ਗਰਮੀਆਂ ’ਚ ਦੇਸੀ ਘਿਓ ਖਾਣ ਦੇ ਹੈਰਾਨੀਜਨਕ ਫਾਇਦੇ
Sunday, May 18, 2025 - 12:01 PM (IST)

ਹੈਲਥ ਡੈਸਕ - ਅਕਸਰ ਲੋਕ ਮਨਦੇ ਹਨ ਕਿ ਘਿਓ ਸਿਰਫ਼ ਸਰਦੀਆਂ ਦੀ ਰੁੱਤ ’ਚ ਹੀ ਲਾਭਕਾਰੀ ਹੁੰਦਾ ਹੈ ਪਰ ਅਸਲ ਗੱਲ ਇਹ ਹੈ ਕਿ ਦੇਸੀ ਘਿਓ, ਜੇਕਰ ਠੀਕ ਮਾਤਰਾ ਅਤੇ ਢੰਗ ਨਾਲ ਵਰਤਿਆ ਜਾਵੇ, ਤਾਂ ਇਹ ਗਰਮੀਆਂ ’ਚ ਵੀ ਸਰੀਰ ਲਈ ਬਹੁਤ ਲਾਭਕਾਰੀ ਸਾਬਤ ਹੁੰਦਾ ਹੈ। ਇਹ ਸਿਰਫ਼ ਇਕ ਚਰਬੀ ਨਹੀਂ, ਸਗੋਂ ਆਯੁਰਵੇਦ ਅਨੁਸਾਰ ਇੱਕ ਔਖਧੀ ਹੈ ਜੋ ਹਾਜ਼ਮੇ ਨੂੰ ਮਜ਼ਬੂਤ ਕਰਦੀ ਹੈ, ਸਰੀਰ ਨੂੰ ਊਰਜਾ ਦਿੰਦੀ ਹੈ ਅਤੇ ਸਕਿਨ ਨੂੰ ਨਰਮ ਤੇ ਨਿਖਾਰ ਨਾਲ ਭਰ ਦਿੰਦੀ ਹੈ। ਚਾਹੇ ਗਰਮੀਆਂ ’ਚ ਥਕਾਵਟ ਹੋਵੇ, ਡੀਹਾਈਡ੍ਰੇਸ਼ਨ ਜਾਂ ਭੁੱਖ ਦੀ ਕਮੀ , ਘਿਓ ਇੱਕ ਕੁਦਰਤੀ ਹੱਲ ਹੋ ਸਕਦਾ ਹੈ, ਜੇਕਰ ਇਹ ਘਰੇਲੂ ਅਤੇ ਸੱਚਾ ਹੋਵੇ।
ਹਾਜ਼ਮੇ ਨੂੰ ਕਰੇ ਮਜ਼ਬੂਤ
- ਘਿਓ ਪੇਟ ਨੂੰ ਨਰਮ ਰੱਖਦਾ ਹੈ ਅਤੇ ਹਾਜ਼ਮੇ ’ਚ ਮਦਦ ਕਰਦਾ ਹੈ। ਇਹ ਹਜ਼ਮ ਕਰਨ ਦੀ ਪ੍ਰਣਾਲੀ ਨੂੰ ਮਜ਼ਬੂਤ ਕਰਦਾ ਹੈ ਜੋ ਆਯੁਰਵੇਦ ਅਨੁਸਾਰ ਸਿਹਤ ਦਾ ਆਧਾਰ ਹੈ।
ਸਕਿਨ ਨੂੰ ਨਮੀ ਦੇਵੇ
- ਗਰਮੀਆਂ ’ਚ ਘੱਟ ਪਸੀਨਾ ਆਉਣ ਕਰਕੇ ਸਕਿਨ ਸੁੱਕੀ ਪੈ ਜਾਂਦੀ ਹੈ। ਘਿਓ ਅੰਦਰੋਂ ਨਮੀ ਪਹੁੰਚਾਉਂਦਾ ਹੈ, ਜੋ ਸਕਿਨ ਨੂੰ ਕੋਮਲ ਤੇ ਨਿੱਖਰੀ ਬਣਾਉਂਦਾ ਹੈ।
ਹਾਰਮੋਨਜ਼ ਨੂੰ ਕਰੇ ਸੰਤੁਲਨ
- ਘਿਓ ’ਚ ਹੋਰਮੋਨ ਬੈਲੈਂਸ ਕਰਨ ਵਾਲੇ ਲਿਪਿਡਸ ਹੁੰਦੇ ਹਨ, ਜੋ ਮਨ ਤੇ ਮੂਡ ਨੂੰ ਵੀ ਠੀਕ ਰੱਖਣ ’ਚ ਮਦਦ ਕਰਦੇ ਹਨ। ਖਾਸ ਕਰਕੇ ਜਦੋਂ ਗਰਮੀ ਕਾਰਨ ਥਕਾਵਟ ਜਾਂ ਚਿੜਚਿੜਾਪਨ ਹੋਵੇ।
ਮਾਸਪੇਸ਼ੀਆਂ ਤੇ ਹੱਡੀਆਂ ਲਈ ਲਾਭਕਾਰੀ
- ਘਿਓ ’ਚ ਵਿਟਾਮਿਨ A, D, E & K ਹੁੰਦੇ ਹਨ ਜੋ ਹੱਡੀਆਂ ਅਤੇ ਜੋੜਾਂ ਲਈ ਲਾਭਕਾਰੀ ਹਨ ਤੇ ਗਰਮੀਆਂ ਦੀ ਕਾਰਨ ਆਉਣ ਵਾਲੀ ਕਮਜ਼ੋਰੀ ਤੋਂ ਬਚਾਉਂਦੇ ਹਨ।
ਆਯੁਰਵੇਦਿਕ ਥੈਰੇਪੀ ’ਚ ਵਰਤੋਯੋਗ
- ਘਿਓ ਨੂੰ ਆਯੁਰਵੇਦ ’ਚ "ਸਾਤਵਿਕ ਭੋਜਨ" ਮੰਨਿਆ ਗਿਆ ਹੈ। ਇਹ ਮਨ ਨੂੰ ਠੰਡਾ ਰੱਖਣ ਅਤੇ ਤਣਾਅ ਘਟਾਉਣ ’ਚ ਮਦਦ ਕਰਦਾ ਹੈ।