦੀਆਂ ਹੋਰ ਬਿਮਾਰੀਆਂ ਵਿਚ ਹੀ ਇਹ ਫਾਇਦੇਮੰਦ ਹੁੰਦੇ ਹਨ।

7. ਭਾਰ ਘੱਟ ਕਰੇ  : ਮਖਾਣੇ ਵਿਚ ਬਹੁਤ ਘੱਟ ਕੈਲੋਰੀ ਪਾਈ ਜਾਂਦੀ ਹੈ। ਇਹੀ ਵਜ੍ਹਾ ਹੈ ਕਿ ਜੋ ਲੋਕ ਭਾਰ ਘਟਾਉਣਾ ਚਾਹੁੰਦੇ ਹਨ, ਉਹ ਸਨੈਕ ਲਈ ਮਖਾਣਾ ਖਾਣਾ ਪਸੰਦ ਕਰਦੇ ਹਨ। 

8. ਪ੍ਰੋਟੀਨ ਦਾ ਭਰਪੂਰ ਸਰੋਤ  : ਫੁੱਲ ਮਖਾਣਿਆਂ 'ਚ 12 ਫੀਸਦੀ ਪ੍ਰੋਟੀਨ ਦੀ ਮਾਤਰਾ ਪਾਈ ਜਾਂਦੀ ਹੈ। ਇਹ ਮਸਲਸ ਬਣਾਉਣ ਅਤੇ ਸਰੀਰ ਨੂੰ ਫਿੱਟ ਰੱਖਣ 'ਚ ਮਦਦ ਕਰਦਾ ਹੈ।


author

Tarsem Singh

Content Editor

Related News