ਨਾਸ਼ਤੇ ''ਚ ਲਓ ਇਹ ਹੈਲਦੀ ਡਿਸ਼, ਸਿਹਤ ਰਹੇਗੀ ਠੀਕ

Saturday, Feb 22, 2020 - 12:04 PM (IST)

ਨਾਸ਼ਤੇ ''ਚ ਲਓ ਇਹ ਹੈਲਦੀ ਡਿਸ਼, ਸਿਹਤ ਰਹੇਗੀ ਠੀਕ

ਜਲੰਧਰ—ਪੋਹੇ ਦਾ ਸ਼ਾਇਦ ਤੁਸੀਂ ਪਹਿਲਾਂ ਨਾਂ ਸੁਣਿਆ ਹੋਵੇ ਜਾਂ ਨਹੀਂ। ਉਂਝ ਤਾਂ ਇਹ ਇਕ ਗੁਜਰਾਤੀ ਡਿਸ਼ ਹੈ ਪਰ ਆਪਣੇ ਪੋਸ਼ਕ ਤੱਤਾਂ ਅਤੇ ਸੁਆਦ ਦੇ ਚੱਲਦੇ ਇਸ ਨੂੰ ਦੁਨੀਆ ਭਰ 'ਚ ਪਸੰਦ ਕੀਤਾ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਨਾਸ਼ਤੇ 'ਚ ਪੋਹਾ ਖਾਣ ਨਾਲ ਬਾਡੀ ਨੂੰ ਮਿਲਣ ਵਾਲੇ ਫਾਇਦਿਆਂ ਦੇ ਬਾਰੇ 'ਚ।
ਆਇਰਨ ਦੀ ਕਮੀ
ਹਰ ਰੋਜ਼ ਨਾਸ਼ਤੇ 'ਚ ਪੋਹਾ ਖਾਣ ਨਾਲ ਬਾਡੀ 'ਚ ਆਇਰਨ ਦੀ ਕਮੀ ਨਹੀਂ ਹੁੰਦੀ। ਇਸ ਦੀ ਵਰਤੋਂ ਬੱਚਿਆਂ ਤੋਂ ਲੈ ਕੇ ਵੱਡਿਆਂ, ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਫੀਡ ਦੇਣ ਵਾਲੀਆਂ ਔਰਤਾਂ ਸਭ ਉਮਰ ਅਤੇ ਵਰਗ ਦੇ ਲੋਕ ਕਰ ਸਕਦੇ ਹਨ। ਹਾਰਟ ਦੇ ਮਰੀਜ਼ਾਂ ਲਈ ਇਸ ਤੋਂ ਵਧੀਆ ਅਤੇ ਲਾਈਟ ਡਾਈਟ ਹੋਰ ਨਹੀਂ ਹੋ ਸਕਦੀ।

PunjabKesari
ਪੋਸ਼ਕ ਤੱਤਾਂ ਨਾਲ ਭਰਪੂਰ
ਪੋਹਾ ਕਦੇ ਵੀ ਇਕੱਲਾ ਜਾਂ ਫਿਰ 1-2 ਸਬਜ਼ੀਆਂ ਨਾਲ ਨਹੀਂ ਬਣਦਾ। ਇਸ ਨੂੰ ਸੁਆਦਿਸ਼ਟ ਅਤੇ ਹੈਲਦੀ ਬਣਾਉਣ ਲਈ ਇਸ 'ਚ ਢੇਰ ਸਾਰੀਆਂ ਸਬਜ਼ੀਆਂ ਪਾਈਆਂ ਜਾਂਦੀਆਂ ਹਨ। ਜਿਸ ਨਾਲ ਸਰੀਰ 'ਚ ਵਿਟਾਮਿਨ, ਖਣਿਜ ਅਤੇ ਫਾਈਬਰ ਦੀ ਕਮੀ ਨਹੀਂ ਰਹਿੰਦੀ।

PunjabKesari
ਸ਼ੂਗਰ ਦੇ ਮਰੀਜ਼ਾਂ ਲਈ
ਸ਼ੂਗਰ ਦੇ ਮਰੀਜ਼ ਦਾ ਨਾਸ਼ਤਾ ਅਜਿਹਾ ਹੋਣਾ ਚਾਹੀਦਾ ਕਿ ਉਨ੍ਹਾਂ ਦਾ ਪੇਟ ਵੀ ਜ਼ਿਆਦਾ ਦੇਰ ਤੱਕ ਭਰਿਆ ਰਹੇ ਅਤੇ ਉਨ੍ਹਾਂ ਦੀ ਸ਼ੂਗਰ ਵੀ ਬੈਲੇਂਸ ਰਹੇ। ਅਜਿਹੇ 'ਚ ਜੇਕਰ ਸ਼ੂਗਰ ਦੇ ਮਰੀਜ਼ ਆਪਣੀ ਡਾਈਟ 'ਚ ਇਕ ਪਲੇਟ ਪੋਹਾ ਲੈਣ, ਤਾਂ ਉਨ੍ਹਾਂ ਲਈ ਬਹੁਤ ਲਾਭਦਾਇਕ ਰਹੇਗਾ।

PunjabKesari
ਫੂਡ ਐਲਰਜੀ
ਅਜਿਹੇ 'ਚ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੂੰ ਫੂਡ ਐਲਰਜੀ ਦੀ ਬੀਮਾਰੀ ਹੈ। ਅਜਿਹੇ 'ਚ ਉਨ੍ਹਾਂ ਲਈ ਵੀ ਪੋਹਾ ਇਕ ਵਧੀਆ ਆਪਸ਼ਨ ਹੈ। ਪੋਹੇ ਦੇ ਇਲਾਵਾ ਬੇਸਨ ਦਾ ਚਿੱਲਾ, ਮੱਕੀ ਦੀ ਰੋਟੀ ਅਤੇ ਓਟਸ ਵੀ ਉਹ ਖਾ ਸਕਦੇ ਹਨ।
ਜ਼ਰੂਰੀ ਨਹੀਂ ਨਾਸ਼ਤੇ 'ਚ ਹੀ ਤੁਸੀਂ ਪੋਹੇ ਨੂੰ ਸ਼ਾਮ ਦੇ ਸਨੈਕਸ ਦੇ ਤੌਰ 'ਤੇ ਵੀ ਖਾ ਸਕਦੇ ਹੋ। ਇਸ ਨਾਲ ਤੁਹਾਡੇ ਰਾਤ ਦੇ ਖਾਣੇ ਦੀ ਭੁੱਖ ਵੀ ਬਰਕਰਾਰ ਰਹੇਗੀ।


author

Aarti dhillon

Content Editor

Related News