ਮਾਹਾਵਾਰੀ ਦੇ ਦੌਰਾਨ ਰੱਖੋ ਇਨ੍ਹਾਂ ਗੱਲਾਂ ਦਾ ਖਾਸ ਖਿਆਲ, ਨਹੀਂ ਤਾਂ ਹੋ ਸਕਦੀਆਂ ਹਨ ਮੁਸ਼ਕਲਾਂ

05/28/2017 2:51:12 PM

ਮੁੰਬਈ— ਹਰ ਔਰਤ ਨੂੰ ਮਾਹਾਵਾਰੀ ਦੇ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਤੁਸੀਂ ਵੀ ਆਪਣੇ ਖਾਸ ਦਿਨਾਂ 'ਚ ਬੁਝੇ ਅਤੇ ਚਿੜਚਿੜੇ ਰਹਿੰਦੇ ਹੋ ਅਤੇ ਕਿਸੇ ਨਾਲ ਗੱਲ ਕਰਨਾ ਤਾਂ ਦੂਰ ਇਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਉੱਠ ਕੇ ਵੀ ਜਾਣਾ ਚਾਹੁੰਦੀ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਮਾਹਾਵਾਰੀ ਦੇ ਦੌਰਾਨ ਔਰਤਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮਾਹਾਵਾਰੀ ਦੇ ਦੌਰਾਨ ਹੋਣ ਵਾਲੇ ਹਾਰਮੋਨ ਚੇਂਜ ਦੇ ਸਮੇਂ ਔਰਤਾਂ ਨੂੰ ਸਰੀਰ ਨੂੰ ਸਾਫ ਸਫਾਈ ਨੂੰ ਲੈ ਕੇ ਕਈ ਸਾਵਧਾਨੀਆਂ ਵਰਤਨੀਆਂ ਚਾਹੀਦੀਆਂ ਹਨ। ਅਜਿਹਾ ਨਾ ਕਰਨ 'ਤੇ ਉਹ ਕਈ ਗੰਭੀਰ ਬੀਮਾਰੀਆਂ ਦੀ ਸ਼ਿਕਾਰ ਹੋ ਸਕਦੀ ਹੈ। 
1. ਇਨਫੈਕਸ਼ਨ ਦਾ ਖਤਰਾ
ਮਾਹਾਵਾਰੀ ਦੇ ਦੌਰਾਨ ਔਰਤਾਂ ਨੂੰ ਕਿਸੇ ਨਰਮ ਪੈਡ ਜਾ ਸਾਫ ਕੱਪੜੇ ਦਾ ਹੀ ਇਸਤੇਮਾਲ ਕਰਨਾ ਚਾਹੀਦਾ ਹੈ। ਇਸ ਦੌਰਾਨ ਸਾਫ-ਸਫਾਈ ਨਾ ਰੱਖਣ 'ਤੇ ਇਨਫੈਕਸ਼ਨ ਦਾ ਖਤਰਾ ਵੱਧ ਜਾਂਦਾ ਹੈ। 
2. ਤਣਾਅ
ਤਣਾਅ ਨਾਲ ਪੈਦਾ ਹੋਣ ਵਾਲੇ ਹਾਰਮੋਨ ਦਾ ਏਸਟਰੋਜਨ ਅਤੇ ਪ੍ਰੋਜੇਸਟੇਰੋਨ 'ਤੇ ਸਿੱਧਾ ਅਸਰ ਪੈਂਦਾ ਹੈ। ਇਸ ਸਮੇਂ ਲੜਕੀਆਂ ਨੂੰ ਤਣਾਅ ਤੋਂ ਦੂਰ ਰਹਿਣਾ ਚਾਹੀਦਾ ਹੈ। ਇਸ ਦੌਰਾਨ ਰੋਜ਼ ਨਹਾਉਣਾ ਚਾਹੀਦਾ ਹੈ ਅਤੇ ਪੂਰੀ ਖੁਰਾਕ ਲੈਣੀ ਚਾਹੀਦੀ ਹੈ। 
3. ਮਾਹਾਵਾਰੀ ਦੇ ਦੌਰਾਨ ਲਓ ਅਜਿਹੇ ਆਹਾਰ
ਆਪਣੇ ਦਿਨ ਦੀ ਸ਼ੁਰੂਆਤ ਹਮੇਸ਼ਾ 2-3 ਗਿਲਾਸ ਪਾਣੀ ਪੀ ਕੇ ਕਰੋ। ਇਸ ਦੌਰਾਨ ਪੂਰੇ ਦਿਨ 'ਚ 8-10 ਗਿਲਾਸ ਪਾਣੀ ਜ਼ਰੂਰ ਪਾਣੀ ਪੀਓ। ਇਸ ਨਾਲ ਤੁਸੀਂ ਫਿੱਟ ਰਹੋਗੇ। ਹਰੀ ਸਬਜ਼ੀਆਂ ਦਾ ਇਸਤੇਮਾਲ ਕਰੋ। ਤੇਲੀਆਂ ਚੀਜਾਂ, ਚਿਪਸ,ਕੇਕ, ਬਿਸਕੁੱਟ ਅਤੇ ਮਿੱਠੇ ਪਦਾਰਥ ਨਾ ਲਓ 


Related News