ਅਮਰੀਕਾ ‘ਚ ਸਿੱਖ ਡੇਅ ਪਰੇਡ ''ਚ ਜਥੇਦਾਰ ਦੀ ਸ਼ਮੂਲੀਅਤ ਨੂੰ ਲੈ ਕੇ ਮਾਹੌਲ ਹੋਇਆ ਗਰਮ

04/26/2024 10:49:53 AM

ਨਿਊਯਾਰਕ (ਸਰਬਜੀਤ ਸਿੰਘ ਬਨੂੜ)- ਨਿਊਯਾਰਕ ਸਿਟੀ ਵਿੱਚ ਹੋਣ ਵਾਲੀ 36ਵੀਂ ਸਿੱਖ ਡੇਅ ਪਰੇਡ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ, ਉੱਥੇ ਹੀ ਪੰਥਕ ਸੋਚ ਰੱਖਣ ਵਾਲੇ ਕਮੇਟੀ ਦੇ ਬਹੁਗਿਣਤੀ ਮੈਂਬਰਾਂ ਨੇ ਸਰਕਾਰੀ ਨੁਮਾਇੰਦਿਆਂ ਤੇ ਜਥੇਦਾਰਾਂ ਦੀ ਸ਼ਮੂਲੀਅਤ ਨੂੰ ਲ਼ੈ ਕੇ ਇਤਰਾਜ਼ ਕਰਨ 'ਤੇ ਭਾਰਤ ਪੱਖੀ ਧਿਰਾਂ ਦਾ ਮੁੜ ਬਾਈਕਟ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ। 

ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਸਿੱਖ ਡੇਅ ਪਰੇਡ ਵਿੱਚ ਸ਼ਮੂਲੀਅਤ ਦੀਆਂ ਕੰਨਸੋਆ ਤੋਂ ਬਾਦ ਪੰਥਕ ਜਥੇਬੰਦੀਆਂ ਅਤੇ ਸੰਗਤਾਂ ਵੱਲੋ ਪਰੇਡ ਦੇ ਸੰਚਾਲਕ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਦੇ ਪ੍ਰਬੰਧਕਾਂ ਨਾਲ ਹੋਈ ਸਾਂਝੀ ਮੀਟਿੰਗ ਵਿਚ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਸ਼ਮੂਲੀਅਤ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ ਜਿੱਥੇ ਕਿਸੇ ਵੀ ਪ੍ਰਬੰਧਕ ਜਾਂ ਮੌਜੂਦਾ ਪ੍ਰਧਾਨ ਨੇ ਬਾਦਲ ਸਮਰਥਕ ਜਥੇਦਾਰ ਨੂੰ ਬੁਲਾਉਣ ਬਾਰੇ ਕੋਈ ਗੱਲ ਸਪੱਸ਼ਟ ਨਹੀਂ ਕੀਤੀ ਗਈ ਪਰ ਬਹੁਤਾਤ ਕਮੇਟੀ ਮੈਂਬਰਾਂ ਵੱਲੋਂ ਕੌਮੀ ਭਾਵਨਾਵਾਂ ਅਨੁਸਾਰ ਪੰਥਕ ਜਥੇਬੰਦੀਆਂ ਦੇ ਨਾਲ ਖੜਨ ਬਾਰੇ ਸ਼ਪੱਸ਼ਟ ਸੁਨੇਹਾ ਦਿੱਤਾ ਗਿਆ ਹੈ। 

PunjabKesari

ਇਸੇ ਦੌਰਾਨ ਕੁਝ ਸਿੱਖ ਪ੍ਰਬੰਧਕ ਕਮੇਟੀ ਮੈਂਬਰਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਦੀ ਅਮਰੀਕਾ ਫੇਰੀ ਦੌਰਾਨ ਹਵਾਈ ਅੱਡੇ 'ਤੇ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਚੋਰ ਮੋਰੀ ਰਾਹੀਂ ਜਥੇਦਾਰ ਦੀ ਸ਼ਮੂਲੀਅਤ ਕਰ ਸਿੱਖ ਡੇਅ ਪਰੇਡ ਵਿੱਚ ਸ਼ਾਮਲ ਹੋਣ ਦੀਆਂ ਕੰਨਸੋਆ ਦੇ ਮੱਦੇਨਜ਼ਰ ਅਮਰੀਕਾ ਭਰ ਦੀਆਂ ਪੰਥਕ ਜਥੇਬੰਦੀਆਂ ਦੀ ਟੈਲੀ ਕਾਨਫਰੰਸ ਹੋਈ, ਜਿਸ ਵਿੱਚ ਸਾਰਿਆਂ ਨੇ ਬਹੁਤ ਹੀ ਜੋਸ਼ ਅਤੇ ਕੌਮੀ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਦੋਸ਼ੀ, ਸਰਬੱਤ ਖਾਲਸਾ ਦੇ ਥਾਪੇ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੇ ਕਤਲ ਅਤੇ ਰਿਪੋਰਟ ਦੀ ਫ਼ਾਈਲ ਦੱਬੀ ਰੱਖਣ ਵਾਲੇ, 328 ਸਰੂਪਾਂ ਦੇ ਮਸਲੇ ਤੋਂ ਟਾਲਾ ਵੱਟੀ ਰੱਖਣ ਵਾਲੇ, ਸਮੂਹ ਬੰਦੀ ਸਿੰਘਾਂ ਦੇ ਮਾਮਲੇ ਤੇ ਸਿਰਫ ਗੋੰਗਲੂਆਂ ਤੋਂ ਮਿੱਟੀ ਝਾੜਨ ਵਾਲੇ, ਸੌਦਾ-ਸਾਧ ਨੂੰ ਮਾਫ਼ੀ ਦੇਣ ਅਤੇ ਸਿੱਖਾਂ ਨੂੰ ਬੇਨਾਮ ਪੁਲਸੀਆਂ ਹੱਥੋਂ ਕਤਲ ਕਰਵਾਉਣ ਵਾਲੇ ਅਤੇ ਕਾਤਲ ਪੁਲਸੀਆਂ ਦੀ ਪੁਸ਼ਤ ਪਨਾਹੀ ਕਰਨ ਦੇ ਅਪਰਾਧੀ ਪੰਥ ਦੋਖੀ ਬਾਦਲਾਂ ਬਾਰੇ ਵਿਚਾਰ ਚਰਚਾ ਕਰ ਕਮੇਟੀ ਵੱਲੋਂ ਥਾਪੇ ਕਠਪੁਤਲੀ ਜਥੇਦਾਰਾਂ ਨੂੰ ਕਰੜੇ ਸ਼ਬਦਾਂ ਵਿਚ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਹਿਕਸਵਿਲ ਵਾਲੇ ਵਿਵਾਦਤ ਡੇਰੇਦਾਰ, ਸਰਕਾਰੀ ਪਿੱਠੂਆਂ ਨੇ ਖਾਲਿਸਤਾਨ ਨੂੰ ਸਮਰਪਿਤ ਸਿੱਖ ਕੌਮ ਦੀ ਸਾਂਝੀ ਸਿੱਖ ਡੇਅ ਪਰੇਡ ਵਿੱਚ ਆ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਦੇ ਨਤੀਜੇ ਲਈ ਵਿਵਾਦਤ ਡੇਰੇਦਾਰ, ਬਾਦਲਾਂ ਦੇ ਜਥੇਦਾਰ ਖੁਦ ਜ਼ਿੰਮੇਵਾਰ ਹੋਣਗੇ। 

ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ ਨੇ ਮਨੁੱਖੀ ਅਧਿਕਾਰਾਂ ਬਾਰੇ ਅਮਰੀਕੀ ਰਿਪੋਰਟ ਨੂੰ ਕੀਤਾ ਖਾਰਜ 

ਸਿੱਖ ਡੇਅ ਪਰੇਡ ਦਾ ਮਾਹੌਲ ਖਰਾਬ ਕਰਨ ਦੀ ਸੂਰਤ ਵਿੱਚ ਪੰਥਕ ਜਥੇਬੰਦੀਆਂ ਅਤੇ ਸਿੱਖ ਕਾਰਕੁੰਨ ਵੱਲੋਂ ਜਥੇਦਾਰ ਦਾ ਵਿਰੋਧ ਦਾ ਐਲਾਨ ਕੀਤਾ ਗਿਆ। ਪੰਥਕ ਨੁਮਾਇੰਦਿਆਂ ਨੇ ਕਿਹਾ ਕਿ ਸਰਕਾਰੀ ਜਥੇਦਾਰ ਗੁਰਬਚਨ ਸਿੰਘ ਦਾ ਪਤਨ ਵੀ ਨਿਊਯਾਰਕ ਵਿਖੇ ਵਿਰੋਧ ਹੋਣ ਤੋਂ ਬਾਅਦ ਹੀ ਸ਼ੁਰੂ ਹੋਇਆ ਸੀ। ਪੰਜਾਬ ਦੀ ਧਰਤੀ ਤੋਂ ਦੂਰ, ਨਿਊਯਾਰਕ ਦਾ ਇਤਿਹਾਸ ਗਵਾਹ ਹੈ ਕਿ ਇੱਥੋਂ ਪੰਥ-ਪੰਜਾਬ ਦੇ ਕਈ ਵਿਰੋਧੀਆਂ ਨੂੰ ਭਜਾਉਣ ਤੇ ਉੱਨਾਂ ਦੇ ਹਸ਼ਰ ਤੱਕ ਪੁਚਾਉਣ ਦਾ ਮਾਣ ਇਸ ਧਰਤੀ ਅਤੇ ਟਰਾਈ ਸਟੇਟ ਦੇ ਸਿੰਘਾਂ ਨੂੰ ਹਾਸਿਲ ਹੈ। ਸੂਤਰਾਂ ਮੁਤਾਬਕ ਭਾਰਤ ਵਿੱਚ ਲੋਕ ਸਭਾ ਦੀਆਂ ਚੱਲ ਰਹੀਆਂ ਚੌਣਾ ਦੇ ਮੱਦੇਨਜਰ ਸ਼੍ਰੌਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਬਾਦਲਾਂ ਵੱਲੋਂ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਅਮਰੀਕਾ ਫੇਰੀ ਦੌਰਾਨ ਸਿੱਖ ਡੇਅ ਪਰੇਡ ਤੋਂ ਪਾਸਾ ਵੱਟਣ ਲਈ ਕਿਹਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News