Health Tips: ਹੀਟ ਸਟ੍ਰੋਕ ਦੇ ਖਤਰੇ ਨੂੰ ਘੱਟ ਕਰਨ ਲਈ ਜ਼ਰੂਰ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ

05/17/2022 6:27:06 PM

ਨਵੀਂ ਦਿੱਲੀ- ਤੇਜ਼ ਧੁੱਪ ਦੀਆਂ ਕਿਰਨਾਂ ਗਰਮੀ ਹੋਰ ਵਧਾ ਦਿੰਦੀਆਂ ਹਨ। ਹੀਟ ਸਟ੍ਰੋਕ ਦੇ ਵੱਧਦੇ ਖਤਰੇ ਨੂੰ ਦੇਖ ਕੇ ਸਿਹਤ ਵਿਭਾਗ ਨੇ ਵੀ ਅਲਰਟ ਜਾਰੀ ਕਰ ਦਿੱਤਾ ਹੈ। ਲੋਕਾਂ ਨੂੰ ਇਹ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਤੇਜ਼ ਧੁੱਪ ਅਤੇ ਲੂ ਦੇ ਵਿਚਾਲੇ ਸੜਕਾਂ 'ਤੇ ਨਾ ਨਿਕਲੋ। ਕਿਸੇ ਜ਼ਰੂਰੀ ਕੰਮ ਨਾਲ ਤੇਜ਼ ਧੁੱਪ 'ਚ ਜਾਣਾ ਪਏ ਤਾਂ ਬਚਾਅ ਦੇ ਉਪਾਅ ਜ਼ਰੂਰ ਅਪਣਾਓ। 
ਹੋ ਸਕਦੀਆਂ ਹਨ ਇਹ ਸਮੱਸਿਆਵਾਂ
ਥੋੜ੍ਹੀ ਜਿਹੀ ਲਾਹਪਰਵਾਰੀ ਵਰਤਣ 'ਤੇ ਸਰੀਰ 'ਚ ਪਾਣੀ ਦੀ ਘਾਟ ਨਾਲ ਉਲਟੀ, ਦਸਤ, ਬੇਹੋਸ਼ੀ ਜਿਹੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਖਸਰਾ ਸਕੈਬੀਜ, ਚੇਚਕ, ਲਾਲ ਰੰਗ ਦੇ ਧੱਬੇ ਅਤੇ ਟਾਈਫਾਈਡ ਆਦਿ ਰੋਗ ਵੀ ਇਸ ਮੌਸਮ 'ਚ ਆਪਣੇ ਪੈਰ ਜ਼ਿਆਦਾ ਪਸਾਰਦੇ ਹਨ। ਸਿਵਿਲ ਹਸਪਤਾਲ ਦੇ ਸੀਨੀਅਰ ਡਾ. ਨੇ ਦੱਸਿਆ ਕਿ ਮੈਡੀਸਿਨ ਓ.ਪੀ.ਡੀ. 'ਚ ਰੋਜ਼ਾਨਾ ਤਕਰੀਬਨ 250 ਲੋਕ ਇਲਾਜ ਲਈ ਪਹੁੰਚਦੇ ਹਨ। 

PunjabKesari
ਵਾਇਰਲ ਬੁਖਾਰ ਦੇ ਮਰੀਜ਼ਾਂ ਦੀ ਗਿਣਤੀ ਜ਼ਿਆਦਾ
ਗਰਮੀ ਨਾਲ ਬਹਾਲ ਮਰੀਜ਼ਾਂ ਦੀ ਗਿਣਤੀ ਰੋਜ਼ਾਨਾ 20 ਨੂੰ ਪਾਰ ਕਰ ਰਹੀ ਹੈ। 100 ਤੋਂ ਜ਼ਿਆਦਾ ਮਰੀਜ਼ ਵਾਇਰਲ ਬੁਖਾਰ, ਟਾਈਫਾਈਡ, ਡਾਈਰੀਆ ਦੇ ਪਹੁੰਚ ਰਹੇ ਹਨ। ਐਮਰਜੈਂਸੀ 'ਚ ਰੋਜ਼ਾਨਾ ਚਾਰ-ਪੰਜ ਮਰੀਜ਼ਾਂ ਨੂੰ ਕੁਝ ਘੰਟਿਆਂ ਲਈ ਭਰਤੀ ਵੀ ਕਰਨਾ ਪੈ ਰਿਹਾ ਹੈ। ਗਰਮ ਹਵਾ ਦੀਆਂ ਲਪਟਾਂ ਨਾਲ ਸਕਿਨ ਖੁਸ਼ਕ ਹੋਣਾ, ਸਰੀਰ 'ਚ ਪਾਣੀ ਦੀ ਘਾਟ ਹੋਣੀ, ਅੱਖਾਂ 'ਚ ਜਲਨ, ਸਰੀਰ 'ਤੇ ਲਾਲ ਰੰਗ ਦੇ ਨਿਸ਼ਾਨ ਵਰਗੀਆਂ ਪਰੇਸ਼ਾਨੀਆਂ ਮਰੀਜ਼ਾਂ 'ਚ ਦੇਖੀਆਂ ਗਈਆਂ ਹਨ।

PunjabKesari
ਸ਼ੂਗਰ ਦੇ ਰੋਗੀਆਂ ਲਈ ਜ਼ਿਆਦਾ ਖਤਰਾ
ਇਕ ਡਾ. ਨੇ ਦੱਸਿਆ ਕਿ ਸੀਨੀਅਰ ਸਿਟੀਜ਼ਨ, ਸ਼ਰਾਬ ਪੀਣ ਵਾਲੇ, ਸ਼ੂਗਰ ਦੇ ਰੋਗੀਆਂ ਨੂੰ ਬੁਖਾਰ ਦਾ ਖਤਰਾ ਜ਼ਿਆਦਾ ਰਹਿੰਦਾ ਹੈ। ਘਬਰਾਹਟ, ਬੇਚੈਨੀ, ਚਿੜਚਿੜਾਪਨ ਵਰਗੇ ਲੱਛਣ ਦਿਖਣ ਤਾਂ ਤੁਰੰਤ ਇਲਾਜ ਕਰਵਾਉਣ 'ਚ ਸਮਝਦਾਰੀ ਹੈ। 

PunjabKesari
ਇਨ੍ਹਾਂ ਨੂੰ ਰੱਖਣਾ ਹੋਵੇਗਾ ਬੇਹੱਦ ਧਿਆਨ
ਹੀਟ ਸਟ੍ਰੋਕ ਗਰਭਵਤੀ ਔਰਤਾਂ ਨੂੰ ਵੀ ਜਲਦ ਚਪੇਟ 'ਚ ਲੈ ਲੈਂਦਾ ਹੈ। ਦੋ-ਪਹੀਆ ਵਾਹਨ ਚਾਲਕਾਂ, ਪੈਦਲ ਚੱਲਣ ਵਾਲੇ, ਇੱਟਾਂ ਦੇ ਭੱਠਿਆਂ ਅਤੇ ਕੰਸਟਰਕਸ਼ਨ ਸਾਈਟਾਂ 'ਤੇ ਕੰਮ ਕਰ ਰਹੇ ਮਜ਼ਦੂਰਾਂ ਅਤੇ ਧੁੱਪ 'ਚ ਖੇਡਣ ਵਾਲੇ ਬੱਚਿਆਂ ਨੂੰ ਜ਼ਿਆਦਾ ਸਾਵਧਾਨ ਰਹਿਣਾ ਹੋਵੇਗਾ। ਤੇਜ਼ ਸਿਰਦਰਦ, ਬੁਖਾਰ, ਉਲਟੀ, ਪਸੀਨਾ ਅਤੇ ਚੱਕਰ ਆਉਣਾ ਵਰਗੇ ਹੀਟ ਸਕ੍ਰੋਟ ਦੇ ਸ਼ੁਰੂਆਤੀ ਲੱਛਣ ਹਨ।

PunjabKesari
ਬਚਾਅ ਦੇ ਢੰਗ
-ਘਰ ਤੋਂ ਬਾਹਰ ਨਿਕਲਣ ਤੋਂ ਪਹਿਲੇ ਪਾਣੀ ਪੀਓ।
-ਸੂਤੀ, ਢਿੱਲੇ ਅਤੇ ਆਰਮਦਾਇਕ ਕੱਪੜੇ ਪਾਓ। 
-ਧੁੱਪ ਤੋਂ ਬਚਾਅ ਲਈ ਸਿਰ 'ਤੇ ਟੋਪੀ ਪਾਓ, ਛੱਤਰੀ ਦੀ ਵਰਤੋ ਕਰੋ।
-ਲੱਸੀ, ਓ.ਆਰ.ਐੱਸ. ਘੋਲ, ਨਿੰਬੂ ਪਾਣੀ, ਅੰਬ ਪੰਨਾ ਪੀਓ। 
-ਘਰ 'ਚ ਬਣਿਆ ਤਾਜ਼ਾ ਭੋਜਨ ਖਾਓ ਅਤੇ ਭੁੱਖੇ ਨਾ ਰਹੋ।
-ਤੇਜ਼ ਮਿਰਚ ਮਸਾਲੇ ਯੁਕਤ ਅਤੇ ਬਾਸੀ ਭੋਜਨ ਨਾ ਖਾਓ। 
-ਬਾਜ਼ਾਰ 'ਚ ਵਿਕ ਰਹੇ ਕੱਟੇ ਹੋਏ ਫਲ ਬਿਲਕੁੱਲ ਨਾ ਖਾਓ। 


Aarti dhillon

Content Editor

Related News