ਖੀਰੇ ਨਾਲ ਖਾਂਦੇ ਹੋ ਇਹ ਚੀਜ਼ਾਂ ਤਾਂ ਹੋ ਜਾਓ ਸਾਵਧਾਨ! ਸਿਹਤ ਨੂੰ ਹੋ ਸਕਦੈ ਗੰਭੀਰ ਨੁਕਸਾਨ
Friday, May 16, 2025 - 01:04 PM (IST)

ਹੈਲਥ ਡੈਸਕ - ਖੀਰਾ ਇਕ ਪ੍ਰਸਿੱਧ ਅਤੇ ਤਾਜ਼ਾ ਸਬਜ਼ੀ ਹੈ, ਜੋ ਨਾ ਸਿਰਫ ਸਵਾਦ ’ਚ ਮਿੱਠਾ ਹੈ ਸਗੋਂ ਸਿਹਤ ਲਈ ਵੀ ਲਾਭਕਾਰੀ ਸਮਝੀ ਜਾਂਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਖੀਰਾ ਕੁਝ ਖਾਣੀਆਂ ਨਾਲ ਮਿਲਾ ਕੇ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ? ਇਸ ਲੇਖ ’ਚ ਅਸੀਂ ਗੱਲ ਕਰਾਂਗੇ ਕਿ ਕਿਹੜੀਆਂ ਚੀਜ਼ਾਂ ਦੇ ਨਾਲ ਖੀਰਾ ਖਾਣਾ ਸਰੀਰ ਲਈ ਗੰਭੀਰ ਮੁਸ਼ਕਲਾਂ ਦਾ ਕਾਰਨ ਬਣ ਸਕਦਾ ਹੈ ਅਤੇ ਕਿਵੇਂ ਇਹ ਪਚਣ ਦੀ ਸਮੱਸਿਆ, ਗੈਸ ਅਤੇ ਹੋਰ ਸਿਹਤ ਸਮੱਸਿਆਵਾਂ ਪੈਦਾ ਕਰ ਸਕਦਾ ਹੈ।
ਦੁੱਧ
- ਖੀਰਾ ਅਤੇ ਦੁੱਧ ਇਕੱਠੇ ਖਾਣ ਨਾਲ ਗੈਸ, ਅਜੀਰਨ ਜਾਂ ਚਮੜੀ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਜਿਵੇਂ ਕਿ ਫੋੜੇ, ਖਾਜ਼-ਖੁਜਲੀ ਆਦਿ।
ਟਮਾਟਰ
- ਦੋਵਾਂ ’ਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਕਿ ਹਜ਼ਮ ਕਰਨ ’ਚ ਰੁਕਾਵਟ ਪੈਦਾ ਕਰ ਸਕਦੀ ਹੈ ਅਤੇ ਅਜੀਰਨ ਵਰਗੀ ਸਮੱਸਿਆ ਵਧਾ ਸਕਦੀ ਹੈ।
ਅੰਬ
- ਗਰਮੀ ਵਾਲੀ ਤਾਸੀਰ ਦਾ ਅੰਬ ਅਤੇ ਠੰਢੀ ਤਾਸੀਰ ਵਾਲਾ ਖੀਰਾ ਮਿਲ ਕੇ ਹਾਜ਼ਮੇ ਨੂੰ ਪ੍ਰਭਾਵਿਤ ਕਰ ਸਕਦੇ ਹਨ।
ਖੱਟੀਆਂ ਚੀਜ਼ਾਂ
- ਦਹੀਂ ਅਤੇ ਖੀਰਾ ਇੱਕ-ਦੂਜੇ ਨਾਲ ਖਾਧੇ ਜਾਂਦੇ ਹਨ ਪਰ ਕਈ ਲੋਕਾਂ ਨੂੰ ਇਹ ਮਿਲਾਪ ਐਲਰਜੀ ਜਾਂ ਸਿਨਸਸ ਦੀ ਸਮੱਸਿਆ ਦੇ ਸਕਦਾ ਹੈ।
ਜਲਦੀ ਪਚਣ ਵਾਲੀਆਂ ਚੀਜ਼ਾਂ
- ਖੀਰਾ ਹੌਲੀ ਹਜ਼ਮ ਹੁੰਦਾ ਹੈ, ਜਦਕਿ ਬਹੁਤ ਸਾਰੇ ਫਲ ਜਲਦੀ। ਇਹ ਮਿਸਮੈਚ ਹਜ਼ਮ ਪ੍ਰਣਾਲੀ ਨੂੰ ਖਰਾਬ ਕਰ ਸਕਦਾ ਹੈ।