Health Tips: ਖੂਨ ਦੀ ਘਾਟ ਹੋਣ ’ਤੇ ਵਿਖਾਈ ਦਿੰਦੇ ਨੇ ਇਹ ‘ਲੱਛਣ’, ਕਿਸ਼ਮਿਸ਼ ਸਣੇ ਅਪਣਾਓ ਇਹ ਘਰੇਲੂ ਨੁਸਖ਼ੇ

10/21/2021 6:30:59 PM

ਜਲੰਧਰ (ਬਿਊਰੋ) - ਗ਼ਲਤ ਖਾਣ-ਪੀਣ ਦੇ ਕਰਕੇ ਲੋਕਾਂ ਨੂੰ ਵਧੇਰੇ ਪੱਥਰ ’ਤੇ ਆਇਰਨ ਦੀ ਘਾਟ ਹੋ ਰਹੀ ਹੈ। ਅੱਜ ਕੱਲ ਦਾ ਖਾਣ ਪੀਣ ਸਿਹਤਮੰਦ ਨਹੀਂ ਹੈ, ਜਿਸ ਕਰਕੇ ਲੋਕਾਂ ਨੂੰ ਸਰੀਰ ਵਿੱਚ ਖੂਨ ਦੀ ਘਾਟ ਦੀ ਸਮੱਸਿਆ ਹੋ ਰਹੀ ਹੈ। ਸਹੀ ਅਤੇ ਪੌਸ਼ਟਿਕ ਆਹਾਰ ਨਾ ਖਾਣ ਕਰਕੇ ਲੋਕ ਵਧੇਰੀ ਮਾਤਰਾ ’ਚ ਅਨੀਮੀਆ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਰਹੇ ਹਨ। ਇਸ ਲਈ ਜ਼ਰੂਰੀ ਹੈ ਕਿ ਬਲੱਡ ਸੈੱਲਸ ਨੂੰ ਬਣਾਈ ਰੱਖਣ ਲਈ ਆਇਰਨ ਵਾਲੇ ਆਹਾਰ ਦਾ ਸੇਵਨ ਕੀਤਾ ਜਾਵੇ। ਇਸੇ ਲਈ ਅੱਜ ਅਸੀਂ ਤੁਹਾਨੂੰ ਸਰੀਰ ਵਿੱਚ ਆਇਰਨ ਯਾਨੀ ਕਿ ਖੂਨ ਦੀ ਘਾਟ ਹੋਣ ’ਤੇ ਵਿਖਾਈ ਦੇਣ ਵਾਲੇ ਲੱਛਣ ਅਤੇ ਜ਼ਰੂਰੀ ਆਹਾਰ ਦੇ ਬਾਰੇ ਜਾਣੂ ਕਰਾਉਂਦੇ ਹਾਂ....

ਖੂਨ ਦੀ ਘਾਟ ਹੋਣ ਦੇ ਲੱਛਣ

. ਹਰ ਸਮੇਂ ਥਕਾਵਟ ਰਹਿਣਾ
. ਉੱਠਦੇ ਬੈਠਦੇ ਚੱਕਰ ਆਉਣਾ
. ਚਮੜੀ ਅਤੇ ਅੱਖਾਂ ਵਿਚ ਪੀਲਾਪਨ ਆਉਣਾ
. ਸਾਹ ਲੈਣ ਵਿੱਚ ਤਕਲੀਫ ਹੋਣਾ
. ਦਿਲ ਦੀ ਧੜਕਣ ਵਧਣਾ ਅਤੇ ਘਟਨਾ
. ਪੈਰ ਅਤੇ ਹੱਥ ਹਮੇਸ਼ਾ ਠੰਢੇ ਰਹਿਣਾ
. ਆਇਰਨ ਦੀ ਘਾਟ ਲਈ ਜ਼ਰੂਰੀ ਆਹਾਰ

Health Tips : ਦਵਾਈ ਦੇ ਰੂਪ ’ਚ ਕਰੋ ‘ਇਸਬਗੋਲ’ ਦੀ ਵਰਤੋਂ, ਬਵਾਸੀਰ ਸਣੇ ਇਨ੍ਹਾਂ ਬੀਮਾਰੀਆਂ ਤੋਂ ਮਿਲੇਗੀ ਰਾਹਤ

ਚੁਕੰਦਰ
ਚੁਕੰਦਰ ਅਤੇ ਇਸ ਦੀਆਂ ਪੱਤੀਆਂ ਵਿੱਚ ਕਾਫ਼ੀ ਮਾਤਰਾ ਵਿੱਚ ਆਇਰਨ ਹੁੰਦਾ ਹੈ। ਖੂਨ ਦੀ ਘਾਟ ਹੋਣ ’ਤੇ ਚੁਕੰਦਰ ਦੀ ਵਰਤੋਂ ਕਰਨੀ ਬਹੁਤ ਫ਼ਾਇਦੇਮੰਦ ਹੁੰਦੀ ਹੈ। ਗਾਜਰ ਦੇ ਜੂਸ ਵਿੱਚ ਚੁਕੰਦਰ ਮਿਕਸ ਕਰ ਕੇ ਰੋਜ਼ਾਨਾ ਪੀਣ ਨਾਲ ਖੂਨ ਦੀ ਘਾਟ ਦੂਰ ਹੁੰਦੀ ਹੈ ।

ਪਾਲਕ
ਪਾਲਕ ਵਿਚ ਆਇਰਨ ਕਾਫ਼ੀ ਮਾਤਰਾ ਵਿਚ ਮੌਜੂਦ ਹੁੰਦਾ ਹੈ। ਪਾਲਕ ਦਾ ਸੂਪ ਜਾਂ ਫਿਰ ਇਸ ਦੀ ਸਬਜ਼ੀ ਖਾਣ ਨਾਲ ਸਰੀਰ ਵਿੱਚ ਖ਼ੂਨ ਦੀ ਘਾਟ ਕਦੇ ਨਹੀਂ ਹੁੰਦੀ।

ਪੜ੍ਹੋ ਇਹ ਵੀ ਖ਼ਬਰ - Health Tips: ਖੂਨ ਦੀ ਘਾਟ ਹੋਣ ’ਤੇ ਵਿਖਾਈ ਦਿੰਦੇ ਨੇ ਇਹ ‘ਲੱਛਣ’, ਕਿਸ਼ਮਿਸ਼ ਸਣੇ ਅਪਣਾਓ ਇਹ ਘਰੇਲੂ ਨੁਸਖ਼ੇ

ਅਨਾਰ
ਅਨਾਰ ਵਿੱਚ ਮੌਜੂਦ ਫੋਲਿਕ ਐਸਿਡ ਅਤੇ ਐਂਟੀਆਕਸੀਡੈਂਟ ਸਰੀਰ ਨੂੰ ਫਿੱਟ ਅਤੇ ਤੰਦਰੁਸਤ ਰੱਖਦੇ ਹਨ। ਜਿਨ੍ਹਾਂ ਲੋਕਾਂ ਨੂੰ ਖੂਨ ਦੀ ਘਾਟ ਹੁੰਦੀ ਹੈ, ਉਨ੍ਹਾਂ ਨੂੰ ਰੋਜ਼ਾਨਾ ਇੱਕ ਅਨਾਰ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।

ਤੁਲਸੀ
ਤੁਲਸੀ ਦੇ ਪੱਤਿਆਂ ਦਾ ਸੇਵਨ ਰੋਜ਼ਾਨਾ ਕਰਨ ਨਾਲ ਸਰੀਰ ਵਿੱਚ ਹੀਮੋਗਲੋਬਿਨ ਦੀ ਮਾਤਰਾ ਵਧਦੀ ਹੈ। ਇਸ ਲਈ ਰੋਜ਼ਾਨਾ ਤੁਲਸੀ ਦੇ ਪੱਤਿਆਂ ਦੀ ਚਾਹ ਅਤੇ ਤੁਲਸੀ ਦੇ ਪੱਤਿਆਂ ਦਾ ਸੇਵਨ ਸਰੀਰ ਵਿੱਚ ਖ਼ੂਨ ਦੀ ਘਾਟ ਨਹੀਂ ਹੋਣ ਦਿੰਦਾ।

ਪੜ੍ਹੋ ਇਹ ਵੀ ਖ਼ਬਰ - Health Tips:ਚਾਹ ’ਚ ਖੰਡ ਦੀ ਥਾਂ ਕਰੋ ਗੁੜ ਦੀ ਵਰਤੋ,‘ਮਾਈਗ੍ਰੇਨ’ ਸਣੇ ਇਨ੍ਹਾਂ ਬੀਮਾਰੀਆਂ ਤੋਂ ਹੋਵੇਗਾ ਤੁਹਾਡਾ ਬਚਾਅ

ਸੁੱਕੇ ਮੇਵੇ
ਕਿਸ਼ਮਸ਼ ਅਤੇ ਸੁੱਕੇ ਆਲੂ ਬੁਖਾਰੇ ਜਿਹੇ ਸੁੱਕੇ ਮੇਵੇ ਖਾਣ ਨਾਲ ਆਇਰਨ ਦੀ ਘਾਟ ਨਹੀਂ ਹੁੰਦੀ। ਰੋਜ਼ਾਨਾ ਵਿਟਾਮਿਨ-ਸੀ ਵਾਲੇ ਆਹਾਰ ਅਤੇ ਡ੍ਰਿੰਕਸ ਦਾ ਸੇਵਨ ਕਰਨ ਨਾਲ ਸਰੀਰ ਵਿਚ ਆਇਰਨ ਦੀ ਘਾਟ ਨਹੀਂ ਹੁੰਦੀ ।

ਕਿਸ਼ਮਿਸ਼
ਸਰੀਰ ’ਚ ਖ਼ੂਨ ਦੀ ਘਾਟ ਹੋਣ ’ਤੇ ਰੋਜ਼ਾਨਾ ਰਾਤ ਨੂੰ ਮੁੱਠੀ ਭਰ ਕਿਸ਼ਮਿਸ਼ ਭਿਓਂ ਕੇ ਰੱਖੋ ਅਤੇ ਸਵੇਰੇ ਖਾ ਲਓ। ਇਸ ਦਾ ਪਾਣੀ ਵੀ ਪੀ ਲਓ, ਜਿਸ ਨਾਲ ਸਰੀਰ ’ਚ ਹੋਈ ਖੂਨ ਦੀ ਘਾਟ ਬਹੁਤ ਜਲਦੀ ਪੂਰੀ ਹੋ ਜਾਂਦੀ ਹੈ ।

ਆਂਵਲੇ ਦਾ ਮੁਰੱਬਾ
ਜੇਕਰ ਤੁਹਾਨੂੰ ਖੂਨ ਦੀ ਘਾਟ ਦੀ ਸਮੱਸਿਆ ਹਮੇਸ਼ਾ ਰਹਿੰਦੀ ਹੈ ਤਾਂ ਤੁਸੀਂ ਰੋਜ਼ਾਨਾ ਆਂਵਲੇ ਦੇ ਮੁਰੱਬੇ ਦਾ ਸੇਵਨ ਕਰੋ। ਇਸ ਨੂੰ ਖਾਣ ਨਾਲ ਖੂਨ ਦੀ ਘਾਟ ਕਦੇ ਨਹੀਂ ਹੁੰਦੀ।

ਪੜ੍ਹੋ ਇਹ ਵੀ ਖ਼ਬਰ -  Health Tips: ਸਿਰ ਦਰਦ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ‘ਤੁਲਸੀ’ ਸਣੇ ਅਪਣਾਉਣ ਇਹ ਘਰੇਲੂ ਨੁਸਖ਼ੇ


   
 


rajwinder kaur

Content Editor

Related News