Diabetes ਨੂੰ ਕਰਨਾ ਚਾਹੁੰਦੇ ਹੋਏ Control ਤਾਂ ਅਪਣਾਓ ਇਹ ਦੇਸੀ ਨੁਸਖੇ

Thursday, May 22, 2025 - 12:27 PM (IST)

Diabetes ਨੂੰ ਕਰਨਾ ਚਾਹੁੰਦੇ ਹੋਏ Control ਤਾਂ ਅਪਣਾਓ ਇਹ ਦੇਸੀ ਨੁਸਖੇ

ਹੈਲਥ ਡੈਸਕ - ਅੱਜਕੱਲ੍ਹ ਡਾਇਬਟੀਜ਼ ਇਕ ਆਮ ਪਰ ਗੰਭੀਰ ਸਮੱਸਿਆ ਬਣ ਚੁੱਕੀ ਹੈ ਪਰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਕੁਝ ਘਰੇਲੂ ਤੇ ਕੁਦਰਤੀ ਨੁਸਖਿਆਂ ਦੀ ਮਦਦ ਨਾਲ ਤੁਸੀਂ ਆਪਣੇ ਬਲੱਡ ਸ਼ੂਗਰ ਨੂੰ ਕੁਦਰਤੀ ਢੰਗ ਨਾਲ ਸੰਤੁਲਿਤ ਰੱਖ ਸਕਦੇ ਹੋ। ਇਹ ਨੁਸਖੇ ਸਾਦੇ, ਆਸਾਨ ਤੇ ਰੋਜ਼ਾਨਾ ਦੀ ਜ਼ਿੰਦਗੀ ’ਚ ਸ਼ਾਮਲ ਕਰਨ ਯੋਗ ਹਨ। ਆਓ ਜਾਣੀਏ ਉਹ ਕਿਹੜੇ ਨੁਸਖੇ ਹਨ ਜੋ ਤੁਹਾਡੇ ਲਈ ਲਾਭਕਾਰੀ ਹੋ ਸਕਦੇ ਹਨ।

ਮੇਥੀ ਦੇ ਦਾਣੇ ਦਾ ਪਾਣੀ
- ਰਾਤ ਨੂੰ 1 ਚਮਚਾ ਮੇਥੀ ਦੇ ਦਾਣੇ ਪਾਣੀ ’ਚ ਭਿਓਂ ਕੇ ਛੱਡ ਦਿਓ ਤੇ ਸਵੇਰੇ ਖਾਲੀ ਪੇਟ ਇਹ ਪਾਣੀ ਪੀ ਲਓ ਤੇ ਅਤੇ ਦਾਣੇ ਚੱਬ ਕੇ ਖਾਓ।

ਜਾਮੁਨ ਦੇ ਪੱਤੇ ਜਾਂ ਬੀਜ
- ਜਾਮੁਨ ਦੇ ਸੁੱਕੇ ਬੀਜ ਪੀਸ ਕੇ ਰੋਜ਼ਾਨਾ ਸਵੇਰੇ 1 ਚਮਚਾ ਖਾਓ। ਇਹ ਇੰਸੁਲਿਨ ਨੂੰ ਕੈਂਚੀ ਵਰਗਾ ਕੰਮ ਕਰਨ ’ਚ ਮਦਦ ਕਰਦਾ ਹੈ।

ਲੱਸਣ
- ਲੱਸਣ ’ਚ ਐਲਿਸਿਨ ਨਾਂ ਦਾ ਤੱਤ ਹੁੰਦਾ ਹੈ ਜੋ ਗਲੂਕੋਜ਼ ਦੀ ਮਾਤਰਾ ਨੂੰ ਕੰਟ੍ਰੋਲ ਕਰਨ ’ਚ ਮਦਦ ਕਰਦਾ ਹੈ। ਰੋਜ਼ਾਨਾ 1-2 ਲੌਂਗ ਖਾਲੀ ਪੇਟ ਲੈਣਾ ਲਾਭਕਾਰੀ ਹੋ ਸਕਦਾ ਹੈ।

ਕਰੇਲੇ ਦਾ ਰਸ
- ਕਰੇਲੇ ’ਚ ਚਰਾਂਟਿਨ ਹੋਂਦਾ ਹੈ ਜੋ ਬਲੱਡ ਸ਼ੂਗਰ ਨੂੰ ਘਟਾਉਂਦਾ ਹੈ। ਹਫ਼ਤੇ ’ਚ 3–4 ਵਾਰ 30–50 ਮਿ.ਲੀ. ਕਰੇਲੇ ਦਾ ਤਾਜ਼ਾ ਰਸ ਪੀਣਾ ਲਾਭਕਾਰੀ ਹੈ।

ਫਾਈਬਰ ਯੁਕਤ ਭੋਜਨ
- ਜੌ, ਦਾਲਾਂ, ਸਬਜ਼ੀਆਂ, ਅਨਾਜ ਵਰਗੇ ਫਾਈਬਰ ਭਰਪੂਰ ਖਾਣੇ ਸ਼ੂਗਰ ਲੈਵਲ ਨੂੰ ਸਥਿਰ ਰੱਖਣ ’ਚ ਮਦਦ ਕਰਦੇ ਹਨ।

ਯੋਗ ਅਤੇ ਧਿਆਨ
- ਨਿਯਮਤ ਤੌਰ 'ਤੇ ਪ੍ਰਾਣਾਯਾਮ, ਧਿਆਨ ਅਤੇ ਹਲਕੀ ਐਕਸਰਸਾਈਜ਼ ਵੀ ਬਲੱਡ ਸ਼ੂਗਰ ਕੰਟ੍ਰੋਲ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।


author

Sunaina

Content Editor

Related News