Health Tips : 40 ਸਾਲ ਦੀ ਉਮਰ ''ਚ ਵੀ ਰਹਿਣਾ ਚਾਹੁੰਦੇ ਹੋ ਫਿੱਟ ਤਾਂ ਜ਼ਰੂਰ ਅਪਣਾਓ ਇਹ ਨੁਕਤੇ

Monday, Jan 22, 2024 - 02:44 PM (IST)

Health Tips : 40 ਸਾਲ ਦੀ ਉਮਰ ''ਚ ਵੀ ਰਹਿਣਾ ਚਾਹੁੰਦੇ ਹੋ ਫਿੱਟ ਤਾਂ ਜ਼ਰੂਰ ਅਪਣਾਓ ਇਹ ਨੁਕਤੇ

ਨਵੀਂ ਦਿੱਲੀ— ਔਰਤ ਹੋਵੇ ਜਾਂ ਮਰਦ 40 ਦੀ ਉਮਰ ਦੇ ਬਾਅਦ ਕੋਈ ਨਾ ਕੋਈ ਬਦਲਾਅ ਹਰ ਕਿਸੇ ਦੇ ਸਰੀਰ 'ਚ ਦੇਖਣ ਨੂੰ ਮਿਲਦਾ ਹੈ। ਪਰ ਜ਼ਿਆਦਾਤਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਮੇਨੋਪੋਜ ਹੋਣ ਦੇ ਬਾਅਦ ਇਕ ਮਹਿਲਾ ਦੇ ਸਰੀਰ 'ਚ ਕਈ ਤਰ੍ਹਾਂ ਦੇ ਹਾਰਮੋਨਲ ਬਦਲਾਅ ਆਉਂਦੇ ਹਨ, ਜਿਸ ਵਜ੍ਹਾ ਨਾਲ ਕਈ ਔਰਤਾਂ ਦੇ ਗੋਢਿਆਂ 'ਚ ਦਰਦ ਜਾਂ ਵਾਲ ਤੇਜ਼ੀ ਨਾਲ ਸਫੇਦ ਹੋਣ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਇਨ੍ਹਾਂ ਪ੍ਰੇਸ਼ਾਨੀਆਂ ਦੀ ਲਪੇਟ 'ਚ ਆਉਣ ਤੋਂ ਬਚ ਜਾਓ, ਤਾਂ ਅੱਜ ਤੋਂ ਹੀ ਆਪਣੀ ਰੂਟੀਨ ਨੂੰ ਬਦਲ ਲਓ। ਆਓ ਜਾਣਦੇ ਹਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਨੂੰ ਡੇਲੀ ਰੂਟੀਨ 'ਚ ਸ਼ਾਮਲ ਕਰਕੇ ਤੁਸੀਂ 40 ਦੇ ਬਾਅਦ ਹੋਣ ਵਾਲੀਆਂ ਸਰੀਰਿਕ ਪ੍ਰੇਸ਼ਾਨੀਆਂ ਤੋਂ ਬਚ ਸਕਦੀ ਹੋ..


ਘੱਟ ਤੋਂ ਘੱਟ ਤਣਾਅ
ਤਣਾਅ ਹੀ ਕਈ ਬੀਮਾਰੀਆਂ ਦੀ ਜੜ੍ਹ ਹੈ। ਤਣਾਅ ਦੇ ਦੌਰਾਨ ਖਾਧਾ ਹੋਇਆ ਭੋਜਨ ਚੰਗੀ ਤਰ੍ਹਾਂ ਨਾਲ ਨਹੀਂ ਪਚਦਾ, ਜਿਸ ਵਜ੍ਹਾ ਨਾਲ ਵਿਅਕਤੀ ਨੂੰ ਢਿੱਡ 'ਚ ਗੈਸ, ਅਪਚ ਅਤੇ ਕਈ ਹੋਰ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਧੁੱਪ ਲੈਣਾ
40 ਦੀ ਉਮਰ 'ਚ ਗੋਢਿਆਂ 'ਚ ਦਰਦ ਹੋਣੀ ਇੰਨੀ ਵੀ ਆਮ ਗੱਲ ਨਹੀਂ ਹੈ। ਜੇਕਰ ਤੁਸੀਂ ਚਾਹੇ ਤਾਂ ਸਮੇਂ ਰਹਿੰਦੇ ਇਸ ਪ੍ਰੇਸ਼ਾਨੀ ਤੋਂ ਬਚ ਸਕਦੇ ਹੋ। ਇਸ ਤੋਂ ਬਚਣ ਦਾ ਇਕ ਹੀ ਉਪਾਅ ਹੈ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਧੁੱਪ ਲਓ। ਧੁੱਪ 'ਚ ਮੌਜੂਦ ਵਿਟਾਮਿਨ-ਡੀ ਤੁਹਾਡੀਆਂ ਹੱਡੀਆਂ ਨੂੰ ਮਜ਼ਬੂਤੀ ਦੇਣ 'ਚ ਮਦਦ ਕਰਦਾ ਹੈ।

ਖਾਣ-ਪੀਣ
ਕੁਝ ਲੋਕ ਜੰਕ ਫੂਡ ਖਾਣਾ ਬਹੁਤ ਪਸੰਦ ਕਰਦੇ ਹਨ ਪਰ ਜੇਕਰ ਤੁਸੀਂ 40 ਦੇ ਹੋਣ ਦੇ ਬਾਵਜੂਦ ਆਪਣੀ ਆਦਤ ਨਹੀਂ ਛੱਡੀ ਤਾਂ ਤੁਹਾਨੂੰ ਹੈਲਥ ਪ੍ਰਾਬਲਮ ਫੇਸ ਕਰਨੀ ਪੈ ਸਕਦੀ ਹੈ। 40 ਦੇ ਬਾਅਦ ਖਾਧਾ ਹੋਇਆ ਹੈਵੀ ਫੂਡ ਪਚਾਉਣ 'ਚ ਮੁਸ਼ਕਲ ਹੁੰਦੀ ਹੈ, ਅਜਿਹੇ 'ਚ ਜਿੰਨਾ ਹੋ ਸਕੇ ਸਾਦਾ ਜਾਂ ਫਿਰ ਘਰ 'ਚ ਬਣਾ ਕੇ ਆਪਣੀ ਮਨ ਪਸੰਦ ਦਾ ਕੁਝ ਵੀ ਕੇ ਖਾਓ। ਬਾਜ਼ਾਰੀ ਭੋਜਨ ਦੀ ਵਰਤੋਂ ਵੀ ਜਿੰਨੀ ਘੱਟ ਕਰੋਗੇ ਓਨਾ ਵਧੀਆ ਰਹੇਗਾ।

ਰੋਜ਼ ਕਰੋ ਸੈਰ
ਉਮਰ ਦੇ ਇਸ ਦੌਰ 'ਚ ਜ਼ਿਆਦਾ ਹੈਵੀ ਵਰਕਆਊਟ ਕਰਨ ਦੀ ਬਜਾਏ ਥੌੜੀ-ਬਹੁਤੀ ਸੈਰ ਕਰੋ। ਸੈਰ ਕਰਨ ਨਾਲ ਤੁਹਾਡੇ ਦਿਮਾਗ ਅਤੇ ਸਰੀਰ ਦੋਵਾਂ ਨੂੰ ਸ਼ਾਂਤੀ ਮਹਿਸੂਸ ਹੋਵੇਗੀ ਜਿਸ ਦੇ ਚੱਲਦੇ ਤੁਸੀਂ ਐਕਟੀਵਿਟੀ ਅਪਣਾ ਕੇ ਹਰ ਕੰਮ ਖੁਦ ਕਰ ਸਕਦੇ ਹੋ। ਰੋਜ਼ਾਨਾ ਸੈਰ ਕਰਨ ਵਾਲੇ ਵਿਅਕਤੀ ਬੁਢਾਪੇ 'ਚ ਜਾ ਕੇ ਬਹੁਤ ਘੱਟ ਦੂਜਿਆਂ 'ਤੇ ਡਿਪੈਂਡ ਹੁੰਦੇ ਹਨ।

 

ਤਾਂ ਇਨ੍ਹਾਂ ਛੋਟੇ-ਛੋਟੇ ਟਿਪਸ ਨੂੰ ਅਪਣਾ ਕੇ ਤੁਸੀਂ 40 ਦੀ ਉਮਰ ਦੇ ਬਾਅਦ ਵੀ ਇਕਦਮ ਫਿੱਟ ਅਤੇ ਐਕਟਿਵ ਰਹਿ ਸਕਦੇ ਹੋ।   


author

sunita

Content Editor

Related News