ਜੇਕਰ ਤੁਸੀਂ ਵੀ ਨਹਾਉਂਦੇ ਹੋ ਗਰਮ ਪਾਣੀ ਨਾਲ, ਤਾਂ ਹੋ ਸਕਦੇ ਹਨ ਇਹ ਨੁਕਸਾਨ

Wednesday, May 31, 2017 - 11:26 AM (IST)

ਜਲੰਧਰ— ਗਰਮ ਪਾਣੀ ਨਾਲ ਅਤੇ ਠੰਡੇ ਪਾਣੀ ਨਾਲ ਨਹਾਉਣਾ, ਦੋਵਾਂ ਦੇ ਆਪਣੇ ਹੀ ਵੱਖ-ਵੱਖ ਫਾਇਦੇ ਹਨ। ਪਰ ਫਿਰ ਵੀ ਜੇਕਰ ਤੁਹਾਨੂੰ ਇਨ੍ਹਾਂ ਦੋਵਾਂ 'ਚ ਕਿਸੇ ਇਕ ਦੀ ਚੋਣ ਕਰਨ ਲਈ ਕਿਹਾ ਜਾਵੇ ਤਾਂ ਤੁਸੀਂ ਠੰਡੇ ਪਾਣੀ ਨੂੰ ਹੀ ਚੁਣੋਗੇ, ਖਾਸਤੌਰ 'ਤੇ ਮਰਦਾਂ ਨੂੰ ਠੰਡੇ ਪਾਣੀ ਨਾਲ ਨਹਾਉਣਾ ਹੀ ਪਸੰਦ ਹੁੰਦਾ ਹੈ। ਮਰਦਾਂ ਲਈ ਠੰਡੇ ਪਾਣੀ ਨਾਲ ਨਹਾਉਣਾ ਸਭ ਤੋਂ ਵੱਧ ਫਾਇਦੇਮੰਦ ਹੁੰਦਾ ਹੈ। ਦਰਅਸਲ ਮਰਦਾਂ ਨੂੰ ਗਰਮ ਪਾਣੀ ਨਾਲ ਨਹਾਉਣ ਦਾ ਘੱਟ ਹੀ ਮੌਕਾ ਮਿਲਦਾ ਹੈ। ਉਨ੍ਹਾਂ ਨੂੰ ਬੇਹਤਰ , ਤਾਕਤ ਅਤੇ ਇਮਊਨਿਟੀ ਦਾ ਮਜਾ ਲੈਣਾ ਚੰਗੀ ਤਰ੍ਹਾਂ ਆਉਂਦਾ ਹੈ। ਜੇਕਰ ਤੁਸੀਂ ਵੀ ਅਕਸਰ ਗਰਮ ਅਤੇ ਠੰਡੇ ਪਾਣੀ ਨੂੰ ਲੈ ਕੇ ਕੰਨਫਊਜ ਰਹਿੰਦੇ ਹੋ ਤਾਂ ਜਾਣਦੇ ਹਾਂ ਕਿ ਇਨ੍ਹਾਂ ਦਿਨਾਂ 'ਚ ਕੀ ਬੇਹਤਰ ਹੈ। 
1. ਗਰਮ ਸ਼ਾਵਰ ਦਾ ਮਰਦਾਂ ਦੀ ਫਰਟੀਲਿਟੀ 'ਤੇ ਅਸਰ 
ਗਰਮ ਸ਼ਾਵਰ ਨਾਲ ਮਰਦਾਂ ਦੀ ਫਰਟੀਲਿਟੀ 'ਤੇ ਅਸਰ ਪੈਂਦਾ ਹੈ। ਗਰਮ ਪਾਣੀ ਨਾਲ ਕੋਸ਼ੀਕਾਵਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਲਈ ਮਰਦਾਂ ਨੂੰ ਗਰਮ ਪਾਣੀ ਨਾਲ ਨਹਾਉਣ ਦੀ ਜਗ੍ਹਾ ਠੰਡੇ ਪਾਣੀ ਨਾਲ ਨਹਾਉਣਾ ਚਾਹੀਦਾ ਹੈ। 
2. ਸਿਹਤ ਲਈ ਖਤਰਨਾਕ
ਇਕ ਖੋਜ 'ਚ ਇਹ ਖੁਲਾਸਾ ਹੋਇਆ ਹੈ ਕਿ ਠੰਡੇ ਮੌਸਮ 'ਚ ਗਰਮ ਪਾਣੀ ਨਾਲ ਨਹਾਉਣ ਨਾਲ ਦਿਲ ਦੀ ਸਿਹਤ ਨੂੰ ਖਤਰਾ ਰਹਿੰਦਾ ਹੈ। 
3. ਚਮੜੀ ਖੁਸ਼ਕ ਹੋ ਜਾਂਦੀ ਹੈ
ਗਰਮ ਪਾਣੀ ਨਾਲ ਨਹਾਉਣ ਨਾਲ ਚਮੜੀ ਖੁਸ਼ਕ ਹੋ ਜਾਂਦੀ ਹੈ। 
4. ਇਮਊਨਿਟੀ ਪਾਵਰ ਵਧਦੀ ਹੈ
ਕਈ ਰਿਸਰਚਾਂ 'ਚ ਇਹ ਗੱਲ ਸਾਬਤ ਹੋ ਚੁੱਕੀ ਹੈ ਕਿ ਠੰਡੇ ਪਾਣੀ ਨਾਲ ਨਹਾਉਣ ਨਾਲ ਇਮਊਨਿਟੀ ਪਾਵਰ ਵੱਧਦੀ ਹੈ। ਉੱਥੇ ਹੀ ਦੂਜੇ ਪਾਸੇ ਸ਼ਰਾਬ ਜਾ ਕਿਸੇ ਵੀ ਹੋਰ ਤਰ੍ਹਾਂ ਦੀ ਨਸ਼ੀਲੀ ਵਸਤੂ ਪੀਣ ਤੋਂ ਬਾਅਦ ਗਰਮ ਪਾਣੀ ਨਾਲ ਨਹਾਉਣਾ ਖਤਰਨਾਕ ਹੋ ਸਕਦਾ ਹੈ। 
5. ਗਰਮ ਪਾਣੀ ਨਾਲ ਨਹਾਉਣ ਨਾਲ ਚੱਕਰ ਆਉਣ ਦੀ ਸ਼ਿਕਾਇਤ
ਕੁੱਝ ਲੋਕਾਂ ਨੂੰ ਗਰਮ ਪਾਣੀ ਨਾਲ ਨਹਾਉਣ ਨਾਲ ਚੱਕਰ ਆਉਣ ਦੀ ਸ਼ਿਕਾਇਤ ਹੋ ਸਕਦੀ ਹੈ। 
6. ਭੋਜਨ ਤੋਂ ਬਾਅਦ ਤੁਰੰਤ ਗਰਮ ਪਾਣੀ ਨਾਲ ਨਾ ਨਹਾਓ
ਭੋਜਨ ਤੋਂ ਤੁਰੰਤ ਬਾਅਦ ਗਰਮ ਪਾਣੀ ਨਾਲ ਨਹੀਂ ਨਹਾਉਣਾ ਚਾਹੀਦਾ। ਇਸ ਨਾਲ ਤੁਹਾਨੂੰ ਉਲਟੀ ਵੀ ਆ ਸਕਦੀ ਹੈ।


Related News