Health Tips: ਡੇਂਗੂ ਹੋਣ ''ਤੇ ਦਿਖਾਈ ਦਿੰਦੇ ਹਨ ਹੱਥਾਂ-ਪੈਰਾਂ ''ਚ ਦਰਦ ਸਣੇ ਇਹ ਲੱਛਣ, ਕਦੇ ਨਾ ਕਰੋ ਨਜ਼ਰਅੰਦਾਜ਼
Friday, Oct 15, 2021 - 02:39 PM (IST)
ਨਵੀਂ ਦਿੱਲੀ- ਇਨ੍ਹੀਂ ਦਿਨੀਂ ਡੇਂਗੂ ਦਾ ਬੁਖਾਰ ਤੇਜ਼ੀ ਨਾਲ ਫੈਲ ਰਿਹਾ ਹੈ। ਇਹ ਬੁਖਾਰ ਮੱਛਰ ਕੱਟਣ ਨਾਲ ਹੁੰਦਾ ਹੈ। ਮੱਛਰ ਦੇ ਕੱਟਣ ਦੇ ਕਰੀਬ 3-5 ਦਿਨ੍ਹਾਂ ਬਾਅਦ ਡੇਂਗੂ ਬੁਖਾਰ ਦੇ ਲੱਛਣ ਦਿਖਾਈ ਦੇਣ ਲੱਗਦੇ ਹਨ। ਸਮੇਂ ਰਹਿੰਦੇ ਹੀ ਇਸ ਦਾ ਇਲਾਜ ਹੋਵੇ ਤਾਂ ਹਾਲਾਤ ਕੰਟਰੋਲ 'ਚ ਰਹਿੰਦੇ ਹਨ ਨਹੀਂ ਤਾਂ ਇਹ ਬੀਮਾਰੀ ਜਾਣਲੇਵਾ ਵੀ ਹੋ ਸਕਦੀ ਹੈ। ਅਜਿਹੀ ਹਾਲਤ 'ਚ ਅੱਜ ਅਸੀਂ ਤੁਹਾਨੂੰ ਡੇਂਗੂ ਦੇ ਲੱਛਣ, ਕਾਰਨ, ਬਚਾਅ ਅਤੇ ਘਰੇਲੂ ਉਪਾਅ ਦੱਸਣ ਜਾ ਰਹੇ ਹਾਂ। ਇਸ ਨਾਲ ਇਸ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ।
ਡੇਂਗੂ ਬੁਖਾਰ ਦੇ ਲੱਛਣ
ਡੇਂਗੂ ਬੁਖਾਰ ਹੋਣ 'ਤੇ ਤੇਜ਼ ਬੁਖਾਰ, ਹੱਥਾਂ-ਪੈਰਾਂ 'ਚ ਦਰਦ, ਭੁੱਖ ਨਾ ਲੱਗਣਾ, ਉੱਲਟੀ ਆਉਣਾ, ਅੱਖਾਂ 'ਚ ਦਰਦ, ਸਿਰਦਰਦ, ਕਮਜ਼ੋਰੀ ਅਤੇ ਜੋੜਾਂ 'ਚ ਦਰਦ ਦੇ ਲੱਛਣ ਦਿਖਾਈ ਦਿੰਦੇ ਹਨ।
ਡੇਂਗੂ ਤੋਂ ਬਚਾਅ ਦੇ ਉਪਾਅ
- ਘਰ ਦੇ ਆਲੇ-ਦੁਆਲੇ ਸਫਾਈ ਰੱਖੋ।
- ਪੀਣ ਵਾਲੇ ਪਾਣੀ ਨੂੰ ਖੁੱਲ੍ਹਾ ਨਾ ਛੱਡੋ।
- ਰਾਤ ਨੂੰ ਸੌਂਦੇ ਸਮੇਂ ਅਜਿਹੇ ਕੱਪੜੇ ਪਹਿਨੋ ਜੋ ਸਰੀਰ ਦੇ ਹਰ ਹਿੱਸੇ ਨੂੰ ਢੱਕ ਸਕਣ।
- ਮੱਛਰਾਂ ਤੋਂ ਬਚਣ ਲਈ ਕਰੀਮ ਅਤੇ ਆਇਲ ਦਾ ਇਸਤੇਮਾਲ ਕਰੋ।
- ਠੰਡਾ ਪਾਣੀ ਨਾ ਪੀਓ ਅਤੇ ਬਾਸੀ ਰੋਟੀ ਤੋਂ ਵੀ ਪਰਹੇਜ਼ ਕਰੋ।
- ਫਿਲਟਰ ਪਾਣੀ ਦਾ ਇਸਤੇਮਾਲ ਕਰੋ।
ਸੈੱਲ ਵਧਾਉਣ ਲਈ ਪੀਓ ਇਹ ਜੂਸ
1. ਚੁਕੰਦਰ ਅਤੇ ਗਾਜਰ
ਇਕ ਗਲਾਸ ਗਾਜਰ ਦੇ ਜੂਸ 'ਚ 3-4 ਚਮਚੇ ਚੁਕੰਦਰ ਦਾ ਰਸ ਮਿਲਾ ਕੇ ਮਰੀਜ਼ ਨੂੰ ਦਿਓ। ਇਸ ਨਾਲ ਰੋਗਾਂ ਨਾਲ ਲੜਣ ਦੀ ਸ਼ਕਤੀ ਵੱਧਦੀ ਹੈ।
2. ਨਾਰੀਅਲ ਪਾਣੀ
ਨਾਰੀਅਲ ਪਾਣੀ 'ਚ ਇਲੈਕਟ੍ਰੋਲਾਈਟਸ ਕਾਫੀ ਮਾਤਰਾ 'ਚ ਹੁੰਦੇ ਹਨ। ਇਹ ਸਰੀਰ 'ਚ ਬਲੱਡ ਸੈੱਲਾਂ ਦੀ ਕਮੀ ਨੂੰ ਪੂਰਾ ਕਰਨ 'ਚ ਮਦਦ ਕਰਦਾ ਹੈ।
3. ਅਨਾਰ ਦਾ ਸੇਵਨ
ਮਰੀਜ਼ ਨੂੰ ਸਵੇਰੇ ਨਾਸ਼ਤੇ 'ਚ 1 ਕੱਪ ਅਨਾਰ ਖਾਣ ਨੂੰ ਦਿਓ। ਇਸ ਨਾਲ ਬਲੱਡ ਸੈੱਲ ਤੇਜ਼ੀ ਨਾਲ ਵਧਣ ਲੱਗਣਗੇ।
4. ਤੁਲਸੀ
ਡੇਂਗੂ ਹੋਣ 'ਤੇ ਤੁਲਸੀ ਦੇ ਪੱਤੇ ਪਾਣੀ 'ਚ ਉਬਾਲ ਲਓ ਫਿਰ ਇਸ ਪਾਣੀ ਦਾ ਸੇਵਨ ਦਿਨ 'ਚ 3 ਤੋਂ 4 ਵਾਰ ਕਰੋ।
5. ਸੇਬ
ਰੋਜ਼ਾਨਾ 1 ਸੇਬ ਖਾਓ। ਇਸ ਨਾਲ ਵੀ ਸਰੀਰ 'ਚ ਊਰਜਾ ਬਣੀ ਰਹੇਗੀ।
6. ਕਾੜ੍ਹਾ
ਤੁਸੀਂ ਰੋਜ਼ਾਨਾ ਗਲੋ ਦੀ ਵੇਲ ਅਤੇ ਤੁਲਸੀ ਦੇ ਪੱਤਿਆਂ ਦਾ ਕਾੜ੍ਹਾ ਬਣਾ ਕੇ ਪੀਓ। ਇਸ ਨੂੰ ਪੀਣ ਨਾਲ ਸੈੱਲ ਬਹੁਤ ਜਲਦੀ ਵਧਣ ਲੱਗਦੇ ਹਨ।
7. ਨਾਸ਼ਤਾ
ਨਾਸ਼ਤਾ ਅਜਿਹਾ ਕਰੋ ਜੋ ਅਸਾਨੀ ਨਾਲ ਪਚ ਸਕੇ। ਪੋਹਾ, ਇਡਲੀ, ਉਪਮਾ ਆਦਿ ਖਾਓ। ਇਹ ਆਸਾਨੀ ਨਾਲ ਪਚ ਜਾਂਦੇ ਹਨ।
8. ਸਮੇਂ 'ਤੇ ਦਵਾਈਆਂ ਖਾਓ
ਜੇ ਤੁਹਾਨੂੰ ਦਵਾਈ ਖਾਣਾ ਪਸੰਦ ਨਹੀਂ ਹੈ ਫਿਰ ਵੀ ਵਾਈਰਸ ਤੋਂ ਬਚਣ ਦੇ ਲਈ ਦਵਾਈ ਸਮੇਂ 'ਤੇ ਖਾਓ।
9. ਹਾਈਡ੍ਰੇਟ ਰਹੋ
ਜੇ ਤੁਸੀਂ ਸਾਰਾ ਦਿਨ ਜ਼ਿਆਦਾ ਪਾਣੀ ਨਹੀਂ ਪੀਣਾ ਚਾਹੁੰਦੇ ਤਾਂ ਉਸ ਦੀ ਜਗ੍ਹਾ 'ਤੇ ਨਾਰੀਅਲ ਪਾਣੀ, ਘਰ 'ਚ ਬਣਿਆ ਜੂਸ ਜਾਂ ਸ਼ੱਕਰ ਅਤੇ ਲੂਣ ਵਾਲਾ ਘੋਲ ਪੀ ਸਕਦੇ ਹੋ ਜਿਸ ਦੇ ਨਾਲ ਸਰੀਰ 'ਚ ਡੀ-ਹਾਈਡ੍ਰੇਸ਼ਨ ਨਾ ਰਹੇ। ਇਸ ਦੇ ਨਾਲ ਹੀ ਘੰਟੇ ਬਾਅਦ ਥੋੜ੍ਹਾ ਪਾਣੀ ਜ਼ਰੂਰ ਪੀ ਲਓ। ਜਿਸ ਦੇ ਨਾਲ ਸਰੀਰ ਦੀ ਗੰਦਗੀ ਬਾਹਰ ਨਿਕਲ ਸਕੇ।
10. ਫ਼ਲ ਖਾਓ
ਕੁਝ ਖਾਣ ਦਾ ਮਨ ਨਾ ਕਰੇ ਤਾਂ ਫ਼ਲ ਹੀ ਖਾਓ। ਇਹ ਤੁਹਾਨੂੰ ਊਰਜਾ ਦਿੰਦੇ ਹਨ। ਸਾਰੀ ਰਾਤ ਖਾਲੀ ਢਿੱਡ ਰਹਿਣ ਤੋਂ ਬਾਅਦ ਜੇ ਤੁਸੀਂ ਇਕ ਸੰਤਰੇ ਅਤੇ ਸੇਬ ਵਰਗੇ ਫ਼ਲ ਦੀ ਇਸਤੇਮਾਲ ਕਰੋਗੇ ਤਾਂ ਤੁਹਾਡੇ ਲਈ ਫਾਇਦੇਮੰਦ ਹੋਵੇਗਾ। ਜਿਸ ਦੀ ਵਰਤੋ ਨਾਲ ਤੁਹਾਡੇ ਸੈੱਲ ਜਲਦੀ ਵਧਣ ਲੱਗ ਜਾਣਗੇ।
11. ਪੋਸ਼ਟਿਕ ਭੋਜਨ ਦੀ ਵਰਤੋ ਕਰੋ
ਬੀਮਾਰੀਆਂ ਦੌਰਾਨ ਬਹੁਤ ਸਾਰੀਆਂ ਦਵਾਈਆਂ ਖਾਣ ਨਾਲ ਲੋਕਾਂ ਨੂੰ ਕਬਜ਼ ਹੋਣ ਦੀ ਸਮੱਸਿਆ ਹੋ ਜਾਂਦੀ ਹੈ। ਇਸ ਲਈ ਤੁਹਾਨੂੰ ਅਜਿਹੇ ਭੋਜਨ ਦਾ ਇਸਤੇਮਾਲ ਕਰਨਾ ਚਾਹੀਦਾ ਹੈ, ਜਿਸ 'ਚ ਬਹੁਤ ਸਾਰਾ ਫਾਈਬਰ ਹੋਵੇ। ਚਾਹ ਦੀ ਜਗ੍ਹਾ 'ਤੇ ਨਿੰਬੂ ਪਾਣੀ ਦੀ ਵਰਤੋ ਕਰੋ।
12. ਤਲੇ ਹੋਏ ਭੋਜਨ ਤੋਂ ਦੂਰ ਰਹੋ
ਜੇ ਤੁਹਾਨੂੰ ਤਲਿਆ ਭੋਜਨ ਪਸੰਦ ਹੈ ਤਾਂ ਇਸ ਦਾ ਖਿਆਲ ਵੀ ਆਪਣੇ ਮਨ 'ਚੋਂ ਕੱਢ ਦਿਓ ਕਿਉਂਕਿ ਇਸ ਸਮੇਂ ਤੁਹਾਡਾ ਸਰੀਰ ਬੀਮਾਰੀਆਂ ਨਾਲ ਲੜਣ 'ਚ ਲੱਗਾ ਹੋਇਆ ਹੈ ਤੁਹਾਡਾ ਸਰੀਰ ਕਾਫੀ ਕਮਜ਼ੋਰ ਹੈ ਜਿਸ ਕਾਰਨ ਇਹ ਭੋਜਨ ਤੁਹਾਡੇ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ।