ਸਵੇਰੇ ਉੱਠ ਕੇ ''ਗਰਮ ਨਿੰਬੂ ਪਾਣੀ'' ਪੀਣ ਨਾਲ ਹੁੰਦੇ ਨੇ ਹੈਰਾਨ ਕਰਦੇ ਫਾਇਦੇ

04/24/2019 1:44:23 PM

ਜਲੰਧਰ— ਸਭ ਤੋਂ ਪਹਿਲਾਂ ਸਵੇਰ ਦੇ ਸਮੇਂ ਜ਼ਿਆਦਾਤਰ ਲੋਕ ਆਪਣੇ ਦਿਨ ਦੀ ਸ਼ੁਰੂਆਤ ਕੌਫੀ ਜਾਂ ਚਾਹ ਨਾਲ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਸਵੇਰੇ ਉੱਠ ਕੇ ਗਰਮ ਨਿੰਬੂ ਪਾਣੀ ਨਾਲ ਵੀ ਤੁਹਾਡੇ ਸਰੀਰ ਨੂੰ ਬੇਹੱਦ ਫਾਇਦੇ ਪਹੁੰਚਦੇ ਹਨ। ਤੁਸੀਂ ਗਰਮ ਪਾਣੀ 'ਚ ਨਿੰਬੂ ਦੀ ਕੁਝ ਬੂੰਦਾਂ ਪਾ ਕੇ ਇਸ ਹੈਲਦੀ ਡਰਿੰਕ ਨੂੰ ਆਪਣੇ ਦਿਨ ਦਾ ਹਿੱਸਾ ਬਣਾ ਸਕਦੇ ਹੋ। ਗਰਮ ਪਾਣੀ 'ਚ ਨਿੰਬੂ ਮਿਲਾ ਕੇ ਪੀਣ ਨਾਲ ਹੋਣ ਵਾਲੇ ਫਾਇਦੇ ਤੁਹਾਨੂੰ ਚਾਹ ਅਤੇ ਕੌਫੀ ਤੋਂ ਦੂਰੀ ਬਣਾਉਣ ਲਈ ਮਜਬੂਰ ਕਰ ਦੇਣਗੇ। ਸਵੇਰੇ ਉੱਠ ਕੇ ਗੁਣਗੁਣੇ ਪਾਣੀ 'ਚ ਨਿੰਬੂ ਦੇ ਰਸ ਦੀ ਕੁਝ ਬੂੰਦਾਂ ਮਿਲਾ ਕੇ ਪੀਣਾ ਬਹੁਤ ਫਾਇਦੇਮੰਦ ਹੈ। ਜੇਕਰ ਗਰਮ ਨਿੰਬੂ ਪਾਣੀ ਨੂੰ ਸੁਪਰ ਡਰਿੰਕ ਕਹੀਏ ਤਾਂ ਗਲਤ ਨਹੀਂ ਹੋਵੇਗਾ।
ਦੱਸਣਯੋਗ ਹੈ ਕਿ ਨੈਸ਼ਨਲ ਇੰਸਟੀਚਿਊਟ ਆਫ ਨਿਊਟਰੀਸ਼ਨ ਦੀ ਰਿਪੋਰਟ ਮੁਤਾਬਕ 31 ਫੀਸਦੀ ਪੁਰਸ਼ ਅਤੇ 26 ਫੀਸਦੀ ਔਰਤਾਂ ਹਾਈਪਰਟੈਨਸ਼ਨ ਦਾ ਸ਼ਿਕਾਰ ਹੁੰਦੀਆਂ ਹਨ। ਇਸ 'ਤੇ ਕਾਬੂ ਕਰਨ ਲਈ ਇਕ ਸੁਪਰਫੂਡ ਨਿੰਬੂ ਹੈ। ਇਹ ਨਾ ਸਿਰਫ ਬਲੱਡ ਪ੍ਰੈਸ਼ਰ ਨੂੰ ਘੱਟ ਕਰਦਾ ਹੈ ਸਗੋਂ ਬਲੱਡ ਨਾੜੀਆਂ ਨੂੰ ਮੁਲਾਇਮ ਅਤੇ ਲਚਕੀਲਾ ਬਣਾਉਂਦਾ ਹੈ।
ਗਰਮ ਨਿੰਬੂ ਪਾਣੀ ਪੀਣ ਨਾਲ ਹੋਣ ਵਾਲੇ ਫਾਇਦੇ 
ਪਾਚਨ 'ਚ ਮਦਦਗਾਰ
ਅਸੀਂ ਜੋ ਖਾਣਾ ਖਾਂਦੇ ਹਾਂ, ਉਹ ਫੂਡ ਪਾਈਪ ਦੇ ਜ਼ਰੀਏ ਪਾਸ ਹੁੰਦਾ ਹੈ। ਜਦੋਂ ਅਸੀਂ ਚੰਗੀ ਨੀਂਦ ਲੈ ਕੇ ਉੱਠਦੇ ਹਾਂ ਤਾਂ ਖਾਣੇ ਦੀ ਰਹਿੰਦ-ਖੂਹੰਦ ਫੂਡ ਪਾਈਪ 'ਚ ਫਸੇ ਰਹਿ ਜਾਂਦੀ ਹੈ ਅਤੇ ਗਰਮ ਨਿੰਬੂ ਪਾਣੀ ਪੀਣ ਨਾਲ ਰਹਿੰਦ-ਖੂਹੰਦ ਬਾਹਰ ਨਿਕਲ ਜਾਂਦੀ ਹੈ।

PunjabKesari
ਭਾਰ ਘਟਾਉਣ 'ਚ ਮਦਦ
ਗਰਮ ਨਿੰਬੂ ਪਾਣੀ ਮੈਟਾਬਲੀਜ਼ਮ ਵੀ ਵਧਾਉਂਦਾ ਹੈ ਅਤੇ ਫੈਟ ਬਰਨ ਹੁੰਦਾ ਹੈ, ਜਿਸ ਦੇ ਨਾਲ ਭਾਰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ। ਜਦਕਿ ਸਵੇਰੇ ਉੱਠ ਕੇ ਚਾਹ ਜਾਂ ਕੌਫੀ ਪੀਣ ਨਾਲ ਸਰੀਰ 'ਚ ਕੋਲੈਸਟਰੋਲ ਦੀ ਮਾਤਰਾ ਤਾਂ ਵੱਧਦੀ ਹੈ ਹੀ, ਨਾਲ ਹੀ ਸ਼ੂਗਰ ਦੇ ਪੱਧਰ 'ਤੇ ਵੀ ਅਸਰ ਪੈਂਦਾ ਹੈ।
ਖੂਬਸੂਰਤ ਸਕਿਨ
ਨਿੰਬੂ 'ਚ ਵਿਟਾਮਿਨ-ਸੀ ਪਾਇਆ ਜਾਂਦਾ ਹੈ, ਇਸ ਨਾਲ ਤੁਹਾਡੀ ਸਕਿਨ ਹੈਲਦੀ ਹੁੰਦੀ ਹੈ। ਸਕਿਨ ਕੇਅਰ 'ਚ ਹਾਈਡਰੇਸ਼ਨ ਵੀ ਬਹੁਤ ਅਹਿਮ ਹੈ। ਸਵੇਰੇ ਗਰਮ ਨਿੰਬੂ ਪਾਣੀ ਪੀਣ ਨਾਲ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ ਅਤੇ ਸਕਿਨ 'ਚ ਨਿਖਾਰ ਆਉਂਦਾ ਹੈ।

PunjabKesari
ਲੀਵਰ ਦੀ ਸਿਹਤ
ਲੀਵਰ ਦੀ ਸਿਹਤ ਮੈਟਾਬਲੀਜ਼ਮ ਦਾ ਸਭ ਤੋਂ ਮਹੱਤਵਪੂਰਣ ਹਿੱਸਾ ਹੈ ਅਤੇ ਗਰਮ ਨਿੰਬੂ ਪਾਣੀ ਪੀਣ ਨਾਲ ਲੀਵਰ ਸਾਫ ਹੁੰਦਾ ਹੈ। ਲੀਵਰ ਪੂਰੀ ਰਾਤ ਸਰਗਰਮ ਰਹਿੰਦਾ ਹੈ ਅਤੇ ਸਵੇਰੇ ਗਰਮ ਨਿੰਬੂ ਪਾਣੀ ਪੀਣ ਨਾਲ ਲੀਵਰ ਦੀ ਐਨਰਜੀ ਰੀਸਟੋਰ ਹੁੰਦੀ ਹੈ।
ਮੁੰਹ ਦੀ ਬਦਬੂ ਨੂੰ ਦੂਰ ਕਰਨ 'ਚ ਮਦਦਗਾਰ
ਨਿੰਬੂ ਇਕ ਕੁਦਰਤੀ ਮਾਊਥ ਫਰੈਸ਼ਨਰ ਹੈ। ਰੋਜ਼ਾਨਾ ਸਵੇਰੇ ਨਿੰਬੂ ਪਾਣੀ ਪੀਣ ਨਾਲ ਮੂੰਹ ਦੀ ਬਦਬੂ ਹੌਲੀ-ਹੌਲੀ ਦੂਰ ਹੋ ਜਾਂਦੀ ਹੈ। ਇਸ ਦੇ ਇਲਾਵਾ ਨਿੰਬੂ ਪਾਣੀ ਸੱਟ ਭਰਨ 'ਚ ਮਦਦਗਾਰ ਹੈ। ਨਿੰਬੂ 'ਚ ਮੌਜੂਦ ਵਿਟਾਮਿਨ-ਸੀ ਕੋਲੋਜਨ ਦੇ ਉਤਪਾਦਨ 'ਚ ਮਦਦ ਕਰਦਾ ਹੈ ਅਤੇ ਸੱਟ ਭਰਨ 'ਚ ਮਦਦ ਕਰਦਾ ਹੈ। ਇਹ ਟਿਸ਼ੂ ਦੇ ਉਸਾਰੀ 'ਚ ਵੀ ਮਦਦ ਕਰਦਾ ਹੈ।


shivani attri

Content Editor

Related News