Health Tips : ਸਰਦੀਆਂ ''ਚ ਇਨ੍ਹਾਂ ਫਲਾਂ ਦਾ ਕਰੋ ਇਸਤੇਮਾਲ, ਮਿਲੇਗਾ ਖੰਘ-ਜ਼ੁਕਾਮ ਤੋਂ ਛੁਟਕਾਰਾ
Saturday, Jan 14, 2023 - 12:34 PM (IST)
ਨਵੀਂ ਦਿੱਲੀ- ਸਰਦੀਆਂ ਦੇ ਮੌਸਮ 'ਚ ਲੋਕ ਹਮੇਸ਼ਾ ਖੰਘ ਤੋਂ ਪ੍ਰੇਸ਼ਾਨ ਰਹਿੰਦੇ ਹਨ ਅਤੇ ਜੇਕਰ ਖੁਰਾਕ ਠੀਕ ਨਾ ਹੋਵੇ ਤਾਂ ਖੰਘ ਦੀ ਸਮੱਸਿਆ ਵੱਧ ਜਾਂਦੀ ਹੈ। ਕੁਝ ਲੋਕ ਕਿਸੇ ਵੀ ਸਮੇਂ ਕੋਈ ਵੀ ਚੀਜ਼ ਖਾਂਦੇ ਹਨ, ਜਿਸ ਕਾਰਨ ਜ਼ੁਕਾਮ-ਖੰਘ, ਬਲਗਮ ਵਧ ਜਾਂਦੀ ਹੈ। ਕੁਝ ਲੋਕ ਅਜਿਹੇ ਵੀ ਹਨ ਜੋ ਫਲਾਂ, ਖ਼ਾਸ ਕਰਕੇ ਖੱਟੇ ਫਲਾਂ ਦੀ ਵਰਤੋਂ ਬੰਦ ਕਰ ਦਿੰਦੇ ਹਨ, ਜਦਕਿ ਮਾਹਰਾਂ ਦਾ ਕਹਿਣਾ ਹੈ ਕਿ ਸਰਦੀ-ਖੰਘ 'ਚ ਕੁਝ ਖੱਟੇ ਫਲਾਂ ਦੀ ਵਰਤੋਂ ਕਰਨਾ ਫ਼ਾਇਦੇਮੰਦ ਸਾਬਤ ਹੁੰਦਾ ਹੈ। ਜੇਕਰ ਤੁਹਾਨੂੰ ਖੰਘ ਅਤੇ ਜ਼ੁਕਾਮ ਹੈ ਤਾਂ ਨਿੰਬੂ, ਸੰਤਰਾ, ਕੀਵੀ ਆਦਿ ਨਿੰਬੂ ਫਲਾਂ ਦੀ ਵਰਤੋਂ ਜ਼ਰੂਰ ਕਰੋ। ਇਹ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦੇ ਹਨ, ਇਸ ਦੀ ਵਰਤੋਂ ਨਾਲ ਖੰਘ ਵੀ ਦੂਰ ਹੋ ਜਾਂਦੀ ਹੈ।
ਖੰਘ 'ਚ ਕੀਵੀ ਦੇ ਫ਼ਾਇਦੇ
ਕੀਵੀ 'ਚ ਵਿਟਾਮਿਨ ਸੀ, ਕੇ, ਈ, ਫੋਲੇਟ, ਪੋਟਾਸ਼ੀਅਮ ਵਰਗੇ ਭਰਪੂਰ ਪੋਸ਼ਕ ਤੱਤ ਹੁੰਦੇ ਹਨ। ਇਸ ਦੇ ਨਾਲ ਹੀ ਇਹ ਐਂਟੀਆਕਸੀਡੈਂਟ ਅਤੇ ਫਾਈਬਰ ਦਾ ਵੀ ਚੰਗਾ ਸਰੋਤ ਹੈ। ਕੀਵੀ ਖਾਣ ਨਾਲ ਅਸਥਮਾ, ਪਾਚਨ, ਬਲੱਡ ਪ੍ਰੈਸ਼ਰ ਨਾਲ ਜੁੜੀਆਂ ਬਿਮਾਰੀਆਂ ਦਾ ਖਤਰਾ ਘੱਟ ਹੁੰਦਾ ਹੈ। ਇਸ ਦੇ ਨਾਲ ਹੀ ਖੰਘ ਅਤੇ ਜ਼ੁਕਾਮ 'ਚ ਵੀ ਕੀਵੀ ਖਾਣਾ ਫ਼ਾਇਦੇਮੰਦ ਹੁੰਦਾ ਹੈ। ਤੁਸੀਂ ਇਸ ਨੂੰ ਸਮੂਦੀ, ਫਰੂਟ ਸਲਾਦ ਜਾਂ ਇਸ ਤਰ੍ਹਾਂ ਕੱਟ ਕੇ ਖਾ ਸਕਦੇ ਹੋ। ਕੀਵੀ ਦੀ ਵਰਤੋਂ ਕਰਨ ਨਾਲ ਕਬਜ਼, ਐਸੀਡਿਟੀ ਅਤੇ ਗੈਸ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।
ਖੰਘ 'ਚ ਬਲੂਬੇਰੀ ਦੇ ਫ਼ਾਇਦੇ
ਬਲੂਬੇਰੀ 'ਚ ਕਈ ਤਰ੍ਹਾਂ ਦੇ ਪੋਸ਼ਕ ਤੱਤ, ਖਣਿਜ, ਵਿਟਾਮਿਨ ਸੀ, ਕੇ, ਮੈਂਗਨੀਜ਼, ਫਾਈਬਰ ਵੀ ਮੌਜੂਦ ਹੁੰਦੇ ਹਨ। ਖੰਘ ਹੋਣ 'ਤੇ ਬਲੂਬੇਰੀ ਫਲ ਖਾਣ ਨਾਲ ਕੋਈ ਨੁਕਸਾਨ ਨਹੀਂ ਹੁੰਦਾ। ਐਂਟੀਆਕਸੀਡੈਂਟਸ ਨਾਲ ਭਰਪੂਰ ਇਹ ਫਲ ਖੰਘ ਦੀ ਸਮੱਸਿਆ ਨੂੰ ਘੱਟ ਕਰਨ 'ਚ ਮਦਦਗਾਰ ਸਾਬਤ ਹੁੰਦਾ ਹੈ। ਬਲੂਬੇਰੀ 'ਚ ਕੈਲੋਰੀ ਘੱਟ ਹੋਣ ਨਾਲ ਭਾਰ ਕੰਟਰੋਲ 'ਚ ਰਹਿੰਦਾ ਹੈ। ਖੋਜ ਮੁਤਾਬਕ ਬਲੂਬੇਰੀ ਢਿੱਡ ਦੀ ਚਰਬੀ ਅਤੇ ਕੋਲੈਸਟ੍ਰਾਲ ਨੂੰ ਘੱਟ ਕਰਨ 'ਚ ਮਦਦ ਕਰਦੀ ਹੈ। ਇਸ 'ਚ ਕੁਝ ਐਂਟੀ-ਡਾਇਬੀਟਿਕ ਤੱਤ ਵੀ ਹੁੰਦੇ ਹਨ ਅਤੇ ਇਸ 'ਚ ਦੂਜੇ ਫਲਾਂ ਦੇ ਮੁਕਾਬਲੇ ਚੀਨੀ ਦੀ ਮਾਤਰਾ ਘੱਟ ਹੁੰਦੀ ਹੈ।
ਖੰਘ 'ਚ ਕੇਲਾ ਖਾਣਾ ਵੀ ਹੈ ਫ਼ਾਇਦੇਮੰਦ
ਅਕਸਰ ਕੁਝ ਲੋਕ ਖੰਘ ਹੋਣ 'ਤੇ ਕੇਲਾ ਖਾਣਾ ਬੰਦ ਕਰ ਦਿੰਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਕੇਲਾ ਖਾਣ ਨਾਲ ਜ਼ੁਕਾਮ ਅਤੇ ਖੰਘ ਵਧੇਗੀ, ਪਰ ਅਜਿਹਾ ਨਹੀਂ ਹੁੰਦਾ। ਤੁਸੀਂ ਖੰਘ 'ਚ ਵੀ ਕੇਲਾ ਖਾ ਸਕਦੇ ਹੋ। ਜੀ ਹਾਂ ਰਾਤਨੂੰ ਕੇਲਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਦਿਨ ਵੇਲੇ ਕੇਲਾ ਖਾਣਾ ਸਹੀ ਹੈ। ਆਮ ਤੌਰ 'ਤੇ ਦੇਖਿਆ ਗਿਆ ਹੈ ਕਿ ਲੋਕ ਸਰਦੀਆਂ 'ਚ ਕੇਲਾ ਖਾਣ ਤੋਂ ਪਰਹੇਜ਼ ਕਰਦੇ ਹਨ, ਕਿਉਂਕਿ ਇਸ ਨਾਲ ਸਰਦੀ-ਜ਼ੁਕਾਮ ਦੀ ਸਮੱਸਿਆ ਵਧਣ ਦਾ ਖਤਰਾ ਰਹਿੰਦਾ ਹੈ। ਪਰ ਤੁਹਾਨੂੰ ਦੱਸ ਦੇਈਏ ਕਿ ਸਰਦੀਆਂ 'ਚ ਕੇਲਾ ਖਾਣਾ ਵੀ ਤੁਹਾਡੇ ਲਈ ਫ਼ਾਇਦੇਮੰਦ ਹੋ ਸਕਦਾ ਹੈ। ਜੀ ਹਾਂ ਜੇਕਰ ਤੁਸੀਂ ਜਾਂ ਤੁਹਾਡੇ ਬੱਚੇ ਪਹਿਲਾਂ ਤੋਂ ਹੀ ਸਰਦੀ-ਜ਼ੁਕਾਮ ਤੋਂ ਪੀੜਤ ਹਨ ਤਾਂ ਉਨ੍ਹਾਂ ਨੂੰ ਕੇਲਾ ਨਾ ਦਿਓ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।