Heart ਲਈ ਬੇਹੱਦ ਫ਼ਾਇਦੇਮੰਦ ਹੈ ਘਿਓ, ਡਾਕਟਰਾਂ ਨੇ ਗਿਣਾਏ ਇਸ ਦੇ ਇਕ ਨਹੀਂ ਕਈ ਫ਼ਾਇਦੇ
Wednesday, Oct 15, 2025 - 12:00 PM (IST)

ਹੈਲਥ ਡੈਸਕ- ਅੱਜਕੱਲ੍ਹ ਘਿਓ ਨੂੰ ਲੈ ਕੇ ਕਾਫ਼ੀ ਭਰਮ ਮੌਜੂਦ ਹਨ। ਕੁਝ ਲੋਕ ਇਸ ਨੂੰ ਸੁਪਰਫੂਡ ਮੰਨਦੇ ਹਨ, ਤਾਂ ਕੁਝ ਇਸ ਨੂੰ ਹਾਨੀਕਾਰਕ। ਪਰ ਦਿਲ ਦੇ ਮਾਹਿਰਾਂ ਦੇ ਅਨੁਸਾਰ, ਘਿਓ ਦਿਲ ਲਈ ਨੁਕਸਾਨਦਾਇਕ ਨਹੀਂ, ਜੇ ਇਸ ਨੂੰ ਸੀਮਿਤ ਮਾਤਰਾ (1-2 ਚਮਚ ਰੋਜ਼) 'ਚ ਖਾਧਾ ਜਾਵੇ। ਘਿਓ 'ਚ ਮੌਜੂਦ “ਗੁੱਡ ਫੈਟ” (HDL ਕੋਲੇਸਟਰਾਲ) ਸਰੀਰ 'ਚ ਬੈਲੈਂਸ ਬਣਾਏ ਰੱਖਦਾ ਹੈ।
ਦਿਲ ਲਈ
- ਪੁਰਾਣੇ ਸਮੇਂ ਇਹ ਮੰਨਿਆ ਜਾਂਦਾ ਸੀ ਕਿ ਘਿਓ 'ਚ ਜ਼ਿਆਦਾ ਸੈਚੁਰੇਟਡ ਫੈਟ ਹੁੰਦਾ ਹੈ, ਜੋ ਦਿਲ ਲਈ ਨੁਕਸਾਨਦਾਇਕ ਹੈ। ਪਰ ਹਾਲੀਆ ਅਧਿਐਨਾਂ ਅਨੁਸਾਰ, 1-2 ਚਮਚ ਘਿਓ ਰੋਜ਼ ਖਾਣ ਨਾਲ ਕੋਲੇਸਟਰੋਲ ਬੈਲੈਂਸ ਰਹਿੰਦਾ ਹੈ ਅਤੇ HDL (ਗੁੱਡ ਫੈਟ) ਵੱਧਦਾ ਹੈ।
- ਜੋ ਲੋਕ ਪਹਿਲਾਂ ਹੀ ਦਿਲ ਦੀ ਬੀਮਾਰੀ, ਬਲੱਡ ਪ੍ਰੈਸ਼ਰ ਜਾਂ ਹਾਈ ਕੋਲੇਸਟਰਾਲ ਨਾਲ ਪੀੜਤ ਹਨ, ਉਹ ਡਾਕਟਰ ਦੀ ਸਲਾਹ ਨਾਲ ਘਿਓ ਖਾਣ।
- ਸ਼ੁੱਧ ਦੇਸੀ ਘਿਓ 'ਚ ਐਂਟੀਓਕਸਿਡੈਂਟਸ ਤੇ ਵਿਟਾਮਿਨ A, D, E, K ਹੁੰਦੇ ਹਨ ਜੋ ਦਿਲ ਦੀ ਸਿਹਤ ਲਈ ਫਾਇਦੇਮੰਦ ਹਨ।
ਡਾਇਬਿਟੀਜ਼ ਲਈ
- ਘਿਓ 'ਚ ਮੌਜੂਦ ਕੰਜੂਗੇਟਿਡ ਲਿਨੋਲਿਕ ਐਸਿਡ (CLA) ਬਲੱਡ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ।
- ਡਾਇਬਿਟਿਕ ਮਰੀਜ਼ ਰਿਫਾਈਂਡ ਤੇਲ ਦੀ ਥਾਂ (½-1 ਚਮਚ ਘਿਓ ਪ੍ਰਤੀ ਖਾਣਾ) ਖਾ ਸਕਦੇ ਹਨ।
- ਧਿਆਨ ਰਹੇ, ਜ਼ਿਆਦਾ ਮਾਤਰਾ ਕੈਲੋਰੀ ਅਤੇ ਫੈਟ ਵਧਾ ਸਕਦੀ ਹੈ, ਜਿਸ ਨਾਲ ਇੰਸੁਲਿਨ ਰੇਜ਼ਿਸਟੈਂਸ ਵੱਧ ਸਕਦੀ ਹੈ।
- ਘਿਓ ਨੂੰ ਮੁੱਖ ਫੈਟ ਸਰੋਤ ਨਾ ਬਣਾਉਣਾ, ਸਿਰਫ਼ ਬੈਲੈਂਸਡ ਡਾਇਟ ਦਾ ਹਿੱਸਾ ਬਣਾਉਣਾ।
ਭਾਰ ਲਈ
- ਲੋਕਾਂ ਨੂੰ ਲੱਗਦਾ ਹੈ ਕਿ ਘਿਓ ਖਾਣ ਨਾਲ ਮੋਟਾਪਾ ਵਧਦਾ ਹੈ, ਪਰ ਇਹ ਸਹੀ ਨਹੀਂ।
- ਘਿਓ 'ਚ ਮੌਜੂਦ ਮੀਡੀਅਮ ਚੇਨ ਫੈਟੀ ਐਸਿਡਜ਼ (MCFAs) ਸਰੀਰ 'ਚ ਤੁਰੰਤ ਪਚ ਕੇ ਐਨਰਜੀ 'ਚ ਬਦਲ ਜਾਂਦੇ ਹਨ, ਫੈਟ ਵਜੋਂ ਨਹੀਂ ਜੰਮਦੇ।
- ਸੀਮਿਤ ਮਾਤਰਾ 'ਚ ਘਿਓ ਭਾਰ ਘਟਾਉਣ ਵਾਲਿਆਂ ਲਈ ਵੀ ਫਾਇਦੇਮੰਦ ਹੋ ਸਕਦਾ ਹੈ।
ਘਿਓ ਦੀ ਸਹੀ ਮਾਤਰਾ
- ਸਿਹਤਮੰਦ ਵਿਅਕਤੀ: 2-3 ਚਮਚ ਰੋਜ਼
- ਡਾਇਬਿਟਿਕ ਜਾਂ ਦਿਲ ਦੇ ਮਰੀਜ਼: 1 ਚਮਚ ਤੱਕ ਸੀਮਿਤ
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8