ਨਰਾਤਿਆਂ ਦੇ ਵਰਤ ਦੌਰਾਨ ਬਣਾਓ ਸਾਬੂਦਾਨਾ ਰਸ ਮਲਾਈ
Monday, Sep 29, 2025 - 12:06 PM (IST)

ਵੈੱਬ ਡੈਸਕ- ਸਾਬੂਦਾਨਾ ਰਸ ਮਲਾਈ ਇਕ ਹਲਕੀ ਅਤੇ ਸਵਾਦਿਸ਼ਟ ਮਠਿਆਈ ਹੈ, ਜਿਸ ਨੂੰ ਖ਼ਾਸ ਤੌਰ 'ਤੇ ਤਿਉਹਾਰਾਂ ਅਤੇ ਵਰਤ ਦੇ ਸਮੇਂ ਬਣਾਇਆ ਜਾਂਦਾ ਹੈ। ਇਹ ਰਵਾਇਤੀ ਰਸ ਮਲਾਈ ਦਾ ਪੌਸ਼ਟਿਕ ਅਤੇ ਹਲਕਾ ਵਰਜਨ ਹੈ, ਜਿਸ 'ਚ ਸਾਬੂਦਾਨਾ ਦੀਆਂ ਨਰਮ-ਨਰਮ ਗੋਲੀਆਂ ਨੂੰ ਮਿੱਠੇ ਦੁੱਧ ਅਤੇ ਮੇਵੇ ਨਾਲ ਪਕਾਇਆ ਜਾਂਦਾ ਹੈ। ਇਹ ਬੱਚਿਆਂ ਅਤੇ ਵੱਡਿਆਂ ਦੋਵਾਂ ਨੂੰ ਬੇਹੱਦ ਪਸੰਦ ਆਉਂਦੀ ਹੈ।
Servings - 4
ਸਮੱਗਰੀ
ਭਿਓ ਕੇ ਪਿਸਿਆ ਹੋਇਆ ਸਾਬੂਦਾਨਾ- 350 ਗ੍ਰਾਮ
ਪਾਊਡਰ ਵਾਲੀ ਖੰਡ- 1 ਵੱਡਾ ਚਮਚ
ਦੁੱਧ- 600 ਮਿਲਲੀਲੀਟਰ
ਖੰਡ- 70 ਗ੍ਰਾਮ
ਬਾਦਾਮ- 1 ਵੱਡਾ ਚਮਚ (ਕੱਟੇ ਹੋਏ)
ਪਿਸਤਾ- 1 ਵੱਡਾ ਚਮਚ (ਕੱਟੇ ਹੋਏ)
ਵਿਧੀ
1- ਇਕ ਕਟੋਰੀ 'ਚ 350 ਗ੍ਰਾਮ ਭਿਓ ਕੇ ਪਿਸਿਆ ਹੋਇਆ ਸਾਬੂਦਾਨਾ ਅਤੇ 1 ਵੱਡਾ ਚਮਚ ਪਾਊਡਰ ਖੰਡ ਪਾਓ। ਚੰਗੀ ਤਰ੍ਹਾਂ ਮਿਲਾਓ।
2- ਇਸ ਮਿਸ਼ਰਨ ਨਾਲ ਛੋਟੀਆਂ-ਛੋਟੀਆਂ ਗੋਲੀਆਂ ਬਣਾ ਲਵੋ।
3- ਇਕ ਪੈਨ 'ਚ 600 ਮਿਲੀਲੀਟਰ ਦੁੱਧ ਉਬਾਲੋ। ਇਸ 'ਚ 70 ਗ੍ਰਾਮ ਖੰਡ ਪਾਓ ਅਤੇ ਚੰਗੀ ਤਰ੍ਹਾਂ ਘੁਲਣ ਤੱਕ ਚਲਾਓ।
4- ਹੁਣ ਤਿਆਰ ਸਾਬੂਦਾਨਾ ਦੀਆਂ ਗੋਲੀਆਂ ਨੂੰ ਹੌਲੀ-ਹੌਲੀ ਦੁੱਧ 'ਚ ਪਾਓ ਅਤੇ ਮੱਧਮ ਸੇਕ 'ਤੇ 10-15 ਮਿੰਟ ਤੱਕ ਪਕਾਓ।
5- ਇਸ 'ਚ 1 ਵੱਡਾ ਚਮਚ ਕੱਟੇ ਹੋਏ ਬਾਦਾਮ ਅਤੇ ਇਕ ਵੱਡਾ ਚਮਚ ਕੱਟੇ ਹੋਏ ਪਿਸਤਾ ਪਾ ਕੇ ਚੰਗੀ ਤਰ੍ਹਾਂ ਮਿਲਾਓ।
6- ਗੈਸ ਬੰਦ ਕਰੋ ਅਤੇ ਇਸ ਨੂੰ ਲਗਭਗ 40 ਮਿੰਟਾਂ ਤੱਕ ਠੰਡਾ ਹੋਣ ਦਿਓ।
7- ਠੰਡਾ ਹੋਣ ਤੋਂ ਬਾਅਦ ਇਸ ਨੂੰ 2 ਘੰਟੇ ਲਈ ਫਰਿੱਜ 'ਚ ਰੱਖੋ।
8- ਠੰਡੀ-ਠੰਡੀ ਸਾਬੂਦਾਨਾ ਰਸ ਮਲਾਈ ਸਰਵ ਕਰੋ।
ਨੋਟ: ਅਜਿਹੀਆਂ ਹੀ ਨਵੀਆਂ-ਨਵੀਆਂ ਅਤੇ ਟੇਸਟੀ ਰੈਸਿਪੀ ਲਈ ਸਾਡੇ Yum Recipes APP ਨੂੰ ਡਾਊਨਲੋਡ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8