Health Tips: ਤਣਾਅ ਤੋਂ ਮੁਕਤੀ ਦਿਵਾਉਂਦਾ ਹੈ ''ਅਖਰੋਟ'', ਜਾਣੋ ਇਸ ਦੇ ਹੋਰ ਵੀ ਹੈਰਾਨੀਜਨਕ ਲਾਭ

Thursday, Aug 26, 2021 - 06:07 PM (IST)

Health Tips: ਤਣਾਅ ਤੋਂ ਮੁਕਤੀ ਦਿਵਾਉਂਦਾ ਹੈ ''ਅਖਰੋਟ'', ਜਾਣੋ ਇਸ ਦੇ ਹੋਰ ਵੀ ਹੈਰਾਨੀਜਨਕ ਲਾਭ

ਨਵੀਂ ਦਿੱਲੀ-ਅਖਰੋਟ ਖਾਣਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ, ਕਿਉਂਕਿ ਇਸ 'ਚ ਬਹੁਤ ਸਾਰੇ ਵਿਟਾਮਿਨਸ ਪਾਏ ਜਾਂਦੇ ਹਨ। ਇਸੇ ਕਾਰਨ ਅਖਰੋਟ ਨੂੰ ਵਿਟਾਮਿਨਸ ਦਾ ਰਾਜਾ ਵੀ ਕਿਹਾ ਜਾਂਦਾ ਹੈ। ਅਖਰੋਟ 'ਚ ਪ੍ਰੋਟੀਨ ਤੋਂ ਇਲਾਵਾ ਕੈਨਸ਼ੀਅਮ, ਮੈਗਨੀਸ਼ੀਅਮ, ਆਇਰਨ, ਫਾਸਫੋਰਸ, ਕਾਪਰ, ਸੇਨੇਨਿਯਮ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਇਹ ਵਾਲਾਂ ਅਤੇ ਚਮੜੀ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਅਖਰੋਟ 'ਚ ਪਾਇਆ ਜਾਣ ਵਾਲਾ ਓਮੇਗਾ-3 ਫੈਟੀ ਐਸਿਡ ਸਰੀਰ ਨੂੰ ਅਸਥਮਾ, ਆਰਥਰਾਈਟਸ, ਸਕਿਨ ਦੀਆਂ ਸਮੱਸਿਆਵਾਂ, ਐਗਜ਼ੀਮਾ ਅਤੇ ਸੋਰਾਇਸਿਸ ਵਰਗੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ।

Health benefits of walnuts - Harvard Health
1. ਡਾਈਜੇਸ਼ਨ
ਅਖਰੋਟ 'ਚ ਫਾਈਬਰਸ ਦੀ ਭਰਪੂਰ ਮਾਤਰਾ ਹੁੰਦੀ ਹੈ। ਡਾਈਜੇਸ਼ਨ ਨੂੰ ਠੀਕ ਰੱਖਣ ਦੇ ਲਈ ਹਰ-ਰੋਜ਼ ਫਾਈਬਰ ਖਾਣਾ ਜਰੂਰੀ ਹੈ। ਅਖਰੋਟ 'ਚ ਪ੍ਰੋਟੀਨਸ ਦੀ ਕੋਈ ਘਾਟ ਨਹੀਂ ਹੁੰਦੀ, ਇਸੇ ਲਈ ਇਸ ਦਾ ਸੇਵਨ ਕਰਨਾ ਫਾਇਦੇਮੰਦ ਹੈ। 
2. ਚੰਗੀ ਨੀਂਦ
ਅਖਰੋਟ 'ਚ ਮੇਲਾਨਿਨ ਨਾਮਕ ਕੰਪਾਊਂਡ ਮੌਜੂਦ ਹੁੰਦਾ ਹੈ, ਜਿਸ ਦਾ ਸੇਵਨ ਕਰਨ ਨਾਲ ਨੀਂਦ ਚੰਗੀ ਆਉਂਦੀ ਹੈ। ਚੰਗੀ ਨੀਂਦ ਲੈਣ ਲਈ ਆਪਣੀ ਖੁਰਾਕ 'ਚ ਅਖਰੋਟ ਨੂੰ ਜ਼ਰੂਰ ਸ਼ਾਮਲ ਕਰੋ ਜਿਸ ਨਾਲ ਤੁਹਾਨੂੰ ਲਾਭ ਮਿਲੇਗਾ।

अखरोट के तेल के पांच फायदे - कैसे रखता है ये बीमारियों से दूर ?
3. ਬ੍ਰੇਨ ਹੈਲਥ
ਅਖਰੋਟ 'ਚ ਓਮੇਗਾ-3 ਫੈਟੀ ਐਸਿਡਸ ਵੀ ਹੁੰਦਾ ਹੈ। ਜੋ ਸਾਡੇ ਦਿਮਾਗ ਨੂੰ ਸਿਹਤਮੰਦ ਰੱਖਦਾ ਹੈ। ਮੈਮਰੀ ਅਤੇ ਬ੍ਰੇਨ ਹੈਲਥ ਦੇ ਲਈ ਅਖਰੋਟ ਦੀ ਵਰਤੋਂ ਕਰਨਾ ਬਹੁਤ ਬੇਮਿਸਾਲ ਹੈ।
4. ਮਜ਼ਬੂਤ ਵਾਲਾਂ ਦੇ ਲਈ 
ਅਖਰੋਟ 'ਚ ਫੈਟੀ ਐਸਿਡਸ, ਸੇਲੇਨਿਯਮ, ਜਿੰਕ ਅਤੇ ਬਾਯੋਟਿਨ ਦੀ ਭਰਪੂਰ ਮਾਤਰਾ ਪਾਈ ਜਾਂਦਾ ਹੈ। ਅਖਰੋਟ ਖਾਣ ਨਾਲ ਵਾਲ ਮਜ਼ਬੂਤ ਹੁੰਦੇ ਹਨ ਅਤੇ ਉਨ੍ਹਾਂ 'ਚ ਸ਼ਾਇਨ ਵੀ ਆਉਂਦੀ ਹੈ। 
5. ਬਲੱਡ ਪ੍ਰੈਸ਼ਰ ਘੱਟ ਕਰਨ ਲਈ
ਅਖਰੋਟ ਓਮੇਗਾ-3 ਫੈਟੀ ਐਸਿਡਸ ਦਾ ਸਰੋਤ ਹੈ। ਇਸ ਨੂੰ ਖਾਣ ਨਾਲ ਕਾਰਡਿਰਯੋਵੈਸਕੂਲਰ ਸਿਸਟਮ ਠੀਕ ਰਹਿੰਦਾ ਹੈ। ਰਿਸਰਚ ਦੇ ਹਿਸਾਬ ਨਾਲ ਹਰ-ਰੋਜ਼ ਕੁਝ ਅਖਰੋਟ ਖਾਣ ਨਾਲ ਹਾਈ ਬਲੱਡ ਪ੍ਰੈਸ਼ਰ ਕੰਟਰੋਲ ਰਹਿਣ ਲੱਗਦਾ ਹੈ।|

7 Health Benefits of Walnuts - NDTV Food
6. ਕੋਲੈਸਟ੍ਰੋਲ
ਹਰ-ਰੋਜ਼ ਅਖਰੋਟ ਦਾ ਸੇਵਨ ਕਰਨ ਨਾਲ ਹਾਈ ਕੋਲੈਸਟ੍ਰੋਲ ਘੱਟ ਹੁੰਦਾ ਹੈ। ਅਖਰੋਟ 'ਚ ਓਮੇਗਾ-3 ਫੈਟੀ ਐਸਿਡਸ ਅਤੇ ਫਾਈਬਰਸ ਦੀ ਮਾਤਰਾ ਵੱਧ ਹੁੰਦੀ ਹੈ। 
7. ਕੈਂਸਰ ਦਾ ਰਿਸਕ ਘੱਟ ਕਰੇ 
ਅਖਰੋਟ ਦਾ ਸੇਵਨ ਕਰਨ ਨਾਲ ਕੈਂਸਰ ਦਾ ਰਿਸਕ ਵੀ ਘੱਟ ਹੁੰਦਾ ਹੈ। ਸੂਤਰਾਂ ਦੀ ਮੰਨੀਏ ਤਾਂ ਹਰ-ਰੋਜ਼ ਅਖਰੋਟ ਖਾਣ ਨਾਲ ਪ੍ਰੋਸਟੇਟ ਕੈਂਸਰ ਹੋਣ ਦਾ ਖਤਰਾ ਟਲ ਸਕਦਾ ਹੈ। ਜਾਨਵਰਾਂ 'ਤੇ ਰਿਸਰਚ ਕਰਨ 'ਤੇ ਪਤਾ ਲੱਗਾ ਕਿ ਅਖਰੋਟ ਖਾਣ ਨਾਲ ਬ੍ਰੇਸਟ ਕੈਂਸਰ ਦਾ ਖਤਰਾ ਵੀ ਘੱਟ ਜਾਂਦਾ ਹੈ।

Walnuts 101: Nutrition Facts and Health Benefits
8. ਹੱਡੀਆਂ ਮਜਬੂਤੀ
ਅਖਰੋਟ 'ਚ ਅਲਫਾ ਲਿਨੋਲੇਨਿਕ ਐਸਿਡ ਵੱਡੀ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਤੁਹਾਡੀਆਂ ਨੂੰ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਅਖਰੋਟ 'ਚ ਪਾਏ ਜਾਣ ਵਾਲੇ ਓਮੇਗਾ-3 ਫੈਟੀ ਐਸਿਡ ਨਾਲ ਇੰਨਫਲੇਮੇਸ਼ਨ ਘੱਟ ਹੁੰਦੀ ਹੈ। 
9. ਤਣਾਅ ਦੀ ਸਮੱਸਿਆ
ਜੇਕਰ ਤੁਸੀਂ ਤਣਾਅ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਅਖਰੋਟ ਦਾ ਸੇਵਨ ਜ਼ਰੂਰ ਕਰੋ। ਅਖਰੋਟ ਖਾਣ ਨਾਲ ਤਣਾਅ ਘੱਟ ਹੁੰਦਾ ਹੈ ਅਤੇ ਤੁਸੀਂ ਤਣਾਅ ਦੇ ਖਤਰੇ ਤੋਂ ਵੀ ਬੱਚ ਜਾਂਦੇ ਹੋ।


author

Aarti dhillon

Content Editor

Related News