Health Tips: ਅੱਖਾਂ ਦੀਆਂ ਇਨ੍ਹਾਂ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ‘ਦੇਸੀ ਘਿਓ’ ਸਣੇ ਅਪਣਾਓ ਘਰੇਲੂ ਨੁਸਖ਼ੇ
Sunday, Aug 29, 2021 - 01:48 PM (IST)
ਜਲੰਧਰ (ਬਿਊਰੋ) - ਗ਼ਲਤ ਜੀਵਨ ਸ਼ੈਲੀ ਦੇ ਕਾਰਨ ਅੱਜ ਕਲ ਅੱਖਾਂ ਦੀਆਂ ਸਮੱਸਿਆਵਾਂ ’ਚ ਬਹੁਤ ਜ਼ਿਆਦਾ ਵਾਧਾ ਹੋ ਰਿਹਾ ਹੈ। ਇਸ ਨਾਲ ਅੱਖਾਂ ਦੀ ਨਜ਼ਰ ਕਮਜ਼ੋਰ ਹੋਣੀ ਆਮ ਗੱਲ ਹੈ। ਬੱਚੇ ਆਪਣਾ ਜ਼ਿਆਦਾ ਸਮਾਂ ਫੋਨ ਅਤੇ ਟੀ.ਵੀ ਵੇਖਣ ’ਤੇ ਬਤੀਤ ਕਰਦੇ ਹਨ, ਜਿਸ ਕਾਰਨ ਅੱਖਾਂ ਦੀ ਨਜ਼ਰ ਕਮਜ਼ੋਰ ਹੋ ਰਹੀ ਹੈ ਅਤੇ ਬੱਚਿਆਂ ਨੂੰ ਚਸ਼ਮੇ ਲੱਗ ਰਹੇ ਹਨ। ਦੂਜੇ ਪਾਸੇ ਅੱਖਾਂ ਦੀ ਨਜ਼ਰ ਕਮਜ਼ੋਰ ਹੋਣ ਦਾ ਮੁੱਖ ਕਾਰਨ ਅੱਖਾਂ ਦੀ ਠੀਕ ਤਰ੍ਹਾਂ ਦੇਖਭਾਲ ਨਾ ਕਰਨਾ, ਪੋਸ਼ਕ ਤੱਤਾਂ ਦੀ ਘਾਟ ਆਦਿ ਹੋ ਸਕਦੇ ਹਨ। ਇਸ ਲਈ ਅੱਖਾਂ ਦੀ ਨਜ਼ਰ ਤੇਜ਼ ਕਰਨ ਲਈ ਸਾਨੂੰ ਅੱਖਾਂ ਦੀ ਸਹੀ ਤਰ੍ਹਾਂ ਦੇਖਭਾਲ ਅਤੇ ਆਪਣੇ ਖਾਣ-ਪਾਣ ’ਤੇ ਧਿਆਨ ਦੇਣਾ ਚਾਹੀਦਾ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖ਼ੇ ਦੱਸਾਂਗੇ, ਜਿਸ ਨਾਲ ਅੱਖਾਂ ਦੀ ਨਜ਼ਰ ਤੇਜ਼ ਹੋ ਜਾਵੇਗੀ ਅਤੇ ਅੱਖਾਂ ਦੀ ਹਰੇਕ ਸਮੱਸਿਆ ਠੀਕ ਹੋ ਜਾਵੇਗੀ ।
ਅੱਖਾਂ ਦੀਆਂ ਸਮੱਸਿਆਵਾਂ ਨੂੰ ਠੀਕ ਕਰਨ ਦੇ ਜਾਣੋ ਘਰੇਲੂ ਨੁਸਖ਼ੇ
ਫਿਟਕਰੀ ਅਤੇ ਗੁਲਾਬ ਜਲ
ਚੁਟਕੀ ਭਰ ਫਿਟਕਰੀ ਨੂੰ ਸੋ ਗ੍ਰਾਮ ਗੁਲਾਬ ਜਲ ਵਿੱਚ ਮਿਲਾ ਕੇ ਰੱਖ ਦਿਓ। ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਗੁਲਾਬ ਜਲ ਦੀਆਂ 4-5 ਬੂੰਦਾਂ ਅੱਖਾਂ ਵਿੱਚ ਪਾਓ। ਇਸ ਨਾਲ ਅੱਖਾਂ ਦੀ ਕਮਜ਼ੋਰੀ ਦੂਰ ਹੋ ਜਾਵੇਗੀ ਅਤੇ ਨਜ਼ਰ ਵੀ ਤੇਜ਼ ਹੋ ਜਾਵੇਗੀ ।
ਪੈਰਾਂ ਦੀ ਮਾਲਿਸ਼
ਰਾਤ ਨੂੰ ਸੋਣ ਤੋਂ ਪਹਿਲਾਂ ਪੈਰਾਂ ’ਤੇ ਸਰ੍ਹੋਂ ਦੇ ਤੇਲ ਦੀ ਮਾਲਿਸ਼ ਕਰੋ। ਸਵੇਰੇ ਨੰਗੇ ਪੈਰ ਹਰੇ ਘਾਹ ’ਤੇ ਚਲੋ। ਇਸ ਨਾਲ ਅੱਖਾਂ ਦੀ ਹਰ ਤਰ੍ਹਾਂ ਦੀ ਸਮੱਸਿਆ ਦੂਰ ਹੋ ਜਾਵੇਗੀ।
ਪੜ੍ਹੋ ਇਹ ਵੀ ਖ਼ਬਰ- Health Tips: ਕਬਜ਼ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ‘ਸ਼ਹਿਦ’ ਸਣੇ ਅਪਣਾਉਣ ਇਹ ਘਰੇਲੂ ਨੁਸਖ਼ੇ, ਹੋਵਗਾ ਫ਼ਾਇਦਾ
ਬਾਦਾਮ, ਸੌਂਫ ਅਤੇ ਮਿਸ਼ਰੀ
ਬਾਦਾਮ ਵੱਡੀ ਸੌਂਫ ਅਤੇ ਮਿਸ਼ਰੀ ਤਿੰਨਾਂ ਨੂੰ ਬਰਾਬਰ ਮਾਤਰਾ ਵਿੱਚ ਮਿਲਾ ਕੇ ਚੂਰਨ ਬਣਾ ਲਓ ਅਤੇ ਇਸ ਦਾ ਰੋਜ਼ਾਨਾ 1 ਚਮਚ 1 ਗਲਾਸ ਦੁੱਧ ਨਾਲ ਰਾਤ ਨੂੰ ਸੌਣ ਸਮੇਂ ਸੇਵਨ ਕਰੋ । ਇਸ ਨਾਲ ਅੱਖਾਂ ਦੀ ਨਜ਼ਰ ਬਹੁਤ ਜਲਦ ਤੇਜ਼ ਹੁੰਦੀ ਹੈ ।
ਬਾਦਾਮ
ਜੇਕਰ ਤੁਹਾਨੂੰ ਅੱਖਾਂ ਦੇ ਰੋਗ ਜਿਵੇਂ ਪਾਣੀ ਆਉਣਾ, ਅੱਖਾਂ ਆਉਣਾ, ਅੱਖਾਂ ਦੀ ਕਮਜ਼ੋਰੀ ਜਿਹੇ ਰੋਗ ਹਨ, ਤਾਂ ਰਾਤ ਨੂੰ ਬਾਦਾਮ ਪਾਣੀ ਵਿੱਚ ਭਿਉਂ ਕੇ ਰੱਖੋ। ਸਵੇਰ ਸਮੇਂ ਇਹ ਬਾਦਾਮ ਪੀਸ ਕੇ ਪਾਣੀ ਵਿੱਚ ਮਿਲਾ ਕੇ ਪੀ ਲਓ ।
ਪੜ੍ਹੋ ਇਹ ਵੀ ਖ਼ਬਰ- Health Tips : ਕਮਰ ਦਰਦ ਤੇ ਹੱਡੀਆਂ ਦੇ ਦਰਦ ਤੋਂ ਰਾਹਤ ਪਾਉਣ ਲਈ ਸਰ੍ਹੋਂ ਦੇ ਤੇਲ ਸਣੇ ਵਰਤੋ ਇਹ ਘਰੇਲੂ ਨੁਸਖ਼ੇ
ਗੰਨੇ ਦਾ ਰਸ
ਗੰਨੇ ਦਾ ਰਸ ਅੱਖਾਂ ਲਈ ਬਹੁਤ ਜ਼ਿਆਦਾ ਲਾਭਕਾਰੀ ਹੁੰਦਾ ਹੈ। ਇਸ ਲਈ ਗੰਨੇ ਦਾ ਰਸ ਪੀਓ। ਕੇਲਾ ਅਤੇ ਨਿੰਬੂ ਦਾ ਪਾਣੀ ਵੀ ਅੱਖਾਂ ਲਈ ਬਹੁਤ ਫ਼ਾਇਦੇਮੰਦ ਹੈ ।
ਮੂੰਹ ਦੀ ਲਾਰ
ਜੇ ਤੁਹਾਨੂੰ ਅੱਖਾਂ ਦੀ ਇਨਫੈਕਸ਼ਨ ਅਤੇ ਅੱਖਾਂ ਲਾਲ ਰਹਿੰਦੀਆਂ ਹਨ, ਤਾਂ ਸਵੇਰੇ ਉੱਠਣ ਸਾਰ ਬਿਨਾਂ ਕੁਰਲਾ ਕੀਤੇ ਮੂੰਹ ਦੀ ਲਾਰ ਅੱਖਾਂ ਵਿੱਚ ਸੁਰਮੇ ਦੀ ਤਰ੍ਹਾਂ ਪਾਓ। ਅੱਖਾਂ ਦੀ ਹਰ ਤਰ੍ਹਾਂ ਦੀ ਸਮੱਸਿਆ ਦੂਰ ਹੋ ਜਾਵੇਗੀ ।
ਗਾਂ ਦਾ ਦੇਸੀ ਘਿਓ
ਗਾਂ ਦੇ ਦੇਸੀ ਘਿਓ ਦੀ ਹਲਕੇ ਹੱਥਾਂ ਨਾਲ ਅੱਖਾਂ ’ਤੇ ਮਾਲਿਸ਼ ਕਰੋ। ਇਸ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ ।
ਪੜ੍ਹੋ ਇਹ ਵੀ ਖ਼ਬਰ- Health Tips: ਰਾਤ ਦੇ ਸਮੇਂ ਕਦੇ ਵੀ ਭੁੱਲ ਕੇ ਨਾ ਕਰੋ ‘ਦੁੱਧ’ ਸਣੇ ਇਨ੍ਹਾਂ ਚੀਜ਼ਾਂ ਦਾ ਸੇਵਨ, ਹੋ ਸਕਦੈ ਨੁਕਸਾਨ
ਸ਼ਹਿਦ ਅਤੇ ਅਰੰਡੀ ਦਾ ਤੇਲ
ਰਾਤ ਨੂੰ ਸੌਂਦੇ ਸਮੇਂ ਅਰੰਡੀ ਦਾ ਤੇਲ ਜਾਂ ਫਿਰ ਸ਼ਹਿਦ ਅੱਖਾਂ ਵਿੱਚ ਪਾਉਣ ਨਾਲ ਅੱਖਾਂ ਦੀ ਸਫੇਦੀ ਵਧਦੀ ਹੈ। ਇਸ ਨਾਲ ਅੱਖਾਂ ਦੀ ਸਮੱਸਿਆ ਵੀ ਦੂਰ ਹੁੰਦੀ ਹੈ ।
ਨਿੰਬੂ ਅਤੇ ਗੁਲਾਬ ਜਲ
ਨਿੰਬੂ ਅਤੇ ਗੁਲਾਬ ਜਲ ਬਰਾਬਰ ਮਾਤਰਾ ਵਿੱਚ ਮਿਲਾ ਕੇ ਇਕ ਮਿਸ਼ਰਣ ਬਣਾ ਲਓ ਅਤੇ ਦਿਨ ਵਿਚ ਦੋ ਵਾਰ ਅੱਖਾਂ ਵਿੱਚ ਪਾਓ। ਅੱਖਾਂ ਨੂੰ ਠੰਡਕ ਮਿਲਦੀ ਹੈ ਅਤੇ ਅੱਖਾਂ ਵਿੱਚੋਂ ਸੇਕ ਨਿਕਲਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ।
ਤ੍ਰਿਫਲਾ ਚੂਰਨ
ਤ੍ਰਿਫਲਾ ਚੂਰਨ ਰਾਤ ਨੂੰ ਪਾਣੀ ਵਿੱਚ ਭਿਓ ਕੇ ਰੱਖੋ ਅਤੇ ਸਵੇਰ ਸਮੇਂ ਇਹ ਪਾਣੀ ਛਾਣ ਕੇ ਇਸ ਪਾਣੀ ਨਾਲ ਅੱਖਾਂ ਧੋ ਲਓ । ਇਸ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ ।
ਪੜ੍ਹੋ ਇਹ ਵੀ ਖ਼ਬਰ- ਵਾਸਤੂ ਸ਼ਾਸਤਰ : ਘਰ ਦੇ ਇਸ ਕੋਨੇ ’ਚ ਰੱਖੋ ‘ਲੂਣ’, ਕਲੇਸ਼ ਖ਼ਤਮ ਹੋਣ ਦੇ ਨਾਲ-ਨਾਲ ਹੋਣਗੇ ਇਹ ਫ਼ਾਇਦੇ