Health Tips: ‘ਗਰਮੀ’ ’ਚ ਕੀ ਤੁਹਾਡੇ ਸਰੀਰ ’ਤੇ ਵੀ ਹੋ ਜਾਂਦੇ ਹਨ ‘ਛੋਟੇ-ਛੋਟੇ ਦਾਣੇ’ , ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

Wednesday, Apr 28, 2021 - 12:56 PM (IST)

Health Tips: ‘ਗਰਮੀ’ ’ਚ ਕੀ ਤੁਹਾਡੇ ਸਰੀਰ ’ਤੇ ਵੀ ਹੋ ਜਾਂਦੇ ਹਨ ‘ਛੋਟੇ-ਛੋਟੇ ਦਾਣੇ’ , ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਜਲੰਧਰ (ਬਿਊਰੋ) - ਗ਼ਰਮੀ ਦਾ ਮੌਸਮ ਆਉਂਦੇ ਹੀ ਸਾਡੇ ਸਰੀਰ ’ਤੇ ਬਹੁਤ ਸਾਰੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਇਨ੍ਹਾਂ ਸਮੱਸਿਆਵਾਂ ’ਚੋਂ ਇੱਕ ਹੈ ‘ਹੱਥਾਂ-ਪੈਰਾਂ ਅਤੇ ਸਰੀਰ ’ਤੇ ਛੋਟੇ ਛੋਟੇ ਦਾਣੇ ਹੋਣ ਦੀ। ਇਨ੍ਹਾਂ ਨੂੰ ਹੀਟ ਰੈਸ਼ੇਜ਼ ਵੀ ਕਿਹਾ ਜਾਂਦਾ ਹੈ । ਇਹ ਗਰਮੀਆਂ ਦੇ ਮੌਸਮ ਵਿੱਚ ਹੋਣ ਵਾਲੀ ਇੱਕ ਆਮ ਸਮੱਸਿਆ ਹੈ। ਗਰਮੀਆਂ ਵਿੱਚ ਪਸੀਨਾ ਬਹੁਤ ਜ਼ਿਆਦਾ ਆਉਂਦਾ ਹੈ, ਜਿਸ ਕਾਰਨ ਸਾਡੇ ਸਰੀਰ ਦੀ ਚਮੜੀ ’ਤੇ ਮੌਜੂਦ ਛੋਟੇ-ਛੋਟੇ ਛੇਦ ਬੰਦ ਹੋ ਜਾਂਦੇ ਹਨ। ਛੇਦ ਬੰਦ ਹੋਣ ਕਰਕੇ ਸਰੀਰ ’ਤੇ ਛੋਟੇ ਛੋਟੇ ਦਾਣੇ ਹੋਣੇ ਸ਼ੁਰੂ ਹੋ ਜਾਂਦੇ ਹਨ। ਵੈਸੇ ਤਾਂ ਇਹ ਇੱਕ ਆਮ ਸਮੱਸਿਆ ਹੈ ਪਰ ਇਸ ਵਿੱਚ ਹੋਣ ਵਾਲੀ ਖੁਜ਼ਲੀ ਕਾਫ਼ੀ ਪ੍ਰੇਸ਼ਾਨ ਕਰਦੀ ਹੈ, ਜਿਸ ਨਾਲ ਪਸੀਨਾ ਤੇ ਇਨਫੈਕਸ਼ਨ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖ਼ੇ ਦੱਸਾਂਗੇ, ਜਿਨ੍ਹਾਂ ਨੂੰ ਤੁਸੀਂ ਇਹ ਛੋਟੇ ਛੋਟੇ ਦਾਣਿਆਂ ਨੂੰ ਠੀਕ ਕਰ ਸਕਦੇ ਹਾਂ ।

ਪੜ੍ਹੋ ਇਹ ਵੀ ਖ਼ਬਰਾਂ - Shahnaz Husain:ਗਰਮੀ ’ਚ ਇੰਝ ਕਰੋ ਨਾਰੀਅਲ ਦੇ ਤੇਲ ਦੀ ਵਰਤੋਂ, ਚਮਕੇਗਾ ਚਿਹਰਾ ਤੇ ਝੁਰੜੀਆਂ ਤੋਂ ਮਿਲੇਗੀ ਰਾਹਤ

ਨਿੰਮ ਅਤੇ ਕਪੂਰ
ਨਿੰਮ ਅਤੇ ਕਪੂਰ ਦੋਨੇ ਹੀ ਐਂਟੀ ਇੰਫਲੇਮੇਟਰੀ ਐਂਟੀ ਬੈਕਟੀਰੀਅਲ ਅਤੇ ਠੰਡੇ ਪਾਣੀ ਦੇ ਗੁਣਾਂ ਵਾਲੇ ਹੁੰਦੇ ਹਨ। ਇਹ ਚਮੜੀ ਨੂੰ ਠੰਡਕ ਦੇ ਕੇ ਖੁਜਲੀ ਤੋਂ ਰਾਹਤ ਦਿਲਾਉਂਦੇ ਹਨ। ਇਸ ਲਈ ਕੁਝ ਸੁੱਕੇ ਪੱਤੇ ਨਿੰਮ ਦੇ ਲੈ ਕੇ ਉਸ ਦੀ ਪੇਸਟ ਬਣਾ ਲਓ ਅਤੇ ਇਸ ਵਿਚ ਥੋੜ੍ਹਾ ਜਿਹਾ ਕਪੂਰ ਵੀ ਮਿਲਾ ਲਓ। ਇਸ ਪੇਸਟ ਨੂੰ ਅੱਧੇ ਘੰਟੇ ਲਈ ਸਰੀਰ ’ਤੇ ਲਗਾਓ ਅਤੇ ਬਾਅਦ ਵਿੱਚ ਠੰਡੇ ਪਾਣੀ ਨਾਲ ਨਹਾ ਲਓ।

ਪੜ੍ਹੋ ਇਹ ਵੀ ਖ਼ਬਰਾਂ - Health Tips: ਜੇਕਰ ਤੁਹਾਡੀਆਂ ਵੀ ‘ਲੱਤਾਂ’ ’ਚ ਹੁੰਦੈ ਹਮੇਸ਼ਾ ‘ਦਰਦ’ ਤਾਂ ਅਪਣਾਓ ਇਹ ਤਰੀਕੇ, ਹਫ਼ਤੇ ’ਚ ਮਿਲੇਗੀ ਨਿਜ਼ਾਤ

PunjabKesari

ਤਰਬੂਜ਼
ਤਰਬੂਜ਼ ਗਰਮੀਆਂ ਵਿੱਚ ਮਿਲਣ ਵਾਲਾ ਇੱਕ ਫਲ ਹੈ। ਸਰੀਰ ’ਤੇ ਗਰਮੀ ਕਾਰਨ ਛੋਟੇ-ਛੋਟੇ ਦਾਣੇ ਹੁੰਦੇ ਹਨ ਅਤੇ ਤਰਬੂਜ਼ ਸਰੀਰ ਨੂੰ ਠੰਡਾ ਰੱਖਣ ਦਾ ਕੰਮ ਕਰਦਾ ਹੈ। ਇਸ ਲਈ ਤਰਬੂਜ਼ ਦੇ ਬੀਜ ਕੱਢ ਲਓ ਅਤੇ ਇਸ ਨੂੰ 20 ਮਿੰਟ ਲਈ ਸਰੀਰ ’ਤੇ ਲਗਾਓ। ਫਿਰ ਠੰਡੇ ਪਾਣੀ ਨਾਲ ਨਹਾ ਲਓ। ਕੁਝ ਦਿਨਾਂ ਵਿੱਚ ਸਰੀਰ ’ਤੇ ਹੋਏ ਛੋਟੇ-ਛੋਟੇ ਦਾਣੇ ਠੀਕ ਹੋ ਜਾਣਗੇ।

ਪੜ੍ਹੋ ਇਹ ਵੀ ਖ਼ਬਰਾਂ - ‘ਟਾਇਲਟ’ ’ਚ ਬੈਠ ਕੇ ਮੋਬਾਇਲ ਫੋਨ ਦੀ ਵਰਤੋਂ ਕਰਨ ਵਾਲੇ ਹੋ ਜਾਣ ਸਾਵਧਾਨ, ਹੋ ਸਕਦੀਆਂ ਨੇ ਇਹ ਗੰਭੀਰ ਬੀਮਾਰੀਆਂ 

ਕੋਕਮ
ਜੇਕਰ ਹੱਥਾਂ ਪੈਰਾਂ ਅਤੇ ਸਰੀਰ ’ਤੇ ਇਨ੍ਹਾਂ ਦਾਣਿਆਂ ਦੇ ਕਾਰਨ ਜਲਣ ਅਤੇ ਚੁਭਣ ਮਹਿਸੂਸ ਹੁੰਦੀ ਹੈ। ਇਸ ਲਈ ਕੋਕਮ ਸਭ ਤੋਂ ਜ਼ਿਆਦਾ ਫ਼ਾਇਦੇਮੰਦ ਹੈ। ਕੋਕਮ ਸਰੀਰ ਨੂੰ ਠੰਡਾ ਰੱਖਦਾ ਹੈ। ਇਸ ਲਈ ਕੋਕਮ ਦੇ 5 ਟੁੱਕੜੇ ਦੋ ਗਲਾਸ ਪਾਣੀ ਵਿੱਚ ਰਾਤ ਭਰ ਭਿਓ ਕੇ ਰੱਖੋ। ਫਿਰ ਸਵੇਰ ਸਮੇਂ ਇਸ ਪਾਣੀ ਨੂੰ ਉਬਾਲੋ। ਜਦੋਂ ਪਾਣੀ ਅੱਧਾ ਰਹਿ ਜਾਵੇ , ਤਾਂ ਇਸ ਨੂੰ ਠੰਡਾ ਕਰ ਕੇ ਥੋੜ੍ਹੀ ਖੰਡ ਮਿਲਾ ਕੇ ਪੀ ਲਓ।

ਪੜ੍ਹੋ ਇਹ ਵੀ ਖ਼ਬਰਾਂ - Health Tips: ਥੋੜ੍ਹਾ ਜਿਹਾ ਕੰਮ ਕਰਨ ’ਤੇ ਕੀ ਤੁਹਾਨੂੰ ਵੀ ਮਹਿਸੂਸ ਹੁੰਦੀ ਹੈ ‘ਥਕਾਵਟ’, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

PunjabKesari

ਬਰਫ ਲਗਾਓ
ਗਰਮੀ ਦੇ ਮੌਸਮ ਵਿੱਚ ਸਰੀਰ ’ਤੇ ਦਾਣੇ ਹੋਣ ’ਤੇ ਚੁਬਣ ਅਤੇ ਜਲਨ ਮਹਿਸੂਸ ਹੁੰਦੀ ਹੈ। ਇਸ ਤੋਂ ਰਾਹਤ ਪਾਉਣ ਲਈ ਤੁਸੀਂ ਬਰਫ਼ ਦੀ ਇਸਤੇਮਾਲ ਕਰ ਸਕਦੇ ਹੋ। ਧਿਆਨ ਰੱਖੋ ਬਰਫ਼ ਨੂੰ ਸਿੱਧਾ ਚਮੜੀ ’ਤੇ ਨਹੀਂ ਲਗਾਉਣਾ ਚਾਹੀਦਾ। ਇਸ ਨੂੰ ਕਿਸੇ ਪਲਾਸਟਿਕ ਦੀ ਥੈਲੀ ਜਾਂ ਫਿਰ ਕੱਪੜੇ ਵਿੱਚ ਲਪੇਟ ਕੇ ਲਗਾਓ । ਇਸ ਨਾਲ ਸਰੀਰ ਤੇ ਗਰਮੀ ਦੇ ਕਾਰਨ ਹੋਏ ਛੋਟੇ ਛੋਟੇ ਦਾਣੇ ਠੀਕ ਹੋ ਜਾਣਗੇ ।

ਪੜ੍ਹੋ ਇਹ ਵੀ ਖ਼ਬਰਾਂ -  Health Tips : ਜੇਕਰ ਤੁਸੀਂ ਵੀ ਤੇਜ਼ੀ ਨਾਲ ਘੱਟ ਕਰਨਾ ਚਾਹੁੰਦੇ ਹੋ ‘ਮੋਟਾਪਾ’ ਤਾਂ ਸੋਣ ਤੋਂ ਪਹਿਲਾਂ ਜ਼ਰੂਰ ਕਰੋ ਇਹ ਕੰਮ

ਬੇਕਿੰਗ ਸੋਡਾ
ਸਰੀਰ ਦੇ ਅੰਗਾਂ ’ਤੇ ਹੋਣ ਵਾਲੇ ਦਾਣੇ ਠੀਕ ਕਰਨ ਲਈ ਬੇਕਿੰਗ ਸੋਡਾ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ। ਇਸ ਲਈ ਦੋ ਚਮਚ ਬੇਕਿੰਗ ਸੋਡਾ ਇਕ ਕੱਪ ਠੰਢੇ ਪਾਣੀ ਵਿੱਚ ਮਿਲਾਓ। ਫਿਰ ਇੱਕ ਸੂਤੀ ਕੱਪੜੇ ਨੂੰ ਭਿਉਂ ਕੇ ਸਰੀਰ ਦੇ ਪ੍ਰਭਾਵਿਤ ਅੰਗਾਂ ’ਤੇ ਲਗਾਓ। ਇਸ ਤਰ੍ਹਾਂ ਕਰਨ ਨਾਲ ਸਰੀਰ ਦੀਆਂ ਅਸ਼ੁੱਧੀਆਂ ਦੂਰ ਹੋਣਗੀਆਂ ਅਤੇ ਬੰਦ ਰੋਮ ਵੀ ਖੁੱਲ੍ਹ ਜਾਣਗੇ, ਜਿਸ ਨਾਲ ਸਰੀਰ ’ਤੇ ਦਾਣੇ ਨਹੀਂ ਹੋਣਗੇ ।

ਪੜ੍ਹੋ ਇਹ ਵੀ ਖ਼ਬਰਾਂ - Vastu Tips: ਕੀ ਤੁਸੀਂ ਵੀ ‘ਸਿਰਹਾਣੇ’ ਰੱਖ ਕੇ ਤਾਂ ਨਹੀਂ ਸੌਂਦੇ ਇਹ ਚੀਜ਼ਾਂ? ਹੋ ਸਕਦੈ ‘ਨੁਕਸਾਨ’

PunjabKesari

ਬੇਸਨ
ਸਰੀਰ ’ਤੇ ਗਰਮੀ ਕਾਰਨ ਹੋਣ ਵਾਲੇ ਦਾਣਿਆਂ ਨੂੰ ਠੀਕ ਕਰਨ ਲਈ ਪਾਣੀ ਜਾਂ ਫਿਰ ਗੁਲਾਬ ਜਲ ਵਿੱਚ ਵੇਸਣ ਮਿਲਾ ਕੇ ਪੇਸਟ ਬਣਾ ਲਓ। ਫਿਰ ਇਸ ਪੇਸਟ ਨੂੰ ਸਰੀਰ ’ਤੇ ਲਗਾਓ । ਇਸ ਨਾਲ ਗਰਮੀ ਨਾਲ ਹੋਣ ਵਾਲੇ ਦਾਣੇ ਬਿਲਕੁਲ ਠੀਕ ਹੋ ਜਾਣਗੇ ।

ਪੜ੍ਹੋ ਇਹ ਵੀ ਖ਼ਬਰਾਂ - Health Tips : ਖਾਲੀ ਢਿੱਡ ਕਦੇ ਨਾ ਪੀਓ ‘ਚਾਹ’, ਨਹੀਂ ਤਾਂ ਤੁਸੀਂ ਹੋ ਸਕਦੇ ਹੋ ਇਨ੍ਹਾਂ ਬੀਮਾਰੀਆਂ ਦਾ ਸ਼ਿਕਾਰ


author

rajwinder kaur

Content Editor

Related News