ਦੀਵਾਲੀ ਤੋਂ ਪਹਿਲਾਂ ਦੋ ਪਰਿਵਾਰਾਂ ''ਚ ਛਾਇਆ ਮਾਤਮ, ਸੜਕ ਹਾਦਸਿਆਂ ''ਚ 2 ਨੌਜਵਾਨਾਂ ਦੀ ਮੌਤ
Monday, Oct 20, 2025 - 03:33 AM (IST)

ਫਗਵਾੜਾ (ਜਲੋਟਾ) : ਫਗਵਾੜਾ 'ਚ ਦੀਵਾਲੀ ਤੋਂ ਠੀਕ ਪਹਿਲਾਂ 2 ਪਰਿਵਾਰਾਂ 'ਚ ਉਦੋਂ ਮਾਤਮ ਛਾ ਗਿਆ, ਜਦੋਂ ਇਹਨਾਂ ਪਰਿਵਾਰਾਂ ਦੇ 2 ਮੈਂਬਰ ਇੱਥੇ ਵਾਪਰੇ ਵੱਖ-ਵੱਖ ਸੜਕ ਹਾਦਸਿਆਂ 'ਚ ਮੌਤ ਦਾ ਸ਼ਿਕਾਰ ਹੋ ਗਏ। ਜਾਣਕਾਰੀ ਅਨੁਸਾਰ ਸਥਾਨਕ ਹੁਸ਼ਿਆਰਪੁਰ ਰੋਡ 'ਤੇ ਪਿੰਡ ਰਿਹਾਣਾ ਜੱਟਾਂ ਦੇ ਲਾਗੇ ਈ-ਰਿਕਸ਼ਾ ਅਤੇ ਕੈਂਟਰ 'ਚ ਹੋਈ ਟੱਕਰ ਦੌਰਾਨ ਈ-ਰਿਕਸ਼ਾ 'ਚ ਸਵਾਰ ਅਮਨਦੀਪ ਸ਼ਰਮਾ ਪੁੱਤਰ ਵਿਪਨ ਚੰਦਰ ਵਾਸੀ ਪਿੰਡ ਰਿਹਾਣਾ ਜੱਟਾਂ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਪੁਲਸ ਨੇ ਮ੍ਰਿਤਕ ਅਮਨਦੀਪ ਸ਼ਰਮਾ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਭੇਜ ਦਿੱਤਾ ਹੈ। ਖਬਰ ਲਿਖੇ ਜਾਣ ਤੱਕ ਪੁਲਸ ਨੇ ਕੈਂਟਰ ਦੇ ਡਰਾਈਵਰ ਜਿਸਦੀ ਪਛਾਣ ਨਹੀਂ ਹੋ ਸਕੀ ਹੈ ਅਤੇ ਜੋ ਹਾਦਸੇ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ ਹੈ, ਖਿਲਾਫ ਪੁਲਸ ਥਾਣਾ ਰਾਵਲਪਿੰਡੀ ਵਿਖੇ ਮਾਮਲਾ ਦਰਜ ਕਰਕੇ ਜਾਂਚ ਸ਼ਰੂ ਕਰ ਦਿੱਤੀ ਹੈ। ਇਸ ਦੌਰਾਨ ਪਿੰਡ ਰਿਹਾਣਾ ਜੱਟਾਂ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਇਹ ਵੀ ਪੜ੍ਹੋ : ਲੁਧਿਆਣਾ ਵਿਖੇ ਗੋਦਾਮ 'ਚ ਲੱਗੀ ਭਿਆਨਕ ਅੱਗ, ਮੌਕੇ 'ਤੇ ਪੈ ਗਈਆਂ ਭਾਜੜਾਂ
ਇਸੇ ਤਰ੍ਹਾਂ ਪਿੰਡ ਨੰਗਲ ਮੱਜਾ ਦੇ ਗੇਟ ਦੇ ਲਾਗੇ ਵਾਪਰੇ ਇਕ ਹੋਰ ਸੜਕ ਹਾਦਸੇ 'ਚ ਤੇਜ਼ ਰਫਤਾਰ ਟਰੱਕ ਟਿੱਪਰ ਦੇ ਹੇਠਾਂ ਆ ਕੇ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਗੁਰਜੀਤ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਅਮਰੀਕ ਨਗਰੀ ਭੁੱਲਰਾਈ ਕਾਲੋਨੀ ਫਗਵਾੜਾ ਵਜੋਂ ਹੋਈ ਹੈ। ਪੁਲਸ ਨੇ ਮ੍ਰਿਤਕ ਗੁਰਜੀਤ ਸਿੰਘ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਭੇਜ ਦਿੱਤਾ ਹੈ। ਖਬਰ ਲਿਖੇ ਜਾਣ ਤੱਕ ਥਾਣਾ ਸਦਰ ਫਗਵਾੜਾ ਦੀ ਪੁਲਸ ਨੇ ਮ੍ਰਿਤਕ ਗੁਰਜੀਤ ਸਿੰਘ ਦੇ ਪਿੰਡ ਦੇ ਰਹਿਣ ਵਾਲੇ ਕਰੀਬੀ ਸਾਥੀ ਕਮਲਜੀਤ ਕੁਮਾਰ ਪੁੱਤਰ ਮੰਗਤ ਰਾਮ ਵਾਸੀ ਅਮਰੀਕ ਨਗਰੀ ਭੁੱਲਰਾਈ ਕਾਲੋਨੀ ਫਗਵਾੜਾ ਜੋ ਉਸ ਨਾਲ ਆਪਣੇ ਵੱਖਰੇ ਮੋਟਰਸਾਈਕਲ 'ਤੇ ਆ ਰਿਹਾ ਸੀ, ਦੇ ਬਿਆਨ 'ਤੇ ਸੜਕ ਹਾਦਸੇ ਦਾ ਕਾਰਨ ਬਣੇ ਟਰੱਕ ਟਿੱਪਰ ਦੇ ਡਰਾਈਵਰ ਜਿਸ ਦੀ ਪਛਾਣ ਦਰਬਾਰਾ ਸਿੰਘ ਪੁੱਤਰ ਕੇਸਰ ਸਿੰਘ ਵਾਸੀ ਚੋਤਾ ਥਾਣਾ ਦੀਨਾਨਗਰ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ, ਨੂੰ ਗ੍ਰਿਫਤਾਰ ਕਰਕੇ ਟਰੱਕ ਟਿੱਪਰ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ। ਪੁਲਸ ਵਾਪਰੇ ਸੜਕ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8