ਸਵੇਰ ਦੀ ਸੈਰ ਕਰਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

Friday, Feb 16, 2018 - 03:05 PM (IST)

ਸਵੇਰ ਦੀ ਸੈਰ ਕਰਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

ਮੁੰਬਈ(ਬਿਊਰੋ)— ਦਿਨ ਦੀ ਸ਼ੁਰੂਆਤ ਜੇਕਰ ਚੰਗੀ ਹੋਵੋ ਤਾਂ ਪੂਰਾ ਦਿਨ ਚੰਗਾ ਗੁਜਰਦਾ ਹੈ। ਇਸ ਲਈ ਸਵੇਰ ਦੀ ਸੈਰ ਕਰਨਾ ਸਰੀਰ ਲਈ ਬਹੁਤ ਚੰਗੀ ਹੁੰਦੀ ਹੈ। ਸਵੇਰੇ ਦੌੜਣ ਨਾਲ ਸਰੀਰ 'ਚ ਖੂਨ ਦਾ ਸੰਚਾਰ ਠੀਕ ਢੰਗ ਨਾਲ ਹੁੰਦਾ ਹੈ ਅਤੇ ਤੁਸੀਂ ਸਾਰਾ ਦਿਨ ਤਾਜਾ ਮਹਿਸੂਸ ਕਰਦੇ ਹੋ। ਸਵੇਰੇ ਘੱਟ ਤੋਂ ਘੱਟ 30 ਮਿੰਟ ਤਕ ਦੌੜਨਾਂ ਜਿੰਮ ਜਾਣ ਦੇ ਬਰਾਬਰ ਹੀ ਸਰੀਰ ਨੂੰ ਫਿਟ ਰੱਖਦਾ ਹੈ। ਪਰ ਕੀ ਤੁਸੀਂ ਸੈਰ ਕਰਨ ਦਾ ਸਹੀ ਤਰੀਕਾ ਜਾਣਦੇ ਹੋ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਅਜਿਹੇ ਟਿਪਸ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਦੁਗਣਾ ਫਾਇਦਾ ਲੈ ਸਕਦੇ ਹੋ।
1. ਜ਼ਿਆਦਾ ਪਾਣੀ ਪੀਓ
ਸੈਰ ਤੇ ਜਾਣ ਤੋਂ ਪਹਿਲਾਂ ਘੱਟ ਤੋਂ ਘੱਟ 1 ਗਿਲਾਸ ਪਾਣੀ ਜ਼ਰੂਰ ਪੀਓ। ਇਸ ਨਾਲ ਸਰੀਰ ਦਾ ਤਾਪਮਾਨ ਸਹੀ ਰਹਿੰਦਾ ਹੈ।
2. ਦੌੜ ਹੋਲੀ ਰੱਖੋ
ਸੈਰ ਦੀ ਸ਼ੁਰੂਆਤ ਹੌਲੀ-ਹੌਲੀ ਕਰੋਂ ਇਸਦੇ ਬਾਅਦ ਆਪਣੇ ਚਲਣ ਦੀ ਗਤੀ ਵਧਾਓ। ਇਸ ਤਰ੍ਹਾਂ ਕਰਨ ਨਾਲ ਜਲਦੀ ਧਕਾਵਟ ਨਹੀਂ ਹੋਵੇਗੀ।
3. ਸ਼ਾਤ ਵਾਤਾਵਰਨ
ਸੈਰ ਤੇ ਜਾਣ ਦੇ ਲਈ ਸ਼ਾਤ ਅਤੇ ਖੁਲੀ ਜਗ੍ਹਾ ਚੁਣੋ। ਜਿੱਥੇ ਆਲੇ ਦੁਆਲੇ ਹਰਿਆਲੀ ਹੋਵੇ ਇਸ ਨਾਲ ਤੁਹਾਨੂੰ ਠੰਡੀ ਅਤੇ ਸਵਸਥ ਹਵਾ ਮਿਲੇਗੀ। ਜੋ ਤੁਹਾਡੇ ਦਿਮਾਗ ਨੂੰ ਤਾਜਾ ਰੱਖਣ 'ਚ ਮਦਦ ਕਰੇਗੀ।
4. ਡਾਕਟਰ ਦੀ ਸਲਾਹ
ਦਿਲ ਦੀ ਸਮੱਸਿਆ ਜਾਂ ਹਾਈ ਬਲੱਡ ਪ੍ਰੈਸ਼ਰ ਦੇ ਰੋਗੀ ਨੂੰ ਸੈਰ ਸ਼ੁਰੂ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
5. ਤਨਾਅ ਨਾ ਰੱਖੋ
ਸੈਰ ਦੇ ਦੌਰਾਨ ਕਿਸੇ ਵੀ ਪ੍ਰਕਾਰ ਦਾ ਮਾਨਸਿਕ ਤਨਾਅ ਨਾ ਰੱਖੋ ਅਤੇ ਮੋਬਾਇਲ ਨਾ ਲੈ ਕੇ ਜਾਓ।
6. ਆਰਾਮਦਾਈਕ ਜੁੱਤੀ
ਆਰਾਮਦਾਇਕ ਜੁੱਤੀ ਪਹਿਣ ਕੇ ਹੀ ਸਵੇਰ ਦੀ ਸੈਰ ਕਰੋਂ ਇਸ ਨਾਲ ਚੱਲਣ 'ਚ ਕੋਈ ਪਰੇਸ਼ਾਨੀ ਨਹੀਂ ਹੋਵੇਗੀ।
7. ਨਿਸ਼ਚਿਤ ਸਮਾਂ ਜੇਕਰ ਤੁਸੀ ਚੰਗੀ ਸਿਹਤ ਪਾਉਣਾ ਚਾਹੁੰਦੇ ਹੋ ਤਾਂ 30-40 ਮਿੰਟ ਸੈਰ ਜ਼ਰੂਰ ਕਰੋਂ। ਇਸ ਨਾਲ ਤੁਹਾਡੀ ਸਿਹਤ ਠੀਕ ਰਹੇਗੀ ਨਾਲ ਚਿਹਰੇ 'ਤੇ ਚਮਕ ਆਵੇਗੀ।
8.ਕਸਰਤ ਜ਼ਰੂਰ ਕਰੋ
ਸੈਰ ਕਰਨ ਤੋਂ ਪਹਿਲਾਂ ਕਸਰਤ ਕਰਨਾ ਨਾ ਭੁਲੋ। ਇਸ ਨਾਲ ਖੂਨ ਦਾ ਸੰਚਾਰ ਹੋਵੇਗਾ ਜੋ ਸੈਰ ਕਰਨ 'ਚ ਮਦਦ ਕਰੇਗਾ।


Related News