Health Tips: ਜਾਣੋ ‘ਕਿਡਨੀਆਂ’ ਖ਼ਰਾਬ ਤੇ ਫੇਲ੍ਹ ਹੋਣ ਦੇ ਸ਼ੁਰੂਆਤੀ ਲੱਛਣ, ਇਨ੍ਹਾਂ ਤਰੀਕਿਆਂ ਨਾਲ ਕਰੋ ਬਚਾਅ
Thursday, Mar 11, 2021 - 01:46 PM (IST)
ਜਲੰਧਰ (ਬਿਊਰੋ) - ਕਿਡਨੀ ਸਾਡੇ ਸਰੀਰ ਦਾ ਮੁੱਖ ਅੰਗ ਹੁੰਦੀ ਹੈ, ਜੋ ਸਾਡੇ ਸਰੀਰ ਦੀ ਸਾਰੀ ਗੰਦਗੀ ਨੂੰ ਬਾਹਰ ਕੱਢਣ ਦਾ ਕੰਮ ਕਰਦੀ ਹੈ। ਕਿਡਨੀ ਸਾਡੇ ਸਰੀਰ ਵਿੱਚ ਬਲੱਡ ਪ੍ਰੈਸ਼ਰ, ਸੋਡੀਅਮ ਅਤੇ ਪੋਟੇਸ਼ੀਅਮ ਦੀ ਮਾਤਰਾ ਨੂੰ ਕਾਬੂ ਰੱਖਦੀ ਹੈ। ਅੱਜ ਕੱਲ ਗਲਤ ਖਾਣ ਪੀਣ ਕਰਕੇ ਕਿਡਨੀਆਂ ਖ਼ਰਾਬ ਹੋ ਰਹੀਆਂ ਹਨ। ਜ਼ਿਆਦਾਤਰ ਕਿਡਨੀ ਖ਼ਰਾਬ ਹੋਣ ਦਾ ਪਤਾ ਉਸ ਸਮੇਂ ਲੱਗਦਾ ਹੈ, ਜਦੋਂ ਉਹ 60%-70% ਖ਼ਰਾਬ ਹੋ ਚੁੱਕੀ ਹੁੰਦੀ ਹੈ, ਜਿਸ ਨਾਲ ਸਰੀਰ ਨੂੰ ਬਹੁਤ ਸਾਰੇ ਨੁਕਸਾਨ ਹੁੰਦੇ ਹਨ। ਇਸੇ ਲਈ ਅੱਜ ਅਸੀਂ ਤੁਹਾਨੂੰ ਕਿਡਨੀ ਖ਼ਰਾਬ ਹੋਣ ਦੇ ਸ਼ੁਰੂਆਤੀ ਲੱਛਣਾਂ ਬਾਰੇ ਦੱਸਾਂਗੇ। ਇਸ ਤੋਂ ਇਲਾਵਾ ਕਿਡਨੀ ਦੀ ਚੰਗੀ ਸਿਹਤ ਲਈ ਕੀ ਕਰਨਾ ਚਾਹੀਦਾ ਹੈ, ਦੇ ਬਾਰੇ ਵੀ ਤੁਹਾਨੂੰ ਦੱਸਾਂਗੇ....
ਕਿਡਨੀ ਖ਼ਰਾਬ ਹੋਣ ਦੇ ਸ਼ੁਰੂਆਤੀ ਲੱਛਣ
1. ਪਿਸ਼ਾਬ ਜ਼ਿਆਦਾ ਆਉਣਾ
2. ਪੈਰਾਂ ਹੱਥਾਂ ਅਤੇ ਚਿਹਰੇ ’ਤੇ ਸੋਜ ਦਾ ਹੋਣਾ। ਇਹ ਸੋਜ ਸਵੇਰ ਦੇ ਸਮੇਂ ਜ਼ਿਆਦਾ ਹੁੰਦੀ ਹੈ।
3. ਨੀਂਦ ਬਹੁਤ ਜ਼ਿਆਦਾ ਆਉਣਾ।
4. ਖਾਣਾ ਖਾਣ ਤੋਂ ਬਾਅਦ ਉਲਟੀ ਆਉਣਾ ਜਾਂ ਭੁੱਖ ਨਾ ਲੱਗਣਾ।
5. ਛੋਟੀ ਉਮਰ ਵਿੱਚ ਹਾਈ ਬਲੱਡ ਪ੍ਰੈਸ਼ਰ ਜਾਂ ਬਲੱਡ ਪ੍ਰੈਸ਼ਰ ਦਾ ਵਧਣਾ ਘਟਣਾ।
6. ਥਕਾਵਟ ਜ਼ਿਆਦਾ ਰਹਿਣਾ ਜਾਂ ਖੂਨ ਦੀ ਕਮੀ ਹੋਣਾ।
7. ਕਮਰ ਦਰਦ ਜਾਂ ਪੱਸਲੀਆਂ ਤੋਂ ਪਸਲੀਆਂ ਤੋਂ ਥੱਲੇ ਦਰਦ ਰਹਿਣਾ ।
8. ਪਿਸ਼ਾਬ ਵਿੱਚ ਖ਼ੂਨ ਆਉਣ ।
ਪੜ੍ਹੋ ਇਹ ਵੀ ਖ਼ਬਰ - Health Tips: ਗਰਮੀਆਂ ’ਚ ‘ਠੰਡਾ ਪਾਣੀ’ ਪੀਣ ਵਾਲੇ ਲੋਕ ਹੋ ਜਾਣ ਸਾਵਧਾਨ, ਹੋ ਸਕਦੀਆਂ ਨੇ ਇਹ ਬੀਮਾਰੀਆਂ
ਕਿਡਨੀ ਦੀਆਂ ਬੀਮਾਰੀਆਂ ਤੋਂ ਬਚਾਅ ਲਈ ਉਪਾਅ
1. ਨਮਕ ਘੱਟ ਖਾਓ
ਜਦੋਂ ਵੀ ਤੁਹਾਨੂੰ ਜਾਂ ਤੁਹਾਡੇ ਕਿਸੇ ਰਿਸ਼ਤੇਦਾਰ ਨੂੰ ਕਿਡਨੀ ਦੀ ਸਮੱਸਿਆ ਹੋਵੇ ਤਾਂ ਤੁਸੀਂ ਆਪਣੇ ਖਾਣੇ ਵਿੱਚ ਨਮਕ ਦੀ ਮਾਤਰਾ ਘੱਟ ਕਰ ਦੇਵੋ।
2. ਰੋਜ਼ਾਨਾ ਸਵੇਰੇ ਸੈਰ ਜ਼ਰੂਰ ਕਰੋ
ਸੈਰ ਕਰਨ ਨਾਲ ਸਾਡੇ ਖ਼ੂਨ ਵਿੱਚ ਸ਼ੂਗਰ ਦੀ ਮਾਤਰਾ ਕਾਬੂ ’ਚ ਰਹਿੰਦੀ ਹੈ। ਇਸ ਨਾਲ ਸਾਡੀ ਕਿਡਨੀ ਖ਼ਰਾਬ ਹੋਣ ਤੋਂ ਬਚਦੀ ਹੈ ।
ਪੜ੍ਹੋ ਇਹ ਵੀ ਖ਼ਬਰ - Mahashivratri 2021: ਮਹਾਸ਼ਿਵਰਾਤਰੀ ’ਤੇ ਜ਼ਰੂਰ ਕਰੋ ਇਹ ਉਪਾਅ, ਪੂਰੀਆਂ ਹੋਣਗੀਆਂ ਸਾਰੀਆਂ ਮਨੋਕਾਮਨਾਵਾਂ
3. ਦਰਦ ਵਾਲੀਆਂ ਦਵਾਈਆਂ ਨਾ ਖਾਓ
ਪੇਨਕਿਲਰ ਦਾ ਸਿੱਧਾ ਅਸਰ ਸਾਡੀਆਂ ਕਿਡਨੀਆਂ ’ਤੇ ਪੈਂਦਾ ਹੈ, ਜਿਸ ਨਾਲ ਕਿਡਨੀ ਖ਼ਰਾਬ ਹੋਣ ਦਾ ਖ਼ਤਰਾ ਵਧ ਜਾਂਦਾ ਹੈ
4. ਪਾਣੀ ਪੀਓ
ਦਿਨ ਵਿਚ ਘੱਟ ਤੋਂ ਘੱਟ 8 ਗਿਲਾਸ ਪਾਣੀ ਦੇ ਜ਼ਰੂਰ ਪੀਓ। ਘੱਟ ਪਾਣੀ ਪੀਣ ਨਾਲ ਸਭ ਤੋਂ ਜ਼ਿਆਦਾ ਅਸਰ ਸਾਡੀਆਂ ਕਿਡਨੀਆਂ ਤੇ ਪੈਂਦਾ ਹੈ, ਜਿਸ ਨਾਲ ਕਿਡਨੀਆਂ ਖ਼ਰਾਬ ਹੋ ਜਾਂਦੀਆਂ ਹੈ ।
ਪੜ੍ਹੋ ਇਹ ਵੀ ਖ਼ਬਰ - ਗਰਮੀਆਂ ’ਚ ਵਧੇਰੇ ਫ਼ਾਇਦੇਮੰਦ ਹੁੰਦੈ ‘ਗੰਨੇ ਦਾ ਰਸ’, ਪੀਣ ’ਤੇ ਹੋਣਗੇ ਇਹ ਹੈਰਾਨੀਜਨਕ ਫ਼ਾਇਦੇ
ਕਿਡਨੀਆਂ ਫੇਲ੍ਹ ਹੋਣ ਦੇ ਕਾਰਨ
ਏਡੇਮਾ
ਇਸ ਦੀ ਪਹਿਲੀ ਅਵਸਥਾ 'ਚ ਸਿਰਫ ਪੈਰਾਂ 'ਤੇ ਸੋਜ ਆਉਂਦੀ ਹੈ। ਇਸ ਤਰ੍ਹਾਂ ਇਸ ਲਈ ਹੁੰਦਾ ਹੈ ਕਿ ਕਿਡਨੀ ਸਰੀਰ 'ਚੋਂ ਪਾਣੀ ਬਾਹਰ ਨਹੀਂ ਕੱਢ ਸਕਦੀ ਅਤੇ ਇਸ ਨਾਲ ਸਰੀਰ 'ਚ ਪਾਣੀ ਭਰ ਜਾਣ ਦੀ ਸਮੱਸਿਆ ਹੋ ਜਾਂਦੀ ਹੈ।
ਅਨੀਮੀਆ
ਕਿਡਨੀ ਦਾ ਕੰਮ ਸਰੀਰ 'ਚ ਲਾਲ ਰਕਤਾਣੂਆਂ ਦਾ ਨਿਰਮਾਣ ਕਰਨਾ ਵੀ ਹੁੰਦਾ ਹੈ ਅਤੇ ਜੇਕਰ ਕਿਡਨੀ ਫੇਲ ਹੋ ਜਾਏ ਤਾਂ ਸਰੀਰ 'ਚ ਲਾਲ ਰਕਤਾਣੂਆਂ ਦੀ ਕਮੀ ਹੋਣ ਲੱਗ ਜਾਂਦੀ ਹੈ। ਜਿਸ ਦੇ ਕਾਰਨ ਅਨੀਮੀਆ ਹੋ ਜਾਂਦਾ ਹੈ।
ਹੇਮੇਟਿਉਰੀਆ
ਜਦੋਂ ਕਿਡਨੀ ਫੇਲ ਹੁੰਦੀ ਹੈ ਤਾਂ ਪੇਸ਼ਾਬ ਦੇ ਨਾਲ ਲਾਲ ਰੰਗ ਦੇ ਧੱਕੇ ਦਿਖਾਈ ਦਿੰਦੇ ਹਨ। ਇਹ ਸਮੱਸਿਆ ਹੋਣ 'ਤੇ ਅਲਗ-ਅਲਗ ਲੋਕਾਂ ਨੂੰ ਅਲਗ-ਅਲਗ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਮੂਡ 'ਚ ਬਦਲਾਅ ਜਾਂ ਭਰਮ ਆਦਿ ਦੀ ਸਮੱਸਿਆ।
ਪੜ੍ਹੋ ਇਹ ਵੀ ਖ਼ਬਰ- Health Tips: ਪਿੱਤ ਦੀ ਸਮੱਸਿਆ ਤੋਂ ਕੀ ਤੁਸੀਂ ਵੀ ਰਹਿੰਦੇ ਹੋ ਪਰੇਸ਼ਾਨ ਤਾਂ ਇਨ੍ਹਾਂ ਤਰੀਕਿਆਂ ਦੀ ਕਰੋ ਵਰਤੋਂ, ਮਿਲੇਗੀ
ਪਿੱਠ ਦਾ ਦਰਦ
ਇਹ ਦਰਦ ਬਹੁਤ ਤੇਜ਼ ਹੁੰਦਾ ਹੈ ਅਤੇ ਸਰੀਰ ਦੇ ਇਕ ਹੋਰ ਦੇ ਪਿੱਛਲੇ ਹਿੱਸੇ 'ਚ ਹੁੰਦਾ ਹੈ। ਇਹ ਦਰਦ ਪੇਟ ਦੇ ਥੱਲੇ ਹੁੰਦਾ ਹੋਇਆ ਕਮਰ ਅਤੇ ਅੰਡਕੋਸ਼ ਤੱਕ ਵੀ ਪਹੁੰਚ ਸਕਦਾ ਹੈ।
ਪੇਸ਼ਾਬ ਦੀ ਮਾਤਰਾ 'ਚ ਕਮੀ
ਘੱਟ ਪੇਸ਼ਾਬ ਆਉਣ ਦਾ ਮਤਲਬ ਕਿਡਨੀ ਫੇਲ ਹੋਣਾ ਨਹੀਂ ਹੁੰਦਾ ਇਹ ਕਿਸੇ ਹੋਰ ਕਾਰਨ ਵੀ ਹੋ ਸਕਦਾ ਹੈ । ਇਸ ਲਈ ਡਾਕਟਰ ਨਾਲ ਇਸ ਬਾਰੇ ਜ਼ਰੂਰ ਸੰਪਰਕ ਕਰੋ।
ਸਾਹ ਲੈਣ 'ਚ ਤਕਲੀਫ ਹੋਣਾ
ਉੱਚ ਖੂਨ ਦੇ ਦੌਰੇ ਦੇ ਕਾਰਨ ਸਾਹ ਲੈਣ 'ਚ ਮੁਸ਼ਕਿਲ ਆ ਸਕਦੀ ਹੈ। ਜੋ ਕਿ ਕਿਡਨੀ ਦੇ ਫੇਲ ਹੋਣ ਦਾ ਕਾਰਨ ਹੋ ਸਕਦੀ ਹੈ।
ਪੜ੍ਹੋ ਇਹ ਵੀ ਖ਼ਬਰ- ਕੀ ਤੁਹਾਡਾ ਪਿਆਰ ਭਰਿਆ ਰਿਸ਼ਤਾ ਪੈ ਰਿਹਾ ਹੈ ਫਿੱਕਾ, ਤਾਂ ਇੰਝ ਬਣਾਓ ਉਸ ਨੂੰ ‘ਰੋਮਾਂਟਿਕ’
ਕੰਪਨ
ਜਦੋਂ ਕਿਡਨੀ ਫੇਲ ਹੋਣਾ ਸ਼ੁਰੂ ਕਰਦੀ ਹੈ ਤਾਂ ਸਰੀਰ ਦੇ ਕੁਝ ਹਿੱਸਿਆਂ 'ਚ ਕੰਪਨ ਅਤੇ ਹਲਚਲ ਹੋਣ ਲੱਗਦੀ ਹੈ।
ਪੇਸ਼ਾਬ 'ਚ ਬਦਬੂ
ਪੇਸ਼ਾਬ 'ਚ ਮਿੱਠੀ ਅਤੇ ਤਿੱਖੀ ਬਦਬੂ ਆਉਂਦੀ ਹੈ। ਪੇਸ਼ਾਬ 'ਚ ਖੂਨ ਆਉਣਾ ਵੀ ਕਿਡਨੀ ਫੇਲ ਹੋਣ ਦੀ ਨਿਸ਼ਾਨੀ ਹੈ।