Kidney ਨੂੰ ਰੱਖਣਾ ਚਾਹੁੰਦੇ ਹੋ Healthy ਤਾਂ ਪੀਓ ਇਹ Drinks!

Thursday, May 15, 2025 - 12:53 PM (IST)

Kidney ਨੂੰ ਰੱਖਣਾ ਚਾਹੁੰਦੇ ਹੋ Healthy ਤਾਂ ਪੀਓ ਇਹ Drinks!

ਹੈਲਥ ਡੈਸਕ - ਗੁਰਦੇ ਸਾਡੇ ਸਰੀਰ ਦੇ ਸਭ ਤੋਂ ਮਹੱਤਵਪੂਰਨ ਅੰਗਾਂ 'ਚੋਂ ਇਕ ਹਨ ਜੋ ਖੂਨ ਦੀ ਸਫਾਈ, ਫਾਲਤੂ ਦਾ ਪਾਣੀ ਕੱਢਣ ਅਤੇ ਟਾਕਸਿਨ ਦੂਰ ਕਰਨ ਦਾ ਕੰਮ ਕਰਦੇ ਹਨ ਪਰ ਅਕਸਰ ਅਸੀਂ ਆਪਣੀ ਖੁਰਾਕ ਅਤੇ ਜੀਵਨਸ਼ੈਲੀ ਕਰਕੇ ਗੁਰਦਿਆਂ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਾਂ। ਜੇ ਤੁਸੀਂ ਵੀ ਆਪਣੀ ਕਿਡਨੀ ਨੂੰ ਹਮੇਸ਼ਾ ਤੰਦਰੁਸਤ ਤੇ ਐਕਟਿਵ ਰੱਖਣਾ ਚਾਹੁੰਦੇ ਹੋ, ਤਾਂ ਰੋਜ਼ਾਨਾ ਦੀ ਜ਼ਿੰਦਗੀ ’ਚ ਕੁਝ ਸਾਦੇ ਪਰ ਪ੍ਰਭਾਵਸ਼ਾਲੀ ਪੀਣ ਵਾਲੇ ਪਦਾਰਥ (Drinks) ਸ਼ਾਮਿਲ ਕਰੋ। ਇਹ Drinks ਸਿਰਫ਼ ਸਰੀਰ ਨੂੰ ਹਾਈਡਰੇਟ ਨਹੀਂ ਕਰਦੇ, ਸਗੋਂ ਕਿਡਨੀ ਨੂੰ ਡਿਟੌਕਸ ਕਰਕੇ ਉਨ੍ਹਾਂ ਦੀ ਕਾਰਗੁਜ਼ਾਰੀ ਨੂੰ ਵੀ ਵਧਾਉਂਦੇ ਹਨ। ਆਓ ਜਾਣੀਏ ਉਹ ਕੁਦਰਤੀ ਪਦਾਰਥ ਜੋ ਤੁਹਾਡੇ ਗੁਰਦਿਆਂ ਦੀ ਰਾਖੀ ਕਰ ਸਕਦੇ ਹਨ।

PunjabKesari

ਪੀਓ ਇਹ ਡ੍ਰਿੰਕ :-

PunjabKesari

ਨਾਰੀਅਲ ਪਾਣੀ 
- ਇਹ ਕੁਦਰਤੀ ਇਲੈਕਟ੍ਰੋਲਾਈਟਸ ਨਾਲ ਭਰਪੂਰ ਹੁੰਦਾ ਹੈ, ਜੋ ਗੁਰਦਿਆਂ ਨੂੰ ਹਾਈਡਰੇਟ ਅਤੇ ਤੰਦਰੁਸਤ ਰੱਖਦਾ ਹੈ।

ਨਿੰਬੂ ਪਾਣੀ 
- ਨਿੰਬੂ ’ਚ ਸਿਟਰਿਕ ਐਸਿਡ ਹੁੰਦਾ ਹੈ, ਜੋ ਕਿ ਕਿਡਨੀ ਸਟੋਨ (ਪੱਥਰੀ) ਦੀ ਸੰਭਾਵਨਾ ਘਟਾਉਂਦਾ ਹੈ। ਖਾਲੀ ਪੇਟ ਨਿੰਬੂ ਪਾਣੀ ਪੀਣਾ ਵਧੀਆ ਹੈ।

PunjabKesari

 ਅਜਵਾਇਨ ਪਾਣੀ 
- ਅਜਵਾਇਨ ਗੁਰਦਿਆਂ ਨੂੰ ਸਾਫ਼ ਕਰਨ ਅਤੇ ਪੇਸ਼ਾਬ ਦੀ ਨਲੀ ਨੂੰ ਸੁਧਾਰਨ ’ਚ ਮਦਦ ਕਰਦਾ ਹੈ।

PunjabKesari

 ਬੇਲ ਪੱਤਿਆਂ ਦਾ ਪਾਣੀ 
- ਇਹ ਆਯੁਰਵੇਦਿਕ ਨੁਸਖਾ ਕਿਡਨੀ ਦੀ ਗੰਦਗੀ ਸਾਫ ਕਰਨ ’ਚ ਲਾਭਦਾਇਕ ਹੈ।

 ਖੀਰੇ ਦਾ ਪਾਣੀ 
- ਖੀਰਾ ਠੰਡਕ ਦਿੰਦਾ ਹੈ ਤੇ ਇਸ ਦਾ ਪਾਣੀ ਗੁਰਦਿਆਂ ਨੂੰ ਹਾਈਡਰੇਟ ਰੱਖਣ ’ਚ ਮਦਦ ਕਰਦਾ ਹੈ।

PunjabKesari

ਜੌਂ ਦਾ ਪਾਣੀ
- ਜੌਂ ਦਾ ਪਾਣੀ ਕਿਡਨੀ ਨੂੰ ਡਿਟੌਕਸ ਕਰਦਾ ਹੈ ਅਤੇ ਪੱਥਰੀ ਨੂੰ ਕੱਢਣ ’ਚ ਮਦਦਗਾਰ ਹੈ। 


author

Sunaina

Content Editor

Related News