ਚਾਹ ਦੇ ਨਾਲ ਖਾਂਦੇ ਹੋ ਇਹ ਚੀਜ਼ਾਂ ਤਾਂ ਹੋ ਜਾਓ ਸਾਵਧਾਨ! ਸਿਹਤ ਨੂੰ ਹੋ ਸਕਦੈ ਗੰਭੀਰ ਨੁਕਸਾਨ

Friday, May 09, 2025 - 11:52 AM (IST)

ਚਾਹ ਦੇ ਨਾਲ ਖਾਂਦੇ ਹੋ ਇਹ ਚੀਜ਼ਾਂ ਤਾਂ ਹੋ ਜਾਓ ਸਾਵਧਾਨ! ਸਿਹਤ ਨੂੰ ਹੋ ਸਕਦੈ ਗੰਭੀਰ ਨੁਕਸਾਨ

ਹੈਲਥ ਡੈਸਕ - ਚਾਹ ਨਾਲ ਨਾਸ਼ਤਾ ਕਰਨਾ ਹਰ ਦਿਨ ਦੀ ਆਦਤ ਬਣ ਚੁੱਕੀ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਚਾਹ ਦੇ ਨਾਲ ਖਾਧੀਆਂ ਕੁਝ ਚੀਜ਼ਾਂ ਤੁਹਾਡੀ ਸਿਹਤ ਨੂੰ ਚੁੱਪ-ਚਾਪ ਨੁਕਸਾਨ ਪਹੁੰਚਾ ਰਹੀਆਂ ਹਨ? ਜੀ ਹਾਂ ਬਿਲਕੁਲ! ਤੁਸੀਂ ਸਹੀ ਸੁਣਿਆ, ਆਧੁਨਿਕ ਖੋਜਾਂ ਅਨੁਸਾਰ ਕੁਝ ਆਮ ਘਰੇਲੂ ਚੀਜ਼ਾਂ ਜਿਨ੍ਹਾਂ ਨੂੰ ਅਸੀਂ ਚਾਹ ਦੇ ਨਾਲ ਆਰਾਮ ਨਾਲ ਖਾ ਲੈਂਦੇ ਹਾਂ, ਉਹ ਅੰਦਰੋ-ਅੰਦਰ ਸਰੀਰ ਨੂੰ ਕੰਮਜ਼ੋਰ ਕਰ ਰਹੀਆਂ ਹਨ। ਆਓ ਇਸ ਲੇਖ ਰਾਹੀਂ ਅਸੀਂ  ਤੁਹਾਨੂੰ ਅੱਜ ਦੱਸਣ ਜਾ ਰਹੇ ਹਾਂ ਕਿ ਚਾਹ ਦੇ  ਤੁਹਾਨੂੰ ਕਿਨ੍ਹਾਂ  ਚੀਜ਼ਾਂ  ਦਾ ਸੇਵ ਨ ਨਹੀਂ ਕਰਨਾ ਚਾਹੀਦਾ ਜੋ ਕਿ ਤੁਹਾਡੀ ਸਿਹਤ ਨੂੰ  ਨੁਕਸਾਨ ਪਹੁੰਚਾਉਂਦੀਆਂ  ਹੋਣ।

PunjabKesari

ਨਾ ਖਾਓ ਇਹ ਚੀਜ਼ਾਂ :-

ਬ੍ਰੈੱਡ ਪਕੌੜਾ ਜਾਂ ਤਲਿਆ ਹੋਇਆ ਨਾਸ਼ਤਾ
- ਚਾਹ ਦੇ ਨਾਲ ਤਲੀਆਂ ਚੀਜ਼ਾਂ ਖਾਣ ਨਾਲ ਐਸਿਡਿਟੀ ਅਤੇ ਗੈਸ ਦੀ ਸਮੱਸਿਆ ਹੋ ਸਕਦੀ ਹੈ।

PunjabKesari

ਬੇਸਨ ਵਾਲੀਆਂ ਵਸਤਾਂ
- ਇਹ ਭਾਰੀ ਹੋਣ ਕਾਰਨ ਹਾਜ਼ਮੇ ’ਚ ਮੁਸ਼ਕਲ ਪੈਦਾ ਕਰ ਸਕਦੀਆਂ ਹਨ, ਖਾਸ ਤੌਰ 'ਤੇ ਜਦੋਂ ਚਾਹ ਨਾਲ ਖਾਧੀਆਂ ਜਾਣ।

PunjabKesari

ਫਲ ਜਾਂ ਫਲਾਂ ਦੇ ਜੂਸ
- ਚਾਹ ’ਚ ਮੌਜੂਦ ਐਸਿਡ ਅਤੇ ਫਲਾਂ ਦੀ ਤਾਸੀਰ ਮਿਲ ਕੇ ਹਾਜ਼ਮੇ 'ਚ ਰੁਕਾਵਟ ਪੈਦਾ ਕਰ ਸਕਦੀ ਹੈ।

PunjabKesari

ਦਵਾਈਆਂ
- ਕਈ ਦਵਾਈਆਂ ਚਾਹ ਨਾਲ ਖਾਣ 'ਤੇ ਆਪਣਾ ਅਸਰ ਨਹੀਂ ਦਿੰਦੀਆਂ ਜਾਂ ਉਲਟ ਅਸਰ ਕਰ ਸਕਦੀਆਂ ਹਨ।

PunjabKesari

ਦੁੱਧ ਵਾਲੀ ਚਾਕਲੇਟ ਜਾਂ ਮਿਠਾਈਆਂ
- ਇਹ ਚਾਹ ਨਾਲ ਮਿਲ ਕੇ ਬਲੱਡ ਸ਼ੂਗਰ ਲੈਵਲ ’ਚ ਉਤਾਰ-ਚੜ੍ਹਾਅ ਪੈਦਾ ਕਰ ਸਕਦੀਆਂ ਹਨ।


 


author

Sunaina

Content Editor

Related News