ਜਾਣੋ ਭਾਰ ਘੱਟ ਕਰਨ ਦੇ ਇਹ ਕੁਦਰਤੀ ਤਰਲ ਪਦਾਰਥ
Tuesday, Jul 12, 2016 - 11:49 AM (IST)
ਜਲੰਧਰ - ਅੱਜਕੱਲ੍ਹ ਪਤਲੇ ਹੋਣ ਲਈ ਬਜ਼ਾਰ ''ਚ ਤਰ੍ਹਾਂ-ਤਰ੍ਹਾਂ ਦੀਆਂ ਦਵਾਈਆਂ ਮਿਲਦੀਆਂ ਹਨ। ਪਰ ਹਰ ਕਿਸੇ ਦਾ ਕੋਈ ਨਾ ਕੋਈ ਨੁਕਸਾਨ ਹੁੰਦਾ ਹੈ, ਜਾਂ ਉਹ ਆਪਣਾ ਅਸਰ ਨਹੀਂ ਦਿਖਾਉਂਦੀਆਂ। ਕੁਦਰਤੀ ਚੀਜ਼ਾਂ ਦੀ ਵਰਤੋਂ ਕਰਨ ਨਾਲ ਸਰੀਰ ਨੂੰ ਕੋਈ ਨੁਕਸਾਨ ਵੀ ਨਹੀਂ ਹੁੰਦਾ ਅਤੇ ਭਾਰ ਵੀ ਘੱਟਦਾ ਹੈ।
1. ਐਲੋਵੀਰਾ ਜੂਸ ਪੀਣ ਨਾਲ ਪੇਟ ਘੱਟ ਕਰਨ ''ਚ ਮਦਦ ਮਿਲਦੀ ਹੈ
2. ਖੀਰੇ ਦੇ ਰਸ ''ਚ ਐਂਟੀਆੱਕਸੀਡੇਂਟ'' ਅਤੇ ''ਐਂਟੀ ਇੰਫਲੇਮੇਟਰੀ'' ਗੁਣ ਹੁੰਦੇ ਹਨ। ਜਿਹੜੇ ਪੇਟ ਦੀ ਚਰਬੀ ਘੱਟ ਕਰਦੇ ਹਨ।
3. ਨਿੰਬੂ ਪਾਣੀ ਸਰੀਰ ਦੇ ''ਟਾੱਕਸਿਨਸ'' ਨੂੰ ਦੂਰ ਕਰਦਾ ਹੈ। ਇਸ ਨਾਲ ਪੇਟ ''ਚ ਜਮ੍ਹਾਂ ਚਰਬੀ ਘੱਟ ਹੋ ਜਾਂਦੀ ਹੈ।
4. ਗ੍ਰੀਨ ਟੀ ''ਚ ''ਐਂਟੀਆੱਕਸੀਡੈਂਟ'' ਅਤੇ ''ਕੈਟੇਚਿਨਸ'' ਹੁੰਦੇ ਹਨ ਜੋ ''ਮੈਟਾਬੋਲਿਜ਼ਮ'' ਨੂੰ ਵਧਾਉਂਦੇ ਹਨ। ਇਸ ਨਾਲ ਪੇਟ ਦੀ ਚਰਬੀ ਘੱਟ ਹੋ ਜਾਂਦੀ ਹੈ।
5. ਅਨਾਨਾਸ ਅਤੇ ਅਦਰਕ ਦੇ ਜੂਸ ਨਾਲ ''ਮੈਟਾਬੋਲੀਜ਼ਮ'' ਠੀਕ ਹੁੰਦਾ ਹੈ। ਇਸ ''ਚ ਵਿਟਾਮਿਨ ਸੀ ਹੁੰਦਾ ਹੈ ਜਿਸ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ।
6. ਜਵੈਣ ਦਾ ਪਾਣੀ ਵੀ ''ਮੈਟਾਬੋਲੀਜ਼ਮ'' ਵਧਾਉਂਦਾ ਹੈ। ਜਿਸ ਨਾਲ ਭਾਰ ਘੱਟ ਕਰਨ ''ਚ ਮਦਦ ਮਿਲਦੀ ਹੈ।
7. ''ਡਾਰਕ ਚਾੱਕਲੇਟ ਸ਼ੇਕ'' ''ਚ ''ਅੋਲੇਇਕ'' ਐਸਿਡ ਹੁੰਦਾ ਹੈ। ਇਸ ਲਈ ਹਮੇਸ਼ਾ ਲੋ ਫੈਟ ਦੁੱਧ ਹੀ ਇਸਤੇਮਾਲ ਕਰਨਾ ਚਾਹੀਦਾ ਹੈ।
8. ਤਰਬੂਜ਼ ਦਾ ਜੂਸ ''ਚ ਕੈਲੋਰੀ ਘੱਟ ਅਤੇ ਪਾਣੀ ਜ਼ਿਆਦਾ ਹੁੰਦਾ ਹੈ। ਜੋ ਭਾਰ ਘੱਟ ਕਰਨ ''ਚ ਮਦਦ ਕਰਦਾ ਹੈ।
9. ਹਰੇ ਧਨੀਏ ਦਾ ਜੂਸ ਪੀਣ ਨਾਲ ਵੀ ਪੇਟ ਘੱਟ ਹੁੰਦਾ ਹੈ।
