Health tips : ਮੂੰਹ ‘ਚੋਂ ਆਉਣ ਵਾਲੀ ਬਦਬੂ ਨੂੰ ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼, ਹੋ ਸਕਦੇ ਨੇ ਇਹ ਰੋਗ
Monday, Feb 01, 2021 - 04:02 PM (IST)
ਜਲੰਧਰ (ਬਿਊਰੋ) : ਮੂੰਹ ਦੀ ਬਦਬੂ ਇਕ ਰੋਗ ਹੈ, ਜਿਸ ਨੂੰ ਡਾਕਟਰੀ ਭਾਸ਼ਾ ਵਿਚ ‘ਹੈਲੀਟਾਸਿਸ’ ਕਿਹਾ ਜਾਂਦਾ ਹੈ। ਇਸ ਰੋਗ ਵਿਚ ਵਿਅਕਤੀ ਦੇ ਮੂੰਹ ‘ਚੋਂ ਦੁਰਗੰਧ/ਬਦਬੂ ਆਉਣ ਲੱਗਦੀ ਹੈ, ਜਿਸ ਨੂੰ ਬੁਰਸ਼ ਜਾਂ ਪਲਾਸਿੰਗ ਆਦਿ ਨਾਲ ਹਟਾਉਣਾ ਅਸੰਭਵ ਹੋ ਜਾਂਦਾ ਹੈ। ਕਈ ਵਾਰ ਬਰੱਸ਼ ਕਰਨ ‘ਤੇ ਵੀ ਮੂੰਹ ‘ਚ ਬਦਬੂ ਆਉਂਦੀ ਹੈ, ਜਿਸ ਨੂੰ ਕਈ ਲੋਕ ਨਜ਼ਰਅੰਦਾਜ਼ ਕਰਦੇ ਹਨ ਪਰ ਇਹ ਕਈ ਬੀਮਾਰੀਆਂ ਦਾ ਸੰਕੇਤ ਵੀ ਹੋ ਸਕਦਾ ਹੈ। ਸਵੇਰੇ ਉੱਠਦੇ ਸਾਰ ਮੂੰਹ ‘ਚੋਂ ਬਦਬੂ ਆਉਣਾ ਆਮ ਗੱਲ ਹੈ। ਸਵੇਰੇ ਹਰ ਕੋਈ ਬਰੱਸ਼ ਜਾਂ ਫਿਰ ਕੁਰਲੀ ਤਾਂ ਕਰਦਾ ਹੀ ਹੈ, ਜਿਸ ਨਾਲ ਤਾਜ਼ਾ ਸਾਹ ਆਉਂਦੈ ਅਤੇ ਮੂੰਹ ਦੀ ਬਦਬੂ ਦੂਰ ਹੋ ਜਾਂਦੀ ਹੈ। ਜਦੋਂ ਰਾਤ ਨੂੰ ਅਸੀਂ ਸੌਂਦੇ ਹਾਂ ਤਾਂ ਸਾਹ 'ਚੋਂ ਕਿਸੇ ਵੀ ਤਰ੍ਹਾਂ ਦੀ ਕੋਈ ਬਦਬੂ ਨਹੀਂ ਆਉਂਦੀ ਪਰ ਸਵੇਰੇ ਸਾਹ ਲੈਣ ਸਮੇਂ ਬਦਬੂ ਪੈਦਾ ਹੋ ਜਾਂਦੀ ਹੈ। ਕੁਝ ਲੋਕਾਂ ਦੇ ਮੂੰਹ 'ਚੋਂ ਤਾਂ ਸਾਰਾ ਦਿਨ ਬਦਬੂ ਆਉਂਦੀ ਹੈ, ਜਿਸ ਨਾਲ ਉਨ੍ਹਾਂ ਨਾਲ ਗੱਲ ਕਰਨ 'ਚ ਵੀ ਪ੍ਰੇਸ਼ਾਨੀ ਹੁੰਦੀ ਹੈ।
ਸ਼ੂਗਰ
ਸ਼ੂਗਰ ਕਰਕੇ ਸਰੀਰ ‘ਚ ਪਾਚਨ ਤੰਤਰ ਭਾਵ ਮੈਟਾਬੌਲੀਕ ਤਬਦੀਲੀਆਂ ਆਉਣ ਲੱਗ ਜਾਂਦੀਆਂ ਹਨ। ਇਸ ਕਰਕੇ ਮੂੰਹ ‘ਚੋਂ ਬਦਬੂ ਆਉਣ ਲੱਗ ਜਾਂਦੀ ਹੈ।
ਲਿਵਰ ਦੀ ਸਮੱਸਿਆ
ਜੇਕਰ ਲਿਵਰ ਠੀਕ ਤਰ੍ਹਾਂ ਕੰਮ ਨਹੀਂ ਕਰਦਾ ਤਾਂ ਮੂੰਹ ‘ਚੋਂ ਬਦਬੂ ਦੀ ਸਮੱਸਿਆ ਹੋਣ ਲੱਗ ਜਾਂਦੀ ਹੈ।
ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ਜੇਕਰ ਤੁਹਾਡੇ ਵਿਆਹ 'ਚ ਹੋ ਰਹੀ ਹੈ ਦੇਰੀ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਬਦਹਜ਼ਮੀ
ਸਰੀਰ ‘ਚ ਮੈਟਾਬਾਲਿਜ਼ਮ ਸਹੀ ਨਾ ਹੋਣ ਕਾਰਨ ਬਦਹਜ਼ਮੀ ਹੋ ਜਾਂਦੀ ਹੈ। ਅਜਿਹੇ ‘ਚ ਮੂੰਹ ’ਚੋਂ ਬਦਬੂ ਆਉਣ ਲੱਗ ਜਾਂਦੀ ਹੈ।
ਪੜ੍ਹੋ ਇਹ ਵੀ ਖ਼ਬਰ - Health Tips: ‘ਜੋੜਾਂ ਅਤੇ ਗੋਡਿਆਂ ਦੇ ਦਰਦ’ ਤੋਂ ਇੱਕ ਹਫ਼ਤੇ ’ਚ ਪਾਓ ਛੁਟਕਾਰਾ, ਅਪਣਾਓ ਇਹ ਘਰੇਲੂ ਨੁਸਖ਼ਾ
ਮਸੂੜਿਆਂ ਦੀ ਸਮੱਸਿਆ
ਮਸੂੜਿਆਂ ਦੀ ਸਮੱਸਿਆ ਹੋਣ ਕਾਰਨ ਵੀ ਮੂੰਹ ਤੋਂ ਬਦਬੂ ਆਉਣ ਲੱਗ ਜਾਂਦੀ ਹੈ। ਬੈਕਟੀਰੀਆ ‘ਚੋਂ ਨਿੱਕਲਣ ਵਾਲੇ ਚਿਪਚਿਪੇ ਤੱਤ ਕਰਕੇ ਵੀ ਇਹ ਸਮੱਸਿਆ ਪੈਦਾ ਹੁੰਦੀ ਹੈ।
ਖੁਸ਼ਕੀ
ਸਲਾਈਵਾ ਭਾਵ ਕਿ ਥੁੱਕ ਸਾਡੇ ਮੂੰਹ ਨੂੰ ਸਾਫ਼ ਸੁਥਰਾ ਰੱਖਦਾ ਹੈ। ਮੂੰਹ ‘ਚ ਸਲਾਈਵਾ ਘੱਟ ਹੋਣ ਕਾਰਨ ਡ੍ਰਾਈ ਮਾਊਥ ਦੀ ਪ੍ਰੋਬਲਮ ਹੋਣ ਲੱਗ ਜਾਂਦੀ ਹੈ ਅਤੇ ਮੂੰਹ ਵਿੱਚੋਂ ਬਦਬੂ ਆਉਣ ਲੱਗਦੀ ਹੈ।
ਪੜ੍ਹੋ ਇਹ ਵੀ ਖ਼ਬਰ - Health Tips : ਭਾਰ ਘੱਟ ਕਰਨ ਦੇ ਚਾਹਵਾਨ ਲੋਕ ਇਨ੍ਹਾਂ ਚੀਜ਼ਾਂ ਤੋਂ ਹਮੇਸ਼ਾ ਬਣਾ ਕੇ ਰੱਖਣ ਦੂਰੀ, ਘਟੇਗੀ ਚਰਬੀ
ਫੇਫੜਿਆਂ ‘ਚ ਇਨਫੈਕਸ਼ਨ
ਮੂੰਹ ‘ਚੋਂ ਆਉਣ ਵਾਲੀ ਬਦਬੂ ਦਾ ਇਕ ਕਾਰਨ ਫੇਫੜਿਆਂ ‘ਚ ਇਨਫੈਸ਼ਨਕ ਵੀ ਹੁੰਦਾ ਹੈ।
ਪੜ੍ਹੋ ਇਹ ਵੀ ਖ਼ਬਰ - ਲਾਲ ਕਿਲ੍ਹੇ ’ਤੇ ਝੰਡਾ ਲਾਉਣ ਵਾਲੇ ਨੌਜਵਾਨ ਜੁਗਰਾਜ ਸਿੰਘ ਦਾ ਪਰਿਵਾਰ ਹੋਇਆ ਰੂਪੋਸ਼
ਦੰਦਾਂ ਦੀ ਬੀਮਾਰੀ
ਸਹੀ ਤਰੀਕੇ ਨਾਲ ਬੁਰਸ਼ ਨਾ ਕਰਨ ਨਾਲ ਦੰਦਾਂ ‘ਚ ਬੈਕਟੀਰੀਆ ਇਕੱਠੇ ਹੋ ਜਾਂਦੇ ਹਨ। ਇਨ੍ਹਾਂ ਕੀਟਾਣੂਆਂ ਦੇ ਕਾਰਨ ਮੂੰਹ ’ਚੋਂ ਬਦਬੂ ਆਉਣ ਲੱਗ ਜਾਂਦੀ ਹੈ।
ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ
. ਰੋਜ ਖਾਣਾ-ਖਾਣ ਤੋਂ ਬਾਅਦ ਅਤੇ ਸੌਣ ਤੋਂ ਪਹਿਲਾਂ ਚੰਗੀ ਤਰ੍ਹਾਂ ਕੁੱਲਾ ਕਰ ਲਵੋ, ਤਾਂਕਿ ਮੂੰਹ ਵਿੱਚ ਛਿਪੇ ਹੋਏ ਭੋਜਨ ਕਣ ਬਾਹਰ ਨਿਕਲ ਜਾਣ।
. ਰਾਤ ਨੂੰ ਸੌਣ ਤੋਂ ਪਹਿਲਾਂ ਚਾਹ ਕੌਫੀ, ਸ਼ਰਾਬ ਆਦਿ ਦਾ ਸੇਵਨ ਕਦੇ ਵੀ ਨਾ ਕਰੋ।
. ਰੋਜ ਸਵੇਰੇ ਉੱਠਣ ਤੋਂ ਬਾਅਦ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ 2 ਵਾਰ ਬੁਰਸ਼ ਜਰੂਰ ਕਰੋ ।
ਪੜ੍ਹੋ ਇਹ ਵੀ ਖ਼ਬਰ - ਇੱਕ ਹੋਰ ਵਿਆਹ ਨੂੰ ਚੜ੍ਹਿਆ ਕਿਸਾਨੀ ਅੰਦੋਲਨ ਦਾ ਰੰਗ, ਮਰਸਡੀ ਛੱਡ ਟਰੈਕਟਰ 'ਤੇ ਡੋਲੀ ਲੈਣ ਤੁਰਿਆ ਲਾੜਾ (ਤਸਵੀਰਾਂ)