ਸਰੀਰ ਲਈ ਬਹੁਤ ਗੁਣਕਾਰੀ ਹੈ ਨਿੰਬੂ ਦਾ ਪਾਣੀ, ਸੇਵਨ ਨਾਲ ਹੋਣਗੇ ਕਈ ਰੋਗ ਦੂਰ

Saturday, Aug 31, 2024 - 02:04 PM (IST)

ਨਵੀਂ ਦਿੱਲੀ- ਨਿੰਬੂ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ, ਇਸਦੇ ਨਾਲ ਹੀ ਨਿੰਬੂ ਪਾਣੀ ਵੀ ਸਿਹਤ ਲਈ ਲਾਭਦਾਇਕ ਹੁੰਦਾ ਹੈ। ਨਿੰਬੂ ਪਾਣੀ ਵਿਚ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ, ਜੋ ਸਰੀਰ ਨੂੰ ਸਿਹਤਮੰਦ ਬਣਾਉਣ ਵਿਚ ਮਦਦ ਕਰਦੇ ਹਨ। ਨਿੰਬੂ ਪਾਣੀ ਪੀਣ ਨਾਲ ਕਈ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

ਚਮੜੀ ਬਣਾਏ ਸਵਸਥ ਤੇ ਸੁੰਦਰ
ਨਿੰਬੂ ਪਾਣੀ ਪੀਣ ਨਾਲ ਚਿਹਰੇ ਦੀ ਚਮੜੀ ਸਵਸਥ ਰਹਿੰਦੀ ਹੈ। ਇਸ ਨਾਲ ਦਾਗ-ਧੱਬਿਆਂ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ। ਚਮਕਦਾਰ ਚਮੜੀ ਲਈ ਵੀ ਨਿੰਬੂ ਪਾਣੀ ਪੀਣਾ ਮਦਦਗਾਰ ਸਾਬਿਤ ਹੁੰਦਾ ਹੈ।

ਸਰੀਰ 'ਚ ਊਰਜਾ ਨੂੰ ਬਣਾਈ ਰੱਖੇ
ਨਿੰਬੂ ਪਾਣੀ ਪੀਣ ਨਾਲ ਸਰੀਰ ਨੂੰ ਉਰਜਾ ਮਿਲਦੀ ਹੈ। ਇਸ ਨਾਲ ਸਰੀਰ ਤਰੋਤਾਜ਼ਾ ਵੀ ਰਹਿੰਦਾ ਹੈ। ਸਿੱਟੇ ਵਜੋਂ ਸਰੀਰ ਨੂੰ ਤਣਾਅ ਨਾਲ ਲੜਨ ਦੀ ਸ਼ਕਤੀ ਵੀ ਮਿਲਦੀ ਹੈ।

ਪਾਚਨ ਰੱਖੇ ਦਰੁਸਤ
ਇਸ ਨਾਲ ਸਰੀਰ ਦੀ ਪਾਚਨਪ੍ਰਣਾਲੀ ਵੀ ਠੀਕ ਕੰਮ ਕਰਦੀ ਹੈ। ਨਿੰਬੂ ਨੂੰ ਵਿਟਾਮਨ ਅਤੇ ਮਿਨਰਲਜ਼ ਦਾ ਖਜ਼ਾਨਾ ਮੰਨਿਆ ਜਾਂਦਾ ਹੈ ਅਤੇ ਰੋਜ਼ ਨਿੰਬੂ-ਪਾਣੀ ਪੀਣ ਨਾਲ ਕਈ ਤਰ੍ਹਾਂ ਦੇ ਲਾਭ ਹੁੰਦੇ ਹਨ। ਪਾਣੀ ਵਿਚ ਨਿੰਬੂ ਨਿਚੋੜ ਕੇ ਪੀਣ ਨਾਲ ਸਰੀਰ ਨੂੰ ਵਿਟਾਮਨ ਸੀ, ਪੋਟਾਸ਼ਿਅਮ ਅਤੇ ਫਾਈਬਰ ਮਿਲਦਾ ਹੈ ਜੋ ਪਾਚਨ ਨੂੰ ਦਰੁਸਤ ਰਖਦੇ ਹਨ। ਨਿੰਬੂ-ਪਾਣੀ ਨਾਲ ਐਸਿਡੀਟੀ ਤੋਂ ਵੀ ਨਿਜਾਤ ਪਾਈ ਜਾ ਸਕਦੀ ਹੈ।

ਵਜ਼ਨ ਘਟਾਏ
ਨਿੰਬੂ ਪਾਣੀ ਵਜ਼ਨ ਘੱਟ ਕਰਨ 'ਚ ਕਾਫ਼ੀ ਮਦਦਗਾਰ ਸਾਬਿਤ ਹੁੰਦਾ ਹੈ। ਨਿੰਬੂ ਵਿਚ ਪਾਏ ਜਾਣ ਵਾਲੇ ਪੇਕਟਿਨ ਫਾਈਬਰ ਸਰੀਰ ਨੂੰ ਭੁੱਖ ਮਹਿਸੂਸ ਨਹੀਂ ਹੋਣ ਦਿੰਦੇ। ਨਿੰਬੂ ਸਰੀਰ ਵਿਚੋਂ ਜ਼ਹਿਰੀਲੇ ਤੱਤ ਕੱਢ ਕੇ ਵਜ਼ਨ ਘੱਟ ਕਰਨ ਵਿਚ ਮਦਦਗਾਰ ਸਾਬਿਤ ਹੁੰਦਾ ਹੈ।

ਮੂੰਹ ਦੀ ਬਦਬੂ ਕਰੇ ਦੂਰ
ਨਿੰਬੂ ਪਾਣੀ ਪੀਣ ਨਾਲ ਮੂੰਹ 'ਚੋਂ ਆਉਣ ਵਾਲੀ ਬਦਬੂ ਦੂਰ ਹੁੰਦੀ ਹੈ।  2 ਚਮਚ ਨਿੰਬੂ ਦੇ ਰਸ 'ਚ 1 ਗਲਾਸ ਪਾਣੀ ਮਿਕਸ ਕਰ ਕੇ ਇਸ ਨਾਲ ਦਿਨ 'ਚ ਘੱਟ ਤੋਂ ਘੱਟ 2 ਵਾਰ ਕੁਰਲੀ ਕਰੋ। ਇਸ ਨਾਲ ਮੂੰਹ ਦਾ ਸੁੱਕਾਪਣ ਦੂਰ ਹੋਵੇਗਾ, ਮੂੰਹ ਦੀ ਬਦਬੂ ਦੂਰ ਹੋਵੇਗੀ ਅਤੇ ਬੈਕਟੀਰੀਆ ਵੀ ਘਟ ਹੋਣਗੇ।

ਇਮਿਊਨ ਸਿਸਟਮ ਹੁੰਦੈ ਮਜ਼ਬੂਤ
ਨਿੰਬੂ ਵਿਚ ਵਿਟਾਮਨ ਸੀ ਦੀ ਕਾਫ਼ੀ ਮਾਤਰਾ ਪਾਈ ਜਾਂਦੀ ਹੈ। ਵਿਟਾਮਿਨ ਸੀ ਸਰੀਰ ਲਈ ਇਕ ਬਹੁਤ ਫਾਇਦੇਮੰਦ ਪੌਸ਼ਟਿਕ ਤੱਤ ਹੁੰਦਾ ਹੈ। ਇਸਦੇ ਕਾਰਨ ਸਰੀਰ ਨੂੰ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ।


 


Tarsem Singh

Content Editor

Related News