ਨਵਜੰਮੇ ਬੱਚੇ ਨੂੰ ਕੰਢਿਆਂ ’ਚ ਸੁੱਟਣ ਦੇ ਮਾਮਲੇ ''ਚ ਨਵਾਂ ਮੋੜ, ਮਾਪਿਆਂ ਦੀ ਹੋਈ ਪਛਾਣ, ਪਿਓ ਨੇ ਮਾਂ ਨੂੰ ਦੱਸਿਆ...
Monday, Nov 03, 2025 - 11:44 AM (IST)
ਅੰਮ੍ਰਿਤਸਰ(ਜ. ਬ.)-ਤਰਨਤਾਰਨ ਰੋਡ ’ਤੇ ਭਾਈ ਮੰਝਪੁਰ ਇਲਾਕੇ ਅਧੀਨ ਆਉਂਦੇ ਕੋਟ ਮੀਤ ਸਿੰਘ ਇਲਾਕੇ ’ਚ ਕੰਡਿਆਂ ਵਿਚਕਾਰ ਮਿਲੇ ਨਵਜੰਮੇ ਬੱਚੇ ਦੇ ਮਾਮਲੇ ’ਚ ਨਵਾਂ ਮੋੜ ਆ ਗਿਆ ਹੈ। ਮੌਤ ਦੇ ਸ਼ਿਕੰਜੇ ’ਚੋਂ ਬਾਹਰ ਆਏ ਨਵਜੰਮੇ ਬੱਚੇ ਦੀ ਮਾਂ ਦੀ ਪਛਾਣ ਕੋਟ ਮੀਤ ਸਿੰਘ ਦੀ ਰਹਿਣ ਵਾਲੀ ਅਮਨਦੀਪ ਕੌਰ ਅਤੇ ਪਿਤਾ ਸੁਖਵਿੰਦਰ ਸਿੰਘ ਵਜੋਂ ਹੋਈ ਹੈ। ਉਥੇ ਹੀ ਉਕਤ ਬੱਚੇ ਨੂੰ ਬਚਾਉਣ ਵਾਲੀ ਔਰਤ ਪਰਮਜੀਤ ਕੌਰ ਨੇ ਇਸ ਘਿਨੌਣੇ ਅਤੇ ਸ਼ਰਮਨਾਕ ਕੰਮ ਨੂੰ ਅੰਜਾਮ ਦੇਣ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਅਤੇ ਇਹ ਵੀ ਕਿਹਾ ਕਿ ਉਹ ਨਵਜੰਮੇ ਬੱਚੇ ਨੂੰ ਗੋਦ ਲੈਣ ਲਈ ਤਿਆਰ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਇਟਲੀ ਤੋਂ ਆਏ ਵਿਅਕਤੀ ਨੂੰ ਅੰਨ੍ਹੇਵਾਹ ਗੋਲੀਆਂ ਮਾਰ ਭੁੰਨਿਆ
ਪਰਮਜੀਤ ਕੌਰ ਨੇ ਇਸ ਸ਼ਰਮਨਾਕ ਕੰਮ ਵਿਰੁੱਧ ਕਾਰਵਾਈ ਕਰਨ ਲਈ ਬੱਚੇ ਦੇ ਮਾਂ-ਪਿਓ ਵਿਰੁੱਧ ਕਾਨੂੰਨੀ ਕਾਰਵਾਈ ਲਈ ਪੁਲਸ ਨੂੰ ਅਪੀਲ ਕੀਤੀ ਹੈ। ਫਿਲਹਾਲ ਇਹ ਮਾਮਲਾ ਪੂਰੇ ਸ਼ਹਿਰ ’ਚ ਬਹੁਤ ਚਰਚਾ ਦਾ ਵਿਸ਼ਾ ਬਣ ਗਿਆ ਹੈ ਅਤੇ ਲੋਕ ਇਸ ਸ਼ਰਮਨਾਕ ਕੰਮ ਨੂੰ ਅੰਜਾਮ ਦੇਣ ਵਾਲਿਆਂ ਵਿਰੁੱਧ ਕਾਰਵਾਈ ਦੀ ਮੰਗ ਕਰ ਰਹੇ ਹਨ। ਪਰਮਜੀਤ ਕੌਰ ਨੇ ਦੋਸ਼ ਲਾਉਂਦੇ ਕਿਹਾ ਕਿ ਬੱਚੇ ਦਾ ਪਿਤਾ ਸੁਖਵਿੰਦਰ ਸਿੰਘ ਨੇ ਆਪਣੇ ਬਿਆਨ ਬਦਲੇ ਹਨ। ਉਸਨੇ ਕਿਹਾ ਕਿ ਸਵੇਰ ਨੂੰ ਸੁਖਵਿੰਦਰ ਸਿੰਘ ਬੱਚੇ ਨੂੰ ਆਪਣਾ ਕਹਿਣ ਤੋਂ ਹੀ ਮਨਾ ਕਰ ਰਿਹਾ ਸੀ ਪਰ ਹੁਣ ਬਿਆਨ ਬਦਲ ਰਿਹਾ ਹੈ ਕਿ ਉਸਦੀ ਪਤਨੀ ਅਮਨਦੀਪ ਮਾਨਸਿਕ ਤੌਰ ’ਤੇ ਠੀਕ ਨਹੀਂ ਹੈ।
ਇਹ ਵੀ ਪੜ੍ਹੋ- ਜੱਗੂ ਭਗਵਾਨਪੁਰੀਆ ਦਾ ਵਧਿਆ 5 ਦਿਨ ਦਾ ਪੁਲਸ ਰਿਮਾਂਡ, ਜਤਾਇਆ ਜਾਨ ਨੂੰ ਖ਼ਤਰਾ
ਕੀ ਸੀ ਮਾਮਲਾ
ਧਿਆਨਦੇਣ ਯੋਗ ਹੈ ਕਿ ਇਹ ਘਟਨਾ ਦੋ ਦਿਨ ਪਹਿਲਾਂ ਸਾਹਮਣੇ ਆਈ ਸੀ ਜਦੋਂ ਦੋ ਦਿਨ ਪਹਿਲਾਂ ਦੀ ਰਾਤ ਨੂੰ ਉਕਤ ਇਲਾਕੇ ਦੇ ਕੁਝ ਵਸਨੀਕਾਂ, ਜਿਨ੍ਹਾਂ ’ਚ ਪਰਮਜੀਤ ਕੌਰ ਵੀ ਸ਼ਾਮਲ ਸੀ, ਨੇ ਇਕ ਬੱਚੇ ਦੇ ਰੋਣ ਦੀ ਆਵਾਜ਼ ਸੁਣੀ। ਇਸ ਦੌਰਾਨ ਜਦੋਂ ਇਲਾਕਾ ਨਿਵਾਸੀਆਂ ਨੇ ਵੇਖਿਆ ਤਾਂ ਉਥੇ ਹੀ ਖਾਲੀ ਪਏ ਇਕ ਪਲਾਟ ’ਚ ਕੰਡਿਆਂ ਅਤੇ ਝਾੜੀਆਂ ’ਚ ਇਕ ਨਵਜਾਤ ਬੱਚਾ ਲਾਵਾਰਿਸ ਤੌਰ ’ਤੇ ਪਿਆ ਹੋਇਆ ਸੀ। ਇਲਾਕਾ ਨਿਵਾਸੀਆਂ ਅਤੇ ਪਰਮਜੀਤ ਕੌਰ ਨੇ ਅੱਧੀ ਰਾਤ ਦੇ ਕਰੀਬ ਪੁਲਸ ਨੂੰ ਸੂਚਿਤ ਕੀਤਾ। ਬੱਚੇ ਨੂੰ ਝਾੜੀਆਂ ’ਚੋਂ ਕੱਢ ਕੇ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਬੱਚੇ ਦੇ ਹਾਲਤ ਨੂੰ ਮੱਦੇਨਜ਼ਰ ਰੱਖਦੇ ਹੋਏ ਉਸ ਨੂੰ ਆਈ. ਸੀ. ਯੂ. ’ਚ ਦਾਖਲ ਕੀਤਾ ਸੀ।
ਇਹ ਵੀ ਪੜ੍ਹੋ- ਪੰਜਾਬ ਦੇ 3 ਜ਼ਿਲ੍ਹਿਆਂ ਦਾ ਫਿਰ ਉਹੀ ਹਾਲ, ਪਰਾਲੀ ਸਾੜਨ ਦੇ ਮਾਮਲੇ 'ਚ ਸਭ ਤੋਂ ਅੱਗੇ, ਹੈਰਾਨ ਕਰੇਗਾ ਅੰਕੜਾ
ਕੀ ਕਹਿਣਾ ਹੈ ਬੱਚੇ ਦੇ ਪਿਓ ਦਾ
ਨਵਜੰਮੇ ਬੱਚੇ ਦੇ ਪਿਤਾ ਸੁਖਵਿੰਦਰ ਸਿੰਘ ਨੇ ਮਾਮਲੇ ਨੂੰ ਕੁਝ ਹੋਰ ਹੀ ਰੰਗਤ ਦਿੰਦੇ ਹੋਏ ਕਿਹਾ ਕਿ ਉਸ ਦੀ ਪਤਨੀ (ਬੱਚੇ ਦੀ ਮਾਂ) ਮਾਨਸਿਕ ਤੌਰ ’ਤੇ ਬਿਮਾਰ ਦੱਸਿਆ ਹੈ। ਉਸਨੇ ਪੂਰੀ ਘਟਨਾ ਤੋਂ ਅਣਜਾਣਤਾ ਦਾ ਦਾਅਵਾ ਕੀਤਾ ਅਤੇ ਆਪਣੀ ਪਤਨੀ ਦੇ ਗਰਭਵਤੀ ਹੋਣ ਦੀ ਜਾਣਕਾਰੀ ਨਾ ਹੋਣਾ ਵੀ ਦੱਸਿਆ। ਆਪਣੇ ਬਿਆਨ ’ਚ ਉਸਨੇ ਕਿਹਾ ਕਿ ਉਹ ਡੈਕੋਰੇਸ਼ਨ ਦਾ ਕੰਮ ਕਰਦਾ ਹੈ ਅਤੇ ਪਿਛਲੇ 15 ਦਿਨਾਂ ਤੋਂ ਕੰਮ ਲਈ ਜੰਮੂ ’ਚ ਸੀ। ਘਟਨਾ ਬਾਰੇ ਪਤਾ ਲੱਗਣ ’ਤੇ ਉਹ ਕੱਲ ਸਵੇਰੇ ਹੀ ਅੰਮ੍ਰਿਤਸਰ ਵਾਪਸ ਆਇਆ। ਉਸਨੇ ਅੱਗੇ ਦੱਸਿਆ ਕਿ ਉਸਦੀ ਪਤਨੀ ਨੇ ਬੱਚੇ ਨੂੰ ਜਨਮ ਦਿੱਤਾ ਸੀ ਅਤੇ ਮਾਨਸਿਕ ਰੋਗੀ ਹੋਣ ਕਾਰਨ ਉਸਨੇ ਬੱਚੇ ਨੂੰ ਖਾਲੀ ਪਲਾਟ ਦੀਆਂ ਝਾੜੀਆਂ ’ਚ ਸੁੱਟ ਦਿੱਤਾ। ਉਸਨੇ ਅੱਗੇ ਖੁਲਾਸਾ ਕੀਤਾ ਕਿ ਇਹ ਉਨ੍ਹਾਂ ਦੋਵਾਂ ਦਾ ਦੂਜਾ ਵਿਆਹ ਸੀ ਅਤੇ ਉਸਦੇ ਪਿਛਲੇ ਵਿਆਹ ਤੋਂ ਇਕ ਪੁੱਤਰ ਅਤੇ ਇਕ ਧੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਅੱਜ ਫਿਰ ਅੱਤਵਾਦੀਆਂ ਦੇ 2 ਹੋਰ ਸਾਥੀ ਗ੍ਰਿਫ਼ਤਾਰ, ਟਾਰਗੇਟ ਕਿਲਿੰਗ ਦਾ ਸੀ ਇਰਾਦਾ, DGP ਨੇ ਕੀਤਾ ਖੁਲਾਸਾ
ਮਾਮਲੇ ਦੀ ਜਾਂਚ ਸ਼ੁਰੂ, ਦੋਵਾਂ ਧਿਰਾਂ ਦੇ ਬਿਆਨ ਦਰ ਕਰ ਲਏ ਹਨ: ਜਾਂਚ ਅਧਿਕਾਰੀ
ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਪੰਜਾਬੀ ਬੀ ਡਵੀਜ਼ਨ ਪੁਲਸ ਸਟੇਸ਼ਨ ਦੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਅਧਿਕਾਰੀ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਕਿਹਾ ਕਿ ਦੋਵਾਂ ਧਿਰਾਂ ਦੇ ਬਿਆਨ ਦਰਜ ਕਰ ਲਏ ਗਏ ਹਨ। ਪਰਿਵਾਰ ਦਾ ਦਾਅਵਾ ਹੈ ਕਿ ਔਰਤ ਮਾਨਸਿਕ ਰੋਗੀ ਹੈ। ਉਸਨੇ ਕਿਹਾ ਕਿ ਉੱਚ ਅਧਿਕਾਰੀਆਂ ਨੂੰ ਮਾਮਲੇ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਨਿਰਦੇਸ਼ਾਂ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਪੰਜਾਬ 'ਚ ਪਵੇਗੀ ਕੜਾਕੇ ਦੀ ਠੰਡ, ਕਰ ਲਓ ਪਹਿਲਾਂ ਹੀ ਤਿਆਰੀ, ਅਗਲੇ ਹਫ਼ਤੇ ਤੋਂ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
