Health tips : ‘ਸ਼ੂਗਰ’ ਦੇ ਮਰੀਜ਼ ਇਨ੍ਹਾਂ ਚੀਜ਼ਾਂ ਤੋਂ ਹਮੇਸ਼ਾ ਲਈ ਬਣਾ ਕੇ ਰੱਖਣ ਦੂਰੀ, ਨਹੀਂ ਤਾਂ ਹੋ ਸਕਦੈ ਨੁਕਸਾਨ
Friday, Jan 29, 2021 - 12:15 PM (IST)
ਜਲੰਧਰ (ਬਿਊਰੋ) - ਅਜੌਕੇ ਸਮੇਂ 'ਚ ਸ਼ੂਗਰ ਆਮ ਬੀਮਾਰੀ ਬਣ ਗਈ ਹੈ, ਜੋ ਕਿਸੇ ਨੂੰ ਵੀ ਹੋ ਸਕਦੀ ਹੈ। ਇਸ ਬੀਮਾਰੀ ਨੂੰ ਹਲਕੇ 'ਚ ਲੈਣਾ ਸਰੀਰ ਲਈ ਖ਼ਤਰਨਾਕ ਹੋ ਸਕਦਾ ਹੈ, ਕਿਉਂਕਿ ਬੇਕਾਬੂ ਹੋਈ ਸ਼ੂਗਰ ਅੱਖਾਂ ਦੀ ਰੋਸ਼ਨੀ ਖੋਹ ਸਕਦੀ ਹੈ। ਇਸ ਤੋਂ ਇਲਾਵਾ ਸ਼ੂਗਰ ਕਿਡਨੀ, ਸਰੀਰ ਦੇ ਮਹਤੱਵਪੂਰਨ ਅੰਗਾਂ ਅਤੇ ਦਿਲ ’ਤੇ ਵੀ ਬੁਰਾ ਅਸਰ ਪਾਉਂਦੀ ਹੈ। ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਲੱਗਦਾ ਹੈ ਸ਼ੂਗਰ ਦੀ ਬੀਮਾਰੀ ਜ਼ਿਆਦਾ ਮਿੱਠਾ ਖਾਣ ਨਾਲ ਹੁੰਦੀ ਹੈ ਪਰ ਅਜਿਹਾ ਕੁਝ ਨਹੀਂ ਹੁੰਦਾ। ਸ਼ੂਗਰ ਹੋਣ ਦਾ ਮੁੱਖ ਕਾਰਨ ਤਣਾਅ ਅਤੇ ਚਿੰਤਾ ਹੈ। ਦੂਜੇ ਪਾਸੇ ਕਿਤੇ ਨਾ ਕਿਤੇ ਵਿਗੜ ਰਹੀ ਜੀਵਨ ਸ਼ੈਲੀ ਵੀ ਇਸ ਬੀਮਾਰੀ ਨੂੰ ਵਧਾ ਰਹੀ ਹੈ। ਇਸੇ ਲਈ ਬੱਚੇ ਵੀ ਇਸ ਬੀਮਾਰੀ ਦਾ ਸ਼ਿਕਾਰ ਹੋ ਰਹੇ ਹਨ। ਇਸੇ ਲਈ ਆਪਣੇ ਖਾਣ-ਪੀਣ ’ਤੇ ਤੁਹਾਨੂੰ ਖ਼ਾਸ ਧਿਆਨ ਦੇਣਾ ਚਾਹੀਦਾ ਹੈ, ਜਿਸ ਲਈ ਤੁਹਾਨੂੰ ਇਨ੍ਹਾਂ ਚੀਜ਼ਾਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ....
ਜ਼ਮੀਨ ਦੀ ਗਹਿਰਾਈ ’ਚ ਉੱਗਣ ਵਾਲੀਆਂ ਚੀਜ਼ਾਂ ਤੋਂ ਪ੍ਰਹੇਜ਼
ਸ਼ੂਗਰ ਦੇ ਰੋਗੀ ਜ਼ਮੀਨ ਦੀ ਗਹਿਰਾਈ ’ਚ ਉੱਗਣ ਵਾਲੀਆਂ ਚੀਜ਼ਾਂ ਜਿਵੇਂ ਸ਼ਕਰਕੰਦੀ, ਅਰਬੀ, ਆਲੂ ਆਦਿ ਦਾ ਸੇਵਨ ਬਿਲਕੁਲ ਨਾ ਕਰੋ। ਜੇਕਰ ਉਨ੍ਹਾਂ ਨੂੰ ਇਹ ਚੀਜ਼ਾਂ ਖਾਣੀਆਂ ਪੈ ਰਹੀਆਂ ਹਨ ਤਾਂ ਉਹ ਇਸ ਨੂੰ ਘੱਟ ਤੋਂ ਘੱਟ ਮਾਤਰਾ ਵਿਚ ਖਾਣ।
ਜੰਕ ਫੂਡ
ਸ਼ੂਗਰ ਦੇ ਰੋਗੀਆਂ ਨੂੰ ਜੰਕ ਫੂਡ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ। ਜੰਕ ਫੂਡ ਖਾਣ ਨਾਲ ਸ਼ੂਗਰ ਹੋਣ ਦਾ ਖ਼ਤਰਾ ਹੋਰ ਵੱਧ ਜਾਂਦਾ ਹੈ।
ਪੜ੍ਹੋ ਇਹ ਵੀ ਖ਼ਬਰ - ਲਾਲ ਕਿਲ੍ਹੇ ’ਤੇ ਝੰਡਾ ਲਾਉਣ ਵਾਲੇ ਨੌਜਵਾਨ ਜੁਗਰਾਜ ਸਿੰਘ ਦਾ ਪਰਿਵਾਰ ਹੋਇਆ ਰੂਪੋਸ਼
ਤਲੀ ਭੁੰਨੀ ਚੀਜ਼ਾਂ ਦਾ ਸੇਵਨ ਨਾ ਕਰੋ
ਸ਼ੂਗਰ ਦੇ ਰੋਗੀਆਂ ਨੂੰ ਤਲੀਆਂ ਅਤੇ ਭੁੰਨੀਆਂ ਹੋਈਆਂ ਚੀਜ਼ਾਂ ਦਾ ਸੇਵਨ ਵੀ ਨਹੀਂ ਕਰਨਾ ਚਾਹੀਦਾ। ਤਲੀ ਹੋਈ ਚੀਜ਼ ਖਾਣ ਨਾਲ ਸਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਲੱਗਦੀਆਂ ਹਨ।
ਆਇਸਕਰੀਮ, ਕੇਕ, ਪੇਸਟਰੀ ਤੋਂ ਕਰੋ ਪ੍ਰਹੇਜ
ਸ਼ੂਗਰ ਦੇ ਰੋਗੀਆਂ ਨੂੰ ਠੰਡੀਆਂ ਅਚੇ ਮਿੱਠੀਆਂ ਚੀਜ਼ਾਂ, ਜਿਵੇਂ ਆਇਸਕ੍ਰੀਮ, ਕੇਕ, ਪੇਸਟਰੀ ਆਦਿ ਤੋਂ ਵੀ ਪ੍ਰਹੇਜ ਕਰਨਾ ਚਾਹੀਦਾ ਹੈ। ਇਹ ਸ਼ੂਗਰ ਨੂੰ ਵਧਾਉਣ ਦਾ ਕੰਮ ਕਰਦੀਆਂ ਹਨ।
ਪੜ੍ਹੋ ਇਹ ਵੀ ਖ਼ਬਰ - Health Tips : ਭਾਰ ਘੱਟ ਕਰਨ ਦੇ ਚਾਹਵਾਨ ਲੋਕ ਇਨ੍ਹਾਂ ਚੀਜ਼ਾਂ ਤੋਂ ਹਮੇਸ਼ਾ ਬਣਾ ਕੇ ਰੱਖਣ ਦੂਰੀ, ਘਟੇਗੀ ਚਰਬੀ
ਡਰਾਈ ਫਰੂਟ
ਡਰਾਈ ਫਰੂਟ (ਸੁਕੇ ਮੇਵੇ ) ਸਿਹਤ ਲਈ ਫ਼ਾਇਦੇਮੰਦ ਮੰਨੇ ਜਾਂਦੇ ਹਨ ਪਰ ਸ਼ੂਗਰ ਦੇ ਰੋਗੀ ਲਈ ਇਹ ਨੁਕਸਾਨਦਾਇਕ ਹੋ ਸਕਦੇ ਹਨ। ਇਸ ਲਈ ਇਸ ਦਾ ਸੇਵਨ ਨਾ ਕਰੋ। ਜੇਕਰ ਕਦੇ ਖਾਣ ਦਾ ਮਨ ਹੋਵੇ ਤਾਂ ਇਸ ਨੂੰ ਪਾਣੀ ਵਿਚ ਭਿਓਂ ਕੇ ਫਿਰ ਖਾਓ।
ਪੜ੍ਹੋ ਇਹ ਵੀ ਖ਼ਬਰ - Health Tips : ਲੱਕ ’ਚ ਦਰਦ ਹੋਣ ’ਤੇ ਕਦੇ ਨਾ ਖਾਓ ਦਰਦ ਦੂਰ ਕਰਨ ਦੀ ਦਵਾਈ, ਇੰਝ ਪਾਓ ਰਾਹਤ
ਘੱਟ ਖਾਓ ਵਸਾ ਯੁਕਤ ਖਾਣਾ
ਰੋਗੀ ਸ਼ੂਗਰ ਨੂੰ ਕਾਬੂ ਵਿਚ ਰੱਖਣ ਲਈ ਵਸਾ ਯੁਕਤ ਖਾਣਾ ਘੱਟ ਹੀ ਖਾਣ। ਇਸ ਨਾਲ ਸਰੀਰ ਵਿਚ ਸ਼ੂਗਰ ਵਧਣ ਲੱਗਦੀ ਹੈ।
ਪੜ੍ਹੋ ਇਹ ਵੀ ਖ਼ਬਰ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ
ਇਨ੍ਹਾਂ ਫਲਾਂ ਨੂੰ ਨਾ ਖਾਓ
ਸ਼ੂਗਰ ਦੇ ਰੋਗੀ ਨੂੰ ਕੇਲਾ, ਅੰਬ , ਲੀਚੀ ਜਿਵੇਂ ਫਲਾਂ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ, ਕਿਉਂਕਿ ਇਨ੍ਹਾਂ ਵਿਚ ਸ਼ੂਗਰ ਬਹੁਤ ਜ਼ਿਆਦਾ ਮਾਤਰਾ ਵਿਚ ਹੁੰਦੀ ਹੈ। ਇਨ੍ਹਾਂ ਨੂੰ ਖਾਣ ਨਾਲ ਸ਼ੂਗਰ ਦਾ ਖ਼ਤਰਾ ਵਧਦਾ ਹੈ।