Health Tips: ਅਲਰਜੀ ਸਣੇ ਇਨ੍ਹਾਂ ਸਮੱਸਿਆਵਾਂ ਤੋਂ ਪਰੇਸ਼ਾਨ ਲੋਕ ਕਦੇ ਵੀ ਭੁੱਲ ਕੇ ਨਾ ਖਾਣ ਅਨਾਰ, ਹੋਵੇਗਾ ਨੁਕਸਾਨ

09/16/2021 11:08:32 AM

ਜਲੰਧਰ (ਬਿਊਰੋ) - ਅਨਾਰ ਖਾਣਾ ਸਿਹਤ ਲਈ ਬਹੁਚ ਚੰਗਾ ਹੁੰਦਾ ਹੈ, ਜੋ ਖੂਨ ਦੀ ਘਾਟ ਨੂੰ ਪੂਰਾ ਕਰਦਾ ਹੈ। ਸਰੀਰ ਵਿੱਚ ਜਦੋਂ ਵੀ ਖੂਨ ਦੀ ਮਾਤਰਾ ਘੱਟ ਜਾਵੇ ਤਾਂ ਡਾਕਟਰ ਹਮੇਸ਼ਾ ਲੋਕਾਂ ਨੂੰ ਅਨਾਰ ਖਾਣ ਦੀ ਸਲਾਹ ਦਿੰਦੇ ਹਨ। ਅਨਾਰ ਖਾਣ ਨਾਲ ਸਰੀਰ ਵਿੱਚ ਆਇਰਨ ਦੀ ਘਾਟ ਦੂਰ ਹੁੰਦੀ ਹੈ। ਇਸ ਵਿੱਚ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦਾ ਹੈ, ਜੋ ਭਾਰ ਕੰਟਰੋਲ ਕਰਨ ਵਿੱਚ ਸਹਾਇਕ ਹੁੰਦਾ ਹੈ। ਅਨਾਰ ਖਾਣ ਨਾਲ ਸਿਹਤ ਨੂੰ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਜੇਕਰ ਤੁਹਾਨੂੰ ਅਲਰਜੀ, ਲੋਅ ਬਲੱਡ ਪ੍ਰੈਸ਼ਰ ਦੀ ਸਮੱਸਿਆ ਸਣੇ ਇਹ ਰੋਗ ਹਨ ਤਾਂ ਤੁਸੀਂ ਭੁੱਲ ਕੇ ਵੀ ਅਨਾਰ ਦਾ ਸੇਵਨ ਨਾ ਕਰੋ, ਕਿਉਂਕਿ ਇਸ ਨਾਲ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ।

ਉਕਤ ਸਮੱਸਿਆਵਾਂ ਹੋਣ ’ਤੇ ਕਦੇ ਵੀ ਭੁੱਲ ਕੇ ਨਾ ਖਾਓ ਅਨਾਰ

ਅਲਰਜੀ ਦੀ ਸਮੱਸਿਆ
ਜਿਨ੍ਹਾਂ ਲੋਕਾਂ ਨੂੰ ਅਲਰਜੀ ਦੀ ਸਮੱਸਿਆ ਹੈ, ਉਨ੍ਹਾਂ ਨੂੰ ਅਨਾਰ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਨਾਲ ਅਲਰਜੀ ਦੀ ਸਮੱਸਿਆ ਵਧ ਜਾਂਦੀ ਹੈ। ਖ਼ਾਸ ਕਰ ਉਹ ਲੋਕ ਜਿਨ੍ਹਾਂ ਨੂੰ ਚਮੜੀ ਦੀ ਅਲਰਜੀ ਹੈ। ਜੇਕਰ ਚਮੜੀ ਦੀ ਅਲਰਜੀ ਹੋਣ ’ਤੇ ਅਨਾਰ ਦਾ ਸੇਵਨ ਕਰਦੇ ਹਾਂ, ਤਾਂ ਇਸ ਨਾਲ ਸਰੀਰ ’ਤੇ ਲਾਲ ਰੰਗ ਦੇ ਦਾਣੇ ਹੋ ਸਕਦੇ ਹਨ।

ਪੜ੍ਹੋ ਇਹ ਵੀ ਖ਼ਬਰ - Health Tips: ਬੁਖ਼ਾਰ ਤੋਂ ਬਾਅਦ ਥਕਾਵਟ ਤੇ ਸਰੀਰ ਦਰਦ ਹੋਣ ’ਤੇ ਤੁਲਸੀ ਸਣੇ ਅਪਣਾਓ ਇਹ ਨੁਸਖ਼ੇ, ਮਿਲੇਗੀ ਰਾਹਤ

PunjabKesari

ਲੋਅ ਬਲੱਡ ਪ੍ਰੈਸ਼ਰ ਦੀ ਸਮੱਸਿਆ
ਲੋਅ ਬਲੱਡ ਪ੍ਰੈਸ਼ਰ ਦੀ ਲੋਕਾਂ ਨੂੰ ਵੀ ਅਨਾਰ ਦਾ ਸੇਵਨ ਨਹੀਂ ਕਰਨਾ ਚਾਹੀਦਾ, ਕਿਉਂਕਿ ਅਨਾਰ ਦੀ ਤਸੀਰ ਠੰਢੀ ਹੁੰਦੀ ਹੈ। ਇਹ ਸਰੀਰ ’ਚ ਬਲੱਡ ਸਰਕੁਲੇਸ਼ਨ ਦੀ ਗਤੀ ਨੂੰ ਘੱਟ ਕਰ ਦਿੰਦਾ ਹੈ। ਇਸ ਲਈ ਜੋ ਲੋਕ ਲੋਅ ਬਲੱਡ ਪ੍ਰੈਸ਼ਰ ਦੀ ਦਵਾਈ ਖਾ ਰਹੇ ਹਨ, ਉਨ੍ਹਾਂ ਨੂੰ ਅਨਾਰ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਵਿੱਚ ਮੌਜੂਦ ਤੱਤ ਦਵਾਈ ਦੇ ਅਸਰ ਨੂੰ ਘੱਟ ਕਰ ਦਿੰਦੇ ਹਨ ।

ਖੰਘ ਦੀ ਸਮੱਸਿਆ
ਅਨਾਰ ਦੀ ਤਸੀਰ ਠੰਢੀ ਹੋਣ ਦੀ ਵਜ੍ਹਾ ਨਾਲ ਇਸ ਤਰ੍ਹਾਂ ਦੇ ਲੋਕਾਂ ਨੂੰ ਅਨਾਰ ਦਾ ਸੇਵਨ ਨਹੀਂ ਕਰਨਾ ਚਾਹੀਦਾ। ਜਿਨ੍ਹਾਂ ਨੂੰ ਸਰਦੀ ਖੰਘ ਜਿਹੀ ਸਮੱਸਿਆ ਬਹੁਤ ਜ਼ਿਆਦਾ ਰਹਿੰਦੀ ਹੈ। ਇਸ ਤਰ੍ਹਾਂ ਦੇ ਲੋਕਾਂ ਨੂੰ ਅਨਾਰ ਦਾ ਸੇਵਨ ਕਰਨ ਨਾਲ ਸੰਕਰਮਣ ਦੀ ਸੰਭਾਵਨਾ ਵਧ ਜਾਂਦੀ ਹੈ ।

ਪੜ੍ਹੋ ਇਹ ਵੀ ਖ਼ਬਰ - Health Tips: ਅੱਧੇ ਸਿਰ ਦਰਦ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ‘ਕੌਫੀ’ ਸਣੇ ਇਨ੍ਹਾਂ ਚੀਜ਼ਾਂ ਦਾ ਕਦੇ ਨਾ ਕਰੋ ਸੇਵਨ

PunjabKesari

ਕਬਜ਼ ਦੀ ਸਮੱਸਿਆ
ਜੋ ਲੋਕ ਕਬਜ਼ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ, ਉਨ੍ਹਾਂ ਨੂੰ ਵੀ ਅਨਾਰ ਦਾ ਸੇਵਨ ਨਹੀਂ ਕਰਨਾ ਚਾਹੀਦਾ। ਅਨਾਰ ਨਾਲ ਪਾਚਨ ਤੰਤਰ ਵਿਗੜ ਸਕਦਾ ਹੈ। ਇਸ ਤੋਂ ਇਲਾਵਾ ਗੈਸਟ੍ਰਿਕ ਦੀ ਸਮੱਸਿਆ ਤੋਂ ਪ੍ਰੇਸ਼ਾਨ ਲੋਕਾਂ ਨੂੰ ਅਨਾਰ ਨਹੀਂ ਖਾਣਾ ਚਾਹੀਦਾ, ਕਿਉਂਕਿ ਅਨਾਰ ਦੀ ਤਸੀਰ ਠੰਢੀ ਹੋਣ ਦੀ ਵਜ੍ਹਾ ਨਾਲ ਇਹ ਸਾਡੇ ਸਰੀਰ ਵਿੱਚ ਸਹੀ ਤਰ੍ਹਾਂ ਪਚ ਨਹੀਂ ਪਾਉਂਦਾ ।

ਅਨਾਰ ਖਾਣ ਦਾ ਸਹੀ ਸਮਾਂ
ਅਨਾਰ ਦਾ ਸੇਵਨ ਸਵੇਰ ਸਮੇਂ ਕਰਨ ਨਾਲ ਸਰੀਰ ਨੂੰ ਬਹੁਤ ਫ਼ਾਇਦਾ ਪਹੁੰਚਦਾ ਹੈ। ਅਨਾਰ ’ਚ ਸ਼ੂਗਰ ਅਤੇ ਵਿਟਾਮਿਨ-ਸੀ ਭਰਪੂਰ ਮਾਤਰਾ ਵਿੱਚ ਹੁੰਦੇ ਹਨ, ਜੋ ਸਾਡੇ ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ਗੁਣਕਾਰੀ ਹਨ। ਸਵੇਰ ਸਮੇਂ ਅਨਾਰ ਦਾ ਸੇਵਨ ਕਰਨ ਨਾਲ ਪੂਰਾ ਦਿਨ ਸਰੀਰ ਐਨਰਜੈਟਿਕ ਫੀਲ ਕਰਦਾ ਹੈ ਅਤੇ ਸਾਡੇ ਸਰੀਰ ਨੂੰ ਪੂਰੀ ਮਾਤਰਾ ਵਿੱਚ ਊਰਜਾ ਮਿਲਦੀ ਹੈ। ਇਸ ਲਈ ਸਵੇਰੇ ਬਰੇਕਫਾਸਟ ਵਿੱਚ ਅਨਾਰ ਨੂੰ ਜ਼ਰੂਰ ਸ਼ਾਮਿਲ ਕਰੋ ।

ਮਾਨਸਿਕ ਸਮੱਸਿਆ
ਮਾਨਸਿਕ ਸਮੱਸਿਆ ਵਾਲੇ ਲੋਕਾਂ ਨੂੰ ਵੀ ਅਨਾਰ ਦਾ ਸੇਵਨ ਨਹੀਂ ਕਰਨਾ ਚਾਹੀਦਾ। ਅਨਾਰ ਖਾਣ ਨਾਲ ਦਿਮਾਗ ਦੀਆਂ ਨਸਾਂ ਠੰਢੀਆਂ ਹੋ ਜਾਂਦੀਆਂ ਹਨ, ਜਿਸ ਨਾਲ ਇਹ ਸਮੱਸਿਆ ਹੋਰ ਜ਼ਿਆਦਾ ਵਧ ਜਾਂਦੀ ਹੈ ।

ਪੜ੍ਹੋ ਇਹ ਵੀ ਖ਼ਬਰ - ਜਲਦੀ ਭਾਰ ਘਟਾਉਣ ਦੇ ਚਾਹਵਾਨ ਲੋਕ ਰੋਜ਼ਾਨਾ ਖਾਣ ‘ਚਾਕਲੇਟ’, ਇਨ੍ਹਾਂ ਬੀਮਾਰੀਆਂ ਤੋਂ ਵੀ ਮਿਲੇਗੀ ਰਾਹਤ

PunjabKesari


rajwinder kaur

Content Editor

Related News