ਮੌਸਮ ਦੀ ਤਬਦੀਲੀ ਹੋ ਸਕਦੀ ਹੈ ਹਾਨੀਕਾਰਕ, ਸਿਹਤ ਵਿਭਾਗ ਵੱਲੋਂ ਐਡਵਾਈਜਰੀ ਜਾਰੀ
Friday, Nov 07, 2025 - 02:17 PM (IST)
ਅੰਮ੍ਰਿਤਸਰ(ਦਲਜੀਤ)-ਤਾਪਮਾਨ ਵਿਚ ਪ੍ਰਦੂਸ਼ਣ ਕਾਰਨ ਲਗਾਤਾਰ ਆ ਰਹੀ ਤਬਦੀਲੀ ਨੂੰ ਮੱਦੇਨਜ਼ਰ ਰੱਖਦਿਆਂ ਸਿਹਤ ਵਿਭਾਗ ਵੱਲੋਂ ਹਵਾ ਪ੍ਰਦੂਸ਼ਣ ਸਬੰਧੀ ਵਿਸ਼ੇਸ਼ ਐਡਵਾਈਜਰੀ ਜਾਰੀ ਕੀਤੀ ਗਈ ਹੈ। ਵਿਭਾਗ ਵੱਲੋਂ ਸਾਹ ਰੋਗ ਨਾਲ ਸੰਬੰਧਤ ਮਰੀਜ਼ਾਂ ਬੱਚਿਆਂ, ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਨੂੰ ਇਸ ਸਮੇਂ ਦੌਰਾਨ ਖਾਸ ਧਿਆਨ ਰੱਖਣ ਦੀ ਹਦਾਇਤ ਕੀਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਸਵੇਰੇ-ਸਵੇਰੇ ਵੱਡੀ ਵਾਰਦਾਤ, ਅਕਾਲੀ ਆਗੂ ਨੂੰ ਮਾਰੀਆਂ ਗੋਲੀਆਂ
ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿਵਲ ਸਰਜਨ ਅੰਮ੍ਰਿਤਸਰ ਡਾ. ਭਾਰਤੀ ਧਵਨ ਵੱਲੋਂ ਹਵਾ ਪ੍ਰਦੂਸ਼ਣ ਸਬੰਧੀ ਐਡਵਾਈਜਰੀ ਜਾਰੀ ਕੀਤੀ ਗਈ। ਸਿਵਲ ਸਰਜਨ ਡਾ. ਭਾਰਤੀ ਧਵਨ ਨੇ ਦੱਸਿਆ ਕਿ ਜਿਵੇਂ-ਜਿਵੇਂ ਮੌਸਮ ਠੰਡਾ ਹੁੰਦਾ ਜਾ ਰਿਹਾ ਹੈ, ਓਵੇਂ-ਓਵੇ ਹਵਾ ਦੀ ਗੁਣਵੱਤਾ ਵਿਗੜਨੀ ਸ਼ੁਰੂ ਹੋ ਜਾਂਦੀ ਹੈ। ਇਸ ਤੋਂ ਇਲਾਵਾ ਪਰਾਲੀ ਸਾੜਨ ਕਰ ਕੇ ਅਤੇ ਪਟਾਕਿਆਂ ਦੇ ਧੂਏਂ ਕਾਰਨ ਹਵਾ ਦੇ ਗੁਣਵੱਤਾ ਦਾ ਸੂਚਕ ਅੰਕ ਹੋਰ ਵੀ ਵਿਗੜ ਰਿਹਾ ਹੈ। ਅਜਿਹੇ ਹਾਲਾਤਾਂ ਵਿਚ ਛੋਟੇ ਬੱਚੇ, ਗਰਭਵਤੀ ਮਾਵਾਂ ਅਤੇ ਬਜ਼ੁਰਗਾਂ ਦੀ ਸਿਹਤ ’ਤੇ ਇਸ ਦਾ ਸਿੱਧਾ ਅਸਰ ਪੈਂਦਾ ਹੈ।
ਇਹ ਵੀ ਪੜ੍ਹੋ- ਪੰਜਾਬ : ਡਿਊਟੀ 'ਚ ਕੁਤਾਹੀ ਵਰਤਣ 'ਤੇ ਇੰਸਪੈਕਟਰ ਸਸਪੈਂਡ ਤੇ ਕਈ ਅਧਿਕਾਰੀਆਂ ਦੇ ਕੀਤੇ ਤਬਾਦਲੇ
ਖਾਂਸੀ, ਜੁਕਾਮ, ਦਮੇ ਅਤੇ ਸਾਹ ਤੋਂ ਪੀੜਤ ਰੋਗੀਆਂ ਲਈ ਇਹ ਬਹੁਤ ਹੀ ਹਾਨੀਕਾਰਕ ਸਾਬਤ ਹੁੰਦਾ ਹੈ, ਇਸ ਲਈ ਸਿਹਤ ਵਿਭਾਗ ਵੱਲੋਂ ਅਜਿਹੀ ਗੰਭੀਰ ਸਥਿਤੀ ਤੋਂ ਬਚਣ ਲਈ ਐਡਵਾਈਜਰੀ ਜਾਰੀ ਕੀਤੀ ਗਈ। ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਮ ਦੀ ਲੱਕੜ, ਪੱਤਿਆਂ, ਫਸਲਾਂ ਦੀ ਰਹਿੰਦ-ਖੂੰਹਦ ਅਤੇ ਕੂੜੇ ਨੂੰ ਖੁੱਲ੍ਹੇ ਵਾਤਾਵਰਣ ਵਿਚ ਸਾੜਨ ਤੋਂ ਪ੍ਰਹੇਜ਼ ਕਰੋ ਜੋ ਹਵਾ ਪ੍ਰਦੂਸ਼ਣ ਨੂੰ ਹੋਰ ਵਿਗਾੜ ਸਕਦਾ ਹੈ। ਸਿਵਲ ਸਰਜਨ ਨੇ ਕਿਹਾ ਕਿ ਇਨ੍ਹਾਂ ਦਿਨਾਂ ਵਿਚ ਪਰਾਲੀ ਸਾੜਨ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ, ਕਿਉਂਕਿ ਉਸ ਤੋਂ ਨਿਕਲਣ ਵਾਲਾ ਖਤਰਨਾਕ ਧੂਆਂ ਸਾਹ ਦੇ ਰੋਗੀਆਂ ਲਈ ਖਤਰਨਾਕ ਬੀਮਾਰੀਆਂ ਪੈਦਾ ਕਰ ਸਕਦਾ ਹੈ। ਇਸ ਤੋਂ ਇਲਾਵਾ ਬੱਚਿਆਂ ਅਤੇ ਬਜ਼ੁਰਗਾਂ ਨੂੰ ਵੀ ਇਸ ਮੌਸਮ ਵਿੱਚ ਖਾਸ ਧਿਆਨ ਰੱਖਣਾ ਚਾਹੀਦਾ ਹੈ।
ਇਹ ਵੀ ਪੜ੍ਹੋ- ਪੰਜਾਬੀਓ ਕੱਢ ਲਓ ਰਜਾਈਆਂ-ਕੰਬਲ, ਸ਼ੁਰੂ ਹੋਣ ਲੱਗੀ ਕੜਾਕੇ ਦੀ ਠੰਡ
ਐਂਟੀਆਕਸੀਡੈਂਟਾਂ ਨਾਲ ਭਰਪੂਰ ਮੌਸਮੀ ਫਲ ਅਤੇ ਸਬਜ਼ੀਆਂ ਖਾਓ
ਸਿਹਤ ਵਿਭਾਗ ਦੇ ਜ਼ਿਲਾ ਟੀ. ਬੀ. ਅਧਿਕਾਰੀ ਡਾ. ਵਿਜੇ ਗੋਤਵਾਲ ਨੇ ਦੱਸਿਆ ਪ੍ਰਦੂਸ਼ਣ ਦੇ ਹਾਨੀਕਾਰਕ ਪ੍ਰਭਾਵਾਂ ਨੂੰ ਘਟਾਉਣ ਲਈ, ਐਂਟੀਆਕਸੀਡੈਂਟਾਂ ਨਾਲ ਭਰਪੂਰ ਮੌਸਮੀ ਫਲ ਅਤੇ ਸਬਜ਼ੀਆਂ ਖਾਓ ਅਤੇ ਹਾਈਡ੍ਰੇਸ਼ਨ ਬਣਾਈ ਰੱਖਣ ਲਈ ਲੋੜੀਂਦਾ ਪਾਣੀ ਪੀਓ। ਲੰਬੇ ਸਮੇ ਤੋਂ ਪਲਮੋਨਰੀ ਜਾਂ ਕਾਰਡੀਓਵੈਸਕੁਲਰ ਸਮੱਸਿਆਵਾਂ ਵਾਲੇ ਮਰੀਜ਼ਾਂ, ਗਰਭਵਤੀ ਔਰਤਾਂ, ਛੋਟੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਵਧੇਰੇ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਪ੍ਰਦੂਸ਼ਿਤ ਹਵਾ ਦੇ ਸੰਪਰਕ ਤੋਂ ਬਚਣਾ ਚਾਹੀਦਾ ਹੈ।
ਇਹ ਵੀ ਪੜ੍ਹੋ- ਸਫਾਈ ਕਰਮਚਾਰੀਆਂ ਦੀ ਮਦਦ ਨਾਲ ਡਿਲੀਵਰੀ ਕਰਵਾ ਰਹੀ ਸੀ ਨਰਸ, ਕੁੱਖ 'ਚ ਦਮ ਤੋੜ ਗਿਆ ਬੱਚਾ
ਪਲਮੋਨਰੀ ਅਤੇ ਕਾਰਡੀਓ ਵੈਕਸੂਲਰ ਮਰੀਜ਼ ਰੱਖਣ ਖਾਸ ਧਿਆਨ
ਸਰਕਾਰੀ ਮੈਡੀਕਲ ਕਾਲਜ ਦੇ ਸਰਕਾਰੀ ਟੀ. ਬੀ. ਹਸਪਤਾਲ ਦੇ ਮੁਖੀ ਡਾ. ਗੁਨੀਤ ਨੇ ਦੱਸਿਆ ਕਿ ਲੰਬੇ ਸਮੇ ਤੋਂ ਪਲਮੋਨਰੀ ਅਤੇ ਕਾਰਡੀਓ ਵੈਸਕੁਲਰ ਬੀਮਾਰੀ ਵਾਲੇ ਮਰੀਜ਼ਾਂ ਨੂੰ ਹਵਾ ਪ੍ਰਦੂਸ਼ਣ ਵਾਲੇ ਦਿਨਾਂ ਵਿਚ ਬਾਹਰ ਜਾਂਦੇ ਸਮੇਂ ਆਪਣੀਆਂ ਤਜਵੀਜ਼ ਕੀਤੀਆਂ ਦਵਾਈਆਂ ਆਸਾਨੀ ਨਾਲ ਉਪਲਬਧ ਰੱਖਣੀਆਂ ਚਾਹੀਦੀਆਂ ਹਨ ਅਤੇ ਲੱਛਣ ਵਿਗੜਦੇ ਹਨ ਤਾਂ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਖਰਾਬ ਤੋਂ ਗੰਭੀਰ ਹਵਾ ਪ੍ਰਦੂਸ਼ਣ (ਏ. ਕਿਊ. ਆਈ 200) ਦੇ ਦਿਨਾਂ ਵਿੱਚ, ਸੰਪਰਕ ਨੂੰ ਘਟਾਉਣ ਲਈ ਨਜ਼ਦੀਕੀ ਐੱਨ 95 ਜਾਂ ਐੱਨ 99 ਮਾਸਕ ਅਤੇ ਜੇਕਰ ਸੰਭਵ ਹੋਵੇ, ਪ੍ਰਦੂਸ਼ਣ ਦੇ ਪ੍ਰਭਾਵ ਨੂੰ ਘਟਾਉਣ ਲਈ ਏਅਰ ਪਿਊਰੀਫਾਇਰ ਦੀ ਵਰਤੋਂ ਕਰਨੀ ਚਾਹੀਦੀ ਹੈ। ਖਰਾਬ ਤੋਂ ਗੰਭੀਰ ਅਤੇ ਹਵਾ ਪ੍ਰਦੂਸ਼ਣ (ਏ. ਕਿਊ. ਆਈ 200) ਦੇ ਦਿਨਾਂ ਵਿੱਚ ਬਾਹਰੀ ਪ੍ਰਦੂਸ਼ਿਤ ਹਵਾ ਦੇ ਸੰਪਰਕ ਤੋਂ ਬਚਣ ਲਈ ਇਮਾਰਤਾਂ ਅਤੇ ਵਾਹਨਾਂ ਵਿੱਚ ਏਅਰ ਕੰਡੀਸ਼ਨਰ ‘ਰੀ-ਸਰਕੂਲਰ’ ਮੋਡ ਦੀ ਵਰਤੋਂ ਕਰ ਸਕਦੇ ਹਨ।
ਹਵਾ ਪ੍ਰਦੂਸ਼ਣ ਦਾ ਪੱਧਰ ਖਰਾਬ ਤੋਂ ਗੰਭੀਰ ਪਲਸ ਏ. ਕਿਊ. ਆਈ. 200 ਹੋਣ ’ਤੇ ਰੱਖੋ ਵਿਸ਼ੇਸ਼ ਧਿਆਨ
ਸਰਕਾਰੀ ਮੈਡੀਕਲ ਕਾਲਜ ਦੇ ਡਾ. ਤੁਸ਼ਾਰ ਬਾਂਸਲ ਨੇ ਦੱਸਿਆ ਕਿ ਜਦੋਂ ਹਵਾ ਪ੍ਰਦੂਸ਼ਣ ਦਾ ਪੱਧਰ ਖਰਾਬ ਤੋਂ ਗੰਭੀਰ ਪਲੱਸ (ਏ. ਕਿਊ. ਆਈ. 200) ਹੁੰਦਾ ਹੈ, ਤਾਂ ਹਵਾ ਪ੍ਰਦੂਸ਼ਣ ਦੇ ਸੰਪਰਕ ਘੱਟ ਕਰਨ ਲਈ ਖਿੜਕੀਆਂ ਬੰਦ ਕਰ ਕੇ ਵਾਹਨ ਚਲਾਓ। ਹਵਾ ਪ੍ਰਦੂਸ਼ਣ ਨੂੰ ਘਟਾਉਣ ਲਈ ਜਦੋਂ ਵੀ ਸੰਭਵ ਹੋਵੇ ਜਨਤਕ ਆਵਾਜਾਈ ਦੀ ਵਰਤੋਂ ਕਰੋ। ਅੰਦਰੂਨੀ ਹਵਾ ਪ੍ਰਦੂਸ਼ਣ ਦੇ ਸੰਪਰਕ ਨੂੰ ਘਟਾਉਣ ਲਈ ਬੰਦ ਇਮਾਰਤਾਂ ਵਿੱਚ ਮੱਛਰਾਂ ਦੇ ਕੋਇਲ ਅਤੇ ਅਗਰਬੱਤੀਆਂ ਨੂੰ ਸਾੜਨ ਤੋਂ ਪ੍ਰਹੇਜ਼ ਕਰੋ।ਹਵਾ ਪ੍ਰਦੂਸ਼ਣ ਦੇ ਖਰਾਬ ਹੋਣ ਸਮੇਂ ਜ਼ਿਆਦਾ ਆਵਾਜਾਈ ਵਾਲੇ ਰਸਤਿਆਂ ’ਤੇ ਸਫਲ ਕਰਨ ਤੋਂ ਕਰੋ ਗੁਰੇਜ਼ ਸਰਕਾਰੀ ਟੀ. ਬੀ. ਹਸਪਤਾਲ ਦੇ ਡਾ. ਦਲਜੀਤ ਸਿੰਘ ਨੇ ਦੱਸਿਆ ਕਿ ਖਰਾਬ ਤੋਂ ਗੰਭੀਰ ਅਤੇ ਹਵਾ ਪ੍ਰਦੂਸ਼ਣ ਵਾਲੇ ਦਿਨਾਂ ਵਿਚ ਜ਼ਿਆਦਾ ਆਵਾਜਾਈ ਵਾਲੇ ਰਸਤਿਆਂ ਵਿਚ ਲੰਬਾ ਸਮਾ ਬਿਤਾਉਣ ਤੋਂ ਪ੍ਰਹੇਜ਼ ਕਰੋ।
ਜ਼ਿਆਦਾ ਟ੍ਰੈਫਿਕ ਖੇਤਰਾਂ ਦੇ ਨੇੜੇ ਕਸਰਤ ਕਰਨ ਤੋਂ ਪ੍ਰਹੇਜ਼ ਕਰੋ, ਜਿੱਥੇ ਹਵਾ ਪ੍ਰਦੂਸ਼ਣ ਦਾ ਸੰਪਰਕ ਆਮ ਤੌਰ ’ਤੇ ਵਧੇਰੇ ਹੁੰਦਾ ਹੈ। ਹਵਾ ਪ੍ਰਦੂਸ਼ਣ ਦੇ ਸੰਪਰਕ ਨੂੰ ਘਟਾਉਣ ਲਈ ਦੀਵਾਲੀ ਦੌਰਾਨ ਘਰ ਦੇ ਅੰਦਰ ਰਹੋ। ਪਟਾਕਿਆਂ ਦੁਆਰਾ ਹਵਾ ਪ੍ਰਦੂਸ਼ਣ ਦੇ ਸੰਪਰਕ ਨੂੰ ਘਟਾਉਣ ਲਈ ਮਾਸਕ (ਐੈੈੈੈੈੱਨ. 95 ਜਾਂ ਐੱਨ 99) ਪਹਿਨੋ। ਜੇਕਰ ਕਿਸੇ ਵਿਅਕਤੀ ਨੂੰ ਸਾਹ ਲੈਣ ਵਿਚ ਮੁਸ਼ਕਲ ਆਉਂਦੀ ਹੈ ਤਾਂ ਤੁਰੰਤ ਡਾਕਟਰ ਨਾਲ ਸਲਾਹ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
