Health Tips: ਰਾਤ ਨੂੰ ਸੌਣ ਤੋਂ ਪਹਿਲਾਂ ਜ਼ਰੂਰ ਧੋਵੋ ਪੈਰ, ਸਰੀਰ ਨੂੰ ਹੋਣਗੇ ਅਨੇਕਾਂ ਫਾਇਦੇ
Thursday, Jul 14, 2022 - 12:42 PM (IST)
ਨਵੀਂ ਦਿੱਲੀ- ਦਿਨ ਭਰ ਕੰਮ ਕਰਨ ਨਾਲ ਸਾਡਾ ਸਰੀਰ ਕਾਫੀ ਥਕਾਵਟ ਮਹਿਸੂਸ ਕਰਦਾ ਹੈ, ਜਿਸ ਦੇ ਬਾਅਦ ਅਸੀਂ ਭਰਪੂਰ ਨੀਂਦ ਨਹੀਂ ਲੈ ਪਾਉਂਦੇ ਹਾਂ। ਰਾਤ ਨੂੰ ਚੰਗੀ ਨੀਂਦ ਲੈਣ ਦੇ ਕਾਰਨ ਅਸੀਂ ਦੂਜੇ ਦਿਨ ਵੀ ਤਾਜ਼ਗੀ ਮਹਿਸੂਸ ਨਹੀਂ ਕਰ ਪਾਉਂਦੇ ਹਾਂ। ਲੋਕ ਨੀਂਦ ਦੀ ਸਮੱਸਿਆ ਨੂੰ ਦੂਰ ਕਰਨ ਲਈ ਕਈ ਸਾਰੇ ਤਰੀਕੇ ਅਪਣਾਉਂਦੇ ਹਨ, ਕੁਝ ਲੋਕਾਂ ਤਾਂ ਸੌਣ ਲਈ ਦਵਾਈ ਵੀ ਲੈਂਦੇ ਹਨ। ਪਰ ਥਕਾਵਟ ਨੂੰ ਘੱਟ ਕਰਨ ਅਤੇ ਚੰਗੀ ਨੀਂਦ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਪੈਰਾਂ ਨੂੰ ਧੋਣਾ ਇਕ ਚੰਗਾ ਵਿਕਲਪ ਸਾਬਿਤ ਹੋ ਸਕਦਾ ਹੈ। ਜੇਕਰ ਤੁਸੀਂ ਸੌਣ ਤੋਂ ਪਹਿਲਾਂ ਆਪਣੇ ਪੈਰਾਂ ਨੂੰ ਚੰਗੀ ਤਰ੍ਹਾਂ ਨਾਲ ਧੋਂਦੇ ਹੋ ਤਾਂ ਇਸ ਨਾਲ ਤੁਹਾਨੂੰ ਸਿਹਤ 'ਚ ਕਈ ਫਾਇਦੇ ਮਿਲ ਸਕਦੇ ਹਨ। ਤਾਂ ਆਓ ਜਾਣਦੇ ਹਾਂ ਉਹ ਕੀ-ਕੀ ਫਾਇਦੇ ਹਨ...
ਊਰਜਾ ਮਿਲ ਸਕਦੀ ਹੈ
ਜੇਕਰ ਵਿਅਕਤੀ ਰਾਤ ਨੂੰ ਪੈਰਾਂ ਨੂੰ ਧੋ ਕੇ ਸੋਂਦਾ ਹੈ ਤਾਂ ਇਸ ਨਾਲ ਨਾ ਸਿਰਫ ਨੀਂਦ ਬਿਹਤਰ ਆਉਂਦੀ ਹੈ ਸਗੋਂ ਵਿਅਕਤੀ ਤਾਜ਼ਾ ਵੀ ਮਹਿਸੂਸ ਕਰਦਾ ਹੈ।
ਮਾਸਪੇਸ਼ੀਆਂ ਲਈ ਆਰਾਮਦਾਇਕ
ਅਸੀਂ ਆਪਣੇ ਪੂਰੇ ਸਰੀਰ ਦਾ ਭਾਰ ਆਪਣੇ ਪੈਰਾਂ 'ਤੇ ਪਾਉਂਦੇ ਹਾਂ, ਜਿਸ ਕਾਰਨ ਪੈਰਾਂ 'ਚ ਅਕੜਾਅ ਵਰਗੀਆਂ ਸਮੱਸਿਆਵਾਂ ਆ ਸਕਦੀਆਂ ਹਨ। ਜੇਕਰ ਅਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਪੈਰਾਂ ਨੂੰ ਧੋ ਕੇ ਸੋਵੋ ਤਾਂ ਇਸ ਨਾਲ ਸਾਡੀਆਂ ਪੈਰਾਂ ਦੀਆਂ ਮਾਸਪੇਸ਼ੀਆਂ ਦੇ ਨਾਲ-ਨਾਲ ਜੋੜਾਂ ਦੇ ਦਰਦ ਤੋਂ ਵੀ ਰਾਹਤ ਮਿਲ ਸਕਦੀ ਹੈ।
ਬਦਬੂ ਤੋਂ ਰਾਹਤ
ਦਿਨ ਭਰ ਪੈਰਾਂ 'ਚ ਜ਼ੁਰਾਬਾਂ ਪਾਉਣ ਨਾਲ ਅਤੇ ਟਾਈਟ ਜੁੱਤੀਆਂ ਪਾਉਣ ਨਾਲ ਪੈਰਾਂ 'ਚ ਪਸੀਨਾ ਆਉਣਾ ਸ਼ੁਰੂ ਹੋ ਜਾਂਦਾ ਹੈ ਜਿਸ ਕਾਰਨ ਬਦਬੂ ਆਉਂਦੀ ਹੈ। ਅਜਿਹੇ 'ਚ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਪੈਰਾਂ ਨੂੰ ਧੋਵੋ ਤਾਂ ਜੋ ਇਸ ਨਾਲ ਤੁਹਾਡੇ ਪੈਰਾਂ ਦਾ ਏਅਰ ਫਲੋ ਚੰਗਾ ਰਹੇ ਅਤੇ ਬਦਬੂ ਵੀ ਨਾ ਆਵੇ।
ਸਰੀਰ ਦਾ ਤਾਪਮਾਨ ਚੰਗਾ ਰਹਿੰਦਾ ਹੈ
ਪੂਰੇ ਦਿਨ ਪੈਰਾਂ ਦਾ ਸੰਪਰਕ ਜ਼ਮੀਨ ਦੇ ਨਾਲ ਰਹਿੰਦਾ ਹੈ ਜਿਸ ਕਾਰਨ ਪੈਰ ਗਰਮੀ ਮਹਿਸੂਸ ਕਰਦੇ ਹਨ। ਇਸ ਲਈ ਤੁਸੀਂ ਪੈਰਾਂ ਨੂੰ ਚੰਗਾ ਤਰ੍ਹਾਂ ਨਾਲ ਧੋਵੋ ਜਿਸ ਨਾਲ ਤੁਹਾਡੇ ਪੈਰ ਠੰਡਾ ਮਹਿਸੂਸ ਕਰਨਗੇ ਅਤੇ ਨਾਲ ਹੀ ਸਰੀਰ ਦਾ ਤਾਪਮਾਨ ਵੀ ਆਮ ਰਹਿੰਦਾ ਹੈ ਜਿਸ ਨਾਲ ਤੁਹਾਨੂੰ ਨੀਂਦ ਵੀ ਚੰਗੀ ਆਵੇਗੀ।
ਪੈਰਾਂ ਦੀ ਸਕਿਨ ਹੋ ਸਕਦੀ ਹੈ ਕੋਮਲ
ਪੂਰਾ ਦਿਨ ਚੱਲਣ ਅਤੇ ਭੱਜ-ਦੌੜ ਦੇ ਕਾਰਨ ਪੈਰਾਂ 'ਤੇ ਧੂੜ ਮਿੱਟੀ ਅਤੇ ਗੰਦਗੀ ਆ ਜਾਂਦੀ ਹੈ ਜਿਸ ਨਾਲ ਸਾਡੇ ਪੈਰਾਂ ਦੀ ਸਕਿਨ ਰੁੱਖੀ ਹੋ ਸਕਦੀ ਹੈ। ਸੌਣ ਤੋਂ ਪਹਿਲਾਂ ਪੈਰ ਧੋਣ ਦੀ ਆਦਤ ਨਾ ਸਿਰਫ ਪੈਰਾਂ ਦੀ ਸਕਿਨ ਕੋਮਲ ਕਰੇਗੀ ਸਗੋਂ ਦਿਨ ਭਰ ਦੀ ਥਕਾਵਟ ਤੇ ਤਣਾਅ ਵੀ ਦੂਰ ਹੋਵੇਗਾ।
ਪੈਰ ਧੋਣ ਦਾ ਤਰੀਕਾ
ਪੈਰਾਂ ਨੂੰ ਧੋਣ ਲਈ ਤੁਸੀਂ ਕੋਸੇ ਪਾਣੀ ਦੀ ਵਰਤੋਂ ਕਰੋ ਜਾਂ ਫਿਰ ਸਾਧਾਰਣ ਪਾਣੀ ਨਾਲ ਤੁਸੀਂ ਆਪਣੇ ਪੈਰਾਂ ਨੂੰ ਧੋ ਸਕਦੇ ਹੋ। ਪੈਰਾਂ ਨੂੰ ਥੋੜ੍ਹੀ ਦੇਰ ਲਈ ਪਾਣੀ 'ਚ ਡੁਬੋ ਕੇ ਰੱਖੋ। ਜਦੋਂ ਪਾਣੀ 'ਚੋਂ ਪੈਰ ਕੱਢੋ ਤਾਂ ਉਸ ਨੂੰ ਕਿਸੇ ਤੌਲੀਏ ਨਾਲ ਚੰਗੀ ਤਰ੍ਹਾਂ ਸਾਫ ਕਰ ਲਓ ਅਤੇ ਉਸ ਤੋਂ ਬਾਅਦ ਪੈਰਾਂ 'ਚ ਨਮੀ ਬਣਾਏ ਰੱਖਣ ਲਈ ਕਿਸੇ ਤੇਲ ਜਾਂ ਕਰੀਮ ਨੂੰ ਪੈਰਾਂ 'ਤੇ ਲਗਾਓ। ਅਜਿਹਾ ਕਰਨ ਨਾਲ ਤੁਹਾਡੇ ਪੈਰਾਂ ਨੂੰ ਕਾਫੀ ਰਾਹਤ ਮਿਲੇਗੀ।