ਵਧੀ ਹੋਈ ਬਲੱਡ ਸ਼ੂਗਰ ਕਰ ਸਕਦੀ ਹੈ Kidney Fail, ਡਾਇਬਿਟੀਜ਼ ਦੇ ਮਰੀਜ਼ ਇੰਝ ਰੱਖਣ ਕਿਡਨੀ ਨੂੰ ਦਰੁਸਤ
Saturday, Nov 26, 2022 - 06:51 PM (IST)

ਨਵੀਂ ਦਿੱਲੀ- ਸ਼ੂਗਰ (ਡਾਇਬਿਟੀਜ਼) ਇੱਕ ਲਾਇਲਾਜ ਬੀਮਾਰੀ ਹੈ। ਜੇਕਰ ਤੁਸੀਂ ਸ਼ੂਗਰ ਨੂੰ ਕੰਟਰੋਲ ਨਹੀਂ ਕਰਦੇ ਤਾਂ ਤੁਹਾਨੂੰ ਕਈ ਹੋਰ ਗੰਭੀਰ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਮਾਹਰਾਂ ਅਨੁਸਾਰ ਸ਼ੂਗਰ ਇੱਕ ਅਜਿਹੀ ਬੀਮਾਰੀ ਹੈ ਜਿਸ ਵਿੱਚ ਮਰੀਜ਼ ਦੀ ਬਲੱਡ ਸ਼ੂਗਰ ਤੇਜ਼ੀ ਨਾਲ ਵਧਦੀ ਹੈ। ਇਹ ਗੁਰਦਿਆਂ ਵਿੱਚ ਖੂਨ ਦੀਆਂ ਨਾੜੀਆਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਅਤੇ ਉਹਨਾਂ ਦੇ ਕੰਮਕਾਜ ਨੂੰ ਪ੍ਰਭਾਵਿਤ ਕਰ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ ਸਰੀਰ ਵਿੱਚੋਂ ਮਲ ਅਤੇ ਵਾਲਤੂ ਦੇ ਤਰਲ ਪਦਾਰਥ ਕੱਢਣ ਦੀ ਗੁਰਦੇ ਦੀ ਸਮਰੱਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੀ ਹੈ। ਇਹ ਬਹੁਤ ਗੰਭੀਰ ਸਮੱਸਿਆ ਹੈ, ਜਿਸ ਦਾ ਜੇਕਰ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਕਿਡਨੀ ਫੇਲ ਹੋਣ ਦਾ ਖਤਰਾ ਰਹਿੰਦਾ ਹੈ। ਸ਼ੂਗਰ ਦੇ ਮਰੀਜ਼ ਕੁਝ ਸਾਧਾਰਨ ਕੰਮ ਕਰਕੇ ਆਪਣੀ ਕਿਡਨੀ ਨੂੰ ਫਿੱਟ ਰੱਖ ਸਕਦੇ ਹਨ।
ਬਲੱਡ ਸ਼ੂਗਰ ਰੱਖੋ ਕੰਟਰੋਲ
ਡਾਇਬਿਟੀਜ਼ ਦੇ ਮਰੀਜ਼ਾਂ ਲਈ ਬਲੱਡ ਸ਼ੂਗਰ ਪ੍ਰਬੰਧਨ ਸਭ ਤੋਂ ਵੱਡੀ ਸਮੱਸਿਆ ਹੈ, ਜਦੋਂ ਕਿ ਬਲੱਡ ਸ਼ੂਗਰ ਦਾ ਪੱਧਰ ਵਧਣ ਨਾਲ ਗੁਰਦਿਆਂ ਦੀ ਬੀਮਾਰੀ ਦੀ ਸੰਭਾਵਨਾ ਵੱਧ ਜਾਂਦੀ ਹੈ। ਅਜਿਹੇ 'ਚ ਕਿਡਨੀ ਨਾਲ ਜੁੜੇ ਖਤਰੇ ਨੂੰ ਘੱਟ ਕਰਨ ਲਈ ਬਲੱਡ ਸ਼ੂਗਰ ਨੂੰ ਕੰਟਰੋਲ 'ਚ ਰੱਖਣਾ ਜ਼ਰੂਰੀ ਹੈ।
ਜਾਮਣ ਦਾ ਕਰੋ ਸੇਵਨ
ਜਾਮਣਾਂ ਤੇ ਇਸ ਦੀਆਂ ਪੱਤੀਆਂ ਬਲੱਡ ਸ਼ੂਗਰ ਦੇ ਪੱਧਰ ਨੂੰ ਘੱਟ ਕਰਨ ਵਿੱਚ ਮਦਦਗਾਰ ਸਾਬਤ ਹੋਈਆਂ ਹਨ। ਹੈਲਥ ਲਾਈਨ ਦੇ ਅਨੁਸਾਰ, ਹਰ ਰੋਜ਼ ਲਗਭਗ 100 ਗ੍ਰਾਮ ਜਾਮਣਾਂ ਦਾ ਸੇਵਨ ਤੁਹਾਡੇ ਬਲੱਡ ਸ਼ੂਗਰ ਦੇ ਪੱਧਰ 'ਚ ਜ਼ਬਰਦਸਤ ਸੁਧਾਰ ਲਿਆ ਸਕਦਾ ਹੈ।
ਇਹ ਵੀ ਪੜ੍ਹੋ : ਆਯੁਰਵੇਦ ਮੁਤਾਬਕ ਮਹਾਔਸ਼ਧੀ ਹੈ 'ਤ੍ਰਿਫਲਾ', ਤਣਾਅ-ਚਮੜੀ ਤੇ ਢਿੱਡ ਸਬੰਧੀ ਕਈ ਰੋਗ ਹੋਣਗੇ ਛੂਮੰਤਰ
ਵਿਟਾਮਿਨ ਸੀ ਦਾ ਸੇਵਨ
ਮੈਡੀਕਲ ਨਿਊਜ਼ ਟੂਡੇ ਦੇ ਅਨੁਸਾਰ, ਵਿਟਾਮਿਨ ਸੀ ਸਿਰਫ ਚਮੜੀ ਲਈ ਹੀ ਨਹੀਂ ਬਲਕਿ ਡਾਇਬਿਟੀਜ਼ ਲਈ ਵੀ ਚੰਗਾ ਹੈ। ਹਾਲੀਆ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਰੋਜ਼ਾਨਾ ਲਗਭਗ 600 ਮਿਲੀਗ੍ਰਾਮ ਵਿਟਾਮਿਨ ਸੀ ਦਾ ਸੇਵਨ ਕਰਨ ਨਾਲ ਬਲੱਡ ਸ਼ੂਗਰ ਦੇ ਪੱਧਰ ਵਿੱਚ ਕਾਫੀ ਸੁਧਾਰ ਹੋ ਸਕਦਾ ਹੈ। ਜਿਨ੍ਹਾਂ ਲੋਕਾਂ ਨੂੰ ਲੰਬੇ ਸਮੇਂ ਤੋਂ ਡਾਇਬਿਟੀਜ਼ ਹੈ, ਉਨ੍ਹਾਂ ਨੂੰ ਹਰ ਰੋਜ਼ ਵਿਟਾਮਿਨ ਸੀ ਨਾਲ ਭਰਪੂਰ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ। ਆਂਵਲਾ, ਸੰਤਰਾ, ਟਮਾਟਰ ਅਤੇ ਬਲੂਬੇਰੀ ਜਿਹੇ ਕੁਝ ਖਾਧ ਪ੍ਰਦਾਰਥ ਵਿਟਾਮਿਨ ਸੀ ਨਾਲ ਭਰਪੂਰ ਹਨ।
ਸ਼ਿਮਲਾ ਮਿਰਚ
ਇਨ੍ਹਾਂ ਰੰਗੀਨ ਮਿਰਚਾਂ ਵਿਚ ਹੋਰ ਸਬਜ਼ੀਆਂ ਦੇ ਮੁਕਾਬਲੇ ਘੱਟ ਪੋਟਾਸ਼ੀਅਮ ਹੁੰਦਾ ਹੈ, ਜੋ ਕਿਡਨੀ ਦੇ ਮਰੀਜ਼ਾਂ ਲਈ ਬਹੁਤ ਵਧੀਆ ਭੋਜਨ ਬਣ ਜਾਂਦਾ ਹੈ। ਇਸ ਤੋਂ ਇਲਾਵਾ ਸ਼ਿਮਲਾ ਮਿਰਚ ਵਿਟਾਮਿਨ ਸੀ ਦਾ ਵਧੀਆ ਸਰੋਤ ਹੈ।
ਇਹ ਫ੍ਰੀ ਰੈਡੀਕਲਸ ਦੇ ਕਾਰਨ ਹੋਏ ਨੁਕਸਾਨ ਨੂੰ ਠੀਕ ਕਰਨ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਸ 'ਚ ਵਿਟਾਮਿਨ ਏ ਵੀ ਭਰਪੂਰ ਹੁੰਦਾ ਹੈ, ਜੋ ਇਮਿਊਨਿਟੀ ਵਧਾਉਣ 'ਚ ਮਦਦ ਕਰਦਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।